ਅਕਾਲਗੜ੍ਹ ਕਤਲ ਕਾਂਡ: 24 ਘੰਟਿਆਂ ਵਿੱਚ ਔਰਤ ਸਮੇਤ ਦੋ ਗ੍ਰਿਫ਼ਤਾਰ

ਅਕਾਲਗੜ੍ਹ ਕਤਲ ਕਾਂਡ: 24 ਘੰਟਿਆਂ ਵਿੱਚ ਔਰਤ ਸਮੇਤ ਦੋ ਗ੍ਰਿਫ਼ਤਾਰ

ਅਕਾਲਗੜ੍ਹ ਕਤਲ ਕਾਂਡ ਸਬੰਧੀ ਗ੍ਰਿਫ਼ਤਾਰ ਕੀਤੇ ਮੁਲਜ਼ਮ ਪੁਲੀਸ ਪਾਰਟੀ ਨਾਲ।

ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ

ਪਿੰਡ ਅਕਾਲਗੜ੍ਹ ਵਿੱਚ 2 ਜੁਲਾਈ ਸ਼ਾਮ ਨੂੰ ਲੜਕੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਥਾਣਾ ਸੀਆਈਏ ਜਗਰਾਉਂ ਅਤੇ ਸੁਧਾਰ ਦੀ ਪੁਲੀਸ ਨੇ 24 ਘੰਟਿਆਂ ਵਿੱਚ ਹੱਲ ਕਰਕੇ ਕਾਤਲ ਔਰਤ ਅਤੇ ਉਸ ਦੇ ਸਾਥੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਸੀਨੀਅਰ ਪੁਲੀਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 2 ਜੁਲਾਈ ਸ਼ਾਮ ਨੂੰ ਸੂਚਨਾ ਮਿਲੀ ਕਿ ਪਿੰਡ ਅਕਾਲਗੜ੍ਹ ਦੇ ਵਸਨੀਕ ਕੈਪਟਨ ਮੇਵਾ ਸਿੰਘ ਦੀ ਪੁੱਤਰੀ ਬਲਵੀਰ ਕੌਰ(23) ਜੋ ਕਿ ਘਰ’ਚ ਇਕੱਲੀ ਸੀ ਦਾ ਕਿਸੇ ਅਣਪਛਾਤੇ ਨੇ ਕਤਲ ਕਰ ਦਿੱਤਾ ਹੈ। ਮਾਮਲਾ ਗੁੰਝਲਦਾਰ ਹੋਣ ਕਰਕੇ ਐੱਸਪੀ(ਡੀ) ਰਾਜਬੀਰ ਸਿੰਘ ਬੋਪਾਰਾਏ, ਡੀਐੱਸਪੀ ਗੁਰਬੰਸ ਸਿੰਘ ਬੈਂਸ, ਇੰਸ. ਸਿਮਰਜੀਤ ਸਿੰਘ ਅਤੇ ਇੰਸ. ਅਜੈਬ ਸਿੰਘ ਦੀ ਸਾਂਝੀ ਟੀਮ ਨੇ ਫਾਰੈਂਸਿਕ ਟੀਮਾਂ ਦੀ ਮਦਦ ਨਾਲ ਜਾਂਚ ਅਾਰੰਭੀ।

ਪੁਲੀਸ ਅਨੁਸਾਰ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ਼ ਦੌਰਾਨ ਮੋਟਰਸਾਈਕਲ ਸਵਾਰ ਇੱਕ ਔਰਤ ਅਤੇ ਮਰਦ ਨੂੰ ਕੈਪਟਨ ਮੇਵਾ ਸਿੰਘ ਦੇ ਘਰ ਵੱਲ ਜਾਂਦਿਆਂ ਦੇਖਿਆ ਗਿਆ। ਮੋਟਰਸਾਈਕਲ ਸਵਾਰ ਔਰਤ ਨੂੰ ਉਤਾਰ ਕੇ ਵਾਪਸ ਚਲਾ ਗਿਆ। ਫਿਰ ਥੋੜੀ ਦੇਰ ਬਾਅਦ ਮੇਵਾ ਸਿੰਘ ਦੇ ਘਰ ਖਾਲੀ ਹੱਥ ਗਈ ਔਰਤ ਬੈਗ ਸਮੇਤ ਬਾਹਰ ਨਿਕਲੀ ਤੇ ਉਸੇ ਮੋਟਰਸਾਈਕਲ ’ਤੇ ਵਾਪਸ ਚਲੀ ਗਈ। ਪੁਲੀਸ ਨੇ ਮੋਟਰਸਾਈਕਲ ਦੇ ਨੰਬਰ ਦੇ ਆਧਾਰ ’ਤੇ ਪੜਤਾਲ ਕੀਤੀ। ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਮ੍ਰਿਤਕਾ ਦੀ ਭਰਜਾਈ ਚਰਨਜੀਤ ਕੌਰ ਨੇ ਆਪਣੇ ਪ੍ਰੇਮੀ ਹਰਜੀਤ ਸਿੰਘ ਵਾਸੀ ਜੱਸੋਵਾਲ ਨਾਲ ਹਮਮਸ਼ਵਰਾ ਹੋ ਕੇ ਬਲਬੀਰ ਕੌਰ ਉਰਫ ਚੀਨੂ ਦਾ ਕਤਲ ਕੀਤਾ ਸੀ । ਦੱਸਣਯੋਗ ਹੈ ਕਿ ਕੈਪਟਨ ਮੇਵਾ ਸਿੰਘ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਜਾਣ ਕਾਰਨ ਉਸ ਨੇ ਦੂਜਾ ਵਿਆਹ ਬਲਬੀਰ ਕੌਰ ਦੀ ਮਾਂ ਬਲਵਿੰਦਰ ਕੌਰ ਨਾਲ ਕਰਵਾਇਆ ਸੀ। ਪਹਿਲੇ ਵਿਆਹ ਦੇ ਤਿੰਨ ਬੱਚੇ ਦੋ ਧੀਆਂ ਅਤੇ ਇੱਕ ਪੁੱਤਰ ਵਿਆਹੇ ਹੋਏ ਸਨ। ਕਾਤਲ ਚਰਨਜੀਤ ਕੌਰ ਮੇਵਾ ਸਿੰਘ ਦੀ ਪਹਿਲੀ ਘਰਵਾਲੀ ਦੇ ਪੁੱਤਰ ਜਤਿੰਦਰ ਸਿੰਘ ਦੀ ਪਤਨੀ ਹੈ ਅਤੇ ਮ੍ਰਿਤਕ ਲੜਕੀ ਬਲਬੀਰ ਕੌਰ ਕੈਪਟਨ ਦੀ ਦੂਸਰੀ ਘਰਵਾਲੀ ਬਲਵਿੰਦਰ ਕੌਰ ਦੇ ਪਹਿਲੇ ਵਿਆਹ ਦੀ ਧੀ ਸੀ, ਜਿਸ ਦੀ ਕੈਨੇਡਾ ਜਾਣ ਦੀ ਤਿਆਰੀ ਸੀ । ਚਰਨਜੀਤ ਕੌਰ ਆਪਣੇ ਪਤੀ ਜਤਿੰਦਰ ਸਿੰਘ ਅਤੇ ਆਪਣੇ ਦੋਸਤ ਹਰਜੀਤ ਸਿੰਘ ਜਿਸ ਨੂੰ ਉਹ ਆਪਣਾ ਮੂੰਹ-ਬੋਲਾ ਭਰਾ ਦੱਸਦੀ ਸੀ ਨਾਲ ਲਿੰਕ ਰੋਡ ਮੁਲਾਂਪੁਰ ਵਿੱਚ ਕਿਰਾਏ ’ਤੇ ਰਹਿੰਦੀ ਸੀ। ਉਸ ਨੂੰ ਆਪਣੇ ਸਹੁਰੇ ਅਤੇ ਮਤਰੇਈ ਸੱਸ ਦੀ ਧੀ ਬਲਬੀਰ ਕੌਰ ਨਾਲ ਨਫ਼ਰਤ ਸੀ, ਜਿਸ ਕਾਰਨ ਉਸ ਨੇ ਬਲਬੀਰ ਕੌਰ ਦਾ ਕਤਲ ਕਰ ਕੇ ਘਰ ਵਿੱਚ ਪਏ ਗਹਿਣੇ ਅਤੇ ਪੈਸੇ ਚੁਰਾ ਲਏ ਸਨ। ਡੀਐੱਸਪੀ ਗੁਰਬੰਸ ਸਿੰਘ ਅਨੁਸਾਰ ਪੁਲੀਸ ਨੇ ਕਤਲ ਮਗਰੋਂ ਲੁੱਟਿਆ ਸਾਰਾ ਸਾਮਾਨ ਅਤੇ ਮੋਟਰਸਾਈਕਲ ਵਗੈਰਾ ਬਰਾਮਦ ਕਰ ਲਏ ਹਨ। ਜ਼ਿਕਰਯੋਗ ਹੈ ਕਿ ਚਰਨਜੀਤ ਕੌਰ ਦੇ ਪਤੀ ਜਤਿੰਦਰ ਨੂੰ ਇਸ ਕਾਂਢ ਬਾਰੇ ਕੋਈ ਇਲਮ ਨਹੀਂ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਜਮੈਟੋ ਕੰਪਨੀ ਵਿੱਚ ਕੰਮ ’ਤੇ ਗਿਆ ਹੋਇਆ ਸੀ। ਅਧਿਕਾਰੀਆਂ ਅਨੁਸਾਰ ਚਰਨਜੀਤ ਕੌਰ ਅਤੇ ਹਰਜੀਤ ਦੇ ਨਾਜਾਇਜ਼ ਸਬੰਧਾਂ ਤੋਂ ਵੀ ਅਨਜਾਣ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All