ਬੈਂਸ ਤੇ ਲੱਖਾ ਸਿਧਾਣਾ ਵੱਲੋਂ ਮੋਦੀਖਾਨੇ ਨੂੰ ਸਮਰਥਨ

ਬੈਂਸ ਤੇ ਲੱਖਾ ਸਿਧਾਣਾ ਵੱਲੋਂ ਮੋਦੀਖਾਨੇ ਨੂੰ ਸਮਰਥਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੂਨ

ਸਨਅਤੀ ਸ਼ਹਿਰ ਲੁਧਿਆਣਾ ਵਿਚ ਸਸਤੀ ਦਵਾਈਆਂ ਦੇਣ ਵਾਲੇ ਗੁਰੂ ਨਾਨਕ ਮੋਦੀਖਾਨਾ ਵਿਚ ਦਵਾਈਆਂ ਦੇਣ ਦੀ ਸਪਲਾਈ ਤੇ ਮੋਦੀ ਖਾਨੇ ਦੇ ਸੰਚਾਲਕਾਂ ਨੂੰ ਆ ਰਹੀਆਂ ਧਮਕੀਆਂ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਮੋਦੀਖਾਨਾ ਨੂੰ ਬੀਤੇ ਇੱਕ ਮਹੀਨੇ ਤੋਂ ਚਲਾ ਰਹੇ ਪ੍ਰਬੰਧਕਾਂ ਨੂੰ ਹੁਣ ਹੋਲਸੇਲ ਦਵਾਈ ਮਾਰਕੀਟ ਨੇ ਦਵਾਈ ਦੇਣ ਤੋਂ ਮਨ੍ਹਾ  ਕਰ ਦਿੱਤਾ ਹੈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਮੋਦੀਖਾਨਾ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ। ਸੋਮਵਾਰ ਨੂੰ ਮੋਦਾ ਖਾਨਾ ਦਾ ਸਮਰਥਨ ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਲੱਖਾ ਸਿਧਾਣਾ ਵੀ ਮੋਦੀਖਾਨਾ ਪੁੱਜੇ। ਉਨ੍ਹਾਂ ਸਾਫ਼ ਕਿਹਾ ਕਿ ਉਹ ਮੋਦਾਖਾਨਾ ਦੇ ਨਾਲ ਹਨ ਤੇ ਜੋ ਵੀ ਇਸ ਨੂੰ ਬੰਦ ਕਰਵਾਉਣ ਦੀ ਸੋਚੇਗਾ ਵੀ ਉਸ ਦੇ ਖ਼ਿਲਾਫ਼ ਸੰਘਰਸ਼ ਕੀਤਾ ਜਾਏਗਾ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਉਹ ਹੋਲਸੇਲ ਮਾਰਕੀਟ ਐਸੋਸੀਏਸ਼ਨ ਤੇ ਹੈਲਥ ਸਕੱਤਰ ਨਾਲ ਗੱਲ ਕਰਨਗੇ।

ਲੱਖਾ ਸਿਧਾਣਾ ਨੇ ਸਾਫ਼ ਕਿਹਾ ਕਿ ਉਹ ਮੋਦੀ ਖਾਨਾ ਦੇ ਸਮਰਥਨ ਵਿਚ ਡੱਟ ਕੇ ਖੜ੍ਹੇ ਹਨ, ਜੇ ਲੋੜ ਪਈ ਤਾਂ ਸੜਕਾਂ ’ਤੇ ਵੀ ਉਤਰਨਗੇ। 

ਮੈਡੀਕਲ ਮਾਫੀਆ ਖ਼ਿਲਾਫ਼ ਇਕਜੁੱਟ ਹੋਣ ਦਾ ਹੋਕਾ

ਲੁਧਿਆਣਾ (ਖੇਤਰੀ ਪ੍ਰਤੀਨਿਧ): ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਭਾਈ ਘਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਦਵਾਈਆਂ ’ਤੇ ਅਸਲ ਮੁੱਲ ਨਾਲੋਂ ਕਈ ਗੁਣਾ ਵੱਧ ਮੁੱਲ ਪ੍ਰਿੰਟ ਕਰਕੇ ਲੋਕਾਂ ਦੀ ਲੁੱਟ ਕਰਨ ਵਾਲੇ ਮੈਡੀਕਲ ਮਾਫੀਆ ਖ਼ਿਲਾਫ਼ ਲੋਕਾਂ ਨੂੰ ਇੱਕਜੁਟ ਹੋਣ ਦਾ ਹੋਕਾ ਦਿੱਤਾ ਹੈ। ਸੁਸਾਇਟੀ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਖੁਲਾਸਾ ਕੀਤਾ ਕਿ ਇਸ ਮਾਫੀਏ ਵੱਲੋਂ ਦਵਾਈਆਂ ਤੇ ਅਸਲ ਭਾਅ ਨਾਲੋਂ ਕਈ ਗੁਣਾ ਵੱਧ ਭਾਅ ਲਿਖ ਕੇ ਨਾ ਸਿਰਫ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਸਗੋਂ ਦੇਸ਼ ਵਿੱਚ ਭ੍ਰਿਸ਼ਟਾਚਾਰ ਵੀ ਫੈਲਾਇਆ ਜਾ ਰਿਹਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਸਰਕਾਰ ’ਤੇ ਦਬਾਅ ਪਾਉਣ ਕਿ ਦਵਾਈਆਂ ਤੇ ਸਿਰਫ ਸਹੀ ਵੇਚ ਮੁੱਲ ਹੀ ਪ੍ਰਿੰਟ ਕੀਤੇ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All