ਭਗਤ ਰਵਿਦਾਸ ਦੇ ਸਮਾਜਿਕ ਦ੍ਰਿਸ਼ਟੀਕੋਣ ’ਤੇ ਭਾਸ਼ਣ

ਭਗਤ ਰਵਿਦਾਸ ਦੇ ਸਮਾਜਿਕ ਦ੍ਰਿਸ਼ਟੀਕੋਣ ’ਤੇ ਭਾਸ਼ਣ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ

ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਭਗਤਾਂ ‘ਤੇ ਅਧਾਰਿਤ ਲੈਕਚਰ ਲੜੀ ਤਹਿਤ ਇਸ ਵਾਰ ਪ੍ਰੋ. ਰਾਜਕੁਮਾਰ ਹੰਸ ਵੱਲੋਂ ਭਗਤ ਰਵਿਦਾਸ ਦੇ ਸਮਾਜਿਕ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ ਗਈ। ਕੋਵਿਡ ਮਹਾਮਾਰੀ ਕਾਰਨ ਇਹ ਚਰਚਾ ਆਨਲਾਈਨ ਕਰਵਾਈ ਗਈ। ਭਗਤ ਰਵਿਦਾਸ ਬਾਰੇ ਗੱਲ ਸ਼ੁਰੂ ਕਰਦਿਆਂ ਪ੍ਰੋ. ਰਾਜਕੁਮਾਰ ਹੰਸ ਨੇ ਭਾਰਤ ਦੀ ਸਾਹਿਤਕ ਪਰੰਪਰਾ ਦੀ ਪੜੋਚਲ ਕਰਦਿਆਂ ਹੜੱਪਾ ਸੰਸਕ੍ਰਿਤੀ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਹੋਈਆਂ ਪ੍ਰਮੁੱਖ ਤਬਦੀਲੀਆਂ ਦਾ ਜ਼ਿਕਰ ਕੀਤਾ। ਇਸ ਸਾਰੀ ਪਰੰਪਰਾ ‘ਚ ਉਨ੍ਹਾਂ ਇਕ ਪਾਸੇ ਬ੍ਰਾਹਮਣਵਾਦ ਤੇ ਵਰਣ ਵਿਵਸਥਾ ਤੇ ਦੂਜੇ ਪਾਸੇ ਇਸ ਦੇ ਪ੍ਰਤੀ ਉਤਰ ‘ਚ ਮਹਾਤਮਾ ਬੁੱਧ, ਇਸਲਾਮ ਤੇ ਫਿਰ ਭਗਤੀ ਲਹਿਰ ਨਾਲ ਹੋਏ ਸੱਭਿਆਚਾਰਕ ਬਦਲਾਓ ਦਾ ਜ਼ਿਕਰ ਕੀਤਾ। ਪ੍ਰੋਗਰਾਮ ਸੰਚਾਲਕ ਪ੍ਰੋ. ਰਵੇਲ ਸਿੰਘ ਨੇ ਪ੍ਰੋ. ਹੰਸ ਦੇ ਲੈਕਚਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਕਤਾ ਵੱਲੋਂ ਭਗਤ ਰਵਿਦਾਸ ਬਾਰੇ ਹੋਰਨਾਂ ਸਮਿਆਂ ਤੋਂ ਪ੍ਰਾਪਤ ਹੁੰਦੀ ਜਾਣਕਾਰੀ ਨੇ ਉਨ੍ਹਾਂ ਦੇ ਗਿਆਨ ‘ਚ ਵਾਧਾ ਕੀਤਾ ਹੈ। ਭਗਤ ਰਵਿਦਾਸ ਦੇ ਬੇਗਮਪੁਰਾ ਦੇ ਸੰਕਲਪ ਦੀ ਗੱਲ ਕਰਦਿਆਂ ਉਨ੍ਹਾਂ ਪ੍ਰੋ. ਰਾਜਕੁਮਾਰ ਹੰਸ ਰਾਹੀਂ ਅੱਜ ਦੇ ਹਾਲਾਤ ‘ਤੇ ਟਿੱਪਣੀ ਕਰਦਿਆਂ ਹਨੇਰੇ ਤੋਂ ਬਾਅਦ ਰੌਸ਼ਨੀ ਆਉਣ ਦੀ ਗੱਲ ਨੂੰ ਬਹੁਤ ਮਹੱਤਵਪੂਰਨ ਕਿਹਾ। ਇਸ ਦੇ ਨਾਲ ਹੀ ਸਰੋਤਿਆਂ ਵੱਲੋਂ ਉਠਾਏ ਸੁਆਲਾਂ ਦੇ ਉਪਰ ਵੀ ਚਰਚਾ ਕੀਤੀ ਗਈ। ਅਖ਼ੀਰ ‘ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਭਗਤ ਰਵਿਦਾਸ ਬਾਰੇ ਕਿਹਾ ਕਿ ਉਸ ਵੇਲੇ ਬ੍ਰਾਹਮਣਾਂ ਦੇ ਖੇਤਰ ‘ਚ ਰਹਿ ਕੇ ਆਪਣੀ ਗੱਲ ਕਰਨੀ ਇਕ ਬੜੀ ਹਿੰਮਤ ਦੀ ਗੱਲ ਸੀ ਪਰ ਭਗਤਾਂ ਨੇ ਨਿਰਭੈ ਹੋ ਕੇ ਮਨੁੱਖਤਾਵਾਦੀ ਬੋਲ ਉਚਾਰੇ ਅਤੇ ਸੰਪਰਦਾਈ ਤਾਕਤਾਂ ਦਾ ਡੱਟ ਕੇ ਵਿਰੋਧ ਕੀਤਾ। ਉਪਰੰਤ ਪ੍ਰੋ. ਰਵੇਲ ਸਿੰਘ ਨੇ ਵਕਤਾ ਅਤੇ ਆਨਲਾਈਨ ਚਰਚਾ ‘ਚ ਸ਼ਾਮਿਲ ਸਰੋਤਿਆਂ ਦਾ ਧੰਨਵਾਦ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All