ਰਾਘੋਵਾਲ ਦੇ ਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਰਾਘੋਵਾਲ ਦੇ ਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੰਗਰੇਜ਼ ਸਿੰਘ ਦੀ ਫਾੲੀਲ ਫੋਟੋ।

ਭਗਵਾਨ ਦਾਸ ਸੰਦਲ

ਦਸੂਹਾ, 9 ਅਗਸਤ

ਇਥੇ ਲੰਘੀ ਰਾਤ ਪਿੰਡ ਰਾਘੋਵਾਲ ਦੇ ਮੈਂਬਰ ਪੰਚਾਇਤ ਦਾ ਅਣਪਛਾਤੇ ਕਾਰ ਸਵਾਰਾਂ ਨੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅੰਗਰੇਜ਼ ਸਿੰਘ (35) ਪੁੱਤਰ ਰਾਮਜੀ ਦਾਸ ਵਾਸੀ ਪਿੰਡ ਰਾਘੋਵਾਲ ਵਜੋਂ ਹੋਈ ਹੈ।ਇਸ ਸਬੰਧੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਅਨਿਲ ਭਨੋਟ ਤੇ ਥਾਣਾ ਮੁਖੀ ਗੁਰਦੇਵ ਸਿੰਘ ਨੇ ਪੁਲੀਸ ਪਾਰਟੀ ਸਮੇਤ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜਣ ਦਾ ਪ੍ਰਬੰਧ ਕੀਤਾ। ਪੁਲੀਸ ਨੇ ਇਸ ਸਬੰਧੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਵੱਡੇ ਭਰਾ ਬੂਟਾ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਛੋਟਾ ਭਰਾ ਅੰਗਰੇਜ਼ ਸਿੰਘ ਪਿੰਡ ਰਾਘੋਵਾਲ ਦਾ ਪੰਚਾਇਤ ਮੈਂਬਰ ਹੈ ਤੇ ਪਿੰਡ ਤਿਹਾੜਾ ਵਿੱਚ ਉਸ ਦਾ ਆਰਾ ਤੇ ਉਥੇ ਹੀ ਉਸ ਦੀ ਰਿਹਾਇਸ਼ ਹੈ। ਪਿੰਡ ਰਾਘੋਵਾਲ ਦਾ ਸਰਪੰਚ ਬਿਮਾਰ ਹੋਣ ਕਾਰਨ ਕੁਝ ਦਿਨਾਂ ਤੋਂ ਪੰਚਾਇਤ ਦਾ ਚੱਲ ਰਿਹਾ ਕੰਮ ਅੰਗਰੇਜ਼ ਸਿੰਘ ਹੀ ਦੇਖ ਰਿਹਾ ਸੀ। 8 ਅਗਸਤ ਦੀ ਸ਼ਾਮ ਕਰੀਬ 7.45 ਵਜੇ ਜਦੋ ਅੰਗਰੇਜ਼ ਸਿੰਘ ਪਿੰਡ ਰਾਘੋਵਾਲ ਵਿੱਚ ਚੱਲ ਰਹੇ ਪੰਚਾਇਤ ਦੇ ਕੰਮ ਦੇਖਣ ਮਗਰੋਂ ਆਪਣੀ ਕਾਰ ਨੰਬਰ ਪੀ.ਬੀ-08, ਬੀਯੂ-7355 ‘ਤੇ ਪਿੰਡ ਤਿਹਾੜਾ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਪੰਥੇਰ ਨੇੜੇ ਅਣਪਛਾਤੇ ਕਾਰ ਸਵਾਰਾਂ ਦੇ ਉਸ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਏ। ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ ਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸ ਪ੍ਰਗਟਾਇਆ ਹੈ।ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All