ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement
LIVE NOW

Tarn Taran Bypoll: ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਫਸਵੀਂ ਟੱਕਰ; ਪੰਜਵੇਂ ਗੇੜ ਮਗਰੋਂ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ 187 ਵੋਟਾਂ ਨਾਲ ਅੱਗੇ

Advertisement

ਗੁਰਬਖ਼ਸ਼ਪੁਰੀ

ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪੰਜਵੇਂ ਗੇੜ ਵਿਚ ‘ਆਪ’ ਦੇ ਹਰਮੀਤ ਸਿੰਘ ਸੰਧੂ ਨੇ 11727 ਵੋਟਾਂ ਨਾਲ 187 ਵੋਟਾਂ ਦੀ ਲੀਡ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਜਿਨ੍ਹਾਂ ਪਹਿਲੇ ਤਿੰਨ ਗੇੜਾਂ ਵਿਚ ਲੀਡ ਬਣਾਈ ਹੋਈ ਸੀ, ਹੁਣ 11540 ਵੋਟਾਂ ਨਾਲ ਦੂਜੇ ਸਥਾਨ ’ਤੇ ਹਨ। ਕਾਂਗਰਸ ਦੇ ਕਰਨਬੀਰ ਸਿੰਘ ਬੁਰਜ 6329 ਵੋਟਾਂ ਨਾਲ ਤੀਜੇ ਤੇ ‘ਵਾਰਿਸ ਪੰਜਾਬ ਦੇ’ ਦੇ ਮਨਦੀਪ ਸਿੰਘ 4744 ਵੋਟਾਂ ਨਾਲ ਚੌਥੇ ਸਥਾਨ ’ਤੇ ਹੈ। ਭਾਜਪਾ ਦੇ ਹਰਜੀਤ ਸਿੰਘ ਸੰਧੂ 1197 ਵੋਟਾਂ ਨਾਲ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਹੋਰਨਾਂ 10 ਆਜ਼ਾਦ ਉਮੀਦਵਾਰਾਂ ਵਿੱਚੋਂ ਮਨਦੀਪ ਸਿੰਘ ਨਾਂ ਦਾ ਇਕ ਹੋਰ ਉਮੀਦਵਾਰ ਵੱਧ ਤੋਂ ਵੱਧ 260 ਵੋਟਾਂ ਲੈ ਗਿਆ ਹੈ।

Advertisement

ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ (ਤਰਨ ਤਾਰਨ) ਵਿਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸਵੇਰੇ 11 ਵਜੇ ਤੱਕ 15 ਉਮੀਦਵਾਰਾਂ ਦੀ ਜਿੱਤ-ਹਾਰ ਬਾਰੇ ਸਥਿਤੀ ਸਪਸ਼ਟ ਹੋ ਜਾਵੇਗੀ। ਰਿਟਰਨਿੰਗ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਮੰਗਲਵਾਰ ਨੂੰ ਹੋਈ ਪੋਲਿੰਗ ਦੌਰਾਨ ਇਸ ਹਲਕੇ ਵਿੱਚ 60.95 ਫੀਸਦ ਵੋਟਿੰਗ ਦਰਜ ਕੀਤੀ ਗਈ ਸੀ। ਵੋਟਾਂ ਦੀ ਗਿਣਤੀ 16 ਗੇੜਾਂ ਵਿੱਚ ਪੂਰੀ ਹੋਵੇਗੀ।

ਈਵੀਐੱਮ ਵਿਚਲੀ ਵੋਟਾਂ ਦੀ ਗਿਣਤੀ ਲਈ ਇਕ ਹਾਲ ਵਿੱਚ 14 ਕਾਉਂਟਰ ਲਗਾਏ ਗਏ ਹਨ ਜਦਕਿ ਉਸ ਦੇ ਨਾਲ ਵਾਲੇ ਦੂਸਰੇ ਹਾਲ ਵਿੱਚ ਪੋਸਟਲ ਬੈਲੇਟ ਦੀ ਗਿਣਤੀ ਕਰਨ ਲਈ 7 ਗਿਣਤੀ ਟੇਬਲ ਲਗਾਏ ਗਏ ਹਨ। ਚੋਣ ਲੜਨ ਵਾਲੇ ਉਮੀਦਵਾਰ ਗਿਣਤੀ ਕੇਂਦਰ ਵਿੱਚ ਵੇਲੇ ਸਿਰ ਹੀ ਪਹੁੰਚ ਗਏ ਸਨ।

ਤਰਨ ਤਾਰਨ ਵਿਧਾਨ ਸਭਾ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਮਾਰਚ 2022 ਤੋਂ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਦੀ ਇਹ ਸੱਤਵੀਂ ਜ਼ਿਮਨੀ ਚੋਣ ਹੈ। ਸੱਤਾਧਾਰੀ 'ਆਪ' ਨੇ ਹੁਣ ਤੱਕ ਛੇ ਸੀਟਾਂ ਲਈ ਹੋਈ ਜ਼ਿਮਨੀ ਚੋਣ ਵਿਚ ਪੰਜ ਵਿਚ ਜਿੱਤ ਦਰਜ ਕੀਤੀ ਹੈ। ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਆਗੂਆਂ ਲਈ ਵੱਡੀ ਅਜ਼ਮਾਇਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਹਮਲਾਵਰ ਢੰਗ ਨਾਲ ਪ੍ਰਚਾਰ ਕੀਤਾ ਹੈ। ਨਤੀਜੇ ਤੋਂ ਸਰਹੱਦੀ ਹਲਕੇ ਵਿੱਚ 'ਆਪ' ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਪ੍ਰਤੀ ਵੋਟਰਾਂ ਦੀ ਭਾਵਨਾ ਦਾ ਸੰਕੇਤ ਮਿਲਣ ਦੀ ਵੀ ਉਮੀਦ ਹੈ।

'ਆਪ' ਨੇ ਤਰਨ ਤਾਰਨ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ, ਜੋ ਜੁਲਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸੰਧੂ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਅਤੇ 2007 ਅਤੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਉਮੀਦਵਾਰ ਵਜੋਂ ਚੁਣੇ ਗਏ ਸਨ। ਉਹ 2017 ਅਤੇ 2022 ਵਿੱਚ ਸੀਟ ਹਾਰ ਗਏ ਸਨ।

ਕਾਂਗਰਸ ਪਾਰਟੀ ਲਈ ਵੀ ਇਹ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਹੈ। ਪਾਰਟੀ ਨੇ ਆਪਣੀ ਜ਼ਿਲ੍ਹਾ ਇਕਾਈ ਦੇ ਮੁਖੀ, ਕਰਨਬੀਰ ਸਿੰਘ ਬੁਰਜ, ਜੋ ਕਿ ਇੱਕ ਕਿਸਾਨ ਅਤੇ ਰੀਅਲ ਅਸਟੇਟ ਕਾਰੋਬਾਰੀ ਹਨ, ਨੂੰ ਆਪਣੀ ਪਹਿਲੀ ਚੋਣ ਲੜਨ ਲਈ ਨਾਮਜ਼ਦ ਕੀਤਾ ਹੈ। ਇਸ ਮੁਹਿੰਮ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਕਥਿਤ "ਜਾਤੀਵਾਦੀ" ਟਿੱਪਣੀਆਂ ਲਈ ਵਿਰੋਧੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮੁਆਫੀ ਮੰਗ ਲਈ।

ਸੂਬੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੇ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਸੀਨੀਅਰ ਆਗੂਆਂ ਨੇ ਚੋਣ ਮੁਹਿੰਮ ਵਿੱਚ ਹਿੱਸਾ ਲਿਆ।

ਪੰਜਵੇਂ ਗੇੜ ਮਗਰੋਂ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ 187 ਵੋਟਾਂ ਨਾਲ ਅੱਗੇ

November 14, 2025 10:27 am

ਪੰਜਵੇਂ ਗੇੜ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਸਥਾਨ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 11540 ਵੋਟਾਂ ਨਾਲ ਦੂਸਰੇ ਨੰਬਰ ਤੇ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 6329, ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ 1197 ਅਤੇ ‘ਵਾਰਸ ਪੰਜਾਬ ਦੇ’ ਦੇ ਸਮਰਥਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 4744 ਵੋਟਾਂ ਪਈਆਂ ਹਨ। ਨੋਟਾ ਨੂੰ ਪਈਆਂ ਵੋਟਾ ਦੀ ਗਿਣਤੀ 171 ਹੈ ਜਦੋਂਕਿ ਮਨਦੀਪ ਸਿੰਘ ਨਾਂ ਦੇ ਦੂਸਰੇ ਆਜ਼ਾਦ ਉਮੀਦਵਾਰ ਨੂੰ 260 ਵੋਟਾਂ ਪਈਆਂ ਹਨ।

ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਚੌਥੇ ਗੇੜ ਵਿਚ ਅੱਗੇ ਨਿਕਲੇ

November 14, 2025 10:23 am

ਸੁਖਵਿੰਦਰ ਕੌਰ ਤੀਜੇ ਗੇੜ ਵਿਚ 374 ਵੋਟਾਂ ਨਾਲ ਅੱਗੇ

November 14, 2025 9:48 am

ਤੀਜੇ ਗੇੜ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 7348 ਵੋਟਾਂ ਨਾਲ ਪਹਿਲੇ ਨੰਬਰ ਜਦੋਂਕਿ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 6974 ਵੋਟਾਂ ਨਾਲ ਦੂਸਰੇ ਸਥਾਨ ’ਤੇ ਬਣੇ ਹੋਏ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੀਆਂ ਵੋਟਾਂ ਦੀ ਗਿਣਤੀ 4090, ਭਾਜਪਾ ਦੇ ਹਰਜੀਤ ਸਿੰਘ ਸੰਧੂ ਦੀਆਂ 693 ਅਤੇ ‘ਵਾਰਸ ਪੰਜਾਬ ਦੇ’ ਦੇ ਸਮਰਥਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ 2736 ਹੋ ਗਈ ਹੈ। ਹੋਰਨਾਂ 10 ਆਜ਼ਾਦ ਉਮੀਦਵਾਰਾਂ ਵਿੱਚੋਂ ਮਨਦੀਪ ਸਿੰਘ ਨਾਂ ਦਾ ਇਕ ਹੋਰ ਉਮੀਦਵਾਰ ਵੱਧ ਤੋਂ ਵੱਧ 174 ਵੋਟਾਂ ਲੈ ਗਿਆ ਹੈ। ਨੋਟਾ ਨੂੰ ਹੁਣ ਤੱਕ 113 ਭੁਗਤੀਆਂ ਹਨ। ਅਕਾਲੀ ਦਲ: 7348 ਆਪ: 6974 ਭਾਜਪਾ: 4090 ਕਾਂਗਰਸ: 2,956 ਵਾਰਿਸ ਪੰਜਾਬ ਦੇ: 2736

ਸ਼ੋ੍ਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਦੂਜੇ ਗੇੜ ਵਿਚ 1480 ਵੋਟਾਂ ਨਾਲ ਅੱਗੇ

November 14, 2025 9:25 am

ਸ਼ੋ੍ਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਦੂਜੇ ਗੇੜ ਵਿਚ 1480 ਵੋਟਾਂ ਨਾਲ ਅੱਗੇ ਹੈ। ਕੌਰ ਨੂੰ 5843 ਵੋਟਾਂ ਪਈਆਂ ਹਨ। ਆਪ ਦਾ ਹਰਮੀਤ ਸਿੰਘ ਸੰਧੂ 4363 ਵੋਟਾਂ ਨਾਲ ਦੂਜੇ ਸਥਾਨ ’ਤੇ ਹੈ। ਕਾਂਗਰਸ ਦਾ ਕਰਨਬੀਰ ਬੁਰਜ 2955 ਵੋਟਾਂ ਨਾਲ ਤੀਜੇ ਤੇ ਮਨਦੀਪ ਸਿੰਘ ਖਾਲਸਾ 1889 ਵੋਟਾਂ ਨਾਲ ਚੌਥੇ ਸਥਾਨ ’ਤੇ ਹੈ। ਅਕਾਲੀ ਦਲ: 5,843 ਆਪ: 4,363 ਭਾਜਪਾ: 435 ਕਾਂਗਰਸ: 2,956 ਵਾਰਿਸ ਪੰਜਾਬ ਦੇ: 1,889

ਪਹਿਲੇ ਗੇੜ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੇ 625 ਵੋਟਾਂ ਨਾਲ ਅੱਗੇ

November 14, 2025 9:12 am

ਤਰਨ ਤਾਰਨ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 2910 ਵੋਟਾਂ ਲੈ ਕੇ ਪਹਿਲੇ ਅਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 2285 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਹਨ। ਗਿਣਤੀ ਅਨੁਸਾਰ ਕਾਂਗਰਸ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 1379 ਵੋਟਾਂ, ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ 282 ਅਤੇ ‘ਵਾਰਸ ਪੰਜਾਬ ਦੇ’ ਸਮਰਥਕ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ 1005 ਵੋਟਾਂ ਮਿਲੀਆਂ ਹਨ। ਬਾਕੀ ਦੇ 10 ਆਜ਼ਾਦ ਉਮੀਦਵਾਰਾਂ ਵਿੱਚੋਂ ਮਨਦੀਪ ਸਿੰਘ ਨਾਂ ਦਾ ਇਕ ਹੋਰ ਉਮੀਦਵਾਰ ਵੱਧ ਤੋਂ ਵੱਧ 82 ਵੋਟਾਂ ਲੈ ਸਕਿਆ ਹੈ ।

16 ਗੇੜਾਂ ਵਿਚ ਪੂਰੀ ਹੋਵੇਗੀ ਵੋਟਾਂ ਦੀ ਗਿਣਤੀ

November 14, 2025 8:24 am

ਵੋਟਾਂ ਦੀ ਗਿਣਤੀ 16 ਗੇੜਾਂ ਵਿੱਚ ਪੂਰੀ ਕੀਤੀ ਜਾਵੇਗੀ। ਇਹ ਸੀਟ ਜੂਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਉਪ ਚੋਣ ਲਈ ਪੰਦਰਾਂ ਉਮੀਦਵਾਰ ਮੈਦਾਨ ਵਿੱਚ ਸਨ।

ਪੰਜਾਬ ਵਿਧਾਨ ਸਭਾ ਦੀ ਮੌਜੂਦਾ ਸਥਿਤੀ

November 14, 2025 8:22 am

ਆਪ 93, ਕਾਂਗਰਸ 16, ਅਕਾਲੀ ਦਲ 3, ਭਾਜਪਾ 2, ਬਸਪਾ 1 ਆਜ਼ਾਦ 1

Advertisement
Show comments