ਕਪਿਲ ਮਿਸ਼ਰਾ ਨੂੰ ਭਾਜਪਾ ’ਚ ਅਹਿਮ ਥਾਂ ਦੇਣ ਦੀ ਤਿਆਰੀ

ਕਪਿਲ ਮਿਸ਼ਰਾ ਨੂੰ ਭਾਜਪਾ ’ਚ ਅਹਿਮ ਥਾਂ ਦੇਣ ਦੀ ਤਿਆਰੀ

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ

‘ਆਪ’ ਤੋਂ ਕੱਢੇ ਗਏ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਥਿਤ ਫਿਰਕੂ ਭਾਸ਼ਣ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਪਿਲ ਮਿਸ਼ਰਾ ਨੂੰ ਦਿੱਲੀ ਭਾਜਪਾ ਇਕਾਈ ’ਚ ਅਹਿਮ ਥਾਂ ਦੇਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ ਕਪਿਲ ਮਿਸ਼ਰਾ ਨੂੰ ਦਿੱਲੀ ਭਾਜਪਾ ਦੇ ਬਣਾਏ ਜਾਣ ਵਾਲੇ ਤਿੰਨ ਜਨਰਲ ਸਕੱਤਰਾਂ ’ਚ ਥਾਂ ਦਿੱਤੀ ਜਾ ਸਕਦੀ ਹੈ। ਮਾਡਲ ਟਾਊਨ ਵਿਧਾਨ ਸਭਾ ਚੋਣ ਹਾਰ ਚੁੱਕੇ ਕਪਿਲ ਮਿਸ਼ਰਾ ਨੂੰ ਪੁਰਵਾਂਚਲੀ ਪਿੱਠਭੂਮੀ ਹੋਣ ਕਰਕੇ ਤੇ ਨੌਜਵਾਨ ਆਗੂ ਵੱਜੋਂ ਉਭਾਰਨ ਦੀ ਕੋਸ਼ਿਸ਼ ਹੈ। ਦਿੱਲੀ ਵਿੱਚ ਪੁਰਵਾਂਚਲੀ ਵੋਟਰਾਂ ਦਾ ਖਾਸਾ ਆਧਾਰ ਹੈ ਤੇ ‘ਆਪ’ ਨੇ ਇਸ ਵੋਟ ਬੈਂਕ ਉਪਰ ਆਪਣੀ ਪਕੜ ਬਣਾਈ ਹੋਈ ਹੈ। ਉਹ ਆਰਐੱਸਐੱਸ ਦੀ ਪਸੰਦ ਵੀ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਵੀ ਕੁੱਝ ਅਜਿਹਾ ਰਿਹਾ ਹੈ। ਸੂਤਰਾਂ ਮੁਤਾਬਕ ਦੋ ਹੋਰ ਜਨਰਲ ਸਕੱਤਰਾਂ ’ਚੋਂ ਭਾਜਪਾ ਯੁਵਾ ਮੋਰਚਾ ਤੋਂ ਆਗੂ ਲਏ ਜਾਣਗੇ ਤੇ ਉਨ੍ਹਾਂ ਵਿੱਚ ਹਰਸ਼ ਮਲੋਹਤਰਾ, ਰਾਜੀਵ ਬੱਬਰ, ਸ਼ਿਵਮ ਛਾਬੜਾ ਤੇ ਕਲਮਜੀਤ ਸਹਿਰਾਵਤ ਦਾ ਨਾਂ ਵੀ ਚਰਚਾ ਵਿੱਚ ਹਨ। ਇਨ੍ਹਾਂ ਆਗੂਆਂ ਨੂੰ ਪੰਜਾਬੀ ਤੇ ਜਾਟ ਵੱਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਹੁਣ ਤੱਕ ਕਰੀਬ ਸੌ ਆਗੂਆਂ ਨੇ ਇਨ੍ਹਾਂ ਅਹੁਦਿਆਂ ਲਈ ਆਪਣੇ ਨਾਂ ਦਿੱਲੀ ਪ੍ਰਦੇਸ਼ਕ ਆਗੂਆਂ ਨੂੰ ਦਿੱਤੇ ਹੋਏ ਹਨ। ਕਪਿਲ ਮਿਸ਼ਰਾ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਦੂਜੀ ਪਾਰੀ ਸਮੇਂ ਦਿੱਲੀ ਜਲ ਬੋਰਡ ਦੇ ਮੀਤ ਚੇਅਰਮੈਨ ਵੱਜੋਂ ਹਟਾਉਣ ਮਗਰੋਂ ਕਪਿਲ ਨੇ ਬਗ਼ਾਵਤ ਕੀਤੀ ਸੀ ਤਾਂ ਉਹ ਬਰਖ਼ਾਸਤ ਕਰ ਦਿੱਤੇ ਗਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All