ਸ਼ਗਨ ਕਟਾਰੀਆ
ਬਠਿੰਡਾ, 4 ਅਗਸਤ
ਆਪਣੀਆਂ ਮੰਗਾਂ ਲਈ ਅੱਜ ਇਥੇ ਪੰਜਾਬ ਸਟੇਟ ਮਕੈਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਜਥੇਬੰਦੀ ਦੇ ਪ੍ਰਧਾਨ ਮਿਹਰ ਸਿੰਘ ਨੇ ਸਰਕਾਰ ‘ਤੇ ਮੁਲਾਜ਼ਮ-ਮਾਰੂ ਨੀਤੀਆਂ ਬਣਾਉਣ ਦਾ ਦੋਸ਼ ਲਾਉਂਦਿਆਂ ਇਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਪੈਰ-ਪੈਰ ‘ਤੇ ਮੁਲਾਜ਼ਮਾਂ ਨਾਲ ਧੱਕੇ ਕਰ ਰਹੀ ਹੈ। ਉਨ੍ਹਾਂ ਇਸ ਦੇ ਵਿਰੋਧ ‘ਚ 15 ਅਗਸਤ ਨੂੰ ਘਰਾਂ ‘ਤੇ ਕਾਲੇ ਝੰਡੇ ਲਾ ਕੇ ਵਿੱਤੀ ਗੁਲਾਮੀ ਦਾ ਸੁਨੇਹਾ ਦੇਣ ਅਤੇ 18 ਅਗਸਤ ਨੂੰ ਰਾਜ ਭਰ ‘ਚ ਚੱਕਾ ਜਾਮ ਕਰਨ ਦੀ ਗੱਲ ਵੀ ਕੀਤੀ।