DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: ਕੋਰੀਆ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ਵਿੱਚ; ਨਜ਼ਰਾਂ 44 ਸਾਲ ਬਾਅਦ ਸੋਨੇ ਦੇ ਤਗਮੇ 'ਤੇ

ਫਾਈਨਲ ਵਿੱਚ ਚੀਨ ਨਾਲ ਹੋਵੇਗਾ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਮਹਿਲਾ ਹਾਕੀ ਟੀਮ ਏਸ਼ਿਆਈ ਖੇਡਾਂ ਵਿੱਚ 44 ਸਾਲ ਬਾਅਦ ਸੋਨੇ ਦਾ ਤਗਮਾ ਜਿੱਤਣ ਦੇ ਨੇੜੇ ਪਹੁੰਚ ਗਈ ਹੈ। ਭਾਰਤ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਅੱਠ ਸਾਲ ਬਾਅਦ ਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਭਾਰਤ ਲਈ ਇਸ਼ਿਕਾ ਨੇ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ ਜਦਕਿ ਚਾਰ ਮਿੰਟ ਬਾਅਦ ਕਪਤਾਨ ਸਲੀਮਾ ਟੇਟੇ ਨੇ ਗੋਲ ਦਾਗਿਆ।

Advertisement

ਗਰੁੱਪ ਗੇੜ ਵਿੱਚ ਸਾਰੇ ਮੈਚ ਜਿੱਤ ਕੇ ਅਜੇਤੂ ਰਹੀ ਭਾਰਤੀ ਟੀਮ ਨੂੰ ਪਿਛਲੀ ਵਾਰ ਦੀ ਚਾਂਦੀ ਦਾ ਤਗਮਾ ਜੇਤੂ ਕੋਰੀਆ ਦੀਆਂ ਖਿਡਾਰਣਾਂ ਨੇ ਬੰਨ੍ਹ ਕੇ ਰੱਖਿਆ ਅਤੇ ਮੈਚ ਵਿੱਚ ਬਾਰਾਂ ਪੈਨਲਟੀ ਕਾਰਨਰਾਂ ਵਿੱਚੋਂ ਸਿਰਫ਼ ਇੱਕ 'ਤੇ ਗੋਲ ਹੋ ਸਕਿਆ। ਭਾਰਤ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਅੱਠ ਪੈਨਲਟੀ ਕਾਰਨਰ ਬਣਾਏ ਪਰ ਗੋਲ ਨਹੀਂ ਹੋ ਸਕਿਆ।

Advertisement

ਦੂਜੇ ਕੁਆਰਟਰ ਵਿੱਚ ਭਾਰਤ ਨੂੰ ਤਿੰਨ ਹੋਰ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਦੂਜੇ ਹਾਫ ਵਿੱਚ ਵੀ ਭਾਰਤ ਨੇ ਲਗਾਤਾਰ ਹਮਲੇ ਬੋਲੇ ਜਦਕਿ ਕੋਰੀਆ ਦਾ ਡਿਫੈਂਸ ਮਜ਼ਬੂਤ ਰਿਹਾ।

ਭਾਰਤ ਦਾ ਪਹਿਲਾ ਗੋਲ 44ਵੇਂ ਮਿੰਟ ਵਿੱਚ ਪੈਨਲਟੀ ਕਾਰਨਰ 'ਤੇ ਸ਼ਾਨਦਾਰ ਵੇਰੀਏਸ਼ਨ ਰਾਹੀਂ ਦੀਪਿਕਾ ਨੇ ਕੀਤਾ। ਦੀਪਿਕਾ ਨੇ ਪੈਨਲਟੀ ਕਾਰਨਰ 'ਤੇ ਸਿੱਧੀ ਫਲਿੱਕ ਨਾ ਲਗਾਉਂਦੇ ਹੋਏ ਗੇਂਦ ਇੰਜੈਕਟਰ ਇਸ਼ਿਕਾ ਨੂੰ ਸੌਂਪੀ ਜਿਸ ਨੇ ਡਿਫਲੈਕਸ਼ਨ 'ਤੇ ਸਕੋਰ ਕਰਕੇ ਕੋਰੀਆਈ ਡਿਫੈਂਸ ਨੂੰ ਹੈਰਾਨ ਕਰ ਦਿੱਤਾ।

ਚਾਰ ਮਿੰਟ ਬਾਅਦ ਸੱਜੇ ਪਾਸਿਓਂ ਇਕੱਲਿਆਂ ਗੇਂਦ ਲੈ ਕੇ ਕੋਰੀਆਈ ਸਰਕਲ ਵਿੱਚ ਪਹੁੰਚੀ ਕਪਤਾਨ ਸਲੀਮਾ ਨੇ ਬਿਹਤਰੀਨ ਫੀਲਡ ਗੋਲ ਦਾਗਿਆ। ਭਾਰਤ ਨੂੰ 57ਵੇਂ ਮਿੰਟ ਵਿੱਚ ਮਿਲਿਆ ਪੈਨਲਟੀ ਕਾਰਨਰ ਵੀ ਬੇਕਾਰ ਗਿਆ ਜਿਸ 'ਤੇ ਦੀਪਿਕਾ ਗੋਲ ਨਹੀਂ ਕਰ ਸਕੀ। ਮੈਚ ਦੇ ਆਖਰੀ ਪਲਾਂ ਵਿੱਚ ਕੋਰੀਆ ਨੂੰ ਲਗਾਤਾਰ ਚਾਰ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਚੱਟਾਨ ਵਾਂਗ ਅਡਿੱਗ ਰਿਹਾ।

ਜ਼ਿਕਰਯੋਗ ਹੈ ਕਿ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸਿਰਫ਼ ਇੱਕ ਵਾਰ ਦਿੱਲੀ ਵਿੱਚ 1982 'ਚ ਸੋਨੇ ਦਾ ਤਗਮਾ ਜਿੱਤਿਆ ਸੀ, ਉਦੋਂ ਪਹਿਲੀ ਵਾਰ ਮਹਿਲਾ ਹਾਕੀ ਨੂੰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਪਿਛਲੀ ਵਾਰ ਭਾਰਤ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ 2018 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਭਾਰਤ ਦਾ ਸਾਹਮਣਾ ਹੁਣ ਮੌਜੂਦਾ ਚੈਂਪੀਅਨ ਚੀਨ ਨਾਲ ਹੋਵੇਗਾ।

Advertisement
×