ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾਰ ਮਰੀਜ਼

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਐੱਸਏਐੱਸ ਨਗਰ (ਮੁਹਾਲੀ), 15 ਜੁਲਾਈ

ਅੱਜ ਇਸ ਜ਼ਿਲ੍ਹੇ ਵਿੱਚ ਕਰੋਨਾ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 9 ਕੇਸ ਸੋਹਾਣਾ ਅੱਖਾਂ ਦੇ ਹਸਪਤਾਲ ਦੇ ਨਰਸਿੰਗ ਸਟਾਫ ਦੇ ਹਨ, ਜਦ ਕਿ 4 ਕੇਸ ਮਾਇਓ ਹਸਪਤਾਲ ਸੈਕਟਰ-69 ਦੇ ਹਨ। ਸਿਹਤ ਵਿਭਾਗ ਨੇ ਸੋਹਾਣਾ ਹਸਪਤਾਲ ਦੀ ਓਪੀਡੀ ਸੀਲ ਕਰ ਦਿੱਤੀ ਹੈ ਅਤੇ ਜਿਹੜੇ ਆਈਸੀਯੂ ਵਾਰਡ ਵਿੱਚ ਮਰੀਜ਼ ਦਾਖਲ ਹਨ, ਉਨ੍ਹਾਂ ਸਮੇਤ ਉੱਥੇ ਤਾਇਨਾਤ ਸਟਾਫ ਦੇ ਸੈਂਪਲ ਲਏ ਜਾਣਗੇ। ਇਸ ਤੋਂ ਪਹਿਲਾਂ ਵੀ ਸੋਹਾਣਾ ਹਸਪਤਾਲ ਦੇ ਡਾਕਟਰ ਨੂੰ ਕਰੋਨਾ ਹੋਇਆ ਸੀ ਅਤੇ ਮਾਇਓ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੂੰ ਕਰੋਨਾ ਹੋ ਚੁੱਕਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All