ਨਸ਼ੇ ’ਚ ਧੁੱਤ ਨੌਜਵਾਨ ਨੇ ਪੁਲੀਸ ਵਾਹਨ ਨੂੰ ਟੱਕਰ ਮਾਰੀ, ਹੈੱਡ ਕਾਂਸਟੇਬਲ ਹਲਾਕ

ਨਸ਼ੇ ’ਚ ਧੁੱਤ ਨੌਜਵਾਨ ਨੇ ਪੁਲੀਸ ਵਾਹਨ ਨੂੰ ਟੱਕਰ ਮਾਰੀ, ਹੈੱਡ ਕਾਂਸਟੇਬਲ ਹਲਾਕ

ਨਵੀਂ ਦਿੱਲੀ, 10 ਅਗਸਤ

ਊੱਤਰੀ ਦਿੱਲੀ ਵਿੱਚ ਅੱਜ ਵੱਡੇ ਤੜਕੇ ਨਸ਼ੇ ਦੀ ਹਾਲਤ ਵਿੱਚ ਕਾਰ ਚਲਾ ਰਹੇ ਨੌਜਵਾਨ ਵੱਲੋਂ ਪੁਲੀਸ ਦੇ ਪੈਟਰੋਲਿੰਗ ਵਾਹਨ ਨੂੰ ਮਾਰੀ ਟੱਕਰ ਵਿੱਚ ਪੁਲੀਸ ਦਾ ਹੈੱਡ ਕਾਂਸਟੇਬਲ ਹਲਾਕ ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪੁਲੀਸ ਦਾ ਵਾਹਨ ਪਲਟ ਗਿਆ ਤੇ 10-15 ਫੁੱਟ ਘਿਸੜਦਾ ਗਿਆ। ਹੈੱਡ ਕਾਂਸਟੇਬਲ ਵਜ਼ੀਰ ਸਿੰਘ (50) ਪੁਲੀਸ ਵਾਹਨ ਵਿੱਚ ਹੀ ਫਸ ਗਿਆ। ਕਾਰ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਤੁਸ਼ਾਰ ਗੁਪਤਾ (19) ਵਜੋਂ ਹੋਈ ਹੈ ਤੇ ਉਹ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਹਾਦਸਾ ਤੜਕੇ ਡੇਢ ਵਜੇ ਦੇ ਕਰੀਬ ਖਾਲਸਾ ਕਾਲਜ ਨੇੜੇ ਵਾਪਰਿਆ। ਡੀਸੀਪੀ (ਉੱਤਰੀ) ਮੋਨਿਕਾ ਭਾਰਦਵਾਜ ਨੇ ਕਿਹਾ ਕਿ ਕਾਂਸਟੇਬਲ ਅਮਿਤ ਨੇ ਵਜ਼ੀਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਹ ਦਮ ਤੋੜ ਗਿਆ। ਅਮਿਤ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਪੁਲੀਸ ਨੇ ਹਾਦਸੇ ’ਚ ਜ਼ਖ਼ਮੀ ਹੋੲੇ ਕਾਰ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All