ਯਮੁਨਾਨਗਰ: ਅੱਜ ਯਮੁਨਾ ਨਗਰ ਵਿੱਚ ਤਿੰਨ ਮਰੀਜ਼ ਕਰੋਨਾ ਪਾਜ਼ੇਟਿਵ ਮਿਲੇ ਹਨ । ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚ ਦੋ ਮਹਿਲਾਵਾਂ ਤੇ ਇੱਕ ਪੁਰਸ਼ ਮਾਡਲ ਟਾਊਨ ਦੇ ਵਾਸੀ ਹਨ । ਉਨ੍ਹਾਂ ਦੱਸਿਆ ਕਿ ਹੁਣ ਯਮੁਨਾ ਨਗਰ ਵਿੱਚ ਕੁੱਲ 30 ਐਕਟਿਵ ਕਰੋਨਾ ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਮਰੀਜ਼ ਬਾਹਰ ਦੇ ਹਨ ਜਦਕਿ 8 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। -ਪੱਤਰ ਪ੍ਰੇਰਕ