ਕੋਵਿਡ-19 ਦੀ ਲਪੇਟ ਵਿੱਚ ਆਏ ਸਿਹਤ ਕਾਮੇਕਰੀਬ ਡੇਢ ਦਰਜਨ ਸਿਹਤ ਕਾਮੇ ਕਰੋਨਾ ਨੇ ਖੋਹੇ; 2100 ਤੋਂ ਵੱਧ ਨੂੰ ਲੱਗੀ ਲਾਗ

ਕੋਵਿਡ-19 ਦੀ ਲਪੇਟ ਵਿੱਚ ਆਏ ਸਿਹਤ ਕਾਮੇਕਰੀਬ ਡੇਢ ਦਰਜਨ ਸਿਹਤ ਕਾਮੇ ਕਰੋਨਾ ਨੇ ਖੋਹੇ; 2100 ਤੋਂ ਵੱਧ ਨੂੰ ਲੱਗੀ ਲਾਗ

ਡੋਰ-ਟੂ-ਡੋਰ ਸਰੇਵ ਦੌਰਾਨ ਕੰਟੇਨਮੈਂਟ ਜ਼ੋਨ ਵਿੱਚ ਲੋਕਾਂ ਦਾ ਤਾਪਮਾਨ ਚੈੱਕ ਕਰਦੀਆਂ ਹੋਈਆਂ ਆਸ਼ਾ ਵਰਕਰਾਂ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ

ਦੇਸ਼ ਦੀ ਰਾਜਧਾਨੀ ਅੰਦਰ ਕਰੋਨਾ ਨਾਲ ਜਿੱਥੇ ਆਮ ਲੋਕਾਂ ਦੀਆਂ ਜਾਨਾਂ ਗਈਆਂ ਹਨ ਉੱਥੇ ਹੀ ਕਰੋਨਾ ਯੋਧੇ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਜੁਟੇ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਵਿੱਚੋਂ 18 ਯੋਧੇ ਕਰੋਨਾ ਨੇ ਖੋਹ ਲਏ ਹਨ। ਸਿਹਤ ਕਾਮਿਆਂ ਤੇ ਡਾਕਟਰਾਂ ਲਈ ਕੋਵਿਡ-19 ਤੋਂ ਬਚੇ ਰਹਿਣ ਲਈ ਚਾਹੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ 2100 ਤੋਂ ਜ਼ਿਆਦਾ ਡਾਕਟਰੀ ਕਿੱਤੇ ਨਾਲ ਜੁੜੇ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਡਿਊਟੀ ਦੌਰਾਨ ਕਰੋਨਾਵਾਇਰਸ ਦੀ ਲਾਗ ਲਗਵਾ ਚੁੱਕੇ ਹਨ। ਦਿੱਲੀ ਵਿੱਚ ਮੁਹੱਲਾ ਕਲੀਨਿਕ ਸਮੇਤ ਵੱਡੇ ਹਸਪਤਾਲਾਂ ਦੇ ਕੁੱਲ 18 ਡਾਕਟਰ ਕਰੋਨਾ ਦੀ ਭੇਟ ਚੜ੍ਹ ਚੁੱਕੇ ਹਨ। ਏਮਸ ਵਿੱਚ 769ਲੋਕ ਜਿਨ੍ਹਾਂ ਵਿੱਚ 9 ਫੈਕਲਟੀ ਮੈਂਬਰ, 39 ਰੈਜ਼ੀਡੈਂਟਜ਼ ਡਾਕਟਰ, 144 ਨਰਸਾਂ ਤੇ 577 ਹੋਰ ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 5 ਦੀ ਮੌਤ ਹੋਈ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕਰੋਨਾ ਦੀ ਲਪੇਟ ਵਿੱਚ 162 ਸਿਹਤ ਕਾਮੇ ਆਏ ਸਨ ਅਤੇ ਤਿੰਨ ਦੀ ਮੌਤ ਇਸੇ ਹਸਪਤਾਲ ਵਿੱਚ ਹੋਈ।

ਇਸੇ ਤਰ੍ਹਾਂ ਹੋਰ ਹਸਪਤਾਲਾਂ ਦਾ ਅਮਲਾ ਵੀ ‘ਪੀਪੀਈ’ ਕਿੱਟਾਂ ਪਾਉਣ ਦੇ ਬਾਵਜੂਦ ਕਰੋਨਾ ਦਾ ਸ਼ਿਕਾਰ ਹੋਇਆ।

ਇਸੇ ਤਰ੍ਹਾਂ ਸਾਬਕਾ ਭਾਜਪਾ ਵਿਧਾਇਕ ਤੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਆਗੂ ਜਤਿੰਦਰ ਸਿੰਘ ਸ਼ੰਟੀ ਤੇ ਉਸ ਦੇ ਪੁੱਤਰ ਜੋਤਜੀਤ ਸਿੰਘ ਅਤੇ ਪਤਨੀ ਮਨਜੀਤ ਕੌਰ ਕਰੋਨਾ ਪ੍ਰਭਾਵਿਤ ਹਨ। ਸ਼ਹੀਦ ਭਗਤ ਸਿੰਘ ਸੇਵਾ ਦਲ ਨੂੰ ਇਥੋਂ ਦੇ ਡੀਐੱਮ ਵੱਲੋਂ ਕੋਵਿਡ-19 ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਸਸਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਇਸ ਕੰਮ ਲਈ ਉਹ ਆਪਣੇ ਪੁੱਤਰ ਨਾਲ ਐਂਬੂਲੈਂਸ ਲੈ ਕੇ ਲਾਸ਼ਾਂ ਸਿਵਿਆਂ ਤੱਕ ਲਿਜਾਂਦੇ ਰਹੇ। ਹੁਣ ਤੱਕ 200 ਤੋਂ ਵੱਧ ਲਾਸ਼ਾਂ ਦਾ ਉਹ ਸਸਕਾਰ ਕਰਵਾ ਚੁੱਕੇ ਹਨ ਤੇ ਇਸੇ ਦੌਰਾਨ ਜਤਿੰਦਰ ਸਿੰਘ ਸ਼ੰਟੀ ਨੂੰ ਕਰੋਨਾ ਦੀ ਲਾਗ ਲੱਗੀ ਤੇ ਨਾਲ ਹੀ ਉਸ ਦੀ ਪਤਨੀ ਤੇ ਪੁੱਤਰ ਵੀ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ।

ਹਾਲਾਂਕਿ ਉਹ ਸਾਰੀਆਂ ਸਾਵਧਾਨੀਆਂ ਵਰਤਦੇ ਆਏ ਹਨ ਪਰ ਫਿਰ ਵੀ ਕਰੋਨਾ ਨਾਲ ਘਿਰ ਗਏ। ਹਮੇਸ਼ਾ ਕਿੱਟ ਪਾ ਕੇ ਦਸਤਾਨਿਆਂ ਸਮੇਤ ਚਸ਼ਮੇ ਪਾ ਕੇ ਲਾਸ਼ਾਂ ਲਿਜਾਂਦੇ ਰਹੇ ਹਨ। ਜਾਣਕਾਰੀ ਅਨੁਸਾਰ ਹੁਣ ਉਹ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖੇ ਗਏ ਹਨ ਤੇ ਤੈਅ ਮਾਪਦੰਡ ਅਪਣਾ ਰਹੇ ਹਨ।

ਉਧਰ ਦੱਖਣੀ ਦਿੱਲੀ ਦੇ ਹੌਜਖ਼ਾਸ ਨੇੜੇ ਅਰਜੁਨ ਨਗਰ ਵਿੱਚ ਇਕੋ ਇਮਾਰਤ ਵਿੱਚੋਂ 15 ਮਰੀਜ਼ ਸਾਹਮਣੇ ਆਉਣ ਮਗਰੋਂ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਸੰਘਣੀ ਆਬਾਦੀ ਵਾਲੇ ਇਸ ਖੇਤਰ ਵਿੱਚ ਸਬਜ਼ੀ ਦੀਆਂ ਕਈ ਦੁਕਾਨਾਂ ਹਨ ਤੇ ਉੱਥੋਂ ਹੀ ਬਹੁਤੇ ਸਥਾਨਕ ਲੋਕ ਖਰੀਦਦਾਰੀ ਕਰਦੇ ਹਨ। ਇਥੋਂ ਦੇ ਐੱਸਡੀਐੱਮ ਮੁਤਾਬਿਕ 21 ਪਰਿਵਾਰਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਆਖਿਆ ਗਿਆ ਹੈ। ਉਧਰ ਕੌਂਸਲਰ ਰਾਧਿਕਾ ਨੇ ਦੱਸਿਆ ਕਿ ਇੱਥੇ ਹਰ ਘਰ ਦੀਆਂ ਚਾਰ-ਚਾਰ ਮੰਜ਼ਿਲਾਂ ਹਨ ਜਿੱਥੇ ਕਈ ਪਰਿਵਾਰ ਰਹਿੰਦੇ ਹਨ।

ਮੈਟਰੋ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਦਿੱਲੀ ਵਿੱਚ ਮੈਟਰੋ ਸੇਵਾਵਾਂ ਕੋਵਿਡ-19 ਕਾਰਨ ਬੰਦ ਰਹਿਣਗੀਆਂ। ਇਹ ਫ਼ੈਸਲਾ ਦਿੱਲੀ ਸਰਕਾਰ ਵੱਲੋਂ ਅਨਲੌਕ-2 ਦੇ ਸ਼ੁਰੂ ਹੋਣ ਸਮੇਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਲਿਆ ਗਿਆ। ਦਿੱਲੀ ਵਿੱਚ ਮੈਟਰੋ ਸੇਵਾਵਾਂ 22 ਮਾਰਚ ਤੋਂ ਬੰਦ ਪਈਆਂ ਹਨ। ਹਾਲਾਂਕਿ ਡੀਟੀਸੀ ਦੀਆਂ ਬੱਸਾਂ 20 ਸਵਾਰੀਆਂ ਭਰ ਕੇ ਚੱਲ ਰਹੀਆਂ ਹਨ ਪਰ ਫਿਰ ਵੀ ਮੈਟਰੋ ਨੂੰ ਅਜੇ ਸ਼ੁਰੂ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਦਿੱਲੀ ਦੇ ਬਾਜ਼ਾਰਾਂ ਵਿੱਚ ਵੀ ਬਹੁਤੀ ਰੌਣਕ ਨਹੀਂ ਹੈ ਤੇ ਲੋਕ ਆਪਣੇ ਸਾਧਨਾਂ ਰਾਹੀਂ ਹੀ ਘਰਾਂ ਵਿੱਚੋਂ ਨਿਕਲਦੇ ਹਨ।

ਚਾਰ ਜੁਲਾਈ ਤੋਂ ਖੁੱਲ੍ਹੇਗੀ ਜਾਮਾ ਮਸਜਿਦ

ਇਥੇ ਸ਼ਾਹੀ ਇਮਾਮ ਸੱਯਦ ਅਹਿਮਦ ਬੁਖਾਰੀ ਨੇ ਕਿਹਾ ਕਿ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਚਾਰ ਜੁਲਾਈ ਤੋਂ ਖੋਲ੍ਹੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਸਜਿਦ ਖੋਲ੍ਹਣ ਬਾਰੇ ਮਾਹਿਰਾਂ ਨਾਲ ਵਿਚਾਰ ਕੀਤਾ ਗਿਆ ਤੇ ਅਨਲੌਕ-1 ਤਹਿਤ ਜਦੋਂ ਸਭ ਕੁੱਝ ਖੁੱਲ੍ਹ ਰਿਹਾ ਹੈ ਤਾਂ ਇਸੇ ਕਰਕੇ ਸਮੂਹਿਕ ਨਮਾਜ਼ ਲਈ ਮਸਜਿਦ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਮਾ ਮਸਜਿਤ ਵਿੱਚ ਸਮਾਜਿਕ ਦੂਰੀ ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All