ਬਲਜੀਤ ਸਿੰਘ
ਸਰਦੂਲਗੜ੍ਹ 4 ਅਕਤੂਬਰ
19ਵੀੰਆਂ ਏਸ਼ਿਆਈ ਖੇਡਾਂ ’ਚ ਸਰਦੂਲਗੜ੍ਹ ਦੀ ਧੀ ਮੰਜੂ ਰਾਣੀ (ਖੈਰਾ ਖੁਰਦ ਜੰਮਪਲ) ਅਤੇ ਰਾਮ ਬਾਬੂ ਨੇ 35 ਕਿਲੋਮੀਟਰ ਮਿਕਸਡ ਟੀਮ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾਂ ਵੱਖ-ਵੱਖ ਸਖਸ਼ੀਅਤਾਂ ਵੱਲੋਂ ਵਧਾਈ ਦਿੱਤੀ ਗਈ ਹੈ। ਇਸ ਜੋੜੀ ਨੇ 5 ਘੰਟੇ 51 ਮਿੰਟ ਅਤੇ 14 ਸੈਕਿੰਡ ਦਾ ਸਮਾਂ ਕੱਢ ਕੇ ਭਾਰਤ ਲਈ 70ਵਾਂ ਤਮਗਾ ਜਿੱਤਿਆ ਹੈ। ਜਿੱਤ ਦੀ ਖੁਸ਼ੀ ’ਚ ਅੱਜ ਸਰਦੂਲਗੜ੍ਹ ਅਤੇ ਮੰਜੂ ਰਾਣੀ ਦੇ ਪਿੰਡ ਖੈਰਾਂ ਖੁਰਦ ਵਿਖੇ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਨੇ ਲੱਡੂ ਵੰਡਕੇ ਪਰਿਵਾਰ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।