ਵਧੀਆ ਕਾਰਗੁਜ਼ਾਰੀ

ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਛਾਏ

ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਛਾਏ

ਅੱਵਲ ਆਏ ਵਿਦਿਆਰਥੀ ਡਾਇਰੈਕਟਰ ਅਵਿਨਾਸ਼ ਕੌਰ ਵਾਲੀਆ ਅਤੇ ਹੋਰਨਾਂ ਨਾਲ।

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 14 ਜੁਲਾਈ

ਸੀਬੀਐਸਈ ਵੱਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਮੈਡੀਕਲ ਵਿੱਚ ਅਸ਼ਪ੍ਰੀਤ ਕੌਰ ਕੰਗ ਨੇ 96.4, ਰੁਪੇਸ਼ ਵਰਮਾ ਨੇ 94.6, ਤੁਸ਼ਾਰ ਧੀਰ ਨੇ 93.6, ਨੀਰਜ ਨੇ 90.8 ਫੀਸਦ, ਨਾਨ ਮੈਡੀਕਲ ਵਿੱਚ ਸਪਨਾ ਕੁਮਾਰੀ ਨੇ 95.6 ਫੀਸਦ, ਅਭੀਨੰਦਨ ਕੁਮਾਰ ਨੇ 93.8, ਦਿਪਾਂਸ਼ੂ ਕਾਂਸਲ ਨੇ 93, ਅਮਨਦੀਪ ਸਿੰਘ ਨੇ 92.6, ਸ਼ੁਭਮ ਚੌਹਾਨ ਨੇ 91.4 ਅਤੇ ਗੁਰਲੀਨ ਕੌਰ ਨੇ 91.2 ਫ਼ੀਸਦ, ਕਾਮਰਸ ਵਿੱਚ ਕਿਰਤੀਜਾ ਪਾਂਡੇ ਨੇ 96.4 ਫ਼ੀਸਦ, ਸ਼੍ਰੇਯਾ ਸ਼ਰਮਾ ਨੇ 95.6, ਹਰਸ਼ਿਤ ਕੌਸ਼ਲ ਨੇ 95.6, ਜਸਮੀਨ ਕੌਰ ਨੇ 95.2, ਜਾਨਵੀ ਜਿੰਦਲ ਨੇ 94.8, ਤਾਨਿਆ ਸਿੰਘ ਨੇ 94.8 ਅਤੇ ਦਿਵਿਆਮ ਸ਼ਰਮਾ ਨੇ 92.2 ਫ਼ੀਸਦ ਅੰਕ ਹਾਸਲ ਕੀਤੇ। ਹਿਊਮੈਨਿਟੀਜ਼ ਵਿੱਚ ਅਭਿਸ਼ੇਕ ਕੁਮਾਰ ਨੇ 95 ਫ਼ੀਸਦ, ਰਿਤੀਕਾ ਗੁਪਤਾ ਨੇ 93.4, ਸ਼ਹਿਜ਼ੀਨ ਫਾਤਿਮਾ ਨੇ 93, ਅਬਦੁਲ ਸਾਮਾਧ ਨੇ 93, ਦੀਵਿਆ ਨੇ 92.4 ਜਦਕਿ ਮੋਹਿਤ ਕੁਮਾਰ ਨੇ 91.4 ਫੀਸਦ ਅੰਕ ਪ੍ਰਾਪਤ ਕੀਤੇ। ਸਕੂਲ ਦੀ ਪ੍ਰਬੰਧਕੀ ਡਾਇਰੈਕਟਰ ਅਭਿਨਾਸ਼ ਕੌਰ ਵਾਲੀਆ , ਡਾਇਰੈਕਟਰ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ

ਸਮਰਾਲਾ (ਡੀਪੀਐੱਸ ਬੱਤਰਾ): ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਐੱਮਏਐੱਮ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ। ਮੈਡੀਕਲ ਵਿੱਚੋਂ ਸੈਫਜੋਤ ਕੌਰ ਨੇ 97 ਫ਼ੀਸਦ ਅੰਕਾਂ ਨਾਲ ਪਹਿਲਾ, ਮਹਿਰਮਜੀਤ ਸਿੰਘ ਨੇ 96 ਫ਼ੀਸਦ ਅੰਕ ਨਾਲ ਦੂਜਾ ਅਤੇ ਅੰਕਿਤਾ ਨੇ 95.8 ਫ਼ੀਸਦ ਲੈਕੇ ਤੀਜਾ ਸਥਾਨ ਹਾਸਲ ਕੀਤਾ ਹੈ। ਨਾਨ ਮੈਡੀਕਲ ਵਿੱਚ ਰਿਤੇਸ਼ ਸਿੰਘ ਨੇ 94 ਫ਼ੀਸਦ, ਰਮਨੀਤ ਸਿੰਘ ਨੇ 93.8 ਤੇ ਪਰਮਜੋਤ ਸਿੰਘ ਨੇ 90.8 ਫ਼ੀਸਦ ਅੰਕ ਲਏ। ਕਾਮਰਸ ਗਰੁੱਪ ਵਿੱਚ ਦਿਲਪ੍ਰੀਤ ਕੌਰ ਨੇ 92.2, ਨਵਰੀਤ ਕੌਰ ਨੇ 84.6 ਅਤੇ ਪੁਨੀਤਦੀਪ ਕੌਰ ਨੇ 83.6 ਫ਼ੀਸਦ ਅੰਕ ਪ੍ਰਾਪਤ ਕੀਤੇ। ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਵਰਮਾ ਨੇ ਸ਼ਾਨਦਾਰ ਨਤੀਜੇ ਆਉਣ ‘ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਹੈ।

ਨਤੀਜਾ ਸ਼ਾਨਦਾਰ

ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਸੀਬੀਐਸਈ ਬੋਰਡ ਨਵੀਂ ਦਿੱਲੀ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿਚ ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡੀਪੀ ਠਾਕੁਰ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਕਾਮਰਸ ਨੇ 97 ਫ਼ੀਸਦ, ਜਸ਼ਨਦੀਪ ਸਿੰਘ ਨਾਨ-ਮੈਡੀਕਲ ਨੇ 94.6, ਸੁਖਮਨਪ੍ਰੀਤ ਕੌਰ ਨਾਨ-ਮੈਡੀਕਲ ਨੇ 94, ਦਿਸ਼ਾ ਮਸੀਹ ਮੈਡੀਕਲ ਨੇ 93.4 ਫੀਸਦ, ਰਿਤਿਕਾ ਕਾਮਰਸ ਨੇ 91.8, ਕਾਜਲ ਰਾਣੀ ਨੇ 91 ਅਤੇ ਜਸਲੀਨ ਕੌਰ ਨੇ 90.8 ਫ਼ੀਸਦ ਅੰਕ ਹਾਸਲ ਕੀਤੇ। ਊਨ੍ਹਾਂ ਦੱਸਿਆ ਕਿ 10 ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵਧੇਰੇ ਅਤੇ 39 ਵਿਦਿਆਰਥੀਆਂ ਨੇ 80 ਫ਼ੀਸਦ ਤੋਂ ਵਧੇਰੇ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਬਰਾੜ, ਜੋਗੇਸ਼ਵਰ ਸਿੰਘ ਮਾਂਗਟ, ਹਰਪ੍ਰਤਾਪ ਸਿੰਘ, ਰੁਪਿੰਦਰ ਬਰਾੜ, ਆਦਰਸ਼ਪਾਲ ਬੈਕਟਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All