ਤਿੰਨ ਸਹਾਇਕ ਥਾਣੇਦਾਰਾਂ ਅਤੇ ਬੈਂਕ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ

ਤਿੰਨ ਸਹਾਇਕ ਥਾਣੇਦਾਰਾਂ ਅਤੇ ਬੈਂਕ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ

ਪੱਤਰ ਪ੍ਰੇਰਕ
ਸਮਰਾਲਾ, 4 ਅਗਸਤ

ਕਰੋਨਾ ਨੇ ਥਾਣਾ ਸਮਰਾਲਾ ਦੇ ਤਿੰਨ ਸਹਾਇਕ ਥਾਣੇਦਾਰਾਂ ਅਤੇ ਐੱਸ.ਬੀ.ਆਈ. ਬੈਂਕ ਦੇ ਇਕ ਦਰਜ਼ਾ ਚਾਰ ਮੁਲਾਜ਼ਮ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸਮਰਾਲਾ ਵਿਚ ਵੱਧ ਰਹੇ ਕਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਸਥਾਨਕ ਸਿਹਤ ਪ੍ਰਸਾਸ਼ਨ ਚੌਕਸ ਹੋ ਗਿਆ ਹੈ। ਬੈਂਕ ਦੇ ਦਰਜਾ ਚਾਰ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਸ਼ਾਖਾ ਨੂੰ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਸਹਾਇਕ ਥਾਣੇਦਾਰਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ। ਪੁਲੀਸ ਥਾਣੇ ਦੇ ਕਈ ਹੋਰ ਮੁਲਾਜ਼ਮਾਂ ਦੇ ਵੀ ਸੈਂਪਲ ਲਏ ਗਏ ਸਨ, ਜ਼ਿਨ੍ਹਾਂ ਵਿਚੋਂ ਕੁਝ ਦੀਆਂ ਰਿਪੋਰਟਾਂ ਅਜੇ ਆਉਣੀਆਂ ਬਾਕੀ ਹਨ। ਹੁਣ ਤੱਕ ਸਮਰਾਲਾ ਇਲਾਕੇ ਵਿਚ ਕਰੋਨਾ ਦੇ 16 ਮਾਮਲੇ ਸਾਹਮਣੇ ਆ ਚੁੱਕੇ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All