DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਭਾਰਤ ਦੀ ਲਵਲੀਨਾ ਨੇ ਮੁੱਕੇਬਾਜ਼ੀ ਵਿੱਚ ਜਿੱਤਿਆ ਸੋਨ ਤਮਗਾ

ਚੀਨ ਨੂੰ 5-0 ਨਾਲ ਹਰਾ ਕੇ ਭਾਰਤ ਦੀ 12 ਸਾਲਾਂ ਦੀ ਉਡੀਕ ਕੀਤੀ ਖ਼ਤਮ; ਮੈਰੀਕੌਮ ਤੋਂ ਬਾਅਦ ਇਹ ਇਤਿਹਾਸ ਰਚਣ ਵਾਲੀ ਬਣੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼

  • fb
  • twitter
  • whatsapp
  • whatsapp
featured-img featured-img
ਏਸ਼ੀਆਈ ਖੇਡਾਂ-2026: ਸੋਨ ਤਮਗਾ ਜਿੱਤਣ ਮਗਰੋਂ ਲਵਲੀਨਾ। ਫੋਟੋ: Reuters
Advertisement

ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (Lovlina Borgohain) ਨੇ ਇੱਥੇ ਸ਼ੁੱਕਰਵਾਰ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਚੀਨ ਦੀ ਜ਼ੀਈ ਬਾਓ (Ziyi Bao) ਨੂੰ ਸ਼ਾਨਦਾਰ ਤਰੀਕੇ ਨਾਲ ਮਾਤ ਦੇ ਕੇ ਭਾਰਤ ਲਈ ਏਸ਼ੀਆਈ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਵਿੱਚ ਸੋਨ ਤਮਗੇ ਦੀ 12 ਸਾਲਾਂ ਤੋਂ ਚੱਲੀ ਆ ਰਹੀ ਉਡੀਕ ਨੂੰ ਖ਼ਤਮ ਕਰ ਦਿੱਤਾ। ਲਵਲੀਨਾ ਨੇ ਚੀਨੀ ਮੁੱਕੇਬਾਜ਼ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ 5-0 ਦੇ ਪੂਰਨ ਸਰਬਸੰਮਤੀ ਫੈਸਲੇ ਨਾਲ ਜਿੱਤ ਦਰਜ ਕੀਤੀ। ਇਸ ਇਤਿਹਾਸਕ ਜਿੱਤ ਨਾਲ ਉਸ ਨੇ ਪਿਛਲੇ ਸੰਸਕਰਣ ਵਿੱਚ ਮਿਲੇ ਚਾਂਦੀ ਦੇ ਤਮਗੇ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ ਹੈ, ਜਿੱਥੇ ਉਸ ਨੂੰ ਇੱਕ ਹੋਰ ਚੀਨੀ ਮੁੱਕੇਬਾਜ਼ ਲੀ ਛਿਆਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮੈਰੀਕੌਮ ਤੋਂ ਬਾਅਦ ਇਹ ਇਤਿਹਾਸ ਰਚਣ ਵਾਲੀ ਦੂਜੀ ਮਹਿਲਾ

ਇਸ ਸੁਨਹਿਰੀ ਜਿੱਤ ਨਾਲ ਲਵਲੀਨਾ ਏਸ਼ੀਆਈ ਖੇਡਾਂ ਦੇ ਮੁੱਕੇਬਾਜ਼ੀ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਮਹਾਨ ਮੁੱਕੇਬਾਜ਼ ਐੱਮ.ਸੀ. ਮੈਰੀਕੌਮ ਤੋਂ ਬਾਅਦ ਭਾਰਤ ਦੀ ਮਹਿਜ਼ ਦੂਜੀ ਮਹਿਲਾ ਮੁੱਕੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ ਮੈਰੀਕੌਮ ਨੇ ਸਾਲ 2014 ਵਿੱਚ ਇੰਚਿਓਨ ਏਸ਼ੀਆਈ ਖੇਡਾਂ ਦੌਰਾਨ ਫਲਾਈਵੇਟ (51 ਕਿਲੋਗ੍ਰਾਮ) ਵਰਗ ਵਿੱਚ ਸੋਨ ਤਮਗਾ ਆਪਣੇ ਨਾਮ ਕੀਤਾ ਸੀ।

Advertisement

ਆਈਚੀ-ਨਾਗੋਆ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਕਾਫੀ ਬਿਹਤਰ ਬਣਾਉਂਦਿਆਂ ਕੁੱਲ ਛੇ ਤਮਗੇ ਪੱਕੇ ਕਰ ਲਏ ਹਨ। ਪ੍ਰਿਆ ਘਾਂਘਸ (60 ਕਿਲੋਗ੍ਰਾਮ), ਕਪਿਲ ਪੋਖਰੀਆ (90 ਕਿਲੋਗ੍ਰਾਮ) ਅਤੇ ਨਰੇਂਦਰ ਬਰਵਾਲ (+90 ਕਿਲੋਗ੍ਰਾਮ) ਨੇ ਕਾਂਸੀ ਦੇ ਤਮਗੇ ਜਿੱਤੇ ਹਨ। ਜਦਕਿ ਪਰਵੀਨ ਹੂਡਾ (65 ਕਿਲੋਗ੍ਰਾਮ) ਅਤੇ ਅੰਕੁਸ਼ ਪੰਘਾਲ (80 ਕਿਲੋਗ੍ਰਾਮ) ਅੱਜ ਸ਼ਾਮ ਨੂੰ ਸੋਨ ਤਮਗੇ ਲਈ ਭਾਰਤ ਵਲੋਂ ਰਿੰਗ ਵਿੱਚ ਉਤਰਨਗੇ।

Advertisement

ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ੀ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ 2010 ਵਿੱਚ ਗੁਆਂਗਜ਼ੂ ਵਿਖੇ ਰਿਹਾ ਸੀ, ਜਿੱਥੇ ਭਾਰਤੀ ਖਿਡਾਰੀਆਂ ਨੇ 2 ਸੋਨ, 3 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਸਮੇਤ ਕੁੱਲ ਨੌਂ ਤਮਗੇ ਜਿੱਤੇ ਸਨ।

Advertisement
×