ਕਰੋਨਾਵਾਇਰਸ ਮੁਕਤ ਹੋਏ ਅਮਿਤ ਸ਼ਾਹ

ਕਰੋਨਾਵਾਇਰਸ ਮੁਕਤ ਹੋਏ ਅਮਿਤ ਸ਼ਾਹ

ਨਵੀਂ ਦਿੱਲੀ: ਕਰੋਨਾਵਾਇਰਸ ਪਾਜ਼ੇਟਿਵ ਹੋਣ ਕਾਰਨ ਇਲਾਜ ਕਰਵਾ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਊਨ੍ਹਾਂ ਦਾ ਤਾਜ਼ਾ ਟੈਸਟ ਨੈਗੇਟਿਵ ਆਇਆ ਹੈ। ਸ਼ਾਹ (55) ਨੇ ਇਹ ਵੀ ਕਿਹਾ ਕਿ ਡਾਕਟਰਾਂ ਦੀ ਸਲਾਹ ਕਾਰਨ ਊਹ ਅਗਲੇ ਕੁਝ ਦਿਨਾਂ ਲਈ ਘਰ ਵਿੱਚ ਹੀ ਏਕਾਂਤਵਾਸ ਹੋਣਗੇ।  ਊਨ੍ਹਾਂ ਟਵੀਟ ਕੀਤਾ, ‘‘ਅੱਜ ਮੇਰੀ ਕਰੋਨਾ ਟੈਸਟ ਰਿਪੋਰਟ ਅਾ ਗਈ ਹੈ ਅਤੇ ਊਹ ਨੈਗੇਟਿਵ ਹੈ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਅਤੇ ਸਾਰੇ ਊਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਸਿਹਤਯਾਬੀ ਦੀ ਕਾਮਨਾ ਕੀਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All