DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement
LIVE NOW

Red fort blast: ਅਤਿਵਾਦੀ ਮੌਡਿਊਲ ਨਾਲ ਜੁੜਿਆ ਹਰਿਆਣਾ ਦਾ ਮੌਲਵੀ ਜੰਮੂ ਕਸ਼ਮੀਰ ਪੁਲੀਸ ਵੱਲੋਂ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਤੋਂ ਬਾਅਦ ਘੇਰਾਬੰਦੀ ਕੀਤੇ ਗਏ ਖੇਤਰ ਵਿੱਚ ਸੜੇ ਹੋਏ ਵਾਹਨ। ਪੀਟੀਆਈ
Advertisement

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਤੋਂ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ 40 ਤੋਂ ਵੱਧ ਨਮੂਨੇ ਇਕੱਤਰ ਕੀਤੇ ਹਨ। ਇਨ੍ਹਾਂ ਵਿੱਚ ਇਕ ਜ਼ਿੰਦਾ ਰੌਂਦ ਸਮੇਤ ਦੋ ਕਾਰਤੂਸ ਅਤੇ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਵਿਸਫੋਟਕ ਨਮੂਨਿਆਂ ਵਿੱਚੋਂ ਇੱਕ ਅਮੋਨੀਅਮ ਨਾਈਟ੍ਰੇਟ ਜਾਪਦਾ ਹੈ। ਸੋਮਵਾਰ ਨੂੰ ਫਰੀਦਾਬਾਦ ਵਿੱਚ ਇਕ ਘਰ ਵਿਚ ਕੀਤੀ ਛਾਪੇਮਾਰੀ ਦੌਰਾਨ ਦਿੱਲੀ ਪੁਲੀਸ ਨੇ 360 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਬਰਾਮਦ ਕੀਤਾ ਸੀ। ਪੁਲੀਸ ਨੇ ਇਸ ਸਬੰਧ ਵਿਚ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਡਾ. ਮੁਜ਼ਾਮਿਲ ਗਨਾਈ ਅਤੇ ਡਾ. ਸ਼ਾਹੀਨ ਸਈਦ ਨੂੰ ਗ੍ਰਿਫਤਾਰ ਕੀਤਾ ਸੀ।

ਅਧਿਕਾਰੀ ਨੇ ਕਿਹਾ, ‘‘ਦੂਜਾ ਵਿਸਫੋਟਕ ਨਮੂਨਾ ਅਮੋਨੀਅਮ ਨਾਈਟ੍ਰੇਟ ਨਾਲੋਂ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ। ਇਸ ਦੀ ਸਹੀ ਰਚਨਾ ਦੀ ਪੁਸ਼ਟੀ ਵਿਆਪਕ ਫੋਰੈਂਸਿਕ ਜਾਂਚ ਤੋਂ ਬਾਅਦ ਕੀਤੀ ਜਾਵੇਗੀ।’’ ਅਧਿਕਾਰੀਆਂ ਮੁਤਾਬਕ ਫੋਰੈਂਸਿਕ ਟੀਮ ਨੂੰ ਮੌਕੇ ਦਾ ਮੁਆਇਨਾ ਕਰਦੇ ਸਮੇਂ ਕਾਰਤੂਸ ਮਿਲੇ। ਹੁਣ ਤੱਕ 40 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ।

Advertisement

ਸੋਮਵਾਰ ਨੂੰ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ਦੇ ਬਾਹਰ ਟਰੈਫਿਕ ਸਿਗਨਲ ਕੋਲ ਚੱਲਦੀ ਗੱਡੀ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ 13 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕਾਂ ਦੀ ਖਸਲਤ ਅਤੇ ਧਮਾਕੇ ਵਿੱਚ ਉਨ੍ਹਾਂ ਦੀ ਵਰਤੋਂ ਬਾਰੇ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਐੱਫਐੱਸਐੱਲ ਨੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਟੀਮ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਬਿਨਾਂ ਦੇਰੀ ਕੀਤੇ ਰਿਪੋਰਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਧਮਾਕੇ ਤੋਂ ਬਾਅਦ ਲੈਬ 24 ਘੰਟੇ ਕੰਮ ਕਰ ਰਹੀ ਹੈ।

Advertisement

ਦਹਿਸ਼ਤੀ ਮੌਡਿੳੂਲ ਬੇਨਕਾਬ ਹੋਣ ਮਗਰੋਂ ਫ਼ਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਸ਼ੱਕ ਦੇ ਦਾਇਰੇ ਵਿਚ

November 12, 2025 10:35 am

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਮੁਸਲਿਮ ਬਹੁਗਿਣਤੀ ਵਾਲੇ ਧੌਜ ਪਿੰਡ ਵਿੱਚ ਅਲ ਫਲਾਹ ਯੂਨੀਵਰਸਿਟੀ ਅਤੇ ਇਸ ਦਾ 76 ਏਕੜ ਦਾ ਵਿਸ਼ਾਲ ਕੈਂਪਸ "ਵ੍ਹਾਈਟ-ਕਾਲਰ ਅਤਿਵਾਦੀ ਮੌਡਿਊਲ" ਅਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਵਿੱਚ ਤਿੰਨ ਡਾਕਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। https://www.punjabitribuneonline.com/news/haryana/delhi-blast-al-falah-university-under-suspicion-after-terrorist-module-exposed/

ਜੰਮੂ ਕਸ਼ਮੀਰ ਪੁਲੀਸ ਵੱਲੋਂ ਹਰਿਆਣਾ ਦਾ ਮੌਲਵੀ ਗ੍ਰਿਫ਼ਤਾਰ, ਸ੍ਰੀਨਗਰ ਲਿਆਂਦਾ

November 12, 2025 9:16 am

ਜੰਮੂ-ਕਸ਼ਮੀਰ ਪੁਲੀਸ ਨੇ ਬੁੱਧਵਾਰ ਨੂੰ ਫਰੀਦਾਬਾਦ ਦੀ ਇੱਕ ਯੂਨੀਵਰਸਿਟੀ ਤੋਂ ਕੰਮ ਕਰਨ ਵਾਲੇ ‘ਵ੍ਹਾਈਟ ਕਾਲਰ’ ਅਤਿਵਾਦੀ ਮੌਡਿਊਲ ਦੇ ਸਬੰਧ ਵਿੱਚ ਹਰਿਆਣਾ ਦੇ ਮੇਵਾਤ ਤੋਂ ਇੱਕ ਮੌਲਵੀ ਨੂੰ ਹਿਰਾਸਤ ਵਿੱਚ ਲਿਆ ਹੈ। ਮੌਲਵੀ ਇਸ਼ਤਿਆਕ, ਜਿਸ ਨੂੰ ਸ਼੍ਰੀਨਗਰ ਲਿਆਂਦਾ ਗਿਆ ਹੈ, ਫਰੀਦਾਬਾਦ ਦੇ ਅਲ ਫਲਾਹ ਯੂਨੀਵਰਸਿਟੀ ਕੰਪਲੈਕਸ ਅੰਦਰ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਘਰ ’ਚੋਂ ਹੀ ਪੁਲੀਸ ਨੇ 2,500 ਕਿਲੋਗ੍ਰਾਮ ਤੋਂ ਵੱਧ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਬਰਾਮਦ ਕੀਤਾ ਸੀ। ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਨੌਵਾਂ ਵਿਅਕਤੀ ਹੈ। ਪੁਲੀਸ ਨੇ 10 ਨਵੰਬਰ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਨਾਲ ਮਿਲ ਕੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ (ਜੇਈਐਮ) ਅਤੇ ਅੰਸਾਰ ਗਜ਼ਵਤ-ਉਲ-ਹਿੰਦ ਦੇ 'ਵ੍ਹਾਈਟ-ਕਾਲਰ' ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅੰਤਰਰਾਜੀ ਛਾਪੇ ਮਾਰੇ ਸਨ। ਡਾਕਟਰ ਮੁਜ਼ਾਮਿਲ ਗਨੀ ਉਰਫ਼ ਮੁਸਾਇਬ ਅਤੇ ਡਾਕਟਰ ਉਮਰ ਨਬੀ ਵੱਲੋਂ ਵਿਸਫੋਟਕ ਸਮੱਗਰੀ ਮੌਲਵੀ ਇਸ਼ਤਿਆਕ ਦੇ ਕਿਰਾਏ ਦੇ ਘਰ ਵਿੱਚ ਸਟੋਰ ਕੀਤੀ ਗਈ ਸੀ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਡਾ. ਉਮਰ ਨਬੀ ਹੀ ਚਲਾ ਰਿਹਾ ਸੀ। ਇਸ ਕਾਰ ਧਮਾਕੇ ਵਿਚ 12 ਲੋਕ ਮਾਰੇ ਗਏ ਸਨ।

ਦਿੱਲੀ ਪੁਲੀਸ ਹਾਈ ਅਲਰਟ ’ਤੇ, ਦਿੱਲੀ ਨੂੰ ਆਉਣ ਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਜਾਰੀ

November 12, 2025 9:14 am

ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਦਿੱਲੀ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਕੌਮੀ ਰਾਜਧਾਨੀ ਵਿੱਚ ਵੱਡੇ ਪੱਧਰ ’ਤੇ ਜਾਂਚ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦਿੱਲੀ ਦੇ ਅੰਦਰ ਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਮੁਲਾਜ਼ਮਾਂ ਦੇ ਨਾਲ ਵੱਡੀ ਗਿਣਤੀ ਵਿਚ ਨੀਮ ਫੌਜੀ ਬਲ ਤਾਇਨਾਤ ਹਨ। ਸੁਰੱਖਿਆ ਉਪਾਅ ਵਜੋਂ ਸ਼ਹਿਰ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਵਾਹਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਗਾਜ਼ੀਪੁਰ, ਸਿੰਘੂ, ਟਿੱਕਰੀ ਅਤੇ ਬਦਰਪੁਰ ਸਮੇਤ ਅੰਤਰਰਾਜੀ ਸਰਹੱਦਾਂ ’ਤੇ ਸੁਰੱਖਿਆ ਜਾਂਚ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਬਾਜ਼ਾਰਾਂ, ਮੈਟਰੋ ਸਟੇਸ਼ਨਾਂ, ਰੇਲਵੇ ਟਰਮੀਨਲਾਂ ਅਤੇ ਬੱਸ ਸਟੈਂਡਾਂ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਾਰੀਆਂ ਜ਼ਿਲ੍ਹਾ ਇਕਾਈਆਂ ਅਤੇ ਵਿਸ਼ੇਸ਼ ਵਿੰਗਾਂ ਨੂੰ ਚੌਕਸ ਰਹਿਣ ਅਤੇ ਭੀੜ-ਭੜੱਕੇ ਵਾਲੇ ਖੇਤਰਾਂ, ਖਾਸ ਕਰਕੇ ਸੈਰ-ਸਪਾਟਾ ਸਥਾਨਾਂ, ਮਾਲਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ ਨੇ ਕਿਹਾ, ‘‘ਅਸੀਂ ਕੋਈ ਜੋਖਮ ਨਹੀਂ ਲੈ ਰਹੇ ਹਾਂ। ਮੁੱਖ ਟੀਚਾ ਲੋਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਸ਼ਹਿਰ ਸੁਰੱਖਿਅਤ ਰਹੇ।’’ ਸੰਵੇਦਨਸ਼ੀਲ ਥਾਵਾਂ ’ਤੇ ਸੂਹੀਆ ਕੁੱਤੇ, ਮੈਟਲ ਡਿਟੈਕਟਰ ਅਤੇ ਸਾਬੋਤਾਜ ਵਿਰੋਧੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਹੈਲਪਲਾਈਨਾਂ ਰਾਹੀਂ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ। ਇਸ ਦੌਰਾਨ ਸੁਰੱਖਿਆ ਹਾਲਾਤ ਦੀ ਸਮੀਖਿਆ ਅਤੇ ਧਮਾਕੇ ਨਾਲ ਸਬੰਧਤ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਦਿੱਲੀ ਪੁਲੀਸ, ਖੁਫੀਆ ਬਿਊਰੋ ਅਤੇ ਨੀਮ ਫੌਜੀ ਬਲਾਂ ਵਿਚਕਾਰ ਤਾਲਮੇਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਵਿਸਫੋਟਕ ਯੰਤਰ ਨੂੰ ਤਬਦੀਲ ਕਰਨ ਮੌਕੇ ‘ਗ਼ਲਤੀ ਨਾਲ’ ਧਮਾਕਾ ਹੋਇਆ

November 12, 2025 9:00 am

ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਤਰਰਾਜੀ ਦਹਿਸ਼ਤੀ ਮੌਡਿੳੂਲ ਦਾ ਪਰਦਾਫਾਸ਼ ਹੋਣ ਮਗਰੋਂ ਅਸੈਂਬਲ ਕੀਤੇ ਵਿਸਫੋਟਕ ਯੰਤਰ ਨੂੰ ਕਾਹਲੀ ਨਾਲ ਇਕ ਤੋਂ ਦੂਜੀ ਥਾਂ ਲਿਜਾਣ ਮੌਕੇ ਸ਼ਾਇਦ ‘ਗ਼ਲ਼ਤੀ ਨਾਲ ਧਮਾਕਾ’ ਹੋ ਗਿਆ। ਤਫ਼ਤੀਸ਼ਕਾਰਾਂ ਨੇ ਹੁਣ ਤੱਕ ਦੀ ਜਾਂਚ ਦੌਰਾਨ ਪਤਾ ਲਗਾਇਆ ਹੈ ਕਿ ਪੁਲਵਾਮਾ-ਅਧਾਰਿਤ ਡਾਕਟਰ ਉਮਰ ਨਬੀ ਧਮਾਕੇ ਲਈ ਵਰਤੀ ਗਈ ਕਾਰ ਚਲਾ ਰਿਹਾ ਸੀ ਤੇ ਫਰੀਦਾਬਾਦ ਵਿਚ ਵਿਸਫੋਟਕਾਂ ਦੀ ਬਰਾਮਦਗੀ ਨਾਲ ਬੇਨਕਾਬ ਕੀਤੇ ਗਏ ਦਹਿਸ਼ਤੀ ਮੌਡਿੳੂਲ ਨਾਲ ਕਥਿਤ ਸਬੰਧ ਸਨ। ਸੂਤਰਾਂ ਨੇ ਦੱਸਿਆ ਕਿ ਇਸ ਮੌਡਿੳੂਲ ਦਾ ਹਿੱਸਾ ਮੰਨੇ ਜਾਂਦੇ ਮਸ਼ਕੂਕਾਂ ਨੂੰ ਫੜਨ ਲਈ ਸੁਰੱਖਿਆ ੲੇਜੰਸੀਆਂ ਵੱਲੋਂ ਦਿੱਲੀ-ਐਨਸੀਆਰ ਅਤੇ ਪੁਲਵਾਮਾ, ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਇਹ ਧਮਾਕਾ ਦਹਿਸ਼ਤ ਅਤੇ ਨਿਰਾਸ਼ਾ ਵਿੱਚ ਕੀਤਾ ਗਿਆ ਸੀ।

ਦਿੱਲੀ ਧਮਾਕੇ ਵਾਲੀ ਥਾਂ ਤੋਂ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਇਕੱਠੇ ਕੀਤੇ ਗਏ

November 12, 2025 8:41 am

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਕਰ ਰਹੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੇ ਮੰਗਲਵਾਰ ਨੂੰ ਦੋ ਕਾਰਤੂਸ ਅਤੇ ਦੋ ਵੱਖ-ਵੱਖ ਕਿਸਮਾਂ ਦੇ ਵਿਸਫੋਟਕਾਂ ਦੇ ਨਮੂਨੇ ਇਕੱਠੇ ਕੀਤੇ ਹਨ।

Advertisement
×