DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Men Kabaddi Gold: ਮਹਿਲਾ ਕਬੱਡੀ ਤੋਂ ਬਾਅਦ ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਖ਼ਿਤਾਬ ਜਿੱਤਿਆ

ਇਰਾਨ ਨੂੰ ਫਾਈਨਲ ਵਿੱਚ 40-34 ਨਾਲ ਹਰਾਇਆ; ਭਾਰਤ ਨੇ ਪੁਰਸ਼ ਕਬੱਡੀ ਵਿੱਚ ਨੌਵੀਂ ਵਾਰ ਜਿੱਤਿਆ ਸੋਨ ਤਗਮਾ

  • fb
  • twitter
  • whatsapp
  • whatsapp
Advertisement

India Men Kabaddi Gold: ਭਾਰਤ ਨੇ ਏਸ਼ਿਆਈ ਖੇਡਾਂ 2026 ਵਿੱਚ ਕਬੱਡੀ ਦਾ ਸੋਨ ਤਗਮਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਦਿਆਂ ਸ਼ਨਿਚਰਵਾਰ ਨੂੰ ਪੁਰਸ਼ਾਂ ਦੇ ਫਾਈਨਲ ਵਿੱਚ ਇਰਾਨ ਨੂੰ 40-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਨੌਵਾਂ ਸੋਨ ਤਗਮਾ ਜਿੱਤਿਆ। ਭਾਰਤ ਨੇ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਨੂੰ ਛੱਡ ਕੇ ਹਰ ਵਾਰ ਪੁਰਸ਼ ਕਬੱਡੀ ਵਿੱਚ ਸੋਨ ਤਗਮਾ ਜਿੱਤਿਆ ਹੈ। 2018 ਵਿੱਚ ਇਰਾਨ ਨੇ ਖ਼ਿਤਾਬ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਤਗਮੇ ਨਾਲ ਸਬਰ ਕਰਨਾ ਪਿਆ ਸੀ।

ਭਾਰਤ ਨੇ ਸ਼ਾਨਦਾਰ ਮੁਹਿੰਮ ਦੌਰਾਨ ਆਪਣਾ ਦਬਦਬਾ ਕਾਇਮ ਰੱਖਿਆ। ਟੀਮ ਨੇ ਗਰੁੱਪ ਗੇੜ ਵਿੱਚ ਜਾਪਾਨ, ਚੀਨੀ ਤਾਈਪੇਈ, ਬੰਗਲਾਦੇਸ਼ ਅਤੇ ਦੱਖਣੀ ਕੋਰੀਆ ਨੂੰ ਹਰਾਉਂਦਿਆਂ ਜੇਤੂ ਰਹਿ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਥਾਈਲੈਂਡ ਨੂੰ 66-28 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।

Advertisement

ਮਹਿਲਾ ਟੀਮ ਨੇ ਵੀ ਜਿੱਤਿਆ ਸੋਨ ਤਗਮਾ

Advertisement

ਭਾਰਤ ਦੀਆਂ ਮਹਿਲਾ ਕਬੱਡੀ ਖਿਡਾਰਨਾਂ ਨੇ ਵੀ ਅੱਜ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਤਰ੍ਹਾਂ ਏਸ਼ਿਆਈ ਖੇਡਾਂ ਦੇ ਇਸ ਗੇੜ ਵਿੱਚ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵਾਂ ਕਬੱਡੀ ਮੁਕਾਬਲਿਆਂ ਵਿੱਚ ਸੋਨ ਤਗਮੇ ਆਪਣੇ ਨਾਂ ਕੀਤੇ ਹਨ। ਮਹਿਲਾ ਟੀਮ ਪੂਰੇ ਟੂਰਨਾਮੈਂਟ ਦੌਰਾਨ ਜੇਤੂ ਰਹੀ।

ਪੁਰਸ਼ ਕਬੱਡੀ ਵਿੱਚ ਭਾਰਤ ਦਾ ਰਿਕਾਰਡ

ਪੁਰਸ਼ ਕਬੱਡੀ 1990 ਤੋਂ ਏਸ਼ਿਆਈ ਖੇਡਾਂ ਦਾ ਹਿੱਸਾ ਹੈ। ਭਾਰਤ ਨੇ ਹੁਣ ਤੱਕ ਹੋਈਆਂ 10 ਏਸ਼ਿਆਈ ਖੇਡਾਂ ਵਿੱਚੋਂ ਨੌਂ ਵਿੱਚ ਸੋਨ ਤਗਮਾ ਜਿੱਤਿਆ ਹੈ। 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਵੀ ਭਾਰਤ ਨੇ ਸੋਨ ਤਗਮਾ ਜਿੱਤਿਆ ਸੀ।

Asian Games 2026: ਭਾਰਤੀ ਮਹਿਲਾ ਕਬੱਡੀ ਟੀਮ ਨੇ ਇਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ

ਭਾਰਤ ਨੂੰ ਕਬੱਡੀ ਵਿੱਚ ਇੱਕ ਦਿਨ ’ਚ ਦੋ ਸੋਨ ਤਗਮੇ

ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਕਬੱਡੀ ਦੇ ਮੈਦਾਨ ’ਚ ਅੱਜ ਇਤਿਹਾਸ ਰਚ ਦਿੱਤਾ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਕੋ ਦਿਨ ਇਰਾਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ। ਪੁਰਸ਼ ਟੀਮ ਨੇ ਫਾਈਨਲ ਵਿੱਚ ਇਰਾਨ ਨੂੰ 40-34 ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਕਬੱਡੀ ਦਾ ਸੋਨ ਤਗਮਾ 9ਵੀਂ ਵਾਰ ਜਿੱਤਿਆ ਹੈ।

ਪੁਰਸ਼ ਟੀਮ ਨੇ ਮੁਕਾਬਲੇ ਦੌਰਾਨ ਕਈ ਵਾਰ ਇਰਾਨ ’ਤੇ ਦਬਦਬਾ ਬਣਾਇਆ। ਭਾਰਤੀ ਖਿਡਾਰੀਆਂ ਨੇ ਹਮਲੇ ਦੇ ਨਾਲ-ਨਾਲ ਰੱਖਿਆ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੰਤ ਤੱਕ ਆਪਣੀ ਬੜ੍ਹਤ ਕਾਇਮ ਰੱਖੀ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਫਾਈਨਲ ਵਿੱਚ ਇਰਾਨ ਨੂੰ ਮਾਤ ਦੇ ਕੇ ਸੋਨ ਤਗਮਾ ਜਿੱਤਿਆ। ਮਹਿਲਾ ਟੀਮ ਦੀ ਜਿੱਤ ਨਾਲ ਭਾਰਤ ਨੇ ਕਬੱਡੀ ਵਿੱਚ ਇੱਕੋ ਦਿਨ ਦੋ ਸੋਨ ਤਗਮੇ ਆਪਣੇ ਨਾਂ ਕਰ ਲਏ।

ਭਾਰਤ ਨੂੰ ਪੁਰਸ਼ ਕਬੱਡੀ ਵਿੱਚ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਇਲਾਵਾ ਹਰ ਵਾਰ ਸੋਨ ਤਗਮਾ ਮਿਲਿਆ ਹੈ। 2018 ਵਿੱਚ ਇਰਾਨ ਨੇ ਸੋਨ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ।

Advertisement
×