DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਦੇ ਮੈਦਾਨ ’ਚ AI ਦਾ ਦਬਦਬਾ: BCCI ਨੇ Google Gemini ਨਾਲ ਕੀਤਾ 270 ਕਰੋੜ ਦਾ ਵੱਡਾ ਸੌਦਾ

ਤਿੰਨ ਸਾਲਾਂ ਲਈ Gemini ਬਣਿਆ ਆਈ.ਪੀ.ਐੱਲ. ਦਾ ਸਪਾਂਸਰ

  • fb
  • twitter
  • whatsapp
  • whatsapp
Advertisement

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2026 ਤੋਂ ਪਹਿਲਾਂ ਗੂਗਲ ਦੇ AI ਪਲੇਟਫਾਰਮ Gemini ਨਾਲ 270 ਕਰੋੜ ਰੁਪਏ ਦਾ ਸਪਾਂਸਰਸ਼ਿਪ ਸੌਦਾ ਸਿਰੇ ਚਾੜ੍ਹਿਆ ਹੈ। ਇਹ ਸੌਦਾ ਤਿੰਨ ਸਾਲਾਂ ਲਈ ਕੀਤਾ ਗਿਆ ਹੈ, ਜੋ ਵਿਸ਼ਵ ਪੱਧਰ ’ਤੇ ਆਈ.ਪੀ.ਐੱਲ. ਦੀ ਵਧਦੀ ਪ੍ਰਸਿੱਧੀ ਨੂੰ ਹੋਰ ਮਜ਼ਬੂਤ ਕਰਦਾ ਹੈ।

ਦਿਲਚਸਪ ਗੱਲ ਇਹ ਹੈ ਕਿ Gemini ਦੀ ਵਿਰੋਧੀ ਕੰਪਨੀ ChatGPT ਪਹਿਲਾਂ ਹੀ ਵੂਮੈਨ ਪ੍ਰੀਮੀਅਰ ਲੀਗ (WPL) ਦੇ ਪ੍ਰਾਯੋਜਕਾਂ ਵਿੱਚ ਸ਼ਾਮਲ ਹੈ। ਬੀ.ਸੀ.ਸੀ.ਆਈ. ਦੇ ਅਧਿਕਾਰੀਆਂ ਅਨੁਸਾਰ, ਇਹ ਸਾਂਝੇਦਾਰੀ ਕ੍ਰਿਕਟ ਪ੍ਰਸ਼ੰਸਕਾਂ ਦੇ ਅਨੁਭਵ ਨੂੰ ਨਵੀਆਂ ਤਕਨੀਕਾਂ ਰਾਹੀਂ ਹੋਰ ਵੀ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।

Advertisement

ਇਹ ਨਵਾਂ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਸਰਕਾਰ ਵੱਲੋਂ ਡ੍ਰੀਮ-11 ਵਰਗੇ ਗੇਮਿੰਗ ਪਲੇਟਫਾਰਮਾਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਬੋਰਡ ਨਵੇਂ ਸਪਾਂਸਰਾਂ ਦੀ ਭਾਲ ਵਿੱਚ ਸੀ। ਹਾਲਾਂਕਿ ਟਾਟਾ ਗਰੁੱਪ ਕੋਲ ਆਈ.ਪੀ.ਐੱਲ. ਦੇ ਮੁੱਖ ਟਾਈਟਲ ਸਪਾਂਸਰਸ਼ਿਪ ਅਧਿਕਾਰ ਬਰਕਰਾਰ ਹਨ ਪਰ Gemini ਦੀ ਆਮਦ ਭਾਰਤੀ ਕ੍ਰਿਕਟ ਵਿੱਚ AI ਪਲੇਟਫਾਰਮਾਂ ਦੀ ਵਧ ਰਹੀ ਦਿਲਚਸਪੀ ਨੂੰ ਦਰਸਾਉਂਦੀ ਹੈ।

Advertisement

ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2026 ਦਾ ਆਗਾਜ਼ 26 ਮਾਰਚ ਤੋਂ ਹੋਵੇਗਾ ਅਤੇ ਇਹ 31 ਮਈ ਤੱਕ ਚੱਲੇਗਾ। ਬੀ.ਸੀ.ਸੀ.ਆਈ. ਨੂੰ ਉਮੀਦ ਹੈ ਕਿ ਗਲੋਬਲ AI ਕੰਪਨੀਆਂ ਦੇ ਜੁੜਨ ਨਾਲ ਭਾਰਤੀ ਕ੍ਰਿਕਟ ਦਾ ਬ੍ਰਾਂਡ ਮੁੱਲ ਵਿਸ਼ਵ ਪੱਧਰ 'ਤੇ ਹੋਰ ਉੱਚਾ ਹੋਵੇਗਾ।

Advertisement
×