ਸਾਬਕਾ ਕੌਂਸਲਰ ਨਾਲ ਮਾਰੀ ਲੱਖਾਂ ਦੀ ਠੱਗੀ

ਸਾਬਕਾ ਕੌਂਸਲਰ ਨਾਲ ਮਾਰੀ ਲੱਖਾਂ ਦੀ ਠੱਗੀ

ਜਸਬੀਰ ਸਿੰਘ ਚਾਨਾ
ਫਗਵਾੜਾ, 12 ਜੁਲਾਈ

ਇਥੇ ਕਾਂਗਰਸ ਦੀ ਸਾਬਕਾ ਕੌਂਸਲਰ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਇੱਕ ਕਰੋੜ ਰੁਪਏ ਦਾ ਕਰਜ਼ਾ ਲੈਣ ਕੇ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸਾਬਕਾ ਕੌਂਸਲਰ ਕੁਸਮ ਸ਼ਰਮਾ ਵਾਸੀ ਖਲਵਾੜਾ ਗੇਟ ਨੇ ਦੋਸ਼ ਲਗਾਏ ਕਿ ਕਰਜ਼ਾ ਲੈ ਕੇ ਦੇਣ ਦੇ ਬਦਲੇ ਗੋਪਾਲ ਤੇ ਅਨੂਪ ਦੁੱਗਲ ਨੇ ਸਾਜਿਸ਼ ਤਹਿਤ ਦਸਤਾਵੇਜ਼ੀ ਖਰਚਿਆਂ ਦੇ ਨਾਂ ’ਤੇ 8 ਲੱਖ ਰੁਪਏ ਵੱਖ-ਵੱਖ ਚੈੱਕਾਂ ਤੇ ਕੁੱਝ ਨਕਦ ਲੈ ਲਏ ਤੇ ਇੱਥੋਂ ਤੱਕ ਆਪਣੀ ਕਮਿਸ਼ਨ ਵੀ ਅਡਵਾਂਸ ਲੈ ਲਏ ਤੇ ਅਨੂਪ ਦੁੱਗਲ, ਗੋਪਾਲ ਦੁੱਗਲ ਤੇ ਦੀਪਕ ਖੋਸਲਾ ਨੇ ਆਪਣੇ ਖਾਤਿਆਂ ਤੇ ਹੋਰ ਭਾਗੀਦਾਰਾ ’ਚ ਪੈਸੇ ਪਾ ਕੇ ਚੈੱਕ ਪਾਸ ਕਰਵਾ ਲਏ ਪਰ ਉਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦਾ ਲੋਨ ਪਾਸ ਨਹੀਂ ਕਰਵਾਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All