DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US-Israel-Iran War: Donald Trump ਵੱਲੋਂ ਇਰਾਨ ਨੂੰ 48 ਘੰਟਿਆਂ ਵਿੱਚ Strait of Hormuz ਖੋਲ੍ਹਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਹਰਮੁਜ਼ ਦੇ ਜਲ ਖੇਤਰ ’ਚੋਂ ਲੰਘਦੇ ਹੋਏ ਸਮੁੰਦਰੀ ਜਹਾਜ਼। -ਫੋਟੋ: ਰਾਇਟਰਜ਼ Boats in the Strait of Hormuz amid the U.S.-Israeli conflict with Iran, as seen from Musandam, Oman, March 2, 2026.REUTERS/Amr Alfiky
Advertisement

US-Israel-Iran War: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਟ੍ਰੇਟ ਆਫ਼ ਹੋਰਮੁਜ਼ ਖੋਲ੍ਹਣ ਲਈ ਹੁਣ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਇਹ ਹੁਕਮ ਨਾ ਮੰਨਿਆ ਤਾਂ ਉਸ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਹੁਣ ਸਮਾਂ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਇਰਾਨ ਨੂੰ ਯਾਦ ਦਿਵਾਇਆ ਕਿ ਪਹਿਲਾਂ ਉਨ੍ਹਾਂ ਨੂੰ 10 ਦਿਨਾਂ ਦੀ ਮੋਹਲਤ ਦਿੱਤੀ ਗਈ ਸੀ ਪਰ ਹੁਣ ਸਿਰਫ਼ 48 ਘੰਟੇ ਹੀ ਬਾਕੀ ਰਹਿ ਗਏ ਹਨ।

Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਤਾਜ਼ਾ ਧਮਕੀਆਂ ਤੋਂ ਬਾਅਦ ਇਰਾਨੀ ਹਥਿਆਰਬੰਦ ਬਲਾਂ ਦੇ ਕੇਂਦਰੀ ਹੈੱਡਕੁਆਰਟਰ ਨੇ ਸੰਯੁਕਤ ਰਾਜ ਅਤੇ ਉਸ ਦੇ ਖੇਤਰੀ ਭਾਈਵਾਲਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਖ਼ਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਬੁਲਾਰੇ ਇਬਰਾਹਿਮ ਜ਼ੋਲਫਾਘਾਰੀ ਨੇ ਸ਼ਨਿਚਰਵਾਰ ਸਵੇਰੇ ਇੱਕ ਬਿਆਨ ਜਾਰੀ ਕਰਦਿਆਂ ਅਮਰੀਕੀ ਅਤੇ ਇਜ਼ਰਾਈਲੀ ਸੰਪਤੀਆਂ ਵਿਰੁੱਧ ਵਿਨਾਸ਼ਕਾਰੀ ਹਮਲਿਆਂ ਦੀ ਧਮਕੀ ਦਿੱਤੀ ਹੈ।

Advertisement

ਇਹ ਚਿਤਾਵਨੀ ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਲਈ ਹੈ ਜੋ ਅਮਰੀਕੀ ਫੌਜੀ ਅੱਡਿਆਂ ਦੀ ਮੇਜ਼ਬਾਨੀ ਕਰ ਰਹੇ ਹਨ, ਜੋ ਖੇਤਰੀ ਤਣਾਅ ਵਿੱਚ ਇੱਕ ਤੇਜ਼ ਵਾਧੇ ਦਾ ਸੰਕੇਤ ਹੈ। ਇਹ ਫੌਜੀ ਰੁਖ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਦਾਅਵਿਆਂ ਦੇ ਸਿੱਧੇ ਜਵਾਬ ਵਜੋਂ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਇਰਾਨ ਦੇ ਨਾਗਰਿਕ ਬੁਨਿਆਦੀ ਢਾਂਚੇ, ਜਿਵੇਂ ਕਿ ਪੁਲ, ਬਿਜਲੀ ਘਰ ਅਤੇ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗਾ।

ਇਰਾਨੀ ਫੌਜੀ ਕਮਾਂਡ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਧਮਕੀਆਂ ਦੇ ਕਿਸੇ ਵੀ ਅਮਲ ਦਾ ਜ਼ਬਰਦਸਤ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ। ਬੁਲਾਰੇ ਨੇ ਜ਼ੋਰ ਦੇ ਕੇ ਕਿਹਾ ਕਿ ਜਵਾਬੀ ਕਾਰਵਾਈਆਂ ਸਿਰਫ ਫੌਜੀ ਸੰਪਤੀਆਂ ਤੱਕ ਸੀਮਤ ਨਹੀਂ ਰਹਿਣਗੀਆਂ, ਬਲਕਿ ਅਮਰੀਕਾ ਅਤੇ ਇਜ਼ਰਾਈਲ ਦੇ ਸਹਿਯੋਗੀ ਦੇਸ਼ਾਂ ਦੇ ਰਾਜਧਾਨੀ ਸ਼ਹਿਰਾਂ, ਈਂਧਨ, ਊਰਜਾ ਅਤੇ ਆਰਥਿਕ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।

ਅਮਰੀਕੀ ਫੌਜਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੇ ਖੇਤਰੀ ਦੇਸ਼ਾਂ ਨੂੰ ਅਲਟੀਮੇਟਮ ਦਿੰਦੇ ਹੋਏ ਇਰਾਨ ਨੇ ਕਿਹਾ ਕਿ ਜੇ ਉਹ ਨੁਕਸਾਨ ਤੋਂ ਬਚਣਾ ਚਾਹੁੰਦੇ ਹਨ ਤਾਂ ਉਹ ਅਮਰੀਕੀਆਂ ਨੂੰ ਆਪਣੀ ਧਰਤੀ ਤੋਂ ਵਾਪਸ ਜਾਣ ਲਈ ਮਜਬੂਰ ਕਰਨ। ਇਹ ਟਕਰਾਅ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਗੱਠਜੋੜ ਦੁਆਰਾ ਸ਼ੁਰੂ ਕੀਤੀ ਗਈ ਜੰਗ ਤੋਂ ਬਾਅਦ ਪੈਦਾ ਹੋਇਆ ਹੈ, ਜਿਸ ਵਿੱਚ ਇਸਲਾਮਿਕ ਇਨਕਲਾਬ ਦੇ ਸਾਬਕਾ ਨੇਤਾ ਅਯਾਤੁੱਲਾ ਸਈਅਦ ਅਲੀ ਖਮੇਨੇਈ ਦੀ ਮੌਤ ਹੋ ਗਈ ਸੀ।

ਅਮਰੀਕਾ ਦੇ ਦੋ ਬਲੈਕ ਹਾਕ ਹੈਲੀਕਾਪਟਰਾਂ ’ਤੇ ਹਮਲਾ ਕੀਤਾ: ਇਰਾਨ

April 4, 2026 10:39 pm

ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਦੋ ਬਲੈਕ ਹਾਕ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਹੈਲੀਕਾਪਟਰਾਂ ਸਮੇਤ ਦੁਸ਼ਮਣ ਦੇ ਹੋਰ ਕਈ ਟਿਕਾਣਿਆਂ ’ਤੇ ਵੀ ਹਮਲੇ ਕੀਤੇ ਹਨ। ਇਰਾਨੀ ਸਰਕਾਰੀ ਮੀਡੀਆ ਅਨੁਸਾਰ ਇਬਰਾਹਿਮ ਜ਼ੋਲਫਾਗ਼ਰੀ ਨੇ ਬਿਆਨ ਜਾਰੀ ਕਰਦਿਆਂ ਇਸ ਦਿਨ ਨੂੰ ਅਮਰੀਕੀ ਅਤੇ ਇਜ਼ਰਾਈਲੀ ਦੁਸ਼ਮਣਾਂ ਲਈ ਕਾਲਾ ਦਿਨ ਦੱਸਿਆ ਹੈ। ਇਰਾਨ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੋ ਅਮਰੀਕੀ ਜੰਗੀ ਜਹਾਜ਼ਾਂ ਨੂੰ ਵੀ ਫੁੰਡ ਦਿੱਤਾ ਸੀ। ਦੂਜੇ ਪਾਸੇ, ਅਮਰੀਕੀ ਫੌਜ ਦੱਖਣ-ਪੱਛਮੀ ਇਰਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਆਪਣੇ ਇੱਕ ਲਾਪਤਾ ਪਾਇਲਟ ਦੀ ਭਾਲ ਕਰ ਰਹੀ ਹੈ। ਹਾਲਾਂਕਿ, ਕੁਝ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਹੈਲੀਕਾਪਟਰਾਂ ’ਤੇ ਹਮਲੇ ਦੀ ਗੱਲ ਕਹੀ ਗਈ ਹੈ ਪਰ ਸੁਤੰਤਰ ਤੌਰ ’ਤੇ ਅਜੇ ਤੱਕ ਇਰਾਨ ਦੇ ਇਨ੍ਹਾਂ ਦਾਅਵਿਆਂ ਦੀ ਪੂਰੀ ਪੁਸ਼ਟੀ ਨਹੀਂ ਹੋ ਸਕੀ ਹੈ।

46 ਹਜ਼ਾਰ ਟਨ LPG ਲੈ ਕੇ ਆ ਰਹੇ ਭਾਰਤੀ ਜਹਾਜ਼ ਨੇ ਹੋਰਮੁਜ਼ ਪਾਰ ਕੀਤਾ

April 4, 2026 9:10 pm

ਇਰਾਨ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੀ ਜੰਗ ਦੌਰਾਨ ਐਲਪੀਜੀ (LPG) ਲੈ ਕੇ ਆ ਰਿਹਾ ਭਾਰਤੀ ਜਹਾਜ਼ ਗਰੀਨ ਸੰਵੀ ਸੁਰੱਖਿਅਤ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰ ਗਿਆ ਹੈ। ਇਸ ਜਹਾਜ਼ ਵਿੱਚ ਲਗਪਗ 46,650 ਮੀਟ੍ਰਿਕ ਟਨ ਗੈਸ ਲੱਦੀ ਹੋਈ ਹੈ। ਇਹ ਭਾਰਤ ਦਾ ਸੱਤਵਾਂ ਅਜਿਹਾ ਟੈਂਕਰ ਹੈ ਜਿਸ ਨੇ ਇਸ ਖ਼ਤਰਨਾਕ ਰਸਤੇ ਨੂੰ ਸਫਲਤਾਪੂਰਵਕ ਪਾਰ ਕੀਤਾ ਹੈ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਮੇਂ ਖਾੜੀ ਦੇ ਇਲਾਕੇ ਵਿੱਚ ਭਾਰਤ ਦੇ 18 ਜਹਾਜ਼ ਅਤੇ ਲਗਪਗ 485 ਭਾਰਤੀ ਚਾਲਕ ਦਲ ਦਾ ਅਮਲਾ ਮੌਜੂਦ ਹਨ। ਹੁਣ ਤੱਕ 964 ਤੋਂ ਵੱਧ ਭਾਰਤੀ ਅਮਲੇ ਦੇ ਮੈਂਬਰਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਚੁੱਕਾ ਹੈ। ਭਾਰਤ ਸਰਕਾਰ ਆਪਣੇ ਵਾਸੀਆਂ ਦੀ ਸੁਰੱਖਿਆ ’ਤੇ ਨਜ਼ਰ ਰੱਖ ਰਹੀ ਹੈ। ਇਸ ਤਣਾਅਪੂਰਨ ਮਾਹੌਲ ਦੇ ਵਿਚਕਾਰ ਮੁੰਬਈ ਸਥਿਤ ਇਰਾਨੀ ਦੂਤਾਵਾਸ ਨੇ ਭਾਰਤ ਨਾਲ ਆਪਣੇ ਪੁਰਾਣੇ ਅਤੇ ਇਤਿਹਾਸਕ ਰਿਸ਼ਤਿਆਂ ਨੂੰ ਯਾਦ ਕੀਤਾ ਹੈ। ਇਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਭਾਰਤ ਅਤੇ ਖਾਸ ਕਰਕੇ ਗੁਜਰਾਤ ਦੇ ਲੋਕਾਂ ਨਾਲ ੳੁਨ੍ਹਾਂ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀਆਂ ਨੇ ਹਮੇਸ਼ਾ ਉਨ੍ਹਾਂ ਦਾ ਸਵਾਗਤ ਕੀਤਾ ਹੈ ਅਤੇ ਉਹ ਇਸ ਦੋਸਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।

ਟਰੰਪ ਵੱਲੋਂ ਇਰਾਨ ਨੂੰ 48 ਘੰਟਿਆਂ ਵਿੱਚ ਹੋਰਮੁਜ਼ ਖੋਲ੍ਹਣ ਦੀ ਚਿਤਾਵਨੀ

April 4, 2026 8:47 pm

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਸਟ੍ਰੇਟ ਆਫ਼ ਹੋਰਮੁਜ਼ ਖੋਲ੍ਹਣ ਲਈ ਹੁਣ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਇਹ ਹੁਕਮ ਨਾ ਮੰਨਿਆ ਤਾਂ ਉਸ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਹੁਣ ਸਮਾਂ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਇਰਾਨ ਨੂੰ ਯਾਦ ਦਿਵਾਇਆ ਕਿ ਪਹਿਲਾਂ ਉਨ੍ਹਾਂ ਨੂੰ 10 ਦਿਨਾਂ ਦੀ ਮੋਹਲਤ ਦਿੱਤੀ ਗਈ ਸੀ ਪਰ ਹੁਣ ਸਿਰਫ਼ 48 ਘੰਟੇ ਹੀ ਬਾਕੀ ਰਹਿ ਗਏ ਹਨ। ਟਰੰਪ ਨੇ ਆਪਣੇ ਬਿਆਨ ਵਿੱਚ ਸਖ਼ਤ ਲਹਿਜ਼ਾ ਵਰਤਦਿਆਂ ਕਿਹਾ ਕਿ ਜੇਕਰ ਇਰਾਨ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾਵੇਗਾ ਅਤੇ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।

ਇਰਾਨ ਜੰਗ ਨੇ ਲਿਆ ਨਵਾਂ ਮੋੜ: ਅਮਰੀਕਾ ਦੇ 2 ਜਹਾਜ਼ ਡਿੱਗੇ, 1 ਫੌਜੀ ਲਾਪਤਾ

April 4, 2026 1:03 pm

ਇਰਾਨ ਅਤੇ ਅਮਰੀਕਾ ਵਿਚਾਲੇ ਜਾਰੀ ਜੰਗ ਨੇ ਉਸ ਵੇਲੇ ਨਾਟਕੀ ਮੋੜ ਲੈ ਲਿਆ ਜਦੋਂ ਅਮਰੀਕਾ ਦੇ ਦੋ ਫੌਜੀ ਜਹਾਜ਼ ਵੱਖ-ਵੱਖ ਘਟਨਾਵਾਂ ਵਿੱਚ ਹਾਦਸਾਗ੍ਰਸਤ ਹੋ ਗਏ। ਪੰਜ ਹਫ਼ਤੇ ਪਹਿਲਾਂ ਸ਼ੁਰੂ ਹੋਈ ਇਸ ਜੰਗ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਇੱਕ ਲੜਾਕੂ ਜਹਾਜ਼ ਇਰਾਨ ਦੇ ਅੰਦਰ ਡਿੱਗਿਆ, ਜਿਸ ਵਿੱਚੋਂ ਇੱਕ ਫੌਜੀ ਨੂੰ ਬਚਾ ਲਿਆ ਗਿਆ ਹੈ ਜਦੋਂਕਿ ਦੂਜਾ ਅਜੇ ਵੀ ਲਾਪਤਾ ਹੈ। ਇਸ ਤੋਂ ਇਲਾਵਾ, ਇੱਕ ਅਮਰੀਕੀ A-10 ਹਮਲਾਵਰ ਜਹਾਜ਼ ਫਾਰਸ ਦੀ ਖਾੜੀ ਵਿੱਚ ਡਿੱਗਣ ਦੀ ਖ਼ਬਰ ਹੈ। ਇਹ ਘਟਨਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਦੇ ਮਹਿਜ਼ ਦੋ ਦਿਨ ਬਾਅਦ ਵਾਪਰੀ ਹੈ ਜਿਸ ਵਿੱਚ ਉਨ੍ਹਾਂ ਨੇ ਇਰਾਨ ਨੂੰ ਪੂਰੀ ਤਰ੍ਹਾਂ ਹਰਾਉਣ ਦੀ ਗੱਲ ਕਹੀ ਸੀ।-ਰਾਇਟਰਜ਼

ਇਰਾਨ ਨੇ ਪਾਕਿਸਤਾਨ ਦੀ ਵਿਚੋਲਗੀ ਨੂੰ ਕੀਤਾ ਰੱਦ; ਅਮਰੀਕਾ-ਇਜ਼ਰਾਈਲ ’ਤੇ ਹਮਲੇ ਜਾਰੀ

April 4, 2026 11:44 am

ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਟਕਰਾਅ ਦਰਮਿਆਨ ਇਰਾਨ ਨੇ ਪਾਕਿਸਤਾਨ ਵੱਲੋਂ ਕੀਤੀ ਗਈ ਵਿਚੋਲਗੀ ਦੀ ਪੇਸ਼ਕਸ਼ ਨੂੰ ਸਾਫ਼ ਤੌਰ ’ਤੇ ਠੁਕਰਾ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਇਰਾਨ ਨੇ ਪਾਕਿਸਤਾਨ ਵਿੱਚ ਕਿਸੇ ਵੀ ਅਮਰੀਕੀ ਵਫ਼ਦ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨਾਲ ਇਸਲਾਮਾਬਾਦ ਦੀਆਂ ਕੂਟਨੀਤਕ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਇਰਾਨ ਨੇ ਅਮਰੀਕਾ ਦੀਆਂ ਸ਼ਰਤਾਂ ਨੂੰ ‘ਨਾ-ਮਨਜ਼ੂਰ’ ਦੱਸਦਿਆਂ ਸੰਕਟ ਦੇ ਜਲਦੀ ਹੱਲ ਦੀ ਉਮੀਦ ਨੂੰ ਖ਼ਤਮ ਕਰ ਦਿੱਤਾ ਹੈ। ਦੂਜੇ ਪਾਸੇ, ਖੇਤਰ ਵਿੱਚ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਇਰਾਨ ਨੇ ਅਮਰੀਕਾ ਦੇ ਇੱਕ ਹੋਰ A-10 ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਅਤੇ ਇੱਕ ਅਮਰੀਕੀ ਪਾਇਲਟ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ।-ਪੀਟੀਆਈ

ਦੁਬਈ ’ਚ ਓਰੇਕਲ (Oracle) ਦੀ ਇਮਾਰਤ ’ਤੇ ਡਿੱਗਿਆ ਮਲਬਾ: ਜਾਨੀ ਨੁਕਸਾਨ ਤੋਂ ਬਚਾਅ

April 4, 2026 10:25 am

ਦੁਬਈ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਦੇ ‘ਇੰਟਰਨੈੱਟ ਸਿਟੀ’ ਇਲਾਕੇ ਵਿੱਚ ਸਥਿਤ ਅਮਰੀਕੀ ਕੰਪਨੀ ਓਰੇਕਲ (Oracle) ਦੀ ਇਮਾਰਤ ’ਤੇ ਅਸਮਾਨੀ ਮਲਬਾ ਡਿੱਗਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਲਬਾ ਇੱਕ ਹਵਾਈ ਹਮਲੇ ਨੂੰ ਰਸਤੇ ਵਿੱਚ ਹੀ ਸਫਲਤਾਪੂਰਵਕ ਰੋਕੇ ਜਾਣ (Aerial Interception) ਤੋਂ ਬਾਅਦ ਇਮਾਰਤ ਦੇ ਸਾਹਮਣੇ ਵਾਲੇ ਹਿੱਸੇ (facade) ’ਤੇ ਆ ਕੇ ਡਿੱਗਿਆ। ਇਸ ਘਟਨਾ ਦੌਰਾਨ ਇਮਾਰਤ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਪਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਲੋਕ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਓਰੇਕਲ ਉਨ੍ਹਾਂ 18 ਅਮਰੀਕੀ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਇਰਾਨ ਦੀ ‘ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ’ (IRGC) ਨੇ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਇਰਾਨ ਨੇ ਆਪਣੇ ਦੇਸ਼ ’ਤੇ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਇਨ੍ਹਾਂ ਕੰਪਨੀਆਂ 'ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਦੁਬਈ ਅਧਿਕਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕੀਤਾ ਜਾ ਰਿਹਾ ਹੈ।-ਰਾਇਟਰਜ਼

ਬਹਿਰੀਨ ਵੱਲੋਂ ਹੋਰਮੁਜ਼ ਜਲਮਾਰਗ ਖੁਲ੍ਹਵਾਉਣ ਦੇ ਪ੍ਰਸਤਾਵ ’ਤੇ ਵੋਟਿੰਗ ਮੁਲਤਵੀ

April 4, 2026 8:25 am

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇਸ ਮਹੀਨੇ ਦੀ ਪ੍ਰਧਾਨਗੀ ਸੰਭਾਲ ਰਹੇ ਖਾੜੀ ਦੇਸ਼ ਬਹਿਰੀਨ ਨੇ ਉਸ ਪ੍ਰਸਤਾਵ 'ਤੇ ਵੋਟਿੰਗ ਟਾਲ ਦਿੱਤੀ ਹੈ, ਜਿਸ ਦਾ ਉਦੇਸ਼ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣਾ ਅਤੇ ਉਸ 'ਤੇ ਇਰਾਨ ਦੇ ਦਬਦਬੇ ਨੂੰ ਖਤਮ ਕਰਨਾ ਸੀ। ਸੰਯੁਕਤ ਰਾਸ਼ਟਰ ਦੇ ਦੋ ਡਿਪਲੋਮੈਟਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਰੂਸ ਅਤੇ ਚੀਨ ਦੇ ਸਖ਼ਤ ਵਿਰੋਧ ਕਾਰਨ ਪਹਿਲਾਂ ਹੀ ਇਸ ਪ੍ਰਸਤਾਵ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਉੱਠਣ ਲੱਗੇ ਸਨ। ਪਰਿਸ਼ਦ ਦੀਆਂ ਬੈਠਕਾਂ ਗੁਪਤ ਹੋਣ ਕਾਰਨ ਨਾਮ ਨਾ ਛਾਪਣ ਦੀ ਸ਼ਰਤ 'ਤੇ ਡਿਪਲੋਮੈਟਾਂ ਨੇ ਦੱਸਿਆ ਕਿ ਹੁਣ ਇਸ ਪ੍ਰਸਤਾਵ 'ਤੇ ਵੋਟਿੰਗ ਅਗਲੇ ਹਫ਼ਤੇ ਕਰਵਾਈ ਜਾਵੇਗੀ। ਬਹਿਰੀਨ ਵੱਲੋਂ ਸਪਾਂਸਰ ਕੀਤੇ ਗਏ ਇਸ ਪ੍ਰਸਤਾਵ ਨੂੰ ਸ਼ਨਿਚਰਵਾਰ ਨੂੰ ਵੋਟਿੰਗ ਲਈ ਪੇਸ਼ ਕੀਤੇ ਜਾਣ ਦੀ ਉਮੀਦ ਸੀ, ਜਿਸ ਵਿੱਚ ਸਿਰਫ ਰੱਖਿਆਤਮਕ ਕਦਮਾਂ ਦੀ ਇਜਾਜ਼ਤ ਦੇਣ ਦਾ ਉਪਬੰਧ ਹੈ, ਜਦਕਿ ਸ਼ੁਰੂਆਤ ਵਿੱਚ ਖਾੜੀ ਦੇਸ਼ ਅਤੇ ਅਮਰੀਕਾ ਹਮਲਾਵਰ ਕਾਰਵਾਈ ਦੇ ਪੱਖ ਵਿੱਚ ਸਨ। ਪ੍ਰਸਤਾਵ ਦਾ ਮਕਸਦ ਇਸ ਅਹਿਮ ਜਲਮਾਰਗ ਵਿੱਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ। ਬਹਿਰੀਨ ਨੇ ਸੁਰੱਖਿਆ ਪਰਿਸ਼ਦ ਦੇ ਸਾਰੇ 15 ਮੈਂਬਰ ਦੇਸ਼ਾਂ ਤੋਂ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ, ਪਰ ਵੋਟਿੰਗ ਟਲਣ ਤੋਂ ਸਪੱਸ਼ਟ ਹੈ ਕਿ ਇਹ ਮਸੌਦਾ ਅਜੇ ਵੀ ਰੂਸ ਅਤੇ ਚੀਨ ਨੂੰ ਪ੍ਰਵਾਨ ਨਹੀਂ ਹੈ। PTI

This Live Blog has Ended
Advertisement
×