DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਗੁਲਵੀਰ ਸਿੰਘ ਨੇ 1500 ਮੀਟਰ ਦੌੜ 'ਚ ਜਿੱਤਿਆ ਚਾਂਦੀ ਦਾ ਤਗਮਾ; ਵਿਥਿਆ ਰਾਮਰਾਜ ਨੇ ਵੀ ਕਾਂਸੀ ਦਾ ਤਗਮਾ ਕੀਤਾ ਨਾਮ

ਵਿਥਿਆ ਰਾਮਰਾਜ ਨੇ ਪੀ ਟੀ ਊਸ਼ਾ ਦਾ 4 ਦਹਾਕਿਆਂ ਪੁਰਾਣਾ ਕੌਮੀ ਰਿਕਾਰਡ ਤੋੜਿਆ

  • fb
  • twitter
  • whatsapp
  • whatsapp
featured-img featured-img
PTI Photo
Advertisement

ਭਾਰਤ ਦੇ ਲੰਮੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਸੋਮਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਦੌੜ ਦੇ ਫਾਈਨਲ ਵਿੱਚ ਤਿੰਨ ਮਿੰਟ 36.72 ਸੈਕਿੰਡ ਦੇ ਸਰਵੋਤਮ ਪ੍ਰਦਰਸ਼ਨ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ।

ਮੌਜੂਦਾ ਏਸ਼ਿਆਈ ਖੇਡਾਂ ਵਿੱਚ 10 ਹਜ਼ਾਰ ਮੀਟਰ ਵਿੱਚ ਪਹਿਲਾਂ ਹੀ ਚਾਂਦੀ ਦਾ ਤਗਮਾ ਜਿੱਤ ਚੁੱਕੇ ਗੁਲਵੀਰ ਜਾਪਾਨ ਦੇ ਸੋਨ ਤਗਮਾ ਜੇਤੂ ਕਾਜੂਤੋ ਈਜਾਵਾ ਤੋਂ ਬਾਅਦ ਦੂਜੇ ਸਥਾਨ 'ਤੇ ਰਹੇ। ਕਾਜੂਤੋ ਨੇ ਤਿੰਨ ਮਿੰਟ 36.35 ਸੈਕਿੰਡ ਦਾ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਦੇ ਹਮਵਤਨ ਨਾਗੀਆ ਮੋਰੀ ਨੇ ਤਿੰਨ ਮਿੰਟ 37.92 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।

Advertisement

ਇੱਕ ਹੋਰ ਭਾਰਤੀ ਯੂਨਸ ਸ਼ਾਹ ਤਿੰਨ ਮਿੰਟ 43.88 ਸੈਕਿੰਡ ਦੇ ਸਮੇਂ ਨਾਲ ਨੌਵੇਂ ਸਥਾਨ 'ਤੇ ਰਹੇ।

Advertisement

ਇਸ ਤੋਂ ਪਹਿਲਾਂ ਵਿਥਿਆ ਰਾਮਰਾਜ ਨੇ ਔਰਤਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਵਿਥਿਆ ਨੇ 54.75 ਸੈਕਿੰਡ ਦੇ ਆਪਣੇ  ਸਰਵੋਤਮ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਅਤੇ ਮਹਾਨ ਦੌੜਾਕ ਪੀ ਟੀ ਊਸ਼ਾ ਦੇ ਚਾਰ ਦਹਾਕਿਆਂ ਤੋਂ ਵੱਧ ਪੁਰਾਣੇ ਕੌਮੀ ਰਿਕਾਰਡ ਨੂੰ ਤੋੜ ਦਿੱਤਾ। ਉਨ੍ਹਾਂ ਦਾ ਮੌਜੂਦਾ ਖੇਡਾਂ ਵਿੱਚ ਇਹ ਦੂਜਾ ਤਗਮਾ ਹੈ। ਉਹ ਇਸ ਤੋਂ ਪਹਿਲਾਂ ਚਾਰ ਗੁਣਾ 400 ਮੀਟਰ ਮਿਸ਼ਰਤ ਰਿਲੇਅ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।

ਕੋਇੰਬਟੂਰ ਦੀ 28 ਸਾਲਾ ਵਿਥਿਆ ਸੰਯੁਕਤ ਅਰਬ ਅਮੀਰਾਤ ਦੀ ਮਰੀਅਮ ਕਰੀਮ ਅਤੇ ਕਜ਼ਾਕਿਸਤਾਨ ਦੀ ਐਡੇਲੀਨਾ ਜੇਮਸ ਤੋਂ ਬਾਅਦ ਤੀਜੇ ਸਥਾਨ 'ਤੇ ਰਹੀ। ਮਰੀਅਮ ਨੇ 54.31 ਸੈਕਿੰਡ ਦੇ ਖੇਡਾਂ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ ਜਦਕਿ ਐਡੇਲੀਨਾ ਨੇ 54.58 ਸੈਕਿੰਡ ਦੇ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ।

Advertisement
×