ਭਾਰਤ ਛੱਡੋਂ ਅੰਦੋਲਨ ਦੀ ਵਰ੍ਹੇਗੰਢ ’ਤੇ ਟਰੇਡ ਯੂਨੀਅਨਾਂ ਵੱਲੋਂ ਮੁਜ਼ਾਹਰੇ

ਭਾਰਤ ਛੱਡੋਂ ਅੰਦੋਲਨ ਦੀ ਵਰ੍ਹੇਗੰਢ ’ਤੇ ਟਰੇਡ ਯੂਨੀਅਨਾਂ ਵੱਲੋਂ ਮੁਜ਼ਾਹਰੇ

ਜਲੰਧਰ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੋਧ ਕਰਦੇ ਹੋਏ ਜੱਥੇਬੰਦੀਆਂ ਦੇ ਆਗੂ।

ਪਾਲ ਸਿੰਘ ਨੌਲੀ

ਜਲੰਧਰ, 9 ਅਗਸਤ

ਦੇਸ਼ ਦੀਆਂ ਦੱਸ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ’ਤੇ ਭਾਰਤ ਛੱਡੋ ਅੰਦੋਲਨ ਦੀ 78ਵੀਂ ਵਰ੍ਹੇਗੰਢ ’ਤੇ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ। ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਕਰਨ ਦੇ ਖਿਲਾਫ਼ ਜ਼ਿਲ੍ਹਾ ਜਲੰਧਰ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਨੇ ਸਾਂਝੇ ਤੌਰ ’ਤੇ ਕੀਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਸੀ.ਟੀ.ਯੂ. ਦੇ ਹਰੀਮੁਨੀ ਸਿੰਘ, ਸੀ.ਆਈ.ਟੀ.ਯੂ. ਦੇ ਕੇਵਲ ਸਿੰਘ ਹਜ਼ਾਰਾ, ਕ੍ਰਿਸ਼ਨਾ ਪੁਆਦੜਾ ਅਤੇ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਏਟਕ ਦੇ ਰਾਜੇਸ਼ ਥਾਪਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਜਨਤਕ ਅਤੇ ਸਰਕਾਰੀ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਦੇ ਮਹਿੰਗਾਈ ਭੱਤੇ, ਐੱਲ.ਟੀ.ਸੀ. ਅਤੇ ਤਨਖਾਹ ਵਾਧੇ ’ਤੇ ਰੋਕ ਲਗਾਉਣ, ਮਨਮਾਨੇ ਤਰੀਕੇ ਨਾਲ਼ ਤਨਖ਼ਾਹ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਰਾਮ ਕ੍ਰਿਸ਼ਨ, ਕ੍ਰਿਸ਼ਨਾ ਪੁਆਦੜਾ, ਨਿਰਮੋਲਕ ਸਿੰਘ ਹੀਰਾ, ਤਰਸੇਮ ਲਾਲ ਰੇਲਵੇ ,ਪੁਸ਼ਪਿੰਦਰ ਕੁਮਾਰ ਵਿਰਦੀ, ਸੁਖਜੀਤ ਕੌਰ,ਮਲਕੀਤ ਖਾਂਬਰਾ, ਕੁਲਦੀਪ ਸਿੰਘ ਕੌੜਾ, ਨਸੀਬ ਚੰਦ ਬੱਬੀ ਤਰਕਸ਼ੀਲ, ਮਲਕੀਤ ਭੋਏਪੁਰੀ, ਰਾਮ ਵਿਜਾਰਥ ਸ਼ੁਕਲਾ, ਪਰਨਾਮ ਸਿੰਘ ਸੈਣੀ, ਜਗੀਰ ਸਿੰਘ, ਬਿਮਲਾ ਰਾਣੀ ਕਰਤਾਰਪੁਰ, ਸਰਬਜੀਤ ਕੌਰ ਤੇ ਬਲਵੀਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।

ਤਰਨ ਤਾਰਨ ਵਿੱਚ ਰੈਲੀ ਵਿੱਚ ਸ਼ਾਮਲ ਕਿਸਾਨ ਤੇ ਮਜ਼ਦੂਰ| ਫੋਟੋ: ਗੁਰਬਖਸ਼ਪੁਰੀ

ਤਰਨ ਤਾਰਨ (ਗੁਰਬਖਸ਼ਪੁਰੀ): ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਆਦਿ ਵਰਗਾਂ ਦੇ ਹਿੱਤਾਂ ਖਿਲਾਫ਼ ਲਏ ਜਾ ਰਹੇ ਫੈਸਲਿਆਂ ਖਿਲਾਫ਼ ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਵਿੱਚ ਟਰੇਡ ਯੂਨੀਅਨਾਂ ਵਲੋਂ ਵਿਖਾਵੇ ਕਰਕੇ ਸਰਕਾਰ ਕੋਲੋਂ ਇਨ੍ਹਾਂ ਫੈਸਲਿਆਂ ਨੂੰ ਤੁਰੰਤ ਰੱਦ ਕੀਤੀ ਜਾਣ ਦੀ ਮੰਗ ਕੀਤੀ ਗਈ| ਇਸ ਮੌਕੇ ਸੀਪੀਆਈ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਗ਼ਦਰੀ ਦੇਸ਼ਭਗਤਾਂ ਦੇ ਪਿੰਡ ਪੱਧਰੀ ਅਤੇ ਝਬਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਦਰਸ਼ਨ ਵਿੱਚ ਸ਼ਾਮਲ ਵਰਕਰਾਂ ਨੂੰ ਸੀਪੀਆਈ ਦੇ ਸੂਬਾ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਨਰਭਿੰਦਰ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਦੇਸ਼ ਦੀ ਆਰਥਿਕਤਾ ਨੂੰ ਡਾਵਾਂ-ਡੋਲ ਕਰਕੇ ਰੱਖ ਦੇਣ ਅਤੇ ਦੇਸ਼ ਅੰਦਰ ਫਿਰਕਾਪ੍ਰਸਤੀ ਫੈਲਾਉਣ ਲਈ ਦੋਸ਼ੀ ਆਖਿਆ| ਇਸ ਦੇ ਨਾਲ ਹੀ ਜਨਤਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਕੜਕਦੀ ਧੁੱਪ ਵਿੱਚ ਇਕੱਤਰ ਹੋ ਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਰੈਲੀ ਕਰਕੇ ਸ਼ਹਿਰ ਅੰਦਰ ਇਕ ਰੋਸ ਮਾਰਚ ਕੀਤਾ। ਜਥੇਬੰਦੀਆਂ ਦੇ ਵਰਕਰਾਂ ਦੀ ਅਗਵਾਈ ਸੁਖਦੇਵ ਸਿੰਘ ਗੋਹਲਵੜ, ਸੀਮਾ ਸੋਹਲ, ਬਲਦੇਵ ਸਿੰਘ ਪਡੋਰੀ ਨੇ ਕੀਤੀ ਜਦਕਿ ਇਸ ਮੌਕੇ ਹੋਰਨਾਂ ਤੋਂ ਇਲਾਵਾ ਤਾਰਾ ਸਿੰਘ ਖਹਿਰਾ, ਪ੍ਰਗਟ ਸਿੰਘ ਜਾਮਾਰਾਏ, ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕੇਂਦਰ ਸਰਕਾਰ ਨੂੰ ਮੁਲਾਜ਼ਮ-ਕਿਸਾਨ ਵਿਰੋਧੀ ਜਾਰੀ ਕੀਤੇ ਆਰਡੀਨੈਂਸ, ਬਿਜਲੀ ਬਿੱਲ 2020 ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਫਟੂ ਵੱਲੋਂ ਨਵਾਂ ਸ਼ਹਿਰ ’ਚ ਮੁਜ਼ਾਹਰਾ

ਨਵਾਂਸ਼ਹਿਰ (ਲਾਜਵੰਤ ਸਿੰਘ): ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਹੋਰ ਟਰੇਡ ਯੂਨੀਅਨਾਂ ਵੱਲੋਂ ਹੜਤਾਲ ਅਤੇ ਪ੍ਰਦਰਸ਼ਨਾਂ ਦੇ ਦਿੱਤੇ ਗਏ ਦੇਸ਼ ਵਿਆਪੀ ਸੱਦੇ ਉੱਤੇ ਇਫਟੂ ਵਲੋਂ ਆਟੋ ਸਟੈਂਡ ਨਵਾਂਸ਼ਹਿਰ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਜ਼ਿਲ੍ਹਾ ਆਗੂਆਂ ਗੁਰਦਿਆਲ ਰੱਕੜ, ਅਸ਼ੋਕ ਕੁਮਾਰ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਮਜ਼ਦੂਰਾਂ ਦੇ ਹੱਕ ਇੱਕ ਇੱਕ ਕਰਕੇ ਖਤਮ ਕਰ ਰਹੀ ਹੈ। ਸਵਦੇਸ਼ੀ ਦਾ ਰਾਗ ਅਲਾਪਣ ਵਾਲੀ ਇਸ ਸਰਕਾਰ ਨੇ ਦੇਸ਼ ਦੀ ਕਿਰਤ ਸ਼ਕਤੀ ਅਤੇ ਸੰਪਤੀ ਸਾਮਰਾਜੀਆਂ ਨੂੰ ਲੁਟਾਉਣ ਲਈ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੀ ਮੋਦੀ ਸਰਕਾਰ ਨਾਲੋਂ ਕਿਸੇ ਤਰ੍ਹਾਂ ਵੱਖਰੀ ਨਹੀਂ ਹੈ। ਇਸ ਮੌਕੇ ਉੱਤੇ ਪੁਨੀਤ ਕਲੇਰ ਬਛੌੜੀ, ਬਿੱਲਾ ਗੁੱਜਰ,ਹਰੇ ਲਾਲ ਵੀ ਮੌਜੂਦ ਸਨ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All