ਕਰੋਨਾ ਦਾ ਕਹਿਰ: ਟ੍ਰਾਈਸਿਟੀ ਵਿੱਚ ਚਾਰ ਮੌਤਾਂ, 224 ਨਵੇਂ ਕੇਸ

ਚੰਡੀਗੜ੍ਹ ਵਿੱਚ 80, ਮੁਹਾਲੀ ਵਿੱਚ 76 ਅਤੇ ਪੰਚਕੂਲਾ ’ਚ ਆਏ 68 ਨਵੇਂ ਮਾਮਲੇ

ਕਰੋਨਾ ਦਾ ਕਹਿਰ: ਟ੍ਰਾਈਸਿਟੀ ਵਿੱਚ ਚਾਰ ਮੌਤਾਂ, 224 ਨਵੇਂ ਕੇਸ

ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਗਸਤ

ਸਿਟੀ ਬਿਊਟੀਫੁੱਲ ਵਿੱਚ ਅੱਜ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ ਸਮੇਤ ਕਰੋਨਾ ਦੇ 80 ਨਵੇਂ ਕੇਸ ਸਾਹਮਣੇ ਆਉਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 1595 ਹੋ ਗਿਆ ਹੈ, ਜਦਕਿ 100 ਮਰੀਜ਼ ਡਿਸਚਾਰਜ ਕੀਤੇ ਗਏ ਹਨ। ਨਵੇਂ ਮਰੀਜ਼ ਸੈਕਟਰ, 5, 15, 20, 25, 32, 35, 38, 40, 41, 44, 45, 52, 63, ਖੁੱਡਾ ਲਾਹੌਰਾ, ਡੱਡੂਮਾਜਰਾ, ਹੱਲੋਮਾਜਰਾ, ਧਨਾਸ, ਬੁੜੈਲ, ਮਨੀਮਾਜਰਾ, ਪੀ.ਜੀ.ਆਈ., ਰਾਮ ਦਰਬਾਰ, ਰਾਏਪੁਰ ਖੁਰਦ ਦੇ ਵਸਨੀਕ ਦੱਸੇ ਜਾਂਦੇ ਹਨ। ਅੱਜ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਉਪਰੰਤ ਮਿ੍ਤਕਾਂ ਦੀ ਕੁਲ ਗਿਣਤੀ 25 ਹੋ ਗਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 565 ਹੈ।

ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪੇ੍ਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ 76 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1385 ਹੋ ਗਈ ਹੈ। ਅੱਜ ਦੋ ਹੋਰ ਕਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 21 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਵੇਂ ਆਏ ਕੇਸ ਫੇਜ਼-1, ਫੇਜ਼-2, ਫੇਜ਼-3ਏ, ਫੇਜ਼-6, ਫੇਜ਼-7, ਫੇਜ਼-11, ਸੈਕਟਰ-67, ਸੈਕਟਰ-68, ਸੈਕਟਰ-70, ਸੈਕਟਰ-110, ਸੈਕਟਰ-114, ਸੈਕਟਰ-126, ਸੈਕਟਰ-127 ਸਮੇਤ ਐਰੋਸਿਟੀ, ਲਾਂਡਰਾਂ, ਪਿੰਡ ਸੁੱਖਗੜ੍ਹ ਅਤੇ ਨਵਾਂ ਗਾਉਂ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ 649 ਕੇਸ ਐਕਟਿਵ ਹਨ, ਜਦੋਂਕਿ 715 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।

ਪੰਚਕੂਲਾ (ਪੱਤਰ ਪੇ੍ਰਕ): ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 68 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 62 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਬਾਕੀ 6 ਮਰੀਜ਼ ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਨਵੇਂ ਕੇਸ ਸੈਕਟਰ-20, 25, 15, 14, 18, 14, 27, ਐਮਡੀਸੀ-5, 6, ਸੈਕਟਰ-10,12, 2, 21 ਤੋਂ ਇਲਾਵਾ ਪਿੰਡ-ਚਿੰਕਾਂ, ਹੰਗੋਲੀ, ਮੌਲੀ, ਨਟਵਾਲ, ਧਰਮਪੁਰ, ਪਿੰਜੌਰ, ਕਾਲਕਾ, ਬਲੋਤੀ ਤੋਂ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All