ਦੀਪਤੀ ਨੇ ਡਰਕਸੇਨ ਦਾ ਕੈਚ ਛੱਡਿਆ
November 2, 2025 11:21 pm
ਦੱਖਣੀ ਅਫਰੀਕਾ ਵੱਲੋਂ ਤੇਜ਼ ਰਫਤਾਰ ਨਾਲ ਦੌਡ਼ਾਂ ਬਣਾ ਰਹੀ ਡਰਕਸੇਨ ਦਾ ਕੈਚ ਦੀਪਤੀ ਨੇ ਛੱਡ ਦਿਤਾ। ਇਸ ਵੇਲੇ ਦੱਖਣੀ ਅਫਰੀਕਾ ਨੇ 36 ਓਵਰਾਂ ਵਿਚ 190 ਦੌਡ਼ਾਂ ਬਣਾ ਲੲੀਆਂ ਹਨ।
ਮਹਿਲਾ ਵਨਡੇਅ ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਵਿੱਚ ਲਗਾਤਾਰ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ। ਮੈਚ ਸ਼ਾਮ 5:00 ਵਜੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ੁਰੂ ਹੋਇਆ।
ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਮੁਕਾਬਲੇ ਵਿਚ ਪੰਜਾਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 298 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ।
ਦੋਵੇਂ ਟੀਮਾਂ ਕਦੇ ਵੀ ਟਰਾਫੀ ਨਹੀਂ ਜਿੱਤੀਆਂ ਹਨ। ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 25 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਹੋਵੇਗਾ। ਆਖਰੀ ਨਵਾਂ ਚੈਂਪੀਅਨ 2000 ਵਿੱਚ ਸੀ, ਜਦੋਂ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ। ਇਸ ਤੋਂ ਇਲਾਵਾ, ਟੂਰਨਾਮੈਂਟ ਦੇ 52 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੰਗਲੈਂਡ ਅਤੇ ਆਸਟ੍ਰੇਲੀਆ ਫਾਈਨਲ ਦਾ ਹਿੱਸਾ ਨਹੀਂ ਹਨ। ਆਸਟ੍ਰੇਲੀਆ ਸੱਤ ਵਾਰ ਚੈਂਪੀਅਨ ਰਿਹਾ ਹੈ, ਅਤੇ ਇੰਗਲੈਂਡ ਚਾਰ ਵਾਰ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ਿਫਾਲੀ ਵਰਮਾ, ਅਮਨਜੋਤ ਕੌਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।
ਦੱਖਣੀ ਅਫ਼ਰੀਕਾ: ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਐਨੇਰੀ ਡੇਰੇਕਸਨ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋਏ ਟ੍ਰਾਇਓਨ, ਨਦੀਨ ਡੀ ਕਲਰਕ, ਅਯਾਬੋੰਗਾ ਖਾਕਾ, ਨਨਕੁਲੁਲੇਕੋ ਮਲਾਬਾ।
Presenting #TeamIndia's Playing XI for the #Final 👌
Updates ▶️ https://t.co/TIbbeE5t8m#WomenInBlue | #CWC25 | #INDvSA pic.twitter.com/BqnqCkrWT0
— BCCI Women (@BCCIWomen) November 2, 2025
November 2, 2025 11:21 pm
ਦੱਖਣੀ ਅਫਰੀਕਾ ਵੱਲੋਂ ਤੇਜ਼ ਰਫਤਾਰ ਨਾਲ ਦੌਡ਼ਾਂ ਬਣਾ ਰਹੀ ਡਰਕਸੇਨ ਦਾ ਕੈਚ ਦੀਪਤੀ ਨੇ ਛੱਡ ਦਿਤਾ। ਇਸ ਵੇਲੇ ਦੱਖਣੀ ਅਫਰੀਕਾ ਨੇ 36 ਓਵਰਾਂ ਵਿਚ 190 ਦੌਡ਼ਾਂ ਬਣਾ ਲੲੀਆਂ ਹਨ।
November 2, 2025 11:04 pm
ਦੱਖਣੀ ਅਫਰੀਕਾ ਦੀ ਨਵੀਂ ਬੱਲੇਬਾਜ਼ੀ ਡਰਕਸੇਨ ਨੇ ਲਗਾਤਾਰ ਦੋ ਗੇਂਦਾਂ ਵਿਚ ਦੋ ਛੱਕੇ ਮਾਰੇ ਤੇ ਟੀਮ ਦਾ ਸਕੋਰ 173 ਦੌਡ਼ਾਂ ’ਤੇ ਪਹੁੰਚਾਇਆ। ਇਸ ਵੇਲੇ ਖੇਡ ਡਰਿੰਕਸ ਬਰੇਕ ਕਾਰਨ ਰੁਕ ਗਿਆ ਹੈ।
November 2, 2025 10:54 pm
ਭਾਰਤ ਦੇ ਸਪਿੰਨਰਾਂ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਦੱਖਣੀ ਅਫਰੀਕਾ ਦੀ ਪੰਜਵੀਂ ਵਿਕਟ ਜ਼ਾਫਤੋਂ ਵਜੋਂ ਡਿੱਗੀ। ਦੱਖਣੀ ਅਫਰੀਕਾ ਨੇ 30 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 150 ਦੌਡ਼ਾਂ ਬਣਾ ਲੲੀਆਂ ਹਨ।
November 2, 2025 10:44 pm
ਦੱਖਣੀ ਅਫਰੀਕਾ ਨੇ 27 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 138 ਦੌਡ਼ਾਂ ਬਣਾ ਲੲੀਆਂ ਹਨ।
November 2, 2025 10:30 pm
ਦੱਖਣੀ ਅਫਰੀਕਾ ਦੀ ਚੌਥੀ ਵਿਕਟ ਮਾਰੀਜ਼ਨੀ ਕਾਪ ਵਜੋਂ ਡਿੱਗੀ। ਦੱਖਣੀ ਅਫਰੀਕਾ ਨੇ 21 ਓਵਰਾਂ ’ਚ 118 ਦੌੜਾਂ ਬਣਾ ਲੲੀਆਂ ਹਨ।
November 2, 2025 10:25 pm
ਦੱਖਣੀ ਅਫਰੀਕਾ ਦੀ ਤੀਜੀ ਵਿਕਟ ਸੂਨ ਲੂਸ ਵਜੋਂ ਡਿੱਗੀ। ਦੱਖਣੀ ਅਫਰੀਕਾ ਨੇ 21 ਓਵਰਾਂ ’ਚ 118 ਦੌੜਾਂ ਬਣਾ ਲੲੀਆਂ ਹਨ।
November 2, 2025 10:09 pm
ਦੱਖਣੀ ਅਫਰੀਕਾ ਦੀ ਕਪਤਾਨ ਲੋਰਾ ਵੋਲਵਾਰਡਟ ਨੇ ਕਪਤਾਨੀ ਪਾਰੀ ਖੇਡਦਿਆਂ ਅਰਧ ਸੈਂਕਡ਼ਾ ਜਡ਼ਿਆ। ਦੱਖਣੀ ਅਫਰੀਕਾ ਨੇ 17 ਓਵਰਾਂ ਵਿਚ 95 ਦੌਡ਼ਾਂ ਬਣਾ ਲੲੀਆਂ ਹਨ। ਇਸ ਓਵਰ ਵਿਚ ਦੰਖਣੀ ਅਫਰੀਕਾ ਨੇ ਨੌਂ ਦੌਡ਼ਾਂ ਬਟੋਰੀਆਂ।
November 2, 2025 10:02 pm
ਦੱਖਣੀ ਅਫਰੀਕਾ ਨੇ 299 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਹਿਲੀਆਂ ਦੋ ਵਿਕਟਾਂ ਜਲਦੀ ਗੁਆ ਦਿੱਤੀਆਂ। ਦੱਖਣੀ ਅਫਰੀਕਾ ਨੇ 15 ਓਵਰਾਂ ਵਿਚ 78 ਦੌਡ਼ਾਂ ਬਣਾ ਲੲੀਆਂ ਹਨ ਤੇ ਇਸ ਦੀਆਂ ਖਿਡਾਰਨਾਂ ਤਾਜ਼ਮਿਨ ਤੇ ਬੌਸ਼ ਪੈਵੇਲੀਅਨ ਪਰਤ ਚੁੱਕੀਆਂ ਹਨ। ਤਾਜ਼ਮਿਨ ਰਨ ਆੳੂਟ ਹੋੲੀ ਜਦਕਿ ਬੌਸ਼ ਨੂੰ ਚਾਰਨੀ ਨੇ ਐਲ ਬੀ ਡਬਲਿੳੂ ਆੳੂਟ ਕੀਤਾ।
November 2, 2025 9:48 pm
ਦੱਖਣੀ ਅਫਰੀਕਾ ਦੀ ਦੂਜੀ ਵਿਕਟ ਬੌਸ਼ ਵਜੋਂ ਡਿੱਗੀ, ੳੁਸ ਨੂੰ ਸ੍ਰੀ ਚਰਾਨੀ ਨੇ ਐਲਬੀਡਬਲਿੳੂ ਆੳੂਟ ਕੀਤਾ। ਇਸ ਵੇਲੇ ਦੱਖਣੀ ਅਫਰੀਕਾ ਨੇ 12 ਓਵਰਾਂ ਵਿੱਚ 62 ਦੌਡ਼ਾਂ ਬਣਾ ਲੲੀਆਂ ਹਨ।
November 2, 2025 9:44 pm
ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਤਾਜ਼ਮਿਨ ਵਜੋਂ ਡਿੱਗੀ, ੳੁਸ ਨੂੰ ਅਮਨਜੋਤ ਕੌਰ ਨੇ ਰਨ ਆੳੂਟ ਕੀਤਾ। ਇਸ ਵੇਲੇ ਦੱਖਣੀ ਅਫਰੀਕਾ ਨੇ 11 ਓਵਰਾਂ ਵਿੱਚ 59 ਦੌਡ਼ਾਂ ਬਣਾ ਲੲੀਆਂ ਹਨ।
November 2, 2025 9:22 pm
ਦੱਖਣੀ ਅਫਰੀਕਾ ਦੀਆਂ 6 ਓਵਰਾਂ ਵਿੱਚ 26 ਦੌਡ਼ਾਂ ਬਣ ਗੲੀਆਂ ਹਨ। ਇਸ ਓਵਰ ਵਿਚ ਕਪਤਾਨ ਲੋਰਾ ਵੋਲਵਾਰਡਟ ਨੇ ਚੌਕਾ ਮਾਰਿਆ।
November 2, 2025 9:18 pm
ਦੱਖਣੀ ਅਫਰੀਕਾ ਨੇ ਪੰਜ ਓਵਰਾਂ ਵਿੱਚ 18 ਦੌਡ਼ਾਂ ਬਣਾ ਲੲੀਆਂ ਹਨ।
November 2, 2025 9:13 pm
ਦੱਖਣੀ ਅਫਰੀਕਾ ਦੀਆਂ ਚਾਰ ਓਵਰਾਂ ਵਿੱਚ 12 ਦੌਡ਼ਾਂ ਬਣ ਗੲੀਆਂ ਹਨ ਤੇ ਟੀਮ ਨੂੰ ਹਾਲੇ 287 ਦੌਡ਼ਾਂ ਦੀ ਹੋਰ ਲੋਡ਼ ਹੈ।
November 2, 2025 9:09 pm
ਦੱਖਣੀ ਅਫਰੀਕਾ ਨੇ ਤਿੰਨ ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 10 ਦੌਡ਼ਾਂ ਬਣਾ ਲੲੀਆਂ ਹਨ।
November 2, 2025 9:00 pm
ਦੱਖਣੀ ਅਫਰੀਕਾ ਨੇ ਪਹਿਲੇ ਓਵਰ ਵਿਚ ਇਕ ਦੌਡ਼ ਬਣਾੲੀ।
November 2, 2025 8:20 pm
ਭਾਰਤ ਨੇ 49 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 292 ਦੌਡ਼ਾਂ ਬਣਾ ਲੲੀਆਂ ਹਨ। ਇਸ ਓਵਰ ਵਿਚ ਰਿਚਾ ਘੋਸ਼ 34 ਦੌਡ਼ਾਂ ਬਣਾ ਕੇ ਆੳੂਟ ਹੋੲੀ।
November 2, 2025 8:14 pm
ਭਾਰਤ ਨੇ 48 ਓਵਰਾਂ ਵਿਚ 286 ਦੌਡ਼ਾਂ ਬਣਾ ਲੲੀਆਂ ਹਨ। ਭਾਰਤ ਨੇ ਇਸ ਓਵਰ ਵਿਚ ਵੀ ਨੌਂ ਦੌਡ਼ਾਂ ਬਟੋਰੀਆਂ। ਇਸ ਓਵਰ ਦੀ ਤੀਜੀ ਗੇਂਦ ’ਤੇ ਰਿਚਾ ਘੋਸ਼ ਨੇ ਛੱਕਾ ਜਡ਼ਿਆ।
November 2, 2025 8:09 pm
ਭਾਰਤ ਨੇ 47 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 277 ਦੌਡ਼ਾਂ ਬਣਾ ਲੲੀਆਂ ਹਨ। ਇਸ ਓਵਰ ਵਿਚ ਭਾਰਤ ਨੇ 9 ਦੌਡ਼ਾਂ ਜੋਡ਼ੀਆਂ। ਇਸ ਓਵਰ ਵਿਚ ਰਿਚਾ ਘੋਸ਼ ਨੇ ਇਕ ਚੌਕਾ ਵੀ ਮਾਰਿਆ।
November 2, 2025 8:06 pm
ਭਾਰਤ ਦਾ ਸਕੋਰ 46 ਓਵਰਾਂ ਵਿੱਚ 268/5
November 2, 2025 7:57 pm
ਭਾਰਤ ਨੇ 245 ਦੌੜਾਂ ’ਤੇ ਆਪਣਾ ਪੰਜਵਾਂ ਵਿਕਟ ਗੁਆ ਦਿੱਤਾ। ਪਾਰੀ ਦੇ 44ਵੇਂ ਓਵਰ ਵਿੱਚ, ਡੀ ਕਲਾਰਕ ਨੇ ਅਮਨਜੋਤ ਕੌਰ ਦਾ ਕੈਚ ਲਿਆ। ਉਹ ਸਿਰਫ਼ 12 ਦੌੜਾਂ ਹੀ ਬਣਾ ਸਕੀ। ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਇਸ ਸਮੇਂ ਕ੍ਰੀਜ਼ ’ਤੇ ਹਨ।
November 2, 2025 7:48 pm
ਭਾਰਤ ਨੇ 40 ਓਵਰ ਵਿੱਚ ਆਪਣਾ ਚੌਥਾ ਵਿਕਟ ਗੁਆ ਦਿੱਤਾ, ਪਰ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ 42 ਓਵਰਾਂ ਵਿੱਚ 243 ਦੋੜਾਂ ਪੂਰੀਆਂ ਕਰ ਲਈਆਂ।
November 2, 2025 7:42 pm
ਭਾਰਤ ਨੇ 4 ਵਿਕਟਾਂ ਦੇ ਨੁਕਸਾਨ ’ਤੇ 40 ਓਵਰਾਂ ਵਿੱਚ 232 ਦੋੜਾਂ ਬਣਾ ਲਈਆਂ ਹਨ।
November 2, 2025 7:40 pm
ਭਾਰਤ ਨੇ 39ਵੇਂ ਓਵਰ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਦੀ ਵਿਕਟ ਗੁਆ ਦਿੱਤੀ। ਉਸਨੇ 20 ਦੌੜਾਂ ਬਣਾਈਆਂ ਅਤੇ ਦੀਪਤੀ ਨਾਲ 52 ਦੌੜਾਂ ਦੀ ਸਾਂਝੇਦਾਰੀ ਕੀਤੀ।
November 2, 2025 7:35 pm
ਭਾਰਤ ਨੇ 38ਵੇਂ ਓਵਰ ਵਿੱਚ ਆਪਣਾ ਚੌਥਾ ਵਿਕਟ ਗੁਆ ਦਿੱਤਾ।
November 2, 2025 7:31 pm
38 ਓਵਰਾਂ ਵਿੱਚ ਭਾਰਤ ਦਾ ਸਕੋਰ 219/3
November 2, 2025 7:27 pm
37ਵੇਂ ਓਵਰ ਦੀ ਪਹਿਲੀ ਗੇਂਦ ਨਦੀਨ ਡੀ ਕਲਰਕ ਨੇ ਚੰਗੀ ਲੈਂਥ ’ਤੇ ਸੁੱਟੀ। ਗੇਂਦ ਦੀਪਤੀ ਦੇ ਪੈਡਾਂ ’ਤੇ ਲੱਗੀ। ਦੱਖਣੀ ਅਫਰੀਕਾ ਨੇ ਐਲਬੀਡਬਲਯੂ ਦੀ ਅਪੀਲ ਕੀਤੀ, ਅਤੇ ਅੰਪਾਇਰ ਨੇ ਉਸਨੂੰ ਆਊਟ ਦੇ ਦਿੱਤਾ। ਦੀਪਤੀ ਨੇ ਕਪਤਾਨ ਹਰਮਨ ਨਾਲ ਸਲਾਹ ਕੀਤੀ ਅਤੇ ਇੱਕ ਸਮੀਖਿਆ ਲਈ। ਰੀਪਲੇਅ ਤੋਂ ਪਤਾ ਲੱਗਾ ਕਿ ਗੇਂਦ ਲੈੱਗ ਸਟੰਪ ਦੇ ਬਾਹਰ ਪਿੱਚ ਕੀਤੀ ਗਈ ਸੀ। ਮੈਦਾਨੀ ਅੰਪਾਇਰ ਨੇ ਆਪਣਾ ਫੈਸਲਾ ਉਲਟਾ ਦਿੱਤਾ ਅਤੇ ਦੀਪਤੀ ਨਾਟ ਆਊਟ ਰਹੀ।
November 2, 2025 7:20 pm
ਭਾਰਤ ਨੇ 35ਵੇਂ ਓਵਰ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਦੀਪਤੀ ਸ਼ਰਮਾ ਨੇ ਨਦੀਨ ਡੀ ਕਲਾਰਕ ਤੋਂ ਇੱਕ ਸਿੰਗਲ ਲੈ ਕੇ ਟੀਮ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ।
November 2, 2025 7:15 pm
ਭਾਰਤ ਨੇ 3 ਵਿਕਟਾਂ ਦੇ ਨੁਕਸਾਨ ’ਤੇ 193 ਦੋੜਾਂ ਬਣਾ ਲਈਆਂ ਹਨ।
November 2, 2025 7:14 pm
ਭਾਰਤ ਦਾ ਸਕੋਰ 32 ਓਵਰਾਂ ਵਿੱਚ 188/3 ’ਤੇ ਪਹੁੰਚ ਗਿਆ ਹੈ।
November 2, 2025 6:55 pm
ਭਾਰਤ ਨੇ 29ਵੇਂ ਓਵਰ ਵਿੱਚ ਆਪਣਾ ਤੀਜ਼ਾ ਵਿਕਟ ਗੁਆ ਦਿੱਤਾ। ਭਾਰਤ ਦਾ ਸਕੋਰ -172/3
November 2, 2025 6:52 pm
ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 171 ਦੋੜਾਂ ਬਣਾ ਲਈਆਂ ਹਨ।
November 2, 2025 6:50 pm
ਭਾਰਤ ਨੇ 28ਵੇਂ ਓਵਰ ਵਿੱਚ ਆਪਣਾ ਦੂਜਾ ਵਿਕਟ ਗੁਆ ਦਿੱਤਾ। ਅਯਾਬੋਂਗਾ ਖਾਕਾ ਨੇ ਓਵਰ ਦੀ ਪੰਜਵੀਂ ਗੇਂਦ ’ਤੇ ਆਫ ਸਟੰਪ ਦੇ ਬਾਹਰ ਇੱਕ ਚੰਗੀ ਲੰਬਾਈ ਵਾਲੀ ਗੇਂਦ ਸੁੱਟੀ। ਸ਼ਿਫਾਲੀ ਵਰਮਾ ਮਿਡ-ਆਫ ’ਤੇ ਚੌਕਾ ਲਗਾਉਣ ਗਈ ਪਰ ਮਿਡ-ਆਫ ’ਤੇ ਸੁਨੇ ਲੂਸ ਦੁਆਰਾ ਕੈਚ ਹੋ ਗਈ। ਉਸਨੇ 87 ਦੌੜਾਂ ਬਣਾਈਆਂ, ਜੋ ਉਸਦਾ ਸਭ ਤੋਂ ਵਧੀਆ ਵਨਡੇਅ ਸਕੋਰ ਸੀ।
November 2, 2025 6:48 pm
ਭਾਰਤ ਦਾ ਦੂਜਾ ਵਿਕਟ ਡਿੱਗ ਗਿਆ ਹੈ। ਸ਼ਿਫਾਲੀ ਵਰਮਾ ਆਊਟ ਹੋ ਗਈ।
November 2, 2025 6:43 pm
ਭਾਰਤ ਵੱਲੋਂ ਲਗਾਤਾਰ ਦਮਦਾਰ ਬੱਲੇਬਾਜ਼ੀ ਕੀਤੀ ਜਾ ਰਹੀ ਹੈ। ਭਾਰਤ ਨੇ 27 ਓਵਰਾਂ ਵਿੱਚ 162 ਦੋੜਾਂ ਬਣਾ ਲਈਆਂ ਹਨ।
November 2, 2025 6:40 pm
November 2, 2025 6:38 pm
ਭਾਰਤੀ ਟੀਮ ਪੂਰੇ ਜੋਸ਼ ਨਾਲ ਮੈਦਾਨ ਵਿੱਚ ਹੈ ਭਾਰਤ ਦਾ ਸਕੋਰ ਮਹਿਜ਼ ਇੱਕ ਵਿਕਟ ਦੇ ਨੁਕਸਾਨ ’ਤੇ 151 ਪਹੁੰਚ ਗਿਆ ਹੈ।
November 2, 2025 6:34 pm
ਭਾਰਤ ਦੀ ਸ਼ਿਫਾਲੀ ਵਰਮਾ ਨੂੰ 25ਵੇਂ ਓਵਰ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਹੈਮਸਟ੍ਰਿੰਗ ਵਿੱਚ ਖਿਚਾਅ ਮਹਿਸੂਸ ਹੋਇਆ, ਜਿਸ ਕਾਰਨ ਖੇਡ ਰੋਕਣੀ ਪਈ। ਟੀਮ ਦੇ ਫਿਜ਼ੀਓ ਦੁਆਰਾ ਜਾਂਚ ਕੀਤੇ ਜਾਣ ਤੋਂ ਬਾਅਦ ਸ਼ਿਫਾਲੀ ਨੇ ਬੱਲੇਬਾਜ਼ੀ ਜਾਰੀ ਰੱਖੀ।
November 2, 2025 6:32 pm
ਭਾਰਤ ਨੇ 24 ਓਵਰਾਂ ਬਾਅਦ 1 ਵਿਕਟ ਦੇ ਨੁਕਸਾਨ ’ਤੇ 140 ਦੌੜਾਂ ਬਣਾਈਆਂ।
November 2, 2025 6:27 pm
22 ਓਵਰਾਂ ਤੋਂ ਬਾਅਦ, ਭਾਰਤ ਦਾ ਸਕੋਰ ਇੱਕ ਵਿਕਟ ’ਤੇ 129 ਦੌੜਾਂ ਹੈ। ਜੇਮੀਮਾ ਰੌਡਰਿਗਜ਼ ਇਸ ਸਮੇਂ 11 ਦੌੜਾਂ ਅਤੇ ਸ਼ਿਫਾਲੀ ਵਰਮਾ 63 ਦੌੜਾਂ ਬਣਾ ਕੇ ਕਰੀਜ਼ ’ਤੇ ਹਨ।
November 2, 2025 6:21 pm
ਭਾਰਤ ਦੀ ਸਲਾਮੀ ਬੱਲੇਬਾਜ਼ ਸ਼ਿਫਾਲੀ ਵਰਮਾ ਨੇ 19ਵੇਂ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸਨੇ ਸੁਨੇ ਲੂਸ ਦੇ ਖਿਲਾਫ ਓਵਰ ਦੀ ਪਹਿਲੀ ਗੇਂਦ ’ਤੇ ਇੱਕ ਸਿੰਗਲ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਮਹਿਲਾ ਵਨਡੇਅ ਵਿਸ਼ਵ ਕੱਪ ਵਿੱਚ ਉਸਦਾ ਦੂਜਾ ਅਰਧ ਸੈਂਕੜਾ ਸੀ।
November 2, 2025 6:15 pm
ਸਮ੍ਰਿਤੀ ਮੰਧਾਨਾ 45 ਦੌੜਾਂ ਬਣਾ ਕੇ ਆਊਟ ਹੋ ਗਈ।
November 2, 2025 6:14 pm
17.2 ਓਵਰਾਂ ਵਿੱਚ ਸਕੋਰ 102/0
November 2, 2025 6:05 pm
16 ਓਵਰਾਂ ਤੋਂ ਬਾਅਦ, ਮੈਚ ਦਾ ਪਹਿਲਾ ਡ੍ਰਿੰਕਸ ਬ੍ਰੇਕ ਹੋਇਆ। ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 92 ਦੌੜਾਂ ਬਣਾਈਆਂ ਸਨ। ਸ਼ਿਫਾਲੀ 47 ਅਤੇ ਮੰਧਾਨਾ 35 ਦੌੜਾਂ ਬਣਾ ਕੇ ਨਾਬਾਦ ਰਹੀਆਂ।
November 2, 2025 6:05 pm
ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਵਿੱਚ ਇਤਿਹਾਸ ਰਚ ਦਿੱਤਾ ਹੈ। ਟੂਰਨਾਮੈਂਟ ਵਿੱਚ ਹੁਣ ਤੱਕ 410 ਦੌੜਾਂ* ਬਣਾ ਕੇ, ਉਸ ਨੇ ਇੱਕ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਇੱਕ ਭਾਰਤੀ ਦੁਆਰਾ ਬਣਾਏ ਗਏ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਸਨੇ ਮਹਾਨ ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ, ਜਿਸਨੇ 2017 ਦੇ ਐਡੀਸ਼ਨ ਵਿੱਚ 409 ਦੌੜਾਂ ਬਣਾਈਆਂ ਸਨ।
November 2, 2025 5:57 pm
14 ਓਵਰਾਂ ਤੋਂ ਬਾਅਦ, ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 80 ਦੌੜਾਂ ਬਣਾ ਲਈਆਂ ਹਨ। ਸ਼ਿਫਾਲੀ ਵਰਮਾ 38 ਅਤੇ ਸਮ੍ਰਿਤੀ ਮੰਧਾਨਾ 33 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੀਆਂ ਹਨ। ਦੱਖਣੀ ਅਫਰੀਕਾ ਦੇ ਗੇਂਦਬਾਜ਼ ਵਿਕਟ ਲਈ ਬੇਤਾਬ ਹਨ।
November 2, 2025 5:56 pm
ਦੋਵੇਂ ਟੀਮਾਂ ਨੇ ਕਦੇ ਵੀ ਟਰਾਫੀ ਨਹੀਂ ਜਿੱਤੀ ਹੈ। ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 25 ਸਾਲਾਂ ਬਾਅਦ ਇੱਕ ਨਵਾਂ ਚੈਂਪੀਅਨ ਹੋਵੇਗਾ। ਆਖਰੀ ਨਵਾਂ ਚੈਂਪੀਅਨ 2000 ਵਿੱਚ ਬਣਿਆ ਸੀ, ਜਦੋਂ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ। ਇਸ ਤੋਂ ਇਲਾਵਾ, ਟੂਰਨਾਮੈਂਟ ਦੇ 52 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਇੰਗਲੈਂਡ ਅਤੇ ਆਸਟਰੇਲੀਆ ਫਾਈਨਲ ਦਾ ਹਿੱਸਾ ਨਹੀਂ ਹੋਣਗੇ। ਆਸਟਰੇਲੀਆ ਨੂੰ ਸੱਤ ਵਾਰ ਅਤੇ ਇੰਗਲੈਂਡ ਨੂੰ ਚਾਰ ਵਾਰ ਚੈਂਪੀਅਨ ਦਾ ਤਾਜ ਪਹਿਨਾਇਆ ਗਿਆ ਹੈ।
November 2, 2025 5:52 pm
ਭਾਰਤ ਨੇ 13 ਓਵਰਾਂ ਵਿੱਚ 71 ਦੋੜਾਂ ਬਣਾ ਲਈਆਂ ਹਨ।
November 2, 2025 5:50 pm
ਭਾਰਤ ਨੇ 12 ਓਵਰਾਂ ਵਿੱਚ 66 ਦੋੜਾਂ ਬਣਾ ਲਈਆਂ ਹਨ। ਭਾਰਤੀ ਟੀਮ ਪੂਰਾ ਸੇਫ ਖੇਲ ਰਹੀ ਹੈ।
November 2, 2025 5:44 pm
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਇੰਡੀਆ ਵੂਮੈਨ ਟੀਮ ਨੇ ਪਾਵਰਪਲੇਅ ਵਿੱਚ ਇੱਕ ਵੀ ਵਿਕਟ ਨਹੀਂ ਗਵਾਇਆ। ਟੀਮ ਨੇ 10 ਓਵਰਾਂ ਬਾਅਦ 64 ਦੌੜਾਂ ਬਣਾਈਆਂ। ਸ਼ਿਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਪਿੱਚ ’ਤੇ ਸਨ।
November 2, 2025 5:43 pm
ਭਾਰਤ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ 64 ਦੋੜਾਂ ਬਣਾ ਲਈਆਂ ਹਨ।
November 2, 2025 5:41 pm
November 2, 2025 5:40 pm
ਭਾਰਤ ਨੇ ਅੱਠ ਓਵਰਾਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 58 ਦੌੜਾਂ ਬਣਾ ਲਈਆਂ ਹਨ। ਸਮ੍ਰਿਤੀ ਮੰਧਾਨਾ (23) ਅਤੇ ਸ਼ਿਫਾਲੀ ਵਰਮਾ (27) ਕ੍ਰੀਜ਼ ’ਤੇ ਹਨ।
November 2, 2025 5:32 pm
ਇੱਥੇ ਖੇਡੇ ਜਾ ਰਹੇ ਵਿਮੈਨ ਵਰਲਡ ਕੱਪ ਦੇ ਫਾੲੀਨਲ ਕੱਪ ਵਿਚ ਭਾਰਤ ਵਲੋਂ ਸਲਾਮੀ ਬੱਲੇਬਾਜ਼ਾਂ ਵਜੋਂ ਸ਼ਫਾਲੀ ਵਰਮਾ ਤੇ ਸਮਰਿਤੀ ਮੰਧਾਨਾ ਆੲੀਆਂ। ਇਨ੍ਹਾਂ ਦੋਵਾਂ ਨੇ ਵਧੀਆ ਬੱਲੇਬਾਜ਼ੀ ਕਰ ਕੇ ਭਾਰਤ ਨੂੰ ਵਧੀਆ ਸ਼ੁਰੂਅਾਤ ਦਿਵਾੲੀ। ਭਾਰਤ ਨੇ 6.3 ਓਵਰਾਂ ਵਿਚ ਬਿਨਾਂ ਕੋੲੀ ਨੁਕਸਾਨ ਦੇ 51 ਦੌਡ਼ਾਂ ਬਣਾੲੀਆਂ। ਸ਼ਿਫਾਲੀ ਵਰਮਾ ਨੇ ਤੇਜ਼ ਤਰਾਰ ਖੇਡਦਿਆਂ ਕੲੀ ਗੇਂਦਾਂ ਨੂੰ ਬਾੳੂਂਡਰੀ ਤੋਂ ਪਾਰ ਪਹੁੰਚਾਇਆ।
November 2, 2025 5:22 pm
ਮੇਡਨ ਓਵਰ ਨਾਲ ਸ਼ੁਰੂਆਤ ਕਰਨ ਤੋਂ ਬਾਅਦ, ਭਾਰਤ ਨੇ ਕੰਟਰੋਲ ਸੰਭਾਲ ਲਿਆ। 5 ਓਵਰਾਂ ਬਾਅਦ ਟੀਮ ਦਾ ਸਕੋਰ 31 ਸੀ। ਦੋਵੇਂ ਓਪਨਰ ਸ਼ਿਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਪਿੱਚ 'ਤੇ ਰਹੀਆਂ।
November 2, 2025 5:19 pm
ਭਾਰਤ ਨੇ 4 ਓਵਰਾਂ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 22 ਦੌੜਾਂ ਬਣਾ ਲਈਆਂ ਹਨ। ਸਮ੍ਰਿਤੀ ਮੰਧਾਨਾ (6 ਦੌੜਾਂ) ਅਤੇ ਸ਼ੈਫਾਲੀ ਵਰਮਾ (13 ਦੌੜਾਂ) ਟੀਮ ਵੱਲੋਂ ਪਿੱਚ 'ਤੇ ਹਨ। ਦੱਖਣੀ ਅਫਰੀਕਾ ਵੱਲੋਂ ਮੈਰੀਜ਼ਾਨ ਕੈਪ ਨੇ ਪਹਿਲਾ ਓਵਰ ਸੁੱਟਿਆ। ਸ਼ਿਫਾਲੀ ਨੇ ਦੂਜੇ ਓਵਰ ਵਿੱਚ ਚੌਕਾ ਲਗਾ ਕੇ ਟੀਮ ਦਾ ਖਾਤਾ ਖੋਲ੍ਹਿਆ।
November 2, 2025 5:09 pm
ਤੇਜ਼ ਗੇਂਦਬਾਜ਼ ਮੈਰੀਜ਼ਾਨ ਕੈਪ ਨੇ ਦੱਖਣੀ ਅਫਰੀਕਾ ਲਈ ਪਹਿਲਾ ਓਵਰ ਸੁੱਟਿਆ। ਉਸਨੇ ਸਮ੍ਰਿਤੀ ਮੰਧਾਨਾ ਵਿਰੁੱਧ ਛੇ ਗੇਂਦਾਂ ’ਤੇ ਕੋਈ ਦੌੜ ਨਹੀਂ ਦਿੱਤੀ। ਅਗਲੇ ਓਵਰ ਵਿੱਚ, ਸ਼ਿਫਾਲੀ ਵਰਮਾ ਨੇ ਅਯਾਬੋਂਗਾ ਖਾਕਾ ਦੀ ਪਹਿਲੀ ਗੇਂਦ ’ਤੇ ਚੌਕਾ ਲਗਾਇਆ।
November 2, 2025 4:46 pm
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ਿਫਾਲੀ ਵਰਮਾ, ਅਮਨਜੋਤ ਕੌਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ। ਦੱਖਣੀ ਅਫ਼ਰੀਕਾ: ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਐਨੇਰੀ ਡੇਰੇਕਸਨ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋਏ ਟ੍ਰਾਇਓਨ, ਨਦੀਨ ਡੀ ਕਲਰਕ, ਅਯਾਬੋੰਗਾ ਖਾਕਾ, ਨਨਕੁਲੁਲੇਕੋ ਮਲਾਬਾ।
November 2, 2025 4:46 pm
ਮਹਿਲਾ ਵਨਡੇਅ ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਵਿੱਚ ਲਗਾਤਾਰ ਮੀਂਹ ਕਾਰਨ ਟਾਸ ਵਿੱਚ ਦੇਰੀ ਹੋਈ। ਮੈਚ ਸ਼ਾਮ 5:00 ਵਜੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ।