ਭਾਰਤ-ਅਫ਼ਗਾਨਿਸਤਾਨ ਵਿਚਾਲੇ ਵਪਾਰ ਅੱਜ ਸ਼ੁਰੂ ਹੋਣ ਦੇ ਆਸਾਰ

ਭਾਰਤ-ਅਫ਼ਗਾਨਿਸਤਾਨ ਵਿਚਾਲੇ ਵਪਾਰ ਅੱਜ ਸ਼ੁਰੂ ਹੋਣ ਦੇ ਆਸਾਰ

ਪੱਤਰ ਪ੍ਰੇਰਕ
ਅਟਾਰੀ, 14 ਜੁਲਾਈ

ਕਰੋਨਾ ਕਰਕੇ ਕੀਤੀ ਗਈ ਤਾਲਾਬੰਦੀ ਕਾਰਨ ਚਾਰ ਮਹੀਨਿਆਂ ਤੋਂ ਬੰਦ ਪਿਆ ਅਫ਼ਗਾਨਿਸਤਾਨ-ਭਾਰਤ ਵਪਾਰ ਬੁੱਧਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਦੁਵੱਲਾ ਵਪਾਰ 15 ਜੁਲਾਈ ਤੋਂ ਬਹਾਲ ਕਰਨ ਲਈ ਮਨਜ਼ੂਰੀ ਮਿਲ ਗਈ ਹੈ। ਇਸ ਦੇ ਅਮਲ ਵਿੱਚ ਆਉਂਦਿਆਂ ਹੀ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਸ਼ੁਰੂ ਹੋ ਜਾਵੇਗਾ। ਕਰੋਨਾ ਦੇ ਚੱਲਦਿਆਂ ਅਫ਼ਗਾਨਿਸਤਾਨ-ਭਾਰਤ ਵਿਚਾਲੇ ਵਪਾਰ ਬੰਦ ਹੋ ਗਿਆ ਸੀ। ਪੁਲਵਾਮਾ ਹਮਲੇ ਅਤੇ ਇਸ ਮਗਰੋਂ ਜੰਮੂ-ਕਸ਼ਮੀਰ ਤੋਂ ਧਾਰਾ 35-ਏ ਅਤੇ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲੋਂ ਸਾਰੇ ਸਬੰਧ ਤੋੜ ਲਏ ਸਨ ਪਰ ਇਸ ਦੇ ਬਾਵਜੂਦ ਭਾਰਤ-ਅਫ਼ਗਾਨਿਸਤਾਨ ਵਪਾਰ ਜਾਰੀ ਰਿਹਾ। ਮਾਰਚ ਮਹੀਨੇ ਕਰੋਨਾ ਦੇ ਤੇਜ਼ੀ ਨਾਲ ਵਧਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਵੱਲੋਂ ਅਫ਼ਗਾਨਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਗਿਆ ਸੀ। ਅਫ਼ਗਾਨਿਸਤਾਨ ਤੋਂ ਆਖ਼ਰੀ ਖੇਪ 16 ਮਾਰਚ ਨੂੰ ਅਟਾਰੀ ਸਰਹੱਦ ’ਤੇ ਪੁੱਜੀ ਸੀ। ਟਰੇਡਰ ਐਂਡ ਫੈਡਰੈਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਦੁਵੱਲੇ ਵਪਾਰ ਨਾਲ ਪਾਕਿਸਤਾਨ ਨੂੰ ਵੀ ਲਾਭ ਪੁੱਜੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All