DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US-Iran-Israel War: ਅਲੀ Larijani ਦੀ ਥਾਂ Mohammad Bagher Zolghadr ਬਣੇ ਇਰਾਨ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਨਵੇਂ ਸਕੱਤਰ

  • fb
  • twitter
  • whatsapp
  • whatsapp
Advertisement

US-Iran-Israel War: ਇਰਾਨ ਨੇ ਮੁਹੰਮਦ ਬਾਘੇਰ ਜ਼ੋਲਘਦਰ ਨੂੰ ਆਪਣੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦਾ ਨਵਾਂ ਮੁਖੀ ਚੁਣ ਲਿਆ ਹੈ। ਇਹ ਫੈਸਲਾ ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਜ਼ੋਲਘਦਰ ਪਹਿਲਾਂ ਵੀ ਇਰਾਨ ਦੀ ਫੌਜ ਅਤੇ ਸਰਕਾਰ ਵਿੱਚ ਪ੍ਰਭਾਵਸ਼ਾਲੀ ਅਹੁਦਿਆਂ 'ਤੇ ਰਹਿ ਚੁੱਕੇ ਹਨ ਅਤੇ ਹੁਣ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜੇ ਵੱਡੇ ਫੈਸਲੇ ਲੈਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਬਿਜਲੀ ਘਰਾਂ ’ਤੇ ਹੋਣ ਵਾਲੇ ਹਮਲਿਆਂ ਨੂੰ ਫਿਲਹਾਲ ਪੰਜ ਦਿਨਾਂ ਲਈ ਟਾਲ ਦਿੱਤਾ ਹੈ। ਟਰੰਪ ਦਾ ਦਾਅਵਾ ਹੈ ਕਿ ਅਮਰੀਕਾ ਇੱਕ ‘ਸਤਿਕਾਰਤ’ ਇਰਾਨੀ ਆਗੂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਰਾਨ ਸ਼ਾਂਤੀ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲਾਂਕਿ, ਇਰਾਨੀ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਟਰੰਪ ਇਰਾਨ ਦੀ ਚਿਤਾਵਨੀ ਤੋਂ ਬਾਅਦ ਪਿੱਛੇ ਹਟ ਗਏ ਹਨ।

ਦੂਜੇ ਪਾਸੇ, ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਦੀ ਜੇਬ ’ਤੇ ਭਾਰੀ ਬੋਝ ਪੈ ਰਿਹਾ ਹੈ ਅਤੇ ਲੋਕਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵਿੱਚ ਕਟੌਤੀ ਕਰਨੀ ਪੈ ਰਹੀ ਹੈ।

Advertisement

ਜੰਗ ਦੇ ਮੈਦਾਨ ਵਿੱਚ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਇਜ਼ਰਾਇਲੀ ਫੌਜ ਨੇ ਬੈਰੂਤ ਦੇ ਦੱਖਣੀ ਇਲਾਕਿਆਂ ’ਤੇ ਜ਼ਬਰਦਸਤ ਹਮਲੇ ਕੀਤੇ ਹਨ, ਜਿਸ ਕਾਰਨ ਲਿਬਨਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਹੋ ਗਈ ਹੈ ਅਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਅਤੇ ਲਿਬਨਾਨ ’ਤੇ ਹਮਲੇ ਜਾਰੀ ਰੱਖਣਗੇ। ਇਸ ਦੌਰਾਨ, ਪਾਕਿਸਤਾਨ, ਤੁਰਕੀ ਅਤੇ ਮਿਸਰ ਵਰਗੇ ਦੇਸ਼ ਇਸ ਖੇਤਰੀ ਤਣਾਅ ਨੂੰ ਘਟਾਉਣ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ ਤਾਂ ਜੋ ਕਿਸੇ ਵੱਡੀ ਤਬਾਹੀ ਨੂੰ ਰੋਕਿਆ ਜਾ ਸਕੇ।

Advertisement

ਅਲੀ ਲਾਰੀਜਾਨੀ ਦੀ ਥਾਂ ਮੁਹੰਮਦ ਬਾਘੇਰ ਜ਼ੋਲਘਦਰ ਬਣੇ ਇਰਾਨ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਨਵੇਂ ਸਕੱਤਰ

March 24, 2026 4:41 pm

ਇਰਾਨ ਨੇ ਮੁਹੰਮਦ ਬਾਘੇਰ ਜ਼ੋਲਘਦਰ ਨੂੰ ਆਪਣੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦਾ ਨਵਾਂ ਮੁਖੀ ਚੁਣ ਲਿਆ ਹੈ। ਇਹ ਫੈਸਲਾ ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਲਿਆ ਗਿਆ ਹੈ। ਜ਼ੋਲਘਦਰ ਪਹਿਲਾਂ ਵੀ ਇਰਾਨ ਦੀ ਫੌਜ ਅਤੇ ਸਰਕਾਰ ਵਿੱਚ ਪ੍ਰਭਾਵਸ਼ਾਲੀ ਅਹੁਦਿਆਂ 'ਤੇ ਰਹਿ ਚੁੱਕੇ ਹਨ ਅਤੇ ਹੁਣ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜੇ ਵੱਡੇ ਫੈਸਲੇ ਲੈਣਗੇ। ਇਹ ਬਦਲਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਪਿਛਲੇ ਹਫ਼ਤੇ ਤਹਿਰਾਨ ਵਿੱਚ ਹੋਏ ਇੱਕ ਹਵਾਈ ਹਮਲੇ ਦੌਰਾਨ ਅਲੀ ਲਾਰੀਜਾਨੀ ਦੀ ਮੌਤ ਹੋ ਗਈ ਸੀ। ਲਾਰੀਜਾਨੀ ਇਰਾਨ ਦੀ ਰਾਜਨੀਤੀ ਦੇ ਬਹੁਤ ਵੱਡੇ ਆਗੂ ਸਨ। ਹੁਣ ਜ਼ੋਲਘਦਰ ਦੀ ਨਿਯੁਕਤੀ ਤੋਂ ਇਹ ਸਾਫ਼ ਲੱਗ ਰਿਹਾ ਹੈ ਕਿ ਇਰਾਨ ਮੌਜੂਦਾ ਜੰਗੀ ਹਾਲਾਤ ਅਤੇ ਲਿਬਨਾਨ ਵਰਗੇ ਖੇਤਰਾਂ ਵਿੱਚ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਆਪਣੀ ਸੁਰੱਖਿਆ ਰਣਨੀਤੀ ਨੂੰ ਹੋਰ ਸਖ਼ਤ ਕਰਨ ਜਾ ਰਿਹਾ ਹੈ।

US-Iran-Israel War Live: ਦੱਖਣੀ ਕੋਰੀਆ ਮਈ ਤੱਕ ਮੁੜ ਚਾਲੂ ਕਰੇਗਾ ਪੰਜ ਪ੍ਰਮਾਣੂ ਰਿਐਕਟਰ, ਕੋਲਾ ਪਲਾਂਟਾਂ ’ਤੇ ਵੀ ਮਿਲੇਗੀ ਢਿੱਲ

March 24, 2026 3:21 pm

ਦੱਖਣੀ ਕੋਰੀਆ ਨੇ ਕੁਦਰਤੀ ਗੈਸ ਦੀ ਖਪਤ ਨੂੰ ਘਟਾਉਣ ਲਈ ਪ੍ਰਮਾਣੂ ਅਤੇ ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟਾਂ ਦੇ ਸੰਚਾਲਨ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਜਲਵਾਯੂ ਅਤੇ ਊਰਜਾ ਮੰਤਰੀ ਕਿਮ ਸੁੰਗਵਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ 26 ਪ੍ਰਮਾਣੂ ਰਿਐਕਟਰਾਂ ਵਿੱਚੋਂ 15 ਇਸ ਸਮੇਂ ਚੱਲ ਰਹੇ ਹਨ ਅਤੇ ਮੁਰੰਮਤ ਅਧੀਨ 11 ਰਿਐਕਟਰਾਂ ਵਿੱਚੋਂ ਪੰਜ ਦੇ ਮਈ ਤੱਕ ਦੁਬਾਰਾ ਚਾਲੂ ਹੋਣ ਦੀ ਉਮੀਦ ਹੈ। ਕਿਮ ਨੇ ਕਿਹਾ ਕਿ ਅਧਿਕਾਰੀ ਕੋਲੇ ਨਾਲ ਚੱਲਣ ਵਾਲੇ ਪਲਾਂਟਾਂ 'ਤੇ ਨਿਕਾਸੀ ਸਬੰਧੀ ਪਾਬੰਦੀਆਂ ਵਿੱਚ ਵੀ ਅਸਥਾਈ ਤੌਰ 'ਤੇ ਢਿੱਲ ਦੇਣਗੇ ਤਾਂ ਜੋ ਸਾਫ਼ ਦਿਨਾਂ ਵਿੱਚ ਉਨ੍ਹਾਂ ਦੀ ਪੈਦਾਵਾਰ ਵਧਾਈ ਜਾ ਸਕੇ। ਏਪੀ

US-Iran-Israel War Live: ਇਰਾਨ ਦੇ ਵਿਦੇਸ਼ ਮੰਤਰੀ ਨੇ ਰੂਸ, ਤੁਰਕੀ ਅਤੇ ਪਾਕਿਸਤਾਨ ਸਣੇ ਕਈ ਦੇਸ਼ਾਂ ਨਾਲ ਕੀਤੀ ਚਰਚਾ

March 24, 2026 2:44 pm

ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸੋਮਵਾਰ ਤੋਂ ਆਪਣੇ ਵੱਖ-ਵੱਖ ਦੇਸ਼ਾਂ ਦੇ ਹਮਰੁਤਬਾ ਮੰਤਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅਜ਼ਰਬਾਈਜਾਨ, ਮਿਸਰ, ਓਮਾਨ, ਪਾਕਿਸਤਾਨ, ਰੂਸ, ਦੱਖਣੀ ਕੋਰੀਆ, ਤੁਰਕੀ ਅਤੇ ਤੁਰਕਮੇਨਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਏਪੀ

US-Iran-Israel War Live: ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

March 24, 2026 10:17 am

US-Iran-Israel War Live: ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸਮਝੌਤਾ ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ ਹੈ। ਇਸ ਤਹਿਤ ਆਸਟਰੇਲੀਆ ਭੇਜੀਆਂ ਜਾਣ ਵਾਲੀਆਂ 99 ਫੀਸਦ ਤੋਂ ਵੱਧ ਯੂਰਪੀਅਨ ਵਸਤੂਆਂ ’ਤੇ ਟੈਰਿਫ਼ (ਟੈਕਸ) ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਆਸਟਰੇਲੀਆ ਦੇ ਮਹੱਤਵਪੂਰਨ ਖਣਿਜਾਂ (Critical Minerals) ਦੇ ਬਰਾਮਦ ’ਤੇ ਵੀ ਕੋਈ ਟੈਕਸ ਨਹੀਂ ਲੱਗੇਗਾ, ਜਿਸ ਨਾਲ ਗਲੋਬਲ ਸਪਲਾਈ ਚੇਨ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।-ਰਾਇਟਰਜ਼

US-Iran-Israel War Live: ਇਜ਼ਰਾਇਲੀ ਲੜਾਕੂ ਜਹਾਜ਼ਾਂ ਵੱਲੋਂ ਬੇਰੂਤ ਦੇ ਦੱਖਣੀ ਇਲਾਕਿਆਂ ’ਤੇ ਭਾਰੀ ਬੰਬਾਰੀ

March 24, 2026 10:16 am

US-Iran-Israel War Live: ਇਜ਼ਰਾਇਲੀ ਫੌਜ ਨੇ ਮੰਗਲਵਾਰ ਰਾਤ ਨੂੰ ਬੇਰੂਤ ਦੇ ਦੱਖਣੀ ਉਪਨਗਰਾਂ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਹਵਾਈ ਹਮਲੇ ਕੀਤੇ। ਇਜ਼ਰਾਈਲ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਫੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲਿਆਂ ਦੌਰਾਨ ਸ਼ਹਿਰ ਦੇ ਉੱਪਰ ਨੀਵੀਂ ਉਡਾਣ ਭਰਦੇ ਜਹਾਜ਼ਾਂ ਦੀਆਂ ਗੂੰਜਾਂ ਸੁਣੀਆਂ ਗਈਆਂ। ਹਾਲਾਂਕਿ, ਇਨ੍ਹਾਂ ਤਾਜ਼ਾ ਹਮਲਿਆਂ ਵਿੱਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਰਿਪੋਰਟ ਸਾਹਮਣੇ ਨਹੀਂ ਆਈ ਹੈ।-ਏਪੀ

US-Iran-Israel War: ਮਿਜ਼ਾਈਲ ਚਿਤਾਵਨੀ ਤੋਂ ਬਾਅਦ ਉੱਤਰੀ ਇਜ਼ਰਾਈਲ ਵਿੱਚ ਧਮਾਕੇ ਦੀ ਖ਼ਬਰ

March 24, 2026 10:08 am

US-Iran-Israel War: ਮੰਗਲਵਾਰ ਤੜਕੇ ਉੱਤਰੀ ਇਜ਼ਰਾਈਲ ਵਿੱਚ ਇੱਕ ਮਿਜ਼ਾਈਲ ਦੇ ਡਿੱਗਣ (ਇੰਪੈਕਟ) ਦੀਆਂ ਰਿਪੋਰਟਾਂ ਤੋਂ ਬਾਅਦ ਖੋਜ ਅਤੇ ਬਚਾਅ ਟੀਮਾਂ ਨੇ ਪ੍ਰਭਾਵਿਤ ਵਾਲੀ ਥਾਂ ’ਤੇ ਮੋਰਚਾ ਸੰਭਾਲ ਲਿਆ ਹੈ। ਇਜ਼ਰਾਈਲ ਦੇ ‘ਹੋਮ ਫਰੰਟ ਕਮਾਂਡ’ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਟਨਾ ਵਾਲੀ ਥਾਂ ’ਤੇ ਇਕੱਠੇ ਹੋਣ ਤੋਂ ਗੁਰੇਜ਼ ਕਰਨ। ਇਹ ਬਿਆਨ ਇਜ਼ਰਾਇਲੀ ਫੌਜ ਦੀ ਉਸ ਚਿਤਾਵਨੀ ਤੋਂ ਕੁਝ ਸਮਾਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਇਰਾਨ ਵੱਲੋਂ ਇਜ਼ਰਾਈਲ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਹਨ।-ਏਪੀ

This Live Blog has Ended
Advertisement
×