DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਕ੍ਰਿਕਟ ਟੀਮ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ; T20 ਵਿਸ਼ਵ ਕੱਪ ’ਤੇ ਸੰਕਟ

ਮੁਸਤਫਿਜ਼ੁਰ ਰਹਿਮਾਨ ਨੂੰ IPL ਤੋਂ ਬਾਹਰ ਕੀਤੇ ਜਾਣ ਮਗਰੋਂ BCB ਨੇ ਲਿਆ ਸਖ਼ਤ ਫੈਸਲਾ

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਇੱਕ ਅਹਿਮ ਮੀਟਿੰਗ ਤੋਂ ਬਾਅਦ ਆਪਣੀ ਸੀਨੀਅਰ ਪੁਰਸ਼ ਟੀਮ ਨੂੰ ICC T20 ਵਿਸ਼ਵ ਕੱਪ 2026 ਲਈ ਭਾਰਤ ਨਾ ਭੇਜਣ ਦਾ ਵੱਡਾ ਫੈਸਲਾ ਲਿਆ ਹੈ।

ਬੰਗਲਾਦੇਸ਼ੀ ਮੀਡੀਆ ਮੁਤਾਬਕ, ਬੋਰਡ ਨੇ ਆਈ.ਸੀ.ਸੀ. (ICC) ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੈਚ ਭਾਰਤ ਤੋਂ ਸ਼੍ਰੀਲੰਕਾ ਤਬਦੀਲ ਕੀਤੇ ਜਾਣ।

Advertisement

ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਹਾਲ ਹੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਿਰਦੇਸ਼ਾਂ ’ਤੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈ.ਪੀ.ਐੱਲ. 2026 ਦੀ ਆਪਣੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ। BCCI ਨੇ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਾਜ਼ਾ ਹਾਲਾਤ ਨੂੰ ਦੇਖਦਿਆਂ ਚੁੱਕਿਆ ਸੀ।

Advertisement

ਜ਼ਿਕਰਯੋਗ ਹੈ ਕਿ ਮੁਸਤਫਿਜ਼ੁਰ ਰਹਿਮਾਨ ਨੂੰ ਕੇ.ਕੇ.ਆਰ. ਨੇ ਪਿਛਲੇ ਸਾਲ ਦੀ ਨਿਲਾਮੀ ਵਿੱਚ 9.20 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ ਸੀ, ਪਰ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਵਿੱਚ ਉਨ੍ਹਾਂ ਦੀ ਚੋਣ ਦਾ ਭਾਰੀ ਵਿਰੋਧ ਹੋ ਰਿਹਾ ਸੀ।

ਬੰਗਲਾਦੇਸ਼ ਨੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਵੈਸਟਇੰਡੀਜ਼ ਵਿਰੁੱਧ ਖੇਡਣਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਮੁਕਾਬਲੇ ਇਟਲੀ, ਇੰਗਲੈਂਡ ਅਤੇ ਨੇਪਾਲ ਨਾਲ ਹੋਣੇ ਸਨ। ਇਸ ਨਵੇਂ ਘਟਨਾਕ੍ਰਮ ਨੇ ਵਿਸ਼ਵ ਕੱਪ ਦੇ ਸ਼ਡਿਊਲ ਅਤੇ ਖੇਡ ਜਗਤ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।

Advertisement
×