DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: ਪਲੇਅ-ਆਫ ਦੇ ਸ਼ਡਿਊਲ ਦਾ ਐਲਾਨ; ਮੁੱਲਾਂਪੁਰ ਅਤੇ ਧਰਮਸ਼ਾਲਾ ਕਰਨਗੇ ਅਹਿਮ ਮੈਚਾਂ ਦੀ ਮੇਜ਼ਬਾਨੀ; ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ ਫਾਈਨਲ

ਬੈਂਗਲੁਰੂ ਤੋਂ ਖੋਹੀ ਗਈ ਫਾਈਨਲ ਦੀ ਮੇਜ਼ਬਾਨੀ

  • fb
  • twitter
  • whatsapp
  • whatsapp
featured-img featured-img
IPL 2026: ਪਲੇਅ-ਆਫ ਦੇ ਸ਼ਡਿਊਲ ਦਾ ਐਲਾਨ।
Advertisement

IPL 2026: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਪਲੇਅ-ਆਫ ਮੁਕਾਬਲਿਆਂ ਦੇ ਸ਼ਡਿਊਲ ਅਤੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿਉਂਕਿ ਨਿਊ ਚੰਡੀਗੜ੍ਹ (ਮੁੱਲਾਂਪੁਰ) ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਨੂੰ ‘ਐਲੀਮੀਨੇਟਰ’ ਅਤੇ ‘ਕੁਆਲੀਫਾਇਰ-2’ ਦੀ ਮੇਜ਼ਬਾਨੀ ਮਿਲੀ ਹੈ।

ਫਾਈਨਲ ਦੇ ਸਥਾਨ ਵਿੱਚ ਬਦਲਾਅ

ਆਈਪੀਐਲ 2026 ਦਾ ਫਾਈਨਲ ਮੁਕਾਬਲਾ ਪਹਿਲਾਂ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣਾ ਤੈਅ ਸੀ, ਪਰ ਸਥਾਨਕ ਐਸੋਸੀਏਸ਼ਨ ਅਤੇ ਅਧਿਕਾਰੀਆਂ ਦੀਆਂ ਕੁਝ ਅਜਿਹੀਆਂ ਸ਼ਰਤਾਂ ਸਾਹਮਣੇ ਆਈਆਂ ਜੋ ਬੀਸੀਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਤੋਂ ਬਾਹਰ ਸਨ। ਇਸ ਕਾਰਨ ਬੋਰਡ ਨੇ ਫਾਈਨਲ ਮੁਕਾਬਲਾ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।

Advertisement

ਪਲੇਅ-ਆਫ ਦਾ ਪੂਰਾ ਸ਼ਡਿਊਲ

ਬੀਸੀਸੀਆਈ ਅਨੁਸਾਰ 70 ਲੀਗ ਮੈਚਾਂ ਤੋਂ ਬਾਅਦ ਟੂਰਨਾਮੈਂਟ ਦਾ ਨਿਰਣਾਇਕ ਪੜਾਅ 26 ਮਈ ਤੋਂ ਸ਼ੁਰੂ ਹੋਵੇਗਾ:

Advertisement

ਕੁਆਲੀਫਾਇਰ 1 (26 ਮਈ): ਅੰਕ ਸੂਚੀ ਦੀਆਂ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਮੁਕਾਬਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਐਚਪੀਸੀਏ (HPCA) ਸਟੇਡੀਅਮ ਵਿੱਚ ਹੋਵੇਗਾ।

ਐਲੀਮੀਨੇਟਰ (27 ਮਈ): ਤੀਜੇ ਅਤੇ ਚੌਥੇ ਨੰਬਰ ਦੀਆਂ ਟੀਮਾਂ ਵਿਚਾਲੇ ਟੱਕਰ ਮੁੱਲਾਂਪੁਰ (ਨਿਊ ਚੰਡੀਗੜ੍ਹ) ਦੇ ਨਵੇਂ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗੀ।

ਕੁਆਲੀਫਾਇਰ 2 (29 ਮਈ): ਕੁਆਲੀਫਾਇਰ-1 ਦੀ ਹਾਰੀ ਹੋਈ ਟੀਮ ਅਤੇ ਐਲੀਮੀਨੇਟਰ ਦੀ ਜੇਤੂ ਟੀਮ ਵਿਚਾਲੇ ਮੁਕਾਬਲਾ ਵੀ ਮੁੱਲਾਂਪੁਰ ਵਿੱਚ ਹੀ ਖੇਡਿਆ ਜਾਵੇਗਾ।

ਫਾਈਨਲ (31 ਮਈ): ਸੀਜ਼ਨ ਦਾ ਮਹਾਂ-ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੁਝ ਸੰਚਾਲਨ ਅਤੇ ਲੌਜਿਸਟਿਕ ਕਾਰਨਾਂ ਕਰਕੇ ਇਸ ਸੀਜ਼ਨ ਵਿੱਚ ਪਲੇਅ-ਆਫ ਦੇ ਮੈਚ ਤਿੰਨ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਹਨ।

Advertisement
×