ਸੋਨੀਪਤ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ

ਸੋਨੀਪਤ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ

ਸਰਬਜੋਤ ਸਿੰਘ ਦੁੱਗਲ
ਕਰਨਾਲ, 30 ਜੂਨ

ਸੋਨੀਪਤ ਦੇ ਗੋਹਾਣਾ ਕਸਬੇ ਵਿੱਚ ਬੀਤੀ ਰਾਤ ਪੁਲੀਸ ਕਾਂਸਟੇਬਲ ਅਤੇ ਸਪੈਸ਼ਲ ਪੁਲੀਸ ਅਫਸਰ (ਐਸਪੀਓ ) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਹੋਈਆਂ ਮਿਲੀਆਂ। ਪੁਲੀਸ ਨੂੰ ਹੱਤਿਅਾਵਾਂ ਕਰਨ ਵਾਲਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਜੀਪੀ ਸੰਦੀਪ ਖਿਰਵਾਰ ਅਤੇ ਡੀਜੀਪੀ ਮਨੋਜ ਯਾਦਵ ਮੌਕੇ ’ਤੇ ਪੁੱਜੇ।

ਪੁਲੀਸ ਮੁਤਾਬਕ ਐਸਪੀਓ ਕਪਤਾਨ (42) ਜੀਂਦ ਜ਼ਿਲ੍ਹੇ ਦੇ ਕਲੌਤੀ ਪਿੰਡ ਅਤੇ ਕਾਂਸਟੇਬਲ ਰਵਿੰਦਰ (30) ਜੀਂਦ ਜ਼ਿਲ੍ਹੇ ਦੇ ਬੁੜਾਖੇੜਾ ਪਿੰਡ ਦਾ ਰਹਿਣ ਵਾਲਾ ਸੀ। ਇਹ ਦੋਵੇਂ ਬੁਟਾਣਾ ਚੌਕੀ ਵਿਚ ਤਾਇਨਾਤ ਸਨ ਤੇ ਬੀਤੀ ਰਾਤ 12 ਤੋਂ 1 ਵਜੇ ਦਰਮਿਆਨ ਗਸ਼ਤ ’ਤੇ ਨਿਕਲੇ ਸਨ। ਦੋਵਾਂ ਦੀ ਹੱਤਿਆ ਗੋਹਾਣਾ-ਜੀਂਦ ਰੋਡ ’ਤੇ ਬੁਟਾਣਾ ਪਿੰਡ ਤੋਂ 300-400 ਮੀਟਰ ਦੀ ਦੂਰੀ ’ਤੇ ਕੀਤੀ ਗਈ। ਇਨ੍ਹਾਂ ਦੋਵਾਂ ਦੀਆਂ ਗਰਦਨਾਂ ਅਤੇ ਛਾਤੀ ’ਤੇ ਚਾਰ ਤੋਂ ਪੰਜ ਚਾਕੂਆਂ ਨਾਲ ਵਾਰ ਕੀਤੇ ਗਏ। ਇਸ ਮਾਮਲੇ ਦੀ ਜਾਣਕਾਰੀ ਪੁਲੀਸ ਅਤੇ ਪਿੰਡ ਵਾਸੀਆਂ ਨੂੰ ਸਵੇਰੇ ਮਿਲੀ। ਮੌਕੇ ’ਤੇ ਪੁੱਜੇ ਏਡੀਜੀਪੀ ਸੰਦੀਪ ਖਿਰਵਾਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਦਾ ਸੋਨੀਪਤ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All