ਦਿੱਲੀ, ਚੰਡੀਗੜ੍ਹ ਤੇ ਹਰਿਆਣਾ ’ਚ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ

ਦਿੱਲੀ, ਚੰਡੀਗੜ੍ਹ ਤੇ ਹਰਿਆਣਾ ’ਚ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ

ਦਿੱਲੀ ਵਿੱਚ ਰੇਲਾਂ ਰੋਕਣ ਦੀ ਝਲਕ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 18 ਫਰਵਰੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਰੇਲ ਰੋਕੋ ਤਹਿਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲਾਂ ਥਾਂ ਥਾਂ ’ਤੇ ਰੋਕੀਆਂ। ਦੱਖਣੀ ਰਾਜਾਂ ਸਮੇਤ ਪੂਰਬੀ ਰਾਜਾਂ ਵਿਚ ਕਿਸਾਨਾਂ ਨੇ ਰੇਲ ਗੱਡੀਆਂ ਰੋਕਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ। ਪਲਵਲ ਦੇ ਮੋਰਚੇ ਤੇ ਬੈਠੇ ਕਿਸਾਨਾਂ ਨੇ ਵੀ ਰੇਲਾਂ ਰੋਕਣ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਕਈ ਅਹਿਮ ਰੇਲਾਂ ਦਾ ਰਾਹ ਕਿਸਾਨਾਂ ਨੇ ਡੱਕ ਕੇ ਖੇਤੀ ਕਾਨੂੰਨਾਂ ਖਿਲਾਫ਼ ਆਪਣੇ ਵਿਰੋਧ ਨੂੰ ਪ੍ਰਚੰਡ ਕੀਤਾ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਅੱਜ ਰੇਲਵੇ ਲਾਈਨ ਉੱਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਪਹਿਲਾਂ ਇਹ ਕਿਸਾਨ ਸੈਕਟਰ-19 ਦੀ ਰੇਲਵੇ ਲਾਈਨ ਉੱਤੇ ਟਰੈਕਟਰ-ਟਰਾਲੀਆਂ ਰਾਹੀ ਪੁੱਜੇ।

ਵੱਡੀ ਗਿਣਤੀ ਵਿੱਚ ਮਹਿਲਾ ਚੱਕਾ ਜਾਮ ਵਿੱਚ ਸ਼ਾਮਲ ਹੋਈਆਂ। ਉਹ ਸੈਕਟਰ-19 ਦੇ ਰੇਲਵੇ ਫਾਟਕ ਦੀ ਰੇਲਵੇ ਲਾਈਨ ਉੱਤੇ ਬਹਿ ਗਏ। ਧਰਨੇ ਨੂੰ ਬਲਾਕ ਪ੍ਰਧਾਨ ਕਰਮ ਸਿੰਘ ਅਤੇ ਹੋਰ ਕਈ ਕਿਸਾਨ ਨੇਤਾਵਾਂ ਨੇ ਸੰਬੋਧਨ ਕੀਤਾ। ਕਿਸਾਨ ਨੇਤਾ ਡਾਕਟਰ ਹਰਨੇਕ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਰੇਲਵੇ ਲਾਈਨਾਂ ਉੱਤੇ ਬੈਠਕੇ ਰੇਲ-ਗੱਡੀਆਂ ਨੂੰ ਰੋਕਣ ਦਾ ਪ੍ਰੋਗਰਾਮ ਉਲੀਕਿਆ ਸੀ। ਇਸ ਧਰਨੇ ਵਿੱਚ ਚੰਡੀਮੰਦਰ ਟੌਲ ਪਲਾਜ਼ਾ ਅਤੇ ਨੱਗਲ-ਬਰਵਾਲਾ ਟੌਲ ਪਲਾਜ਼ਾ ਉੱਤੇ ਬੈਠੇ ਕਿਸਾਨ ਵੀ ਸ਼ਾਮਲ ਹੋਏ।

ਚੰਡੀਗੜ੍ਹ(ਆਤਿਸ਼ ਗੁਪਤਾ):

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਚੰਡੀਗੜ੍ਹ-ਬਲਟਾਨਾ ਰੇਲ ਪਟਰੀ 'ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ।

ਚੰਡੀਗੜ੍ਹ ਵਿੱਚ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਕਿਸਾਨ।-ਫੋਟੋ: ਆਤਿਸ਼

ਡੱਬਵਾਲੀ(ਇਕਬਾਲ ਸਿੰਘ ਸ਼ਾਂਤ): ਅੱਜ ਇੱਥੇ ਹਰਿਆਣਾ ਕਿਸਾਨ ਏਕਤਾ ਜਥੇਬੰਦੀ ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ-ਜੋਧਪੁਰ ਰੇਲ ਮਾਰਗ 'ਤੇ ਆਵਾਜਾਈ ਠੱਪ ਕੀਤੀ।

ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੀਤ ਦੇਸੂਜੋਧਾ ਨੇ ਕਿਹਾ ਕਿ ਕਿ ਲੋਕਾਂ ਦੀ ਚੁਣੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਅਤੇ ਹਿੱਤਾਂ ਲਈ ਲੋਕ ਮਾਰੂ ਨੀਤੀਆਂ ’ਤੇ ਉਤਰ ਆਈ ਹੈ। ਸਟੇਸ਼ਨ ਦੇ ਸਟੇਸ਼ਨ ਮਾਸਟਰ ਹੁਸ਼ਿਆਰ ਸਿੰਘ ਨੇ ਕਿਹਾ ਕਿ ਇਸ ਰੇਲਵੇ ਟਰੈਕ ਤੋਂ ਕੋਈ ਮੁਸਾਫ਼ਰ ਗੱਡੀ ਨਹੀਂ ਲੰਘਦੀ।

ਸਿਰਸਾ(ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਰੇਲ ਰੋਕੋ ਮੁਹਿੰਮ ਨੂੰ ਸਿਰਸਾ ਵਿੱਚ ਕਿਸਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ। ਜ਼ਿਲ੍ਹੇ ਵਿੱਚ ਵੱਖ-ਵੱਖ ਪੰਜ ਥਾਵਾਂ ’ਤੇ ਕਿਸਾਨਾਂ ਨੇ ਰੇਲ ਦੀ ਲੀਹ ’ਤੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। ਕਰੀਬ 750 ਪੁਲੀਸ ਮੁਲਾਜ਼ਮ ਜਿਥੇ ਤਾਇਨਾਤ ਕੀਤੇ ਗਏ ਉਥੇ ਹੀ 22 ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਗਏ ਸਨ ਅਤੇ ਚਾਰ ਡਿਊਟੀ ਮੈਜਿਸਟਰੇਟਾਂ ਨੂੰ ਰਿਜ਼ਰਵ ਰੱਖਿਆ ਗਿਆ ਸੀ।

ਰੇਲ ਰੋਕੋ ਮੁਹਿੰਮ ਦੌਰਾਨ ਕਿਸੇ ਵੀ ਤਰਾਂ ਦੀ ਅਸੁਖਾਵੀਂ ਘਟਨਾ ਨਹੀਂ ਹੋਈ। ਵਾਪਰੀ। ਕਿਸਾਨਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਜਿਥੇ ਰੇਲਾਂ ਨੂੰ ਰੋਕਣ ਦਾ ਕੰਮ ਕੀਤਾ ਉਥੇ ਹੀ ਕਿਸਾਨਾਂ ਵੱਲੋਂ ਕਿਸੇ ਸਵਾਰੀ ਨੂੰ ਕੋਈ ਤਕਲੀਫ ਨਾ ਹੋਵੇ, ਇਸ ਲਈ ਸਵਾਰੀ ਨੂੰ ਉਸ ਦੇ ਟਿਕਾਣੇ ਤੱਕ ਪਹੁੰਚਾਏ ਜਾਣ ਦੀ ਵੀ ਵਿਵਸਥਾ ਕੀਤੀ ਗਈ ਸੀ।

ਫੋਟੋ: ਪ੍ਰਭੂ ਦਿਆਲ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਅਤੇ ਕਿਸਾਨ ਲਹਿਰ ਦੀਆਂ ਚੁਣੌਤੀਆਂ

ਚੋਣਾਂ ਅਤੇ ਕਿਸਾਨ ਲਹਿਰ ਦੀਆਂ ਚੁਣੌਤੀਆਂ

ਕੰਪਨੀਆਂ ਦੇ ਕਾਰੋਬਾਰ ਵਿਚ ਤੇਜ਼ੀ ਦਾ ਦੌਰ

ਕੰਪਨੀਆਂ ਦੇ ਕਾਰੋਬਾਰ ਵਿਚ ਤੇਜ਼ੀ ਦਾ ਦੌਰ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਮੁੱਖ ਖ਼ਬਰਾਂ

ਭਾਜਪਾ ਨੇ ਕਿਸਾਨਾਂ ਦਾ ਦੁੱਖ ਵਧਾਇਆ: ਸੁਰਜੇਵਾਲਾ

ਭਾਜਪਾ ਨੇ ਕਿਸਾਨਾਂ ਦਾ ਦੁੱਖ ਵਧਾਇਆ: ਸੁਰਜੇਵਾਲਾ

ਨਵਜੋਤ ਸਿੱਧੂ ਵੱਲੋਂ ਕਿਸਾਨੀ ਮੁੱਦੇ ਪੰਜਾਬ ਮਾਡਲ ’ਚ ਸ਼ਾਮਲ ਕੀਤੇ ਜਾਣ ਦ...

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਵੋਟ ਪਰਚੀ ਰਾਹੀਂ ਚੋਣਾਂ ਕਰਵਾਉਣ ਦਾ ਮਾਮਲਾ

ਰਾਹੁਲ ਨੇ ਪੈਂਗੌਂਗ ਝੀਲ ਉਤੇ ਪੁਲ ਦੇ ਮਾਮਲੇ ’ਤੇ ਮੋਦੀ ਨੂੰ ਘੇਰਿਆ

ਰਾਹੁਲ ਨੇ ਪੈਂਗੌਂਗ ਝੀਲ ਉਤੇ ਪੁਲ ਦੇ ਮਾਮਲੇ ’ਤੇ ਮੋਦੀ ਨੂੰ ਘੇਰਿਆ

‘ਪੁਲ ਦਾ ਉਦਘਾਟਨ ਕਰਨ ਲਈ ਉਥੇ ਜਾ ਸਕਦੇ ਨੇ ਪ੍ਰਧਾਨ ਮੰਤਰੀ’

ਸ਼ਹਿਰ

View All