DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਹੈ Sahil Parakh? ਕੁਝ ਦਿਨ ਪਹਿਲਾਂ ਮੌਤ ਨੂੰ ਦਿੱਤੀ ਮਾਤ ! RCB ਖ਼ਿਲਾਫ਼ IPL ਡੈਬਿਊ ਕਰ ਰਚਿਆ ਇਤਿਹਾਸ

ਮੌਤ ਨੂੰ ਹਰਾ ਕੇ ਮੈਦਾਨ ’ਚ ਉੱਤਰਿਆ ਸਾਹਿਲ ਪਰਖ

  • fb
  • twitter
  • whatsapp
  • whatsapp
Advertisement

Who is Sahil Parakh: ਆਈ.ਪੀ.ਐੱਲ. 2026 ਦੇ 39ਵੇਂ ਲੀਗ ਮੈਚ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਹੋ ਰਹੇ ਮੁਕਾਬਲੇ ਵਿੱਚ ਇੱਕ ਅਜਿਹਾ ਨਾਮ ਸੁਰਖੀਆਂ ਵਿੱਚ ਹੈ, ਜਿਸ ਨੇ ਕੁਝ ਦਿਨ ਪਹਿਲਾਂ ਹੀ ਮੌਤ ਨੂੰ ਨੇੜਿਓਂ ਦੇਖਿਆ ਸੀ। ਦਿੱਲੀ ਕੈਪੀਟਲਜ਼ ਨੇ ਸ਼੍ਰੀਲੰਕਾਈ ਬੱਲੇਬਾਜ਼ ਪਥੁਮ ਨਿਸਾਂਕਾ ਨੂੰ ਬਾਹਰ ਕਰਕੇ 18 ਸਾਲਾ ਨੌਜਵਾਨ ਬੱਲੇਬਾਜ਼ ਸਾਹਿਲ ਪਰਖ ਨੂੰ ਪਲੇਇੰਗ-11 ਵਿੱਚ ਸ਼ਾਮਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸਾਹਿਲ ਦੀ ਇਹ ਡੈਬਿਊ ਕਹਾਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਮਹਿਜ਼ ਚਾਰ ਦਿਨ ਪਹਿਲਾਂ 24 ਅਪਰੈਲ ਨੂੰ ਉਹ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਅਰੁਣ ਜੇਟਲੀ ਸਟੇਡੀਅਮ ਵਿੱਚ ਅਭਿਆਸ ਦੌਰਾਨ ਇੱਕ ਗੇਂਦ ਉਨ੍ਹਾਂ ਦੇ ਚਿਹਰੇ ’ਤੇ ਬੁਰੀ ਤਰ੍ਹਾਂ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣਾ ਪਿਆ। ਉਸ ਸਮੇਂ ਹਾਲਾਤ ਇੰਨੇ ਗੰਭੀਰ ਸਨ ਕਿ ਕ੍ਰਿਕਟ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਹੇ ਸਨ, ਪਰ ਸਾਹਿਲ ਨੇ ਮਜ਼ਬੂਤ ਇੱਛਾ ਸ਼ਕਤੀ ਨਾਲ ਮੌਤ ਨੂੰ ਮਾਤ ਦਿੱਤੀ ਅਤੇ ਤਿੰਨ ਦਿਨਾਂ ਦੇ ਅੰਦਰ ਹੀ ਪੂਰੀ ਤਰ੍ਹਾਂ ਫਿੱਟ ਹੋ ਕੇ ਆਈ.ਪੀ.ਐੱਲ. ਦੇ ਮੈਦਾਨ ’ਤੇ ਉਤਰ ਆਏ।

Advertisement

ਸਾਹਿਲ ਦਾ ਕ੍ਰਿਕਟ ਸਫ਼ਰ

Advertisement

ਜੇਕਰ ਸਾਹਿਲ ਦੇ ਕ੍ਰਿਕਟ ਸਫ਼ਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਅੰਡਰ-19 ਟੀਮ ਦਾ ਸਟਾਰ ਖਿਡਾਰੀ ਰਿਹਾ ਹੈ। ਉਸ ਨੇ 2024 ਵਿੱਚ ਆਸਟਰੇਲੀਆ ਅੰਡਰ-19 ਦੇ ਖ਼ਿਲਾਫ਼ ਸਿਰਫ਼ 75 ਗੇਂਦਾਂ ਵਿੱਚ 109 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ, ਮਹਾਰਾਸ਼ਟਰ ਪ੍ਰੀਮੀਅਰ ਲੀਗ (2025) ਵਿੱਚ ਉਸ ਨੇ 177.19 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ। ਹਾਲਾਂਕਿ ਉਸ ਕੋਲ ਘਰੇਲੂ ਟੀ-20 ਦਾ ਬਹੁਤ ਜ਼ਿਆਦਾ ਤਜਰਬਾ ਨਹੀਂ ਹੈ, ਪਰ ਉਸ ਦੀ ਹਮਲਾਵਰ ਬੱਲੇਬਾਜ਼ੀ ਅਤੇ ਦਲੇਰੀ ਨੂੰ ਦੇਖਦੇ ਹੋਏ ਦਿੱਲੀ ਕੈਪੀਟਲਜ਼ ਨੇ ਉਸ ਨੂੰ ਇੰਨੇ ਵੱਡੇ ਮੈਚ ਵਿੱਚ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ।

ਦਿੱਲੀ ਕੈਪੀਟਲਜ਼ ਨੇ ਸਾਹਿਲ ਨੂੰ 2026 ਦੀ ਮਿੰਨੀ ਨਿਲਾਮੀ ਵਿੱਚ 30 ਲੱਖ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ ਉਸ ਨੇ ਹੁਣ ਤੱਕ ਸਿਰਫ਼ ਦੋ ਅਧਿਕਾਰਤ ਟੀ-20 ਮੈਚ (ਸਈਅਦ ਮੁਸ਼ਤਾਕ ਅਲੀ ਟਰਾਫੀ) ਖੇਡੇ ਹਨ, ਪਰ ਉਸ ਦੀ ਹਮਲਾਵਰ ਬੱਲੇਬਾਜ਼ੀ ਕਾਰਨ ਟੀਮ ਪ੍ਰਬੰਧਨ ਨੇ ਉਸ ’ਤੇ ਭਰੋਸਾ ਜਤਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਨੌਜਵਾਨ ਖਿਡਾਰੀ RCB ਦੇ ਗੇਂਦਬਾਜ਼ਾਂ ਸਾਹਮਣੇ ਕਿਹੋ ਜਿਹਾ ਪ੍ਰਦਰਸ਼ਨ ਕਰਦਾ ਹੈ।

Advertisement
×