ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement
LIVE NOW

Red fort blast: ਸਪੈਸ਼ਲ ਸੈੱਲ ਨੇ ਫ਼ਰੀਦਾਬਾਦ ਦੇ ਕਾਰ ਡੀਲਰ ਨੂੰ ਹਿਰਾਸਤ ’ਚ ਲਿਆ

ਨਵੀਂ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਤੋਂ ਬਾਅਦ ਘੇਰਾਬੰਦੀ ਕੀਤੇ ਗਏ ਖੇਤਰ ਵਿੱਚ ਸੜੇ ਹੋਏ ਵਾਹਨ। ਪੀਟੀਆਈ
Advertisement

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ 40 ਤੋਂ ਵੱਧ ਨਮੂਨੇ ਇਕੱਤਰ ਕੀਤੇ ਹਨ। ਇਨ੍ਹਾਂ ਵਿੱਚ ਇਕ ਜ਼ਿੰਦਾ ਰੌਂਦ ਸਮੇਤ ਦੋ ਕਾਰਤੂਸ ਅਤੇ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਵਿਸਫੋਟਕ ਨਮੂਨਿਆਂ ਵਿੱਚੋਂ ਇੱਕ ਅਮੋਨੀਅਮ ਨਾਈਟ੍ਰੇਟ ਜਾਪਦਾ ਹੈ। ਸੋਮਵਾਰ ਨੂੰ ਫਰੀਦਾਬਾਦ ਵਿੱਚ ਇਕ ਘਰ ਵਿਚ ਕੀਤੀ ਛਾਪੇਮਾਰੀ ਦੌਰਾਨ ਦਿੱਲੀ ਪੁਲੀਸ ਨੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਸੀ। ਪੁਲੀਸ ਨੇ ਇਸ ਸਬੰਧ ਵਿਚ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਡਾ. ਮੁਜ਼ਾਮਿਲ ਗਨਾਈ ਅਤੇ ਡਾ. ਸ਼ਾਹੀਨ ਸਈਦ ਨੂੰ ਗ੍ਰਿਫਤਾਰ ਕੀਤਾ ਸੀ।

ਅਧਿਕਾਰੀ ਨੇ ਕਿਹਾ, ‘‘ਦੂਜਾ ਵਿਸਫੋਟਕ ਨਮੂਨਾ ਅਮੋਨੀਅਮ ਨਾਈਟ੍ਰੇਟ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਇਸ ਦੀ ਸਹੀ ਰਚਨਾ ਦੀ ਪੁਸ਼ਟੀ ਵਿਆਪਕ ਫੋਰੈਂਸਿਕ ਜਾਂਚ ਤੋਂ ਬਾਅਦ ਕੀਤੀ ਜਾਵੇਗੀ।’’ ਅਧਿਕਾਰੀਆਂ ਮੁਤਾਬਕ ਫੋਰੈਂਸਿਕ ਟੀਮ ਨੂੰ ਮੌਕੇ ਦਾ ਮੁਆਇਨਾ ਕਰਦੇ ਸਮੇਂ ਕਾਰਤੂਸ ਮਿਲੇ। ਹੁਣ ਤੱਕ 40 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ।

Advertisement

ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ਦੇ ਬਾਹਰ ਟਰੈਫਿਕ ਸਿਗਨਲ ਕੋਲ ਚੱਲਦੀ ਗੱਡੀ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕਾਂ ਦੀ ਖਸਲਤ ਅਤੇ ਧਮਾਕੇ ਵਿੱਚ ਉਨ੍ਹਾਂ ਦੀ ਵਰਤੋਂ ਬਾਰੇ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਐੱਫਐੱਸਐੱਲ ਨੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਟੀਮ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਬਿਨਾਂ ਦੇਰੀ ਕੀਤੇ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਧਮਾਕੇ ਤੋਂ ਬਾਅਦ ਲੈਬ 24 ਘੰਟੇ ਕੰਮ ਕਰ ਰਹੀ ਹੈ।

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਫਰੀਦਾਬਾਦ ਦੇ ਕਾਰ ਡੀਲਰ ਨੂੰ ਹਿਰਾਸਤ ’ਚ ਲਿਆ

November 12, 2025 1:36 pm

ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ ਵਿੱਚ ਫਰੀਦਾਬਾਦ ਦੇ ਇੱਕ ਕਾਰ ਡੀਲਰ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ, ਰੌਇਲ ਕਾਰ ਪਲਾਜ਼ਾ ਦੇ ਮਾਲਕ ਅਮਿਤ ਨੂੰ ਧਮਾਕੇ ਤੋਂ ਤੁਰੰਤ ਬਾਅਦ ਫਰੀਦਾਬਾਦ ਪੁਲੀਸ ਦੀ ਸਹਾਇਤਾ ਨਾਲ ਉਸ ਦੇ ਸੈਕਟਰ 37 ਵਿਚਲੇ ਦਫਤਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਮਿਤ ਨੇ ਸੋਮਵਾਰ ਦੇ ਧਮਾਕੇ ਵਿੱਚ ਵਰਤੀ ਗਈ ਹੁੰਡਈ ਆਈ20 ਦੀ ਵਿਕਰੀ ਵਿੱਚ ਮਦਦ ਕੀਤੀ ਸੀ। ਸੂਤਰਾਂ ਨੇ ਕਿਹਾ, ‘‘ਅਮਿਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਕਾਰ ਦੀ ਮਾਲਕੀ ਦੀ ਪੂਰੀ ਲੜੀ ਅਤੇ ਇਹ ਸ਼ੱਕੀ ਦੇ ਹੱਥਾਂ ਵਿੱਚ ਕਿਵੇਂ ਪਹੁੰਚੀ, ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਾਂ ਕਿ ਕਾਰ ਅਮਿਤ ਦੇ ਸ਼ੋਅਰੂਮ ਵਿੱਚ ਕੌਣ ਲੈ ਕੇ ਆਇਆ ਸੀ ਅਤੇ ਕਿਸ ਰਾਹੀਂ ਡਾ. ਉਮਰ ਨਬੀ ਉਸ ਦੇ ਸੰਪਰਕ ਵਿੱਚ ਆਇਆ।’’ ਵਿਸ਼ੇਸ਼ ਸੈੱਲ ਵਿਕਰੀ ਵਿੱਚ ਸ਼ਾਮਲ ਸੰਭਾਵੀ ਦਲਾਲਾਂ ਦੀ ਪਛਾਣ ਕਰਨ ਲਈ ਡੀਲਰਸ਼ਿਪ ਤੋਂ ਰਿਕਾਰਡ, ਲੈਣ-ਦੇਣ ਦੇ ਵੇਰਵਿਆਂ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਿਹਾ ਹੈ।

ਅਲ ਫਲਾਹ ਯੁਨੀਵਰਸਿਟੀ ਨੈ ਗ੍ਰਿਫਤਾਰ ਡਾਕਟਰਾਂ ਤੋਂ ਦੂਰੀ ਬਣਾਈ

November 12, 2025 1:24 pm

ਅਲ ਫਲਾਹ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕਥਿਤ ‘ਸਫੇਦ ਕੌਲਰ ਦਹਿਸ਼ਤੀ ਮੌਡਿੳੂਲ’ ਦੇ ਸਬੰਧ ਵਿਚ ਗ੍ਰਿਫ਼ਤਾਰ ਤਿੰਨ ਡਾਕਟਰਾਂ ਤੋਂ ਦੂਰੀ ਬਣਾ ਲਈ ਹੈ। ਉਪ ਕੁਲਪਤੀ ਪ੍ਰੋਫੈਸਰ (ਡਾ.) ਭੁਪਿੰਦਰ ਕੌਰ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਨ੍ਹਾਂ ਵਿਅਕਤੀਆਂ (ਡਾਕਟਰਾਂ) ਨਾਲ ਕੋਈ ਸਬੰਧ ਨਹੀਂ ਸਿਵਾਏ ਇਸ ਦੇ ਕੇ ਉਹ ਯੂਨੀਵਰਸਿਟੀ ਵਿਚ ਆਪਣੀ ਅਧਿਕਾਰਤ ਸਮਰੱਥਾ ਤਹਿਤ ਕੰਮ ਕਰ ਰਹੇ ਸਨ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਮੰਦਭਾਗੀ ਘਟਨਾਕ੍ਰਮ ਤੋਂ ਬਹੁਤ ਦੁਖੀ ਹਾਂ ਅਤੇ ਇਸ ਦੀ ਨਿੰਦਾ ਕਰਦੇ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਪੀੜਤ ਸਾਰੇ ਮਾਸੂਮ ਲੋਕਾਂ ਨਾਲ ਹਨ।’’ ਪ੍ਰੋਫੈਸਰ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਜਾਂਚ ਏਜੰਸੀਆਂ ਨੂੰ ਆਪਣਾ ‘ਪੂਰਾ ਸਹਿਯੋਗ’ ਦੇ ਰਹੀ ਹੈ ਤਾਂ ਜੋ ਉਹ ਕੌਮੀ ਸੁਰੱਖਿਆ ਨਾਲ ਸਬੰਧਤ ਮਾਮਲੇ ਵਿੱਚ ਇੱਕ ਤਰਕਪੂਰਨ, ਨਿਰਪੱਖ ਅਤੇ ਨਿਰਣਾਇਕ ਨਿਰਣੇ 'ਤੇ ਪਹੁੰਚਣ ਦੇ ਯੋਗ ਹੋ ਸਕਣ।

ਗ੍ਰਿਫ਼ਤਾਰ ਡਾਕਟਰ ਮੁਜ਼ਾਮਿਲ ਗਨਾਈ ਨੇ ਜਨਵਰੀ ਵਿਚ ਲਾਲ ਕਿਲ੍ਹਾ ਇਲਾਕੇ ਦੀ ਕਈ ਵਾਰ ਕੀਤੀ ਸੀ ਰੇਕੀ

November 12, 2025 12:20 pm

ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ‘ਵ੍ਹਾਈਟ-ਕਾਲਰ ਅਤਿਵਾਦੀ ਮੌਡਿਊਲ’ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮਸ਼ਕੂਕਾਂ ਵਿੱਚੋਂ ਇੱਕ, ਡਾ. ਮੁਜ਼ਾਮਿਲ ਗਨਾਈ ਨੇ ਇਸ ਸਾਲ ਜਨਵਰੀ ਵਿੱਚ ਲਾਲ ਕਿਲ੍ਹਾ ਖੇਤਰ ਦੀ ਕਈ ਵਾਰ ਰੇਕੀ ਕੀਤੀ ਸੀ। ਪੁਲੀਸ ਨੇ ਇਹ ਦਾਅਵਾ ਗਨਾਈ ਦੇ ਮੋਬਾਈਲ ਡੰਪ ਡੇਟਾ ਦੀ ਸਮੀਖਿਆ ਦੇ ਅਧਾਰ ’ਤੇ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਰੇਕੀ 26 ਜਨਵਰੀ ਨੂੰ ਇਤਿਹਾਸਕ ਸਮਾਰਕ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ, ਜੋ ਸ਼ਾਇਦ ਉਦੋਂ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਤੇਜ਼ ਗਸ਼ਤ ਕਾਰਨ ਅਸਫਲ ਹੋ ਗਈ ਹੋਵੇ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਡਾ. ਮੁਜ਼ਾਮਿਲ ਦੇ ਮੋਬਾਈਲ ਫੋਨ ਤੋਂ ਪ੍ਰਾਪਤ ਕੀਤੇ ਗਏ ਡੰਪ ਡੇਟਾ ਦੇ ਚੱਲ ਰਹੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਲਾਲ ਕਿਲ੍ਹਾ ਖੇਤਰ ਵਿੱਚ ਅਤੇ ਇਸ ਦੇ ਆਲੇ-ਦੁਆਲੇ ਉਸ ਦੀ ਵਾਰ-ਵਾਰ ਮੌਜੂਦਗੀ ਸੀ। ਅਧਿਕਾਰੀ ਨੇ ਕਿਹਾ, ‘‘ਇਹ ਦੌਰੇ 26 ਜਨਵਰੀ ਨੂੰ ਯੋਜਨਾਬੱਧ ਹਮਲੇ ਤੋਂ ਪਹਿਲਾਂ ਇੱਕ ਵਿਆਪਕ ਜਾਸੂਸੀ ਦਾ ਹਿੱਸਾ ਸਨ।’’ ਉਨ੍ਹਾਂ ਕਿਹਾ ਕਿ ਡਾ. ਮੁਜ਼ਾਮਿਲ ਨੇ ਆਪਣੇ ਸਾਥੀ ਡਾ. ਉਮਰ ਨਬੀ ਦੇ ਨਾਲ ਸੁਰੱਖਿਆ ਪ੍ਰਬੰਧਾਂ ਅਤੇ ਭੀੜ ਦੀ ਘਣਤਾ ਦੇ ਪੈਟਰਨਾਂ ਦਾ ਅਧਿਐਨ ਕਰਨ ਲਈ ਕਈ ਵਾਰ ਲਾਲ ਕਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਦੀਆਂ ਹਰਕਤਾਂ ਦੀ ਪੁਸ਼ਟੀ ਟਾਵਰ ਲੋਕੇਸ਼ਨ ਡੇਟਾ ਅਤੇ ਨੇੜਲੇ ਖੇਤਰਾਂ ਤੋਂ ਇਕੱਠੇ ਕੀਤੇ ਗਏ ਸੀਸੀਟੀਵੀ ਫੁਟੇਜ ਤੋਂ ਵੀ ਹੋਈ ਸੀ।

ਦਹਿਸ਼ਤੀ ਮੌਡਿੳੂਲ ਬੇਨਕਾਬ ਹੋਣ ਮਗਰੋਂ ਫ਼ਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਸ਼ੱਕ ਦੇ ਦਾਇਰੇ ਵਿਚ

November 12, 2025 10:35 am

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਮੁਸਲਿਮ ਬਹੁਗਿਣਤੀ ਵਾਲੇ ਧੌਜ ਪਿੰਡ ਵਿੱਚ ਅਲ ਫਲਾਹ ਯੂਨੀਵਰਸਿਟੀ ਅਤੇ ਇਸ ਦਾ 76 ਏਕੜ ਦਾ ਵਿਸ਼ਾਲ ਕੈਂਪਸ "ਵ੍ਹਾਈਟ-ਕਾਲਰ ਅਤਿਵਾਦੀ ਮੌਡਿਊਲ" ਅਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਵਿੱਚ ਤਿੰਨ ਡਾਕਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। https://www.punjabitribuneonline.com/news/haryana/delhi-blast-al-falah-university-under-suspicion-after-terrorist-module-exposed/

ਜੰਮੂ ਕਸ਼ਮੀਰ ਪੁਲੀਸ ਵੱਲੋਂ ਹਰਿਆਣਾ ਦਾ ਮੌਲਵੀ ਗ੍ਰਿਫ਼ਤਾਰ, ਸ੍ਰੀਨਗਰ ਲਿਆਂਦਾ

November 12, 2025 9:16 am

ਜੰਮੂ-ਕਸ਼ਮੀਰ ਪੁਲੀਸ ਨੇ ਬੁੱਧਵਾਰ ਨੂੰ ਫਰੀਦਾਬਾਦ ਦੀ ਇੱਕ ਯੂਨੀਵਰਸਿਟੀ ਤੋਂ ਕੰਮ ਕਰਨ ਵਾਲੇ ‘ਵ੍ਹਾਈਟ ਕਾਲਰ’ ਅਤਿਵਾਦੀ ਮੌਡਿਊਲ ਦੇ ਸਬੰਧ ਵਿੱਚ ਹਰਿਆਣਾ ਦੇ ਮੇਵਾਤ ਤੋਂ ਇੱਕ ਮੌਲਵੀ ਨੂੰ ਹਿਰਾਸਤ ਵਿੱਚ ਲਿਆ ਹੈ। ਮੌਲਵੀ ਇਸ਼ਤਿਆਕ, ਜਿਸ ਨੂੰ ਸ਼੍ਰੀਨਗਰ ਲਿਆਂਦਾ ਗਿਆ ਹੈ, ਫਰੀਦਾਬਾਦ ਦੇ ਅਲ ਫਲਾਹ ਯੂਨੀਵਰਸਿਟੀ ਕੰਪਲੈਕਸ ਅੰਦਰ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਘਰ ’ਚੋਂ ਹੀ ਪੁਲੀਸ ਨੇ 2,500 ਕਿਲੋਗ੍ਰਾਮ ਤੋਂ ਵੱਧ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਬਰਾਮਦ ਕੀਤਾ ਸੀ। ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਨੌਵਾਂ ਵਿਅਕਤੀ ਹੈ। ਪੁਲੀਸ ਨੇ 10 ਨਵੰਬਰ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਨਾਲ ਮਿਲ ਕੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ (ਜੇਈਐਮ) ਅਤੇ ਅੰਸਾਰ ਗਜ਼ਵਤ-ਉਲ-ਹਿੰਦ ਦੇ 'ਵ੍ਹਾਈਟ-ਕਾਲਰ' ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅੰਤਰਰਾਜੀ ਛਾਪੇ ਮਾਰੇ ਸਨ। ਡਾਕਟਰ ਮੁਜ਼ਾਮਿਲ ਗਨੀ ਉਰਫ਼ ਮੁਸਾਇਬ ਅਤੇ ਡਾਕਟਰ ਉਮਰ ਨਬੀ ਵੱਲੋਂ ਵਿਸਫੋਟਕ ਸਮੱਗਰੀ ਮੌਲਵੀ ਇਸ਼ਤਿਆਕ ਦੇ ਕਿਰਾਏ ਦੇ ਘਰ ਵਿੱਚ ਸਟੋਰ ਕੀਤੀ ਗਈ ਸੀ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਡਾ. ਉਮਰ ਨਬੀ ਹੀ ਚਲਾ ਰਿਹਾ ਸੀ। ਇਸ ਕਾਰ ਧਮਾਕੇ ਵਿਚ 12 ਲੋਕ ਮਾਰੇ ਗਏ ਸਨ।

ਦਿੱਲੀ ਪੁਲੀਸ ਹਾਈ ਅਲਰਟ ’ਤੇ, ਦਿੱਲੀ ਨੂੰ ਆਉਣ ਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਜਾਰੀ

November 12, 2025 9:14 am

ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਦਿੱਲੀ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਕੌਮੀ ਰਾਜਧਾਨੀ ਵਿੱਚ ਵੱਡੇ ਪੱਧਰ ’ਤੇ ਜਾਂਚ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦਿੱਲੀ ਦੇ ਅੰਦਰ ਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਮੁਲਾਜ਼ਮਾਂ ਦੇ ਨਾਲ ਵੱਡੀ ਗਿਣਤੀ ਵਿਚ ਨੀਮ ਫੌਜੀ ਬਲ ਤਾਇਨਾਤ ਹਨ। ਸੁਰੱਖਿਆ ਉਪਾਅ ਵਜੋਂ ਸ਼ਹਿਰ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਗਾਜ਼ੀਪੁਰ, ਸਿੰਘੂ, ਟਿੱਕਰੀ ਅਤੇ ਬਦਰਪੁਰ ਸਮੇਤ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਜਾਂਚ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਬਾਜ਼ਾਰਾਂ, ਮੈਟਰੋ ਸਟੇਸ਼ਨਾਂ, ਰੇਲਵੇ ਟਰਮੀਨਲਾਂ ਅਤੇ ਬੱਸ ਸਟੈਂਡਾਂ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਾਰੀਆਂ ਜ਼ਿਲ੍ਹਾ ਇਕਾਈਆਂ ਅਤੇ ਵਿਸ਼ੇਸ਼ ਵਿੰਗਾਂ ਨੂੰ ਚੌਕਸ ਰਹਿਣ ਅਤੇ ਭੀੜ-ਭੜੱਕੇ ਵਾਲੇ ਖੇਤਰਾਂ, ਖਾਸ ਕਰਕੇ ਸੈਰ-ਸਪਾਟਾ ਸਥਾਨਾਂ, ਮਾਲਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਨੇ ਕਿਹਾ, ‘‘ਅਸੀਂ ਕੋਈ ਜੋਖਮ ਨਹੀਂ ਲੈ ਰਹੇ ਹਾਂ। ਮੁੱਖ ਟੀਚਾ ਲੋਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਸ਼ਹਿਰ ਸੁਰੱਖਿਅਤ ਰਹੇ।’’ ਸੰਵੇਦਨਸ਼ੀਲ ਥਾਵਾਂ ’ਤੇ ਸੂਹੀਆ ਕੁੱਤੇ, ਮੈਟਲ ਡਿਟੈਕਟਰ ਅਤੇ ਸਾਬੋਤਾਜ ਵਿਰੋਧੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਹੈਲਪਲਾਈਨਾਂ ਰਾਹੀਂ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ। ਇਸ ਦੌਰਾਨ ਸੁਰੱਖਿਆ ਹਾਲਾਤ ਦੀ ਸਮੀਖਿਆ ਅਤੇ ਧਮਾਕੇ ਨਾਲ ਸਬੰਧਤ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਦਿੱਲੀ ਪੁਲੀਸ, ਖੁਫੀਆ ਬਿਊਰੋ ਅਤੇ ਨੀਮ ਫੌਜੀ ਬਲਾਂ ਵਿਚਕਾਰ ਤਾਲਮੇਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਵਿਸਫੋਟਕ ਯੰਤਰ ਨੂੰ ਤਬਦੀਲ ਕਰਨ ਮੌਕੇ ‘ਗ਼ਲਤੀ ਨਾਲ’ ਧਮਾਕਾ ਹੋਇਆ

November 12, 2025 9:00 am

ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਤਰਰਾਜੀ ਦਹਿਸ਼ਤੀ ਮੌਡਿੳੂਲ ਦਾ ਪਰਦਾਫਾਸ਼ ਹੋਣ ਮਗਰੋਂ ਅਸੈਂਬਲ ਕੀਤੇ ਵਿਸਫੋਟਕ ਯੰਤਰ ਨੂੰ ਕਾਹਲੀ ਨਾਲ ਇਕ ਤੋਂ ਦੂਜੀ ਥਾਂ ਲਿਜਾਣ ਮੌਕੇ ਸ਼ਾਇਦ ‘ਗ਼ਲ਼ਤੀ ਨਾਲ ਧਮਾਕਾ’ ਹੋ ਗਿਆ। ਤਫ਼ਤੀਸ਼ਕਾਰਾਂ ਨੇ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਲਗਾਇਆ ਹੈ ਕਿ ਪੁਲਵਾਮਾ-ਅਧਾਰਿਤ ਡਾਕਟਰ ਉਮਰ ਨਬੀ ਧਮਾਕੇ ਲਈ ਵਰਤੀ ਗਈ ਕਾਰ ਚਲਾ ਰਿਹਾ ਸੀ ਤੇ ਫਰੀਦਾਬਾਦ ਵਿਚ ਵਿਸਫੋਟਕਾਂ ਦੀ ਬਰਾਮਦਗੀ ਨਾਲ ਬੇਨਕਾਬ ਕੀਤੇ ਗਏ ਦਹਿਸ਼ਤੀ ਮੌਡਿੳੂਲ ਨਾਲ ਕਥਿਤ ਸਬੰਧ ਸਨ। ਸੂਤਰਾਂ ਨੇ ਦੱਸਿਆ ਕਿ ਇਸ ਮੌਡਿੳੂਲ ਦਾ ਹਿੱਸਾ ਮੰਨੇ ਜਾਂਦੇ ਮਸ਼ਕੂਕਾਂ ਨੂੰ ਫੜਨ ਲਈ ਸੁਰੱਖਿਆ ੲੇਜੰਸੀਆਂ ਵੱਲੋਂ ਦਿੱਲੀ-ਐਨਸੀਆਰ ਅਤੇ ਪੁਲਵਾਮਾ, ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਇਹ ਧਮਾਕਾ ਦਹਿਸ਼ਤ ਅਤੇ ਨਿਰਾਸ਼ਾ ਵਿੱਚ ਕੀਤਾ ਗਿਆ ਸੀ।

ਦਿੱਲੀ ਧਮਾਕੇ ਵਾਲੀ ਥਾਂ ਤੋਂ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਇਕੱਠੇ ਕੀਤੇ ਗਏ

November 12, 2025 8:41 am

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਕਰ ਰਹੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ ਮੰਗਲਵਾਰ ਨੂੰ ਦੋ ਕਾਰਤੂਸ ਅਤੇ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਇਕੱਠੇ ਕੀਤੇ ਹਨ।

Advertisement
Show comments