DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਭਾਰਤੀ ਕ੍ਰਿਕਟਰ ਜੈਕਬ ਮਾਰਟਿਨ ਗ੍ਰਿਫ਼ਤਾਰ: ਨਸ਼ੇ ਦੀ ਹਾਲਤ ’ਚ ਗੱਡੀ ਚਲਾਉਂਦਿਆਂ ਕਈ ਕਾਰਾਂ ਨੂੰ ਮਾਰੀ ਟੱਕਰ

ਵਡੋਦਰਾ ’ਚ ਵਾਪਰਿਆ ਹਾਦਸਾ; ਪੁਲੀਸ ਨੇ ਲਗਜ਼ਰੀ ਗੱਡੀ ਕੀਤੀ ਜ਼ਬਤ

  • fb
  • twitter
  • whatsapp
  • whatsapp
featured-img featured-img
PIC CREDIT: Jacob Martin. Photo credit: instagram/imJacobMartin
Advertisement

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਜੈਕਬ ਮਾਰਟਿਨ (Jacob Martin) ਨੂੰ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸਾ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ, ਮੰਗਲਵਾਰ ਤੜਕੇ ਕਰੀਬ 2:30 ਵਜੇ 53 ਸਾਲਾ ਮਾਰਟਿਨ ਆਪਣੀ ਲਗਜ਼ਰੀ MG ਹੈਕਟਰ ਗੱਡੀ ਨਾਲ ਅਕੋਟਾ ਇਲਾਕੇ ਦੀ ਪੁਨੀਤ ਨਗਰ ਸੁਸਾਇਟੀ ਕੋਲੋਂ ਲੰਘ ਰਹੇ ਸਨ।

ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਉਨ੍ਹਾਂ ਨੇ ਗੱਡੀ ਤੋਂ ਕੰਟਰੋਲ ਖੋਹ ਦਿੱਤਾ ਅਤੇ ਸੜਕ ਕਿਨਾਰੇ ਖੜ੍ਹੀਆਂ ਤਿੰਨ ਕਾਰਾਂ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ।

Advertisement

ਪੁਲੀਸ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਕਾਰਾਂ ਦੇ ਮਾਲਕ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜੈਕਬ ਮਾਰਟਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Advertisement

ਜ਼ਿਕਰਯੋਗ ਹੈ ਕਿ ਬੜੌਦਾ ਰਣਜੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਮਾਰਟਿਨ ਨੇ ਭਾਰਤ ਲਈ 10 ਇੱਕ ਰੋਜ਼ਾ ਮੈਚ ਖੇਡੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਵਿਵਾਦਾਂ ਵਿੱਚ ਘਿਰੇ ਹੋਣ; ਇਸ ਤੋਂ ਪਹਿਲਾਂ 2011 ਵਿੱਚ ਉਨ੍ਹਾਂ ਨੂੰ ਦਿੱਲੀ ਪੁਲੀਸ ਨੇ ਮਨੁੱਖੀ ਤਸਕਰੀ (human trafficking) ਦੇ ਗੰਭੀਰ ਦੋਸ਼ਾਂ ਹੇਠ ਵੀ ਗ੍ਰਿਫ਼ਤਾਰ ਕੀਤਾ ਸੀ।

Advertisement
×