ਚੰਡੀਗੜ੍ਹ (ਟਨਸ): ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤੇ 39 ਸਾਲਾ ਨੌਜਵਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਨੌਜਵਾਨ ਦੇ ਇਕ ਪਰਿਵਾਰਕ ਮੈਂਬਰ ਅਤੇ ਨੌਕਰ ਨੂੰ ਵੀ ਕਰੋਨਾ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਕਰੋਨਾ ਦੀ ਨਵੀਂ ਕਿਸਮ ‘ਓਮੀਕਰੋਨ’ ਦੀ ਜਾਂਚ ਲਈ ਤਿੰਨਾਂ ਦੇ ਨਮੂਨੇ ਦਿੱਲੀ ਭੇਜ ਦਿੱਤੇ ਹਨ। ਚੰਡੀਗੜ੍ਹ ਦੇ ਸੈਕਟਰ 36 ਵਿੱਚ ਰਹਿੰਦਾ ਇਹ ਨੌਜਵਾਨ 21 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਪਰਤਿਆ ਸੀ। ਹਵਾਈ ਅੱਡੇ ’ਤੇ ਪਹੁੰਚਣ ਮੌਕੇ ਉਸ ਦੀ ਆਰਟੀ-ਪੀਸੀਆਰ ਟੈਸਟ ਰਿਪੋਰਟ ਨੈਗੇਟਿਵ ਆਈ ਸੀ। ਯੂਟੀ ਪ੍ਰਸ਼ਾਸਨ ਨੇ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਸੀ। ਅੱਜ ਮੁੜ ਜਾਂਚ ’ਚ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਨਿਕਲ ਆਈ।