
ਨਵੀਂ ਦਿੱਲੀ, 19 ਨਵੰਬਰ
ਭਾਜਪਾ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਤਿੰਦਰ ਜੈਨ ਬਾਰੇ ਵਾਇਰ ਵੀਡੀਓ ਬਾਰੇ ਕੋਈ ਟਿੱਪਣੀ ਨਾ ਕਰਨ ’ਤੇ ਆਲੋਚਨਾ ਕੀਤੀ ਹੈ। ਭਾਜਪਾ ਨੇਤਾ ਗੌਰਵ ਭਾਟੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) 'ਸਪਾ ਐਂਡ ਮਸਾਜ ਪਾਰਟੀ' ਬਣ ਗਈ ਹੈ। ਇਸ ਬਾਰੇ ਕੇਜਰੀਵਾਲ ਨੂੰ ਗੱਲ ਕਰਨੀ ਚਾਹੀਦੀ ਹੈ। ਕੇਜਰੀਵਾਲ ਹੁਣ ਕਿੱਥੇ ਹਨ। ਜੈਨ ਨੂੰ ਨਿਯਮਾਂ ਅਤੇ ਜੇਲ੍ਹ ਦੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹੋਏ ਮਸਾਜ ਦਾ ਆਨੰਦ ਲੈਂਦੇ ਹੋਏ ਅਤੇ ਆਪਣੇ ਸੈੱਲ ਵਿੱਚ ਮੁਲਾਕਾਤੀਆਂ ਨੂੰ ਮਿਲਦੇ ਦੇਖਿਆ ਜਾ ਸਕਦਾ ਹੈ। ਜੇਲ੍ਹ ਵਿੱਚ ਇਹ ਵੀਵੀਆਈਪੀ ਕਲਚਰ ਲੋਕਤੰਤਰ ਲਈ ਖਤਰਨਾਕ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ