ਬਿਹਾਰ ਵਿਚ ਕੌਮੀ ਜਮੂਹਰੀ ਗੱਠਜੋੜ (NDA) ਦੋ ਤਿਹਾਈ ਬਹੁਮਤ ਨਾਲ ਵੱਡੀ ਜਿੱਤ ਵੱਲ ਵਧ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ, ਸੱਤਾਧਾਰੀ ਐੱਨਡੀਏ 122 ਦੇ ਜਾਦੂਈ ਅੰਕੜੇ ਨੂੰ ਪਾਰ ਕਰ ਗਿਆ ਹੈ ਅਤੇ 172 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਚੋਣ ਕਮਿਸ਼ਨ ਅਨੁਸਾਰ, ਸ਼ੁਰੂਆਤੀ ਰੁਝਾਨਾਂ ਵਿੱਚ ਐਨਡੀਏ 190 ਤੋਂ ਵੱਧ ਵਿਧਾਨ ਸਭਾ ਸੀਟਾਂ 'ਤੇ ਅਤੇ ਇੰਡੀਆ ਗੱਠਜੋੜ ਕਰੀਬ 49 ਸੀਟਾਂ 'ਤੇ ਅੱਗੇ ਹੈ। ਭਾਜਪਾ 84 ਸੀਟਾਂ ’ਤੇ ਲੀਡ ਬਣਾ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਦੇ ਉਮੀਦਵਾਰ 76 ਸੀਟਾਂ ’ਤੇ ਅੱਗੇ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਮੁਤਾਬਕ ਜਨਤਾ ਦਲ (ਯੂਨਾਈਟਿਡ) ਦੇ ਉਮੀਦਵਾਰ 75 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਐੱਨਡੀਏ ਦੀ ਅਹਿਮ ਭਾਈਵਾਲ ਭਾਜਪਾ 85 ਸੀਟਾਂ ’ਤੇ ਅੱਗੇ ਹੈ। ਮਹਾਂਗੱਠਜੋੜ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ (RJD) ਨੇ 36 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 22, ਕਾਂਗਰਸ 6, ਸੀਪੀਆਈ ਐੱਮਐੱਲ 7, ਰਾਸ਼ਟਰੀ ਲੋਕ ਮੋਰਚਾ 2 ਅਤੇ ਹਿੰਦੂਸਤਾਨ ਅਵਾਮ ਮੋਰਚਾ (ਐੱਸ) 4, ਏਆਈਐੱਮਆਈਐੱਮ 3, ਵੀਆਈਪੀ, ਸੀਪੀਆਈ ਐੱਮ ਤੇ ਬਸਪਾ ਇਕ ਇਕ ਸੀਟ ’ਤੇ ਅੱਗੇ ਹੈ।
ਆਰਜੇਡੀ ਆਗੂ ਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਤੇਜਵਸੀ ਯਾਦਵ ਰਾਘੋਪੁਰ ਸੀਟ ਤੋਂ 3016 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਚੌਥੇ ਗੇੜ ਦੀ ਗਿਣਤੀ ਮਗਰੋਂ 17599 ਵੋਟਾਂ ਨਾਲ ਪਹਿਲੇ ਨੰਬਰ ’ਤੇ ਹਨ।
ਚੋਣ ਕਮਿਸ਼ਨ ਨੇ ਵੋਟਾਂ ਦੀ ਗਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਇਤਬਾਰ ਕਰਨ ਦੀ ਸਲਾਹ ਦਿੱਤੀ ਹੈ।
ਕਮਿਸ਼ਨ ਨੇ ਕਿਹਾ ਕਿ ਹਰ ਟੇਬਲ ’ਤੇ ਵੋਟ ਗਿਣਤੀ ਨਿਗਰਾਨ, ਵੋਟ ਗਿਣਤੀ ਸਹਾਇਕ ਤੇ ‘ਮਾਈਕਰੋ-ਅਬਜ਼ਰਵਰ’ ਨਾਲ 4,372 ਵੋਟ ਗਿਣਤੀ ਕਾਊਂਟਰ ਲਾਏ ਗਏ ਹਨ। ਉਮੀਦਵਾਰਾਂ ਦੇ ਲਾਏ 18 ਹਜ਼ਾਰ ਤੋਂ ਵੱਧ ਏਜੰਟ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲੇਟ ਦੀ ਗਿਣਤੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਸ ਮਗਰੋਂ ਸਵੇਰੇ 8.30 ਵਜੇ ਈ ਵੀ ਐੱਮ ’ਚ ਦਰਜ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਪਟਨਾ ਵਿੱਚ ਜੇਡੀ(ਯੂ) ਦਫ਼ਤਰ ਵਿੱਚ ਜਿੱਤ ਦੇ ਜਸ਼ਨ ਸ਼ੁਰੂ
November 14, 2025 12:00 pm
ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏਆਈਐਮਆਈਐਮ ਬਿਹਾਰ ਦੀਆਂ 3 ਸੀਟਾਂ - ਕੋਚਾਧਾਮਨ, ਅਮੌਰ, ਬੈਸੀ 'ਤੇ ਅੱਗੇ: ਚੋਣ ਕਮਿਸ਼ਨ
November 14, 2025 11:37 am
ਚੋਣ ਸੰਸਥਾ ਦੇ ਅੰਕੜੇ ਬਿਹਾਰ ਵਿੱਚ ਪਾਰਟੀ-ਵਾਰ ਵੋਟ ਸ਼ੇਅਰ ਨੂੰ ਉਜਾਗਰ ਕਰਦੇ ਹਨ। ਫੋਟੋ: ਚੋਣ ਕਮਿਸ਼ਨ
November 14, 2025 11:36 am
![]()
ਰਾਘੋਪੁਰ ਵਿੱਚ ਤੇਜਸਵੀ ਯਾਦਵ 3016 ਤੋਂ ਵੱਧ ਵੋਟਾਂ ਨਾਲ ਪਿੱਛੇ। ਫੋਟੋ: ਚੋਣ ਕਮਿਸ਼ਨ
November 14, 2025 11:29 am
![]()
ਐੱਨਡੀਏ ਵੱਲੋਂ ਬਹੁਮਤ ਦਾ ਅੰਕੜਾ ਪਾਰ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ: ਜੀਤਨ ਰਾਮ ਮਾਂਝੀ
November 14, 2025 11:27 am
ਐੱਚਏਐੱਮ ਮੁਖੀ ਜੀਤਨ ਰਾਮ ਮਾਂਝੀ ਨੇ ਸ਼ੁੱਕਰਵਾਰ ਨੂੰ ਵਿਸ਼ਵਾਸ ਜਤਾਇਆ ਕਿ 243 ਮੈਂਬਰੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ 160 ਤੋਂ ਵੱਧ ਸੀਟਾਂ ਜਿੱਤੇਗਾ ਅਤੇ ਉਨ੍ਹਾਂ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ), ਸੱਤਾਧਾਰੀ ਗੱਠਜੋੜ ਦੇ ਇੱਕ ਹਿੱਸੇਦਾਰ ਵਜੋਂ, ਘੱਟੋ-ਘੱਟ ਛੇ ਸੀਟਾਂ ਜਿੱਤੇਗੀ।
ਜੇਜੇਡੀ ਦੇ ਬਾਨੀ ਤੇਜ ਪ੍ਰਤਾਪ ਯਾਦਵ ਮਹੂਵਾ 'ਚ ਤੀਜੇ ਸਥਾਨ ’ਤੇ
November 14, 2025 11:25 am
ਜਨਸ਼ਕਤੀ ਜਨਤਾ ਦਲ (ਜੇਜੇਡੀ) ਦੇ ਸੰਸਥਾਪਕ ਤੇਜ ਪ੍ਰਤਾਪ ਯਾਦਵ ਪਹਿਲੇ ਦੌਰ ਤੋਂ ਬਾਅਦ ਮਹੂਆ ਵਿੱਚ ਤੀਜੇ ਸਥਾਨ 'ਤੇ ਹਨ; ਐਲਜੇਪੀ (ਆਰਵੀ) ਦੇ ਸੰਜੇ ਕੁਮਾਰ ਸਿੰਘ ਆਰਜੇਡੀ ਦੇ ਮੁਕੇਸ਼ ਕੁਮਾਰ ਤੋਂ ਅੱਗੇ ਹਨ।
ਭਾਜਪਾ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤਾਰਾਪੁਰ ਤੋਂ 2,690 ਵੋਟਾਂ ਨਾਲ ਅੱਗੇ
November 14, 2025 11:23 am
ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤਾਰਾਪੁਰ ਵਿੱਚ 2,690 ਵੋਟਾਂ ਨਾਲ ਅੱਗੇ ਹਨ; ਆਰਜੇਡੀ ਦੇ ਅਰੁਣ ਕੁਮਾਰ ਪਿੱਛੇ ਹਨ।
ਬਿਹਾਰ ਦੇ ਮੰਤਰੀ, ਜੇਡੀ(ਯੂ) ਉਮੀਦਵਾਰ ਲੇਸ਼ੀ ਸਿੰਘ ਧਮਦਾ ਤੋਂ 792 ਵੋਟਾਂ ਨਾਲ ਅੱਗੇ
November 14, 2025 11:22 am
ਚੋਣ ਕਮਿਸ਼ਨ ਦੇ ਅਨੁਸਾਰ, ਬਿਹਾਰ ਦੇ ਮੰਤਰੀ ਅਤੇ ਜਨਤਾ ਦਲ (ਯੂ) ਦੇ ਉਮੀਦਵਾਰ ਲੇਸ਼ੀ ਸਿੰਘ ਧਮਦਾਹਾ ਤੋਂ ਆਰਜੇਡੀ ਦੇ ਸੰਤੋਸ਼ ਕੁਮਾਰ ਤੋਂ 792 ਵੋਟਾਂ ਨਾਲ ਅੱਗੇ ਹਨ।
ਮਹਾਗਠਬੰਧਨ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਰਾਘੋਪੁਰ ਵਿੱਚ 893 ਵੋਟਾਂ ਨਾਲ ਅੱਗੇ
November 14, 2025 11:01 am
ਚੋਣ ਕਮਿਸ਼ਨ ਅਨੁਸਾਰ ਮਹਾਗਠਬੰਧਨ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਰਾਘੋਪੁਰ ਵਿੱਚ 893 ਵੋਟਾਂ ਨਾਲ ਅੱਗੇ ਹਨ, ਭਾਜਪਾ ਦੇ ਸਤੀਸ਼ ਕੁਮਾਰ ਪਿੱਛੇ ਹਨ।
ਐੱਨਡੀਏ ਜਿੱਤਣ ਜਾ ਰਿਹਾ ਹੈ...ਬਿਹਾਰ ਦੇ ਲੋਕਾਂ ਨੂੰ ਮੋਦੀ, ਨਿਤੀਸ਼ ਤੇ ਐੱਨਡੀਏ ’ਚ ਵਿਸ਼ਵਾਸ: ਸ਼ਾਹਨਵਾਜ਼
November 14, 2025 10:55 am
ਭਾਜਪਾ ਦੇ ਕੌਮੀ ਤਰਜਮਾਨ ਸਈਦ ਸ਼ਾਹਨਵਾਜ਼ ਹੁਸੈਨ ਨੇ ਕਿਹਾ, ‘‘ਨਤੀਜਾ ਸਾਫ਼ ਦਿਖਾਈ ਦੇ ਰਿਹਾ ਹੈ। ਅਸੀਂ ਜਿੱਤਣ ਜਾ ਰਹੇ ਹਾਂ। ਬਿਹਾਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ, ਨਿਤੀਸ਼ ਕੁਮਾਰ ਅਤੇ ਐਨਡੀਏ ਵਿੱਚ ਵਿਸ਼ਵਾਸ ਹੈ। ਲੋਕਾਂ ਨੇ 20 ਸਾਲਾਂ ਦੀ ਸਰਕਾਰ ਦੇ ਹੱਕ ਵਿੱਚ ਵੋਟ ਦਿੱਤੀ ਹੈ..."
ਰਘੂਨਾਥਪੁਰ ਵਿਚ ਮੁਹੰਮਦ ਸ਼ਹਾਬੂਦੀਨ ਦਾ ਪੁੱਤਰ ਅੱਗੇ
November 14, 2025 10:55 am
ਚੋਣ ਕਮਿਸ਼ਨ ਅਨੁਸਾਰ ਆਰਜੇਡੀ ਉਮੀਦਵਾਰ ਓਸਾਮਾ ਸ਼ਹਾਬ, ਜੋ ਮੁਹੰਮਦ ਸ਼ਹਾਬੁਦੀਨ ਦੇ ਪੁੱਤਰ ਹਨ, ਰਘੁਨਾਥਪੁਰ ਤੋਂ 725 ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਜਨਤਾ ਦਲ (ਯੂ) ਦੇ ਵਿਕਾਸ ਕੁਮਾਰ ਸਿੰਘ ਪਿੱਛੇ ਹਨ।
ਸ਼ੁਰੂਆਤੀ ਰੁਝਾਨਾਂ ਵਿੱਚ ਜਿੱਤ ਦੇ ਸੰਕੇਤ, ਪਟਨਾ ਵਿੱਚ ਭਾਜਪਾ ਦਫ਼ਤਰ ਸਜਾਇਆ
November 14, 2025 10:36 am
![]()
ਚੋਣ ਕਮਿਸ਼ਨ ਅਨੁਸਾਰ, ਐਨਡੀਏ 161 ਸੀਟਾਂ 'ਤੇ ਅੱਗੇ ਹੈ ਜਦੋਂਕਿ ਮਹਾਗੱਠਜੋੜ ਨੇ 78 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਆਜ਼ਾਦ ਉਮੀਦਵਾਰ ਚਾਰ ਸੀਟਾਂ 'ਤੇ ਅੱਗੇ ਹਨ।
November 14, 2025 10:34 am
ਐਨਡੀਏ 157 ਸੀਟਾਂ ਨਾਲ ਅੱਗੇ, ਮਹਾਂਗੱਠਜੋੜ 82 ਸੀਟਾਂ 'ਤੇ
November 14, 2025 9:53 am
ਐਨਡੀਏ 158 ਸੀਟਾਂ 'ਤੇ ਅੱਗੇ, ਮਹਾਂਗਠਜੋੜ 75 ਸੀਟਾਂ 'ਤੇ ਅੱਗੇ
November 14, 2025 9:52 am
ਪਾਲੀਗੰਜ ਵਿੱਚ ਸੀਪੀਆਈਐਮ (ਐਲ) ਲਿਬਰੇਸ਼ਨ ਦੇ ਸੰਦੀਪ ਸੌਰਵ 241 ਵੋਟਾਂ ਨਾਲ ਅੱਗੇ, ਐਲਜੇਪੀ (ਆਰਵੀ) ਦੇ ਸੁਨੀਲ ਕੁਮਾਰ ਪਿੱਛੇ: ਚੋਣ ਕਮਿਸ਼ਨ
November 14, 2025 9:52 am
ਬਾਂਕੀਪੁਰ ਵਿੱਚ ਭਾਜਪਾ ਦੇ ਨਿਤਿਨ ਨਬੀਨ 2,043 ਵੋਟਾਂ ਨਾਲ ਅੱਗੇ, ਆਰਜੇਡੀ ਉਮੀਦਵਾਰ ਰੇਖਾ ਕੁਮਾਰੀ ਪਿੱਛੇ: ਚੋਣ ਕਮਿਸ਼ਨ
November 14, 2025 9:52 am
ਐਨਡੀਏ 141 ਸੀਟਾਂ 'ਤੇ ਅੱਗੇ, ਮਹਾਂਗਠਜੋੜ 73 ਸੀਟਾਂ 'ਤੇ ਅੱਗੇ
November 14, 2025 9:29 am
ਐੱਨਡੀਏ 83 ਤੇ ਮਹਾਂਗਠਬੰਧਨ 55 ਸੀਟਾਂ ’ਤੇ ਅੱਗੇ
November 14, 2025 8:50 am
![]()
ਸ਼ੁਰੁਆਤੀ 11 ਰੁਝਾਨਾਂ ਵਿਚ NDA 7 ਸੀਟਾਂ ਨਾਲ ਅੱਗੇ
November 14, 2025 8:23 am
ਸ਼ੁਰੂਆਤੀ ਰੁਝਾਨਾਂ ਵਿਚ ਐੱਨਡੀਏ ਅੱਗੇ
November 14, 2025 8:19 am
ਐੱਨਡੀਏ 5, ਮਹਾਂਗੱਠਬੰਧਨ 2 ਤੇ ਹੋਰ 1
ਸਭ ਤੋਂ ਪਹਿਲਾਂ ਪੋਸਟਲ ਬੈਲੇਟ ਦੀ ਹੋਵੇਗੀ ਗਿਣਤੀ
November 14, 2025 7:40 am
ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਸਭ ਤੋਂ ਪਹਿਲਾਂ ਡਾਕ ਮੱਤ ਪੱਤਰ (ਪੋਸਟਲ ਬੈਲੇਟ) ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਸਵੇਰੇ 8:30 ਵਜੇ ਤੋਂ ਈਵੀਐਮ ਖੋਲ੍ਹ ਕੇ ਗਿਣਤੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹੇ ਦੇ ਪ੍ਰਬੰਧਕਾਂ ਨੂੰ ਵੋਟਿੰਗ ਕਾਰਜ ਸੁਚਾਰੂ ਰੂਪ ਵਿਚ ਸਿਰੇ ਚਾਡ਼੍ਹਨ ਦੇ ਨਿਰਦੇਸ਼ ਦਿੱਤੇ ਹਨ