ਰਵਾਇਤੀ ਪਾਰਟੀਆਂ ਛੱਡ ਕੇ 40 ਪਰਿਵਾਰ ‘ਆਪ’ ਦੇ ਹੋਏ

ਰਵਾਇਤੀ ਪਾਰਟੀਆਂ ਛੱਡ ਕੇ 40 ਪਰਿਵਾਰ ‘ਆਪ’ ਦੇ ਹੋਏ

‘ਆਪ’ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਨੁਮਾਇੰਦੇ।

ਸ਼ਗਨ ਕਟਾਰੀਆ
ਬਠਿੰਡਾ, 10 ਅਗਸਤ

ਸ਼ਹਿਰ ਦੇ ਵਾਰਡ ਨੰਬਰ 7 ਨਾਲ ਸਬੰਧਤ 40 ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ਼ਮੂਲੀਅਤ ਦੀ ਰਸਮ ਮੌਕੇ ਮੌਜੂਦ ‘ਆਪ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ, ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ‘ਮੀਤ ਹੇਅਰ’, ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦਾਅਵਾ ਕੀਤਾ ਕਿ ਸਾਰੇ ਪਰਿਵਾਰ ਰਵਾਇਤੀ ਪਾਰਟੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿਆਸਤ ’ਚ ਕੇਜਰੀਵਾਲ ਦੀ ਦਿੱਲੀ ਰੋਲ ਮਾਡਲ ਬਣ ਕੇ ਉੱਭਰੀ ਹੈ ਅਤੇ ਇਸੇ ਮਾਡਲ ਨੂੰ ਪੰਜਾਬ ’ਚ ਲੈ ਕੇ ਆਉਣ ਲਈ ਉਤਸ਼ਾਹਿਤ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਆਗੂਆਂ ਖੁਲਾਸਾ ਕੀਤਾ ਕਿ ਬਠਿੰਡਾ ਸ਼ਹਿਰ ਦੀਆਂ ਕੁਝ ਨਾਮਵਰ ਹਸਤੀਆਂ ਆਉਂਦੇ ਦਿਨਾਂ ’ਚ ‘ਆਪ’ ਵਿਚ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲਾਂ ਦੀ ਪਰਦੇ ਉਹਲੀ ਗਲਵੱਕੜੀ ਨੂੰ ਉਦੇਸ਼ਮਈ ਸਿਆਸਤ ਦੇ ਇੱਛੁਕ ਲੋਕਾਂ ਨੂੰ ਵਾਰਾ ਨਹੀਂ ਖਾ ਰਹੀ। ਇਸ ਮੌਕੇ ਪਾਰਟੀ ਦੇ ਮੁਕਾਮੀ ਆਗੂ ਅਮਰਦੀਪ ਸਿੰਘ ਰਾਜਨ, ਰਾਕੇਸ਼ ਪੁਰੀ ਅਤੇ ਹੋਰ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All