DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Iran-Israel-US War Live: ਇਰਾਨ ਵੱਲੋਂ ਯੂਏਈ ’ਤੇ ਮਿਜ਼ਾਈਲ ਹਮਲਾ; ਤਿੰਨ ਭਾਰਤੀ ਜ਼ਖ਼ਮੀ; ਹਮਲਿਆਂ ਤੋਂ ਬਾਅਦ ਹਵਾਈ ਖੇਤਰ ’ਤੇ ਪਾਬੰਦੀ

  • fb
  • twitter
  • whatsapp
  • whatsapp
featured-img featured-img
FILE PHOTO: Ships and tankers in the Strait of Hormuz off the coast of Musandam, Oman, REUTERS//File Photo
Advertisement

Iran-Israel-US War: ਇਰਾਨ ਵੱਲੋਂ ਸੰਯੁਕਤ ਅਰਬ ਅਮੀਰਾਤ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਗਏ ਜਿਸ ਵਿਚ ਤਿੰਨ ਭਾਰਤੀ ਜ਼ਖ਼ਮੀ ਹੋ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਯੂਏਈ ਨੇ ਆਪਣੇ ਹਵਾਈ ਖੇਤਰ ਵਿੱਚ ਉਡਾਣਾਂ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਯੂਏਈ ਦੀ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਚਿਤਾਵਨੀ ਅਤੇ ਨੋਟਿਸਾਂ ਅਨੁਸਾਰ ਹੁਣ ਜਹਾਜ਼ਾਂ ਨੂੰ ਸਿਰਫ਼ ਕੁਝ ਖਾਸ ਮਨਜ਼ੂਰਸ਼ੁਦਾ ਰੂਟਾਂ ਰਾਹੀਂ ਹੀ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ ਜੋ 11 ਮਈ ਤੱਕ ਜਾਰੀ ਰਹੇਗੀ। ਇਨ੍ਹਾਂ ਹਮਲਿਆਂ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖਮੀ ਹੋ ਗਏ ਹਨ। ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਹੋਰਮੁਜ਼ ਜਲਡਮਰੂ ਵਿੱਚ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਖ਼ਤਰੇ ਵਿੱਚ ਪੈਣ ਕਾਰਨ ਤਣਾਅ ਬੇਹੱਦ ਵਧ ਗਿਆ ਹੈ। ਅਮਰੀਕੀ ਫ਼ੌਜ ਨੇ ਸੋਮਵਾਰ ਨੂੰ ਇਸ ਰਸਤੇ ਰਾਹੀਂ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ।

ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਬ੍ਰੈਡ ਕੂਪਰ ਨੇ ਦੱਸਿਆ ਕਿ ਇਰਾਨ ਨੇ ਸੋਮਵਾਰ ਨੂੰ ਹਾਰਮੁਜ਼ ਦੇ ਇਲਾਕੇ ਵਿੱਚ ਹਮਲਾਵਰ ਰੁਖ਼ ਅਪਣਾਇਆ, ਜਿਸ ਤੋਂ ਬਾਅਦ ਅਮਰੀਕੀ ਹੈਲੀਕਾਪਟਰਾਂ ਨੇ ਇਰਾਨ ਦੀਆਂ ਛੇ ਛੋਟੀਆਂ ਕਿਸ਼ਤੀਆਂ ਨੂੰ ਡੋਬ ਦਿੱਤਾ ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਕੂਪਰ ਅਨੁਸਾਰ ਇਰਾਨ ਨੇ ਕਈ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਅਮਰੀਕੀ ਸੁਰੱਖਿਆ ਛੱਤਰੀ ਨੇ ਇਨ੍ਹਾਂ ਸਾਰੇ ਖ਼ਤਰਿਆਂ ਨੂੰ ਨਾਕਾਮ ਕਰ ਦਿੱਤਾ।

Advertisement

Advertisement

ਦੂਜੇ ਪਾਸੇ, ਯੂ.ਏ.ਈ. ਦੇ ਫੁਜੈਰਾਹ ਵਿੱਚ ਇੱਕ ਤੇਲ ਪਾਈਪਲਾਈਨ ਕੇਂਦਰ ’ਤੇ ਹੋਏ ਡਰੋਨ ਹਮਲੇ ਕਾਰਨ ਭਾਰੀ ਅੱਗ ਲੱਗ ਗਈ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਤਿੰਨ ਭਾਰਤੀ ਨਾਗਰਿਕ ਦਰਮਿਆਨੇ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਬ੍ਰਿਟਿਸ਼ ਫ਼ੌਜ ਨੇ ਵੀ ਯੂ.ਏ.ਈ. ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ਨੂੰ ਅੱਗ ਲੱਗਣ ਦੀ ਰਿਪੋਰਟ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਕੋਰੀਆ ਨੂੰ ਵੀ ਇਸ ਸੁਰੱਖਿਆ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਨੇ ਇੱਕ ਦੱਖਣੀ ਕੋਰੀਆਈ ਜਹਾਜ਼ ’ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਖਿੱਚੋਤਾਣ ਦੇ ਚਲਦਿਆਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ ਅਤੇ ਬ੍ਰੈਂਟ ਕਰੂਡ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀ ਗਈ ਹੈ। ਸੰਯੁਕਤ ਰਾਸ਼ਟਰ ਨੇ ਖੇਤਰ ਵਿੱਚ ਵਧ ਰਹੀ ਫ਼ੌਜੀ ਸਰਗਰਮੀ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਬਹਾਲ ਰੱਖਣ ਦੀ ਅਪੀਲ ਕੀਤੀ ਹੈ।-ਰਾਇਟਰਜ਼

ਕਤਰ ਕੋਲੋਂ ਅਮਰੀਕੀ ਹਵਾਈ ਫੌਜ ਦਾ ਜਹਾਜ਼ ਗਾਇਬ; ਐਮਰਜੈਂਸੀ ਸਿਗਨਲ ਮਿਲਣ ਤੋਂ ਬਾਅਦ ਜਹਾਜ਼ ਦਾ ਸੰਪਰਕ ਟੁੱਟਿਆ

May 5, 2026 7:49 pm

ਮੱਧ ਪੂਰਬ (ਮਿਡਲ ਈਸਟ) ਵਿੱਚ ਵਧਦੇ ਤਣਾਅ ਦੇ ਵਿਚਕਾਰ ਅਮਰੀਕੀ ਹਵਾਈ ਸੈਨਾ ਦਾ ਇੱਕ KC-135 'ਸਟਰੈਟੋਟੈਂਕਰ' ਜਹਾਜ਼ ਕਤਰ ਦੇ ਉੱਪਰ ਐਮਰਜੈਂਸੀ ਸਿਗਨਲ ਦੇਣ ਤੋਂ ਬਾਅਦ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਨੂੰ ‘ਫਲਾਇੰਗ ਗੈਸ ਸਟੇਸ਼ਨ’ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਹਵਾ ਵਿੱਚ ਹੀ ਦੂਜੇ ਫੌਜੀ ਜਹਾਜ਼ਾਂ ਵਿੱਚ ਤੇਲ ਭਰਨ ਦੀ ਸਮਰੱਥਾ ਰੱਖਦਾ ਹੈ। ਇਰਾਨ ਦੀ 'ਫਾਰਸ ਨਿਊਜ਼ ਏਜੰਸੀ' ਅਨੁਸਾਰ ਇਸ ਜਹਾਜ਼ ਨੇ ਉਡਾਣ ਦੌਰਾਨ ‘7700’ ਦਾ ਐਮਰਜੈਂਸੀ ਕੋਡ ਭੇਜਿਆ ਸੀ। ਇਹ ਕੋਡ ਉਦੋਂ ਦਿੱਤਾ ਜਾਂਦਾ ਹੈ ਜਦੋਂ ਜਹਾਜ਼ ਵਿੱਚ ਕੋਈ ਬੇਹੱਦ ਗੰਭੀਰ ਸਮੱਸਿਆ ਆ ਜਾਵੇ। ਹਾਲਾਂਕਿ, ਇਰਾਨ ਨੇ ਇਸ ਘਟਨਾ ਵਿੱਚ ਆਪਣੀ ਕਿਸੇ ਵੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਹੈ। ਇਹ ਜਹਾਜ਼ ਯੂਏਈ (UAE) ਦੇ ਅਲ ਧਫਰਾ ਏਅਰ ਬੇਸ ਤੋਂ ਉੱਡਿਆ ਸੀ ਅਤੇ ਫਾਰਸ ਦੀ ਖਾੜੀ ਉੱਪਰੋਂ ਲੰਘ ਰਿਹਾ ਸੀ, ਜਦੋਂ ਕਤਰ ਕੋਲ ਅਚਾਨਕ ਇਸ ਦਾ ਸਿਗਨਲ ਗਾਇਬ ਹੋ ਗਿਆ। ਫਲਾਈਟ ਡੇਟਾ ਮੁਤਾਬਕ ਜਹਾਜ਼ ਕੁਝ ਸਮੇਂ ਤੱਕ ਅਸਮਾਨ ਵਿੱਚ ਚੱਕਰ ਕੱਟਦਾ ਰਿਹਾ ਅਤੇ ਫਿਰ ਤੇਜ਼ੀ ਨਾਲ ਹੇਠਾਂ ਉਤਰਨ ਲੱਗਾ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਕੋਈ ਤਕਨੀਕੀ ਖਰਾਬੀ ਸੀ ਜਾਂ ਕੋਈ ਹੋਰ ਕਾਰਨ। ਅਮਰੀਕਾ ਵੱਲੋਂ ਇਸ ਸਬੰਧੀ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਹਮਲਿਆਂ ਦੀ ਸਖ਼ਤ ਨਿੰਦਾ; ਤਿੰਨ ਭਾਰਤੀਆਂ ਦੇ ਜ਼ਖਮੀ ਹੋਣ 'ਤੇ ਜਤਾਈ ਚਿੰਤਾ

May 5, 2026 6:04 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਬੰਦਰਗਾਹ ਸ਼ਹਿਰ ਫੁਜੈਰਾ 'ਤੇ ਹੋਏ ਹਮਲਿਆਂ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਇਨ੍ਹਾਂ ਹਮਲਿਆਂ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਸਪਸ਼ਟ ਚਿਤਾਵਨੀ ਦਿੱਤੀ ਕਿ ਨਿਰਦੋਸ਼ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਰੋਸਾ ਦਿੱਤਾ ਕਿ ਭਾਰਤ ਇਸ ਮੁਸ਼ਕਲ ਘੜੀ ਵਿੱਚ ਯੂਏਈ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਯੂਏਈ ਨੇ ਇਸ ਹਮਲੇ ਲਈ ਸਿੱਧੇ ਤੌਰ 'ਤੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੋਣਾ ਚਾਹੀਦਾ ਹੈ। ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਅਮਰੀਕਾ ਅਤੇ ਇਰਾਨ ਵਿਚਕਾਰ ਜੰਗਬੰਦੀ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰੀ ਸ਼ਾਂਤੀ ਅਤੇ ਵਿਸ਼ਵ ਊਰਜਾ ਸੁਰੱਖਿਆ ਲਈ ਹੋਰਮੁਜ਼ ਦੇ ਰਸਤੇ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਬੇਹੱਦ ਜ਼ਰੂਰੀ ਹੈ। ਦੱਸਣਯੋਗ ਹੈ ਕਿ ਦੁਨੀਆ ਦਾ ਲਗਪਗ ਪੰਜਵਾਂ ਹਿੱਸਾ ਤੇਲ ਅਤੇ ਗੈਸ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ। ਭਾਵੇਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੌਰਾਨ ਵੀ ਇਸ ਖੇਤਰ ਵਿੱਚ ਕਾਫੀ ਹਲਚਲ ਰਹੀ ਸੀ, ਪਰ ਮੌਜੂਦਾ ਹਾਲਾਤ ਵਧੇਰੇ ਗੰਭੀਰ ਨਜ਼ਰ ਆ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਇਨ੍ਹਾਂ ਹਿੰਸਕ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦਾ ਹੈ। ਦੂਜੇ ਪਾਸੇ, ਯੂਏਈ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਰਾਨ ਵੱਲੋਂ ਦਾਗੀਆਂ ਗਈਆਂ 12 ਬੈਲਿਸਟਿਕ ਮਿਜ਼ਾਈਲਾਂ, ਤਿੰਨ ਕਰੂਜ਼ ਮਿਜ਼ਾਈਲਾਂ ਅਤੇ ਚਾਰ ਡਰੋਨਾਂ ਨੂੰ ਰੋਕਿਆ ਹੈ। ਇਸ ਦੌਰਾਨ ਖਬਰਾਂ ਹਨ ਕਿ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਸਿਆਸੀ ਸਲਾਹ-ਮਸ਼ਵਰੇ ਲਈ ਪੇੲੀਚਿੰਗ ਜਾ ਰਹੇ ਹਨ। ਪੱਛਮੀ ਏਸ਼ੀਆ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਤਹਿਰਾਨ ਦੀ ਭੂਮਿਕਾ ਅਤੇ ਲੈਬਨਾਨ ਦੇ ਹਾਲਾਤਾਂ 'ਤੇ ਵੀ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ।

ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ ਯੂਏਈ ਵੱਲੋਂ ਹਵਾਈ ਖੇਤਰ ’ਤੇ ਪਾਬੰਦੀਆਂ

May 5, 2026 5:17 pm

ਸੁਰੱਖਿਆ ਦੇ ਮੱਦੇਨਜ਼ਰ 11 ਮਈ ਤੱਕ ਐਮਰਜੈਂਸੀ ਪ੍ਰੋਟੋਕੋਲ ਲਾਗੂ ਅਤੇ ਹਵਾਈ ਰੂਟ ਸੀਮਤ ਕੀਤੇ: ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਵਿੱਚ ਉਡਾਣਾਂ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਯੂਏਈ ਦੀ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਚਿਤਾਵਨੀ ਅਤੇ ਨੋਟਿਸਾਂ ਅਨੁਸਾਰ ਹੁਣ ਜਹਾਜ਼ਾਂ ਨੂੰ ਸਿਰਫ਼ ਕੁਝ ਖਾਸ ਮਨਜ਼ੂਰਸ਼ੁਦਾ ਰੂਟਾਂ ਰਾਹੀਂ ਹੀ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ ਜੋ 11 ਮਈ ਤੱਕ ਜਾਰੀ ਰਹੇਗੀ। ਖੇਤਰ ਵਿੱਚ ਵਧਦੇ ਤਣਾਅ ਨੂੰ ਦੇਖਦੇ ਹੋਏ ਐਮਰਜੈਂਸੀ ਸੁਰੱਖਿਆ ਪ੍ਰੋਟੋਕੋਲ ਸਰਗਰਮ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਥਿਤੀ 'ਤੇ ਤਹਿਰਾਨ ਦੀਆਂ ਗਤੀਵਿਧੀਆਂ ਅਤੇ ਗੁਆਂਢੀ ਦੇਸ਼ ਲੈਬਨਾਨ ਦੇ ਹਾਲਾਤਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸੁਰੱਖਿਆ ਘੇਰਾ ਮਜ਼ਬੂਤ ਰਹੇ। ਯੂਏਈ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਇਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕਣ ਵਿੱਚ ਰੁਝੀ ਹੋਈ ਸੀ। ਇਸ ਕਾਰਨ ਕਈ ਉਡਾਣਾਂ ਨੂੰ ਮਸਕਟ (ਓਮਾਨ) ਵੱਲ ਮੋੜਨਾ ਪਿਆ ਅਤੇ ਕਈ ਜਹਾਜ਼ਾਂ ਨੂੰ ਸਾਊਦੀ ਅਰਬ ਦੇ ਉੱਪਰ ਚੱਕਰ ਕੱਟਣੇ ਪਏ। ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਦੋ ਦਿਨ ਪਹਿਲਾਂ ਹੀ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਸਨ। ਹਵਾਈ ਅੱਡਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਥਾਨਕ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਇਰਾਨ ਨੇ ਨਕਾਰੇ ਅਮਰੀਕਾ ਦੇ ਦਾਅਵੇ; ਕਿਹਾ ‘ਫ਼ੌਜੀ ਕਿਸ਼ਤੀਆਂ ਨਹੀਂ, ਨਿਰਦੋਸ਼ ਨਾਗਰਿਕ ਮਾਰੇ’

May 5, 2026 11:05 am

ਹੋਰਮੁਜ਼ ਜਲਡਮਰੂ (Strait of Hormuz) ਵਿੱਚ ਅਮਰੀਕੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਹੁਣ ਇਰਾਨ ਨੇ ਜਵਾਬੀ ਹਮਲਾ ਬੋਲਿਆ ਹੈ। ਇਰਾਨੀ ਸਰਕਾਰੀ ਮੀਡੀਆ ਨੇ ਵਾਸ਼ਿੰਗਟਨ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਬਲਾਂ ਨੇ ਇਰਾਨ ਦੀਆਂ ‘ਫ਼ੌਜੀ ਕਿਸ਼ਤੀਆਂ’ ਨੂੰ ਡੋਬ ਦਿੱਤਾ ਹੈ। ਤਹਿਰਾਨ ਦਾ ਦਾਅਵਾ ਹੈ ਕਿ ਅਮਰੀਕੀ ਹੈਲੀਕਾਪਟਰਾਂ ਨੇ ਨਿਰਦੋਸ਼ ਨਾਗਰਿਕਾਂ ਅਤੇ ਵਪਾਰਕ ਸਾਮਾਨ ਲਿਜਾ ਰਹੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਰਾਨ ਦੀ ਨਿਊਜ਼ ਏਜੰਸੀ ਨੇ ਇੱਕ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕੀ ਫ਼ੌਜ ਨੇ ਓਮਾਨ ਦੇ ਤੱਟ ਤੋਂ ਇਰਾਨ ਵੱਲ ਆ ਰਹੀਆਂ ਦੋ ਛੋਟੀਆਂ ਮਾਲਵਾਹਕ ਕਿਸ਼ਤੀਆਂ ’ਤੇ ਗੋਲੀਬਾਰੀ ਕੀਤੀ। ਅਧਿਕਾਰੀ ਨੇ ਕਿਹਾ, “ਇਹ ਕਿਸ਼ਤੀਆਂ ਨਾਗਰਿਕਾਂ ਅਤੇ ਵਪਾਰਕ ਸਮਾਨ ਨਾਲ ਲੱਦੀਆਂ ਹੋਈਆਂ ਸਨ ਅਤੇ ਇਨ੍ਹਾਂ ਦਾ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ’ (IRGC) ਨਾਲ ਕੋਈ ਲੈਣਾ-ਦੇਣਾ ਨਹੀਂ ਸੀ।”- ਪੀਟੀਆਈ

ਯੂਏਈ ਹਮਲੇ ਵਿੱਚ ਤਿੰਨ ਭਾਰਤੀ ਜ਼ਖ਼ਮੀ; ਭਾਰਤ ਨੇ ‘ਨਾ-ਕਾਬਿਲੇ-ਬਰਦਾਸ਼ਤ’ ਦੱਸਿਆ

May 5, 2026 10:38 am

ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾਹ ਵਿੱਚ ਹੋਏ ਹਮਲੇ, ਜਿਸ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ, ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੇ ਮੰਗਲਵਾਰ ਨੂੰ ਇਸ ਘਟਨਾ ਨੂੰ ‘ਨਾ-ਕਾਬਿਲੇ-ਬਰਦਾਸ਼ਤ’ (Unacceptable) ਕਰਾਰ ਦਿੱਤਾ ਅਤੇ ਖੇਤਰ ਵਿੱਚ ਵਧ ਰਹੀ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਲਈ ਗੱਲਬਾਤ ਅਤੇ ਕੂਟਨੀਤੀ ਦੇ ਪੱਖ ਵਿੱਚ ਹੈ। ਮੰਤਰਾਲੇ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕੀਤੀ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ ਫੁਜੈਰਾਹ ’ਤੇ ਹਮਲਾ, ਜਿਸ ਵਿੱਚ ਤਿੰਨ ਭਾਰਤੀ ਜ਼ਖ਼ਮੀ ਹੋਏ ਹਨ, ਬੇਹੱਦ ਮੰਦਭਾਗਾ ਹੈ। ਮਾਸੂਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ।”

This Live Blog has Ended
Advertisement
×