ਬੀਬੀਆਂ ਨੇ ਗੁਰੂ ਘਰ ’ਚ ਨਿਭਾਈ ਸੁੱਖ ਆਸਣ ਦੀ ਸੇਵਾ

ਬੀਬੀਆਂ ਨੇ ਗੁਰੂ ਘਰ ’ਚ ਨਿਭਾਈ ਸੁੱਖ ਆਸਣ ਦੀ ਸੇਵਾ

ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ ਦੀ ਸੇਵਾ ਕਰਦੀਆਂ ਹੋਈਆਂ ਅੌਰਤਾਂ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 14 ਜੁਲਾਈ

ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਨਵੀਂ ਪਿਰਤ ਪਾਈ। ਊਨ੍ਹਾਂ ਗੁਰਦੁਆਰੇ ਵਿੱਚ ਬੀਬੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ ਦੀ ਸੇਵਾ ਕਰਵਾਈ ਜੋ ਕਿ ਪਹਿਲਾਂ ਗੁਰਦੁਆਰਾ ਸਾਹਿਬ ’ਚ ਮਰਿਯਾਦਾ ਅਨੁਸਾਰ ਕੇਵਲ ਸਿੰਘ ਹੀ ਕਰਦੇ ਸਨ। ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਅਤੇ ਜਦੋਂ ਇਨ੍ਹਾਂ ਦੀ ਸਮਾਪਤੀ ਹੋਈ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤ ਵਿਚ ਬੈਠੀਆਂ ਬੀਬੀਆਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ ਦੀ ਸੇਵਾ ਨਿਭਾਉਣ। ਉਨ੍ਹਾਂ ਕਿਹਾ ਕਿ ਸਾਨੂੰ ਔਰਤਾਂ ਵਿਚ ਵੀ ਇਸ ਸੇਵਾ ਲਈ ਉਤਸ਼ਾਹ ਭਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਬਰਾਬਰ ਦੇ ਹੱਕ ਲੈਂਦੇ ਹੋਏ ਗੁਰੂ ਘਰ ਦੀ ਸੇਵਾ ਕਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All