DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Iran-Israel War LIVE updates: ਇਜ਼ਰਾਈਲ-ਅਮਰੀਕਾ ਵੱਲੋਂ ਇਰਾਨ ਦੀ ਪ੍ਰਮੁੱਖ ਵਿਗਿਆਨਕ ਸੰਸਥਾ ’ਤੇ ਹਮਲਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਇਰਾਨ ਨੇ ਸੋਮਵਾਰ ਨੂੰ ਇਜ਼ਰਾਈਲ ਅਤੇ ਅਮਰੀਕਾ 'ਤੇ ਆਪਣੇ ਇਕ ਪ੍ਰਮੁੱਖ ਵਿਗਿਆਨਕ ਸੰਸਥਾਨ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਦਾਅਵਾ ਕੀਤਾ ਹੈ ਕਿ ਤਾਜ਼ਾ ਹਮਲਿਆਂ ਦੌਰਾਨ ਇਰਾਨ ਦੇ ਐੱਮਆਈਟੀ (MIT) ’ਤੇ ਬੰਬਾਰੀ ਕੀਤੀ ਗਈ ਹੈ।

ਮਲਬੇ ਅਤੇ ਨੁਕਸਾਨੀ ਗਈ ਅਕਾਦਮਿਕ ਸਮੱਗਰੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਰਾਘਚੀ ਨੇ ਕਿਹਾ ਕਿ ਇਹ ਹਮਲਾ ਇੱਕ ਪ੍ਰਮੁੱਖ ਖੋਜ ਕੇਂਦਰ 'ਤੇ ਹੋਇਆ ਹੈ, ਜਿਸ ਨੂੰ ਉਨ੍ਹਾਂ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ 'ਤੇ ਹੋ ਰਹੇ ਹਮਲਿਆਂ ਦਾ ਹਿੱਸਾ ਦੱਸਿਆ।

Advertisement

ਉਨ੍ਹਾਂ ਨੇ ਐਕਸ (X) 'ਤੇ ਇਕ ਪੋਸਟ ਵਿੱਚ ਕਿਹਾ, “ਇਜ਼ਰਾਈਲੀ-ਅਮਰੀਕੀ ਹਮਲਾਵਰਾਂ ਨੇ ਇਰਾਨ ਦੇ ਐੱਮ ਆ ਈਟੀ ’ਤੇ ਬੰਬਾਰੀ ਕੀਤੀ ਹੈ। ਇਹ ਹੋਰ ਯੂਨੀਵਰਸਿਟੀਆਂ 'ਤੇ ਹੋਏ ਹਮਲਿਆਂ ਤੋਂ ਬਾਅਦ ਹੋਇਆ ਹੈ।”

Advertisement

ਪੋਸਟ ਦੇ ਨਾਲ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ  ਇੱਕ ਬੁਰੀ ਤਰ੍ਹਾਂ ਨੁਕਸਾਨੀ ਗਈ ਇਮਾਰਤ ਦਿਖਾਈ ਦੇ ਰਹੀ ਹੈ, ਜਿਸ ਦੇ ਮਲਬੇ ਵਿੱਚ ਇਰਾਨੀ ਝੰਡਾ ਫਸਿਆ ਹੋਇਆ ਹੈ। ਇੱਕ ਹੋਰ ਤਸਵੀਰ ਵਿੱਚ ਗੁੰਝਲਦਾਰ ਗਣਿਤ ਦੀਆਂ ਸਮੀਕਰਨਾਂ (equations) ਵਾਲੇ ਖਿੱਲਰੇ ਹੋਏ ਅਤੇ ਮਿੱਟੀ ਨਾਲ ਲਿਬੜੇ ਕਾਗਜ਼ ਦਿਖਾਏ ਗਏ ਹਨ, ਜਿਸ ਦੇ ਨਾਲ ਤਦਿਰਾਨ ਸਥਿਤ ਸਿਧਾਂਤਕ ਭੌਤਿਕ ਵਿਗਿਆਨ ਅਤੇ ਗਣਿਤ ਦੇ ਇੱਕ ਸੰਸਥਾਨ ਦੇ ਹੈਡਰ ਵਾਲਾ ਦਸਤਾਵੇਜ਼ ਵੀ ਹੈ।

ਅਰਾਘਚੀ ਦੀ ਪੋਸਟ ਤਹਿਰਾਨ ਵਿੱਚ ਸ਼ਰੀਫ਼ ਯੂਨੀਵਰਸਿਟੀ ਆਫ਼ ਟੈਕਨਾਲੋਜੀ 'ਤੇ ਹੋਏ ਹਮਲੇ ਦੇ ਸੰਦਰਭ ਵਿੱਚ ਸੀ। ਰਿਪੋਰਟਾਂ ਅਨੁਸਾਰ ਸੋਮਵਾਰ ਤੜਕੇ ਹੋਏ ਹਵਾਈ ਹਮਲੇ ਵਿੱਚ ਯੂਨੀਵਰਸਿਟੀ ਦੀ ਮਸਜਿਦ ਵਾਲੀ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ।

ਇਤਿਹਾਸਕ ਸੰਦਰਭ ਦੇ ਨਾਲ ਇੱਕ ਸਖ਼ਤ ਸੰਦੇਸ਼ ਵਿੱਚ ਅਰਾਘਚੀ ਨੇ ਪੈਗੰਬਰ ਮੁਹੰਮਦ ਨਾਲ ਜੁੜੇ ਇੱਕ ਕਥਨ ਦਾ ਹਵਾਲਾ ਦਿੰਦੇ ਹੋਏ ਕਿਹਾ, “ਜੇ ਗਿਆਨ ਦੂਰ ਸਥਿਤ 'ਪਲੀਏਡਜ਼' (ਸੱਤ ਰਿਸ਼ੀ ਤਾਰਾ ਮੰਡਲ) ਵਿੱਚ ਵੀ ਹੁੰਦਾ, ਤਾਂ ਵੀ ਇਰਾਨੀ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ। ਹਮਲਾਵਰ ਸਾਡੀ ਤਾਕਤ ਦੇਖਣਗੇ।” -ਉਜਵਲ ਜਲਾਲੀ

ਇਰਾਨ 'ਚ ਤੜਕਸਾਰ ਰਿਹਾਇਸ਼ੀ ਇਮਾਰਤ 'ਤੇ ਹਵਾਈ ਹਮਲਾ ; 13 ਮੌਤਾਂ

April 6, 2026 7:34 pm

ਇਰਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸੋਮਵਾਰ ਤੜਕਸਾਰ ਦੇਸ਼ ਦੀ ਰਾਜਧਾਨੀ ਤਹਿਰਾਨ ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਸ਼ਹਿਰ ਦੀ ਰਿਹਾਇਸ਼ੀ ਇਮਾਰਤ 'ਤੇ ਹਵਾਈ ਹਮਲਾ ਹੋਇਆ, ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ। ਅਰਧ-ਸਰਕਾਰੀ ਫਾਰਸ ਨਿਊਜ਼ ਏਜੰਸੀ ਅਤੇ ਨੂਰ ਨਿਊਜ਼ ਨੇ ਇਸਲਾਮਸ਼ਹਿਰ ਦੇ ਨੇੜੇ ਇਸ ਹਮਲੇ ਦੀ ਰਿਪੋਰਟ ਦਿੱਤੀ ਹੈ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਮਾਰਤ 'ਤੇ ਹਮਲਾ ਕਿਉਂ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਾ ਤਾਂ ਇਜ਼ਰਾਈਲ ਅਤੇ ਨਾ ਹੀ ਅਮਰੀਕਾ ਨੇ ਲਈ ਹੈ ਪਰ ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨੂੰ ਦਿੱਤੀ ਗਈ ਸਖ਼ਤ ਧਮਕੀ ਤੋਂ ਬਾਅਦ ਹੋਏ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਰਾਨ ਨੂੰ ਹੋਰਮੁਜ਼ ਦੇ ਜਲ ਮਾਰਗ ਨੂੰ ਲਾਜ਼ਮੀ ਤੌਰ 'ਤੇ ਮੁੜ ਖੋਲ੍ਹਣਾ ਚਾਹੀਦਾ ਹੈ। ਤੜਕਸਾਰ ਹੋਏ ਹਵਾਈ ਹਮਲਿਆਂ ਵਿੱਚ ਤਹਿਰਾਨ ਦੀ ਸ਼ਰੀਫ ਯੂਨੀਵਰਸਿਟੀ ਆਫ ਟੈਕਨਾਲੋਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਇਰਾਨੀ ਮੀਡੀਆ ਨੇ ਉੱਥੇ ਇਮਾਰਤਾਂ ਦੇ ਨੁਕਸਾਨ ਦੇ ਨਾਲ-ਨਾਲ ਕੈਂਪਸ ਦੇ ਨਾਲ ਲੱਗਦੇ ਕੁਦਰਤੀ ਗੈਸ ਵੰਡ ਕੇਂਦਰ 'ਤੇ ਹੋਏ ਹਮਲੇ ਦੀ ਵੀ ਰਿਪੋਰਟ ਦਿੱਤੀ ਹੈ। (ਏਜੰਸੀਆਂ)

45 ਦਿਨਾਂ ਦੀ ਜੰਗਬੰਦੀ 'ਤੇ ਚਰਚਾ

April 6, 2026 9:48 am

ਅਮਰੀਕੀ ਮੀਡੀਆ ਅਦਾਰੇ ਐਕਸੀਓਸ (Axios) ਨੇ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਦਿੱਤੀ ਹੈ ਕਿ ਅਮਰੀਕਾ, ਇਰਾਨ ਅਤੇ ਖੇਤਰੀ ਵਿਚੋਲਿਆਂ ਦਾ ਇੱਕ ਸਮੂਹ 45 ਦਿਨਾਂ ਦੀ ਸੰਭਾਵੀ ਜੰਗਬੰਦੀ ਦੀਆਂ ਸ਼ਰਤਾਂ 'ਤੇ ਚਰਚਾ ਕਰ ਰਿਹਾ ਹੈ। ਇਹ ਜੰਗਬੰਦੀ ਲੜਾਈ ਦੇ ਪੱਕੇ ਖ਼ਾਤਮੇ ਦਾ ਰਸਤਾ ਬਣਾ ਸਕਦੀ ਹੈ।

ਤੇਲ ਦੀ ਸਪਲਾਈ ਬਚਾਉਣ ਲਈ ਜੋਖ਼ਮ ਉਠਾਉਣਾ ਜ਼ਰੂਰੀ: ਦੱਖਣੀ ਕੋਰਿਆਈ ਰਾਸ਼ਟਰਪਤੀ

April 6, 2026 9:48 am

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਨੇ ਸੋਮਵਾਰ ਨੂੰ ਕਿਹਾ ਕਿ ਹੋਰਮੁਜ਼ ਦੇ ਜਲ ਮਾਰਗ ਵਿੱਚ ਰੁਕਾਵਟਾਂ ਦੇ ਬਾਵਜੂਦ ਤੇਲ ਦੀ ਸਪਲਾਈ ਜਾਰੀ ਰੱਖਣ ਲਈ ਕੁੱਝ ਹੱਦ ਤੱਕ ਜੋਖ਼ਮ ਲੈਣਾ ਪਵੇਗਾ। ਕੈਬਨਿਟ ਮੀਟਿੰਗ ਵਿੱਚ ਲੀ ਨੇ ਕਿਹਾ, "ਸਾਡੇ ਕੋਲ ਬਹੁਤ ਜ਼ਿਆਦਾ ਬਦਲਵੇਂ ਰਸਤੇ ਨਹੀਂ ਹਨ ਅਤੇ ਜੇਕਰ ਵਧਦੇ ਖ਼ਤਰੇ ਕਾਰਨ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਇਸ ਦਾ ਦੱਖਣੀ ਕੋਰੀਆ ਦੀ ਕੱਚੇ ਤੇਲ ਦੀ ਸਪਲਾਈ 'ਤੇ ਗੰਭੀਰ ਅਸਰ ਪੈ ਸਕਦਾ ਹੈ ਅਤੇ ਜਨਤਾ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਸਾਨੂੰ ਸੰਤੁਲਨ ਬਣਾਉਣ ਅਤੇ ਕੁਝ ਹੱਦ ਤੱਕ ਜੋਖ਼ਮ ਉਠਾਉਣ ਦੀ ਲੋੜ ਹੈ।

ਕੁਵੈਤ ਵਿੱਚ ਸੁਣਾਈ ਦਿੱਤੀਆਂ ਧਮਾਕਿਆਂ ਦੀਆਂ ਆਵਾਜ਼ਾਂ

April 6, 2026 9:48 am

ਕੁਵੈਤ ਦੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਕੁਵੈਤ ਦੀ ਹਵਾਈ ਰੱਖਿਆ ਪ੍ਰਣਾਲੀ ਇਸ ਸਮੇਂ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਰਹੀ ਹੈ। ਜਨਰਲ ਸਟਾਫ ਨੇ ਕਿਹਾ ਕਿ ਸੁਣਾਈ ਦੇਣ ਵਾਲੇ ਕਿਸੇ ਵੀ ਧਮਾਕੇ ਦੀ ਆਵਾਜ਼ ਇਨ੍ਹਾਂ ਰੱਖਿਆ ਪ੍ਰਣਾਲੀਆਂ ਵੱਲੋਂ ਹਮਲੇ ਨੂੰ ਰੋਕਣ ਦੀ ਕੀਤੀ ਜਾ ਰਹੀ ਕਾਰਵਾਈ ਕਾਰਨ ਆ ਰਹੀ ਹੈ।

This Live Blog has Ended
Advertisement
×