DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BRICS Summit: ਤਕਨਾਲੋਜੀ ਅਤੇ ਅਹਿਮ ਖਣਿਜਾਂ ਨੂੰ ਹਥਿਆਰ ਨਾ ਬਣਾਇਆ ਜਾਵੇ: PM Modi

  • fb
  • twitter
  • whatsapp
  • whatsapp
featured-img featured-img
18ਵੇਂ ਬਰਿਕਸ ਸੰਮੇਲਨ ਦੇ ਦੂਜੇ ਦਿਨ ਭਾਰਤ ਮੰਡਪਮ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫੋਟੋ:ਪੀਟੀਆਈ।
Advertisement

ਦੁਨੀਆ ਭਰ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਕਸ (BRICS) ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮਨੁੱਖਤਾ ਦੇ ਸਾਂਝੇ ਭਲੇ ਨੂੰ ਅੱਗੇ ਵਧਾਉਣ ਲਈ ਆਪਸੀ ਸਹਿਯੋਗ ਅਤੇ ਸਮਾਵੇਸ਼ੀ ਵਿਕਾਸ ਦਾ ਰਸਤਾ ਅਪਣਾਉਣਾ ਚਾਹੀਦਾ ਹੈ।

ਭਾਰਤ ਵੱਲੋਂ ਆਯੋਜਿਤ ਦੋ-ਰੋਜ਼ਾ ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ "ਤਕਨਾਲੋਜੀ ਅਤੇ ਜ਼ਰੂਰੀ ਖਣਿਜਾਂ ਦੇ ਹਥਿਆਰੀਕਰਨ" (ਹਥਿਆਰ ਵਜੋਂ ਵਰਤੋਂ) ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਰੁਝਾਨ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਰਫ਼ਤਾਰ ਨੂੰ ਰੋਕ ਸਕਦਾ ਹੈ।

Advertisement

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18ਵੇਂ ਬ੍ਰਿਕਸ ਸੰਮੇਲਨ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਪਹੁੰਚੇ। ਐਤਵਾਰ ਨੂੰ, ਸਿਖਰ ਸੰਮੇਲਨ ਦੇ ਦੂਜੇ ਦਿਨ, ਨੇਤਾ ਕੇਂਦਰੀ ਥੀਮ ਦੇ ਮੁੱਖ ਥੰਮ੍ਹਾਂ, ਜਿਵੇਂ ਕਿ ਲਚਕੀਲਾਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ’ਤੇ ਕੇਂਦਰਿਤ ਇੱਕ ਖੁੱਲ੍ਹਾ ਸੈਸ਼ਨ ਕੀਤਾ, ਕਿਉਂਕਿ ਭਾਰਤ 2026 ਤੱਕ ਇਸ ਸਮੂਹ ਦੀ ਪ੍ਰਧਾਨਗੀ ਹੇਠ ਸਮੂਹ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।

Advertisement

ਇਸ ਸੈਸ਼ਨ ਤੋਂ ਬਰਿਕਸ ਆਗੂਆਂ ਨੂੰ ਸਾਂਝੇ ਹਿੱਤਾਂ ਦੇ ਖੇਤਰਾਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਵਿਸ਼ਵਵਿਆਪੀ ਵਿਕਾਸ ਲਈ ਇੱਕ ਸਮਾਵੇਸ਼ੀ ਪਹੁੰਚ ਨੂੰ ਅੱਗੇ ਵਧਾਉਂਦੇ ਹੋਏ ਮੈਂਬਰ ਦੇਸ਼ਾਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਦਾ ਮੌਕਾ ਮਿਲਿਆ।

ਕਈ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਬੈਠਕਾਂ

ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫ਼ਰੀਕਾ, ਕਜ਼ਾਖਸਤਾਨ, ਫਿਲੀਪੀਨਜ਼, ਮਿਸਰ (ਇਜਿਪਟ), ਬੁਰੁੰਡੀ, ਯੂਗਾਂਡਾ ਅਤੇ ਨਾਈਜੀਰੀਆ ਦੇ ਆਗੂਆਂ ਨਾਲ ਮਹੱਤਵਪੂਰਨ ਦੁਵੱਲੀਆਂ ਬੈਠਕਾਂ ਹੋਈਆਂ

ਦੱਖਣੀ ਅਫ਼ਰੀਕਾ: ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਕੀਤੀ। ਰਾਮਾਫੋਸਾ ਨੇ ਸ਼ਨਿੱਚਰਵਾਰ ਨੂੰ ‘ਸੰਮਲਿਤ ਵਿਸ਼ਵ ਸ਼ਾਸਨ’ ’ਤੇ ਹੋਏ ਸੈਸ਼ਨ ’ਚ ਭਾਗ ਲਿਆ ਸੀ ਅਤੇ ‘ਭਾਰਤ ਇਨੋਵੇਟਸ’ ਪ੍ਰਦਰਸ਼ਨੀ ਦਾ ਦੌਰਾ ਕੀਤਾ ਸੀ।

ਮਿਸਰ: ਮੋਦੀ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਬੈਠਕ ਕੀਤੀ, ਜਿਨ੍ਹਾਂ ਨੇ ਸ਼ਨਿੱਚਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕੀਤੀ ਸੀ।

ਏਸ਼ੀਆਈ ਤੇ ਅਫ਼ਰੀਕੀ ਦੇਸ਼: ਭਾਰਤ ਵੱਲੋਂ ਅਫ਼ਰੀਕੀ ਤੇ ਏਸ਼ੀਆਈ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੇ ਯਤਨਾਂ ਤਹਿਤ ਪ੍ਰਧਾਨ ਮੰਤਰੀ ਮੋਦੀ ਕਜ਼ਾਖਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਯੇਵ, ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ, ਬੁਰੁੰਡੀ ਦੇ ਰਾਸ਼ਟਰਪਤੀ ਇਵਾਰਿਸਤੇ ਨਦਾਈਸ਼ਿਮੀਏ, ਯੂਗਾਂਡਾ ਦੇ ਉਪ-ਰਾਸ਼ਟਰਪਤੀ ਜੈਸਿਕਾ ਅਲੂਪੋ ਅਤੇ ਨਾਈਜੀਰੀਆ ਦੇ ਉਪ-ਰਾਸ਼ਟਰਪਤੀ ਕਾਸ਼ਿਮ ਸ਼ੇਟਿਮਾ ਨਾਲ ਵੀ ਚਰਚਾ ਕੀਤੀ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ, ਬਰਿਕਸ ਆਗੂਆਂ ਨੇ ਸਰਬਸੰਮਤੀ ਨਾਲ ਨਵੀਂ ਦਿੱਲੀ ਐਲਾਨਨਾਮੇ ਨੂੰ ਅਪਣਾਇਆ।-ਏਐੱਨਆਈ

BRICS Summit ਦੀ ਸਫ਼ਲਤਾ ਦਰਸਾਉਂਦੀ ਹੈ: ਡਿਨਰ ਮੀਨੂ ਲਈ ਵਿਰੋਧੀ ਧਿਰ ਦੀ ਆਲੋਚਨਾ ’ਤੇ ਭਾਜਪਾ ਦਾ ਬਿਆਨ

September 13, 2026 5:37 pm

ਭਾਜਪਾ ਨੇ ਐਤਵਾਰ ਨੂੰ ਬ੍ਰਿਕਸ ਸੰਮੇਲਨ ਦੇ ਗਾਲਾ ਡਿਨਰ ਵਿੱਚ ਪਰੋਸੇ ਜਾਣ ਵਾਲੇ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਦੀ ਆਲੋਚਨਾ ਕਰਨ ਲਈ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ। ਪਾਰਟੀ ਨੇ ਕਿਹਾ ਕਿ ਵਿਰੋਧੀ ਧਿਰ ਇਸ ਲਈ "ਗੁੱਸੇ" ਵਿੱਚ ਹੈ ਕਿਉਂਕਿ ਭਾਰਤ ਇੱਕ ਵਿਸ਼ਵਵਿਆਪੀ ਸਹਿਮਤੀ-ਨਿਰਮਾਤਾ ਵਜੋਂ ਉਭਰਿਆ ਹੈ ਅਤੇ ਵਿਰੋਧੀ ਧਿਰ ਆਪਣੀ ਇਸ "ਗੁੱਸੇ ਵਾਲੇ ਚਾਚੇ" ਵਰਗੀ ਸੋਚ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਕੇ ਜਾ ਰਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ, "ਜਦੋਂ ਵਿਰੋਧੀ ਧਿਰ ਕੋਲ ਡਿਨਰ ਮੀਨੂ ਤੋਂ ਇਲਾਵਾ ਇਸ ਸਫ਼ਲ ਸੰਮੇਲਨ ਬਾਰੇ ਨੁਕਤਾਚੀਨੀ ਕਰਨ ਲਈ ਹੋਰ ਕੁਝ ਨਹੀਂ ਬਚਦਾ, ਤਾਂ ਇਹ ਸਾਫ਼ ਦਰਸਾਉਂਦਾ ਹੈ ਕਿ ਬ੍ਰਿਕਸ ਸੰਮੇਲਨ ਕਿੰਨਾ ਕਾਮਯਾਬ ਰਿਹਾ ਹੈ।" ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ 'X' ਉੱਤੇ ਲਿਖਿਆ, "ਕਾਂਗਰਸ ਭਾਰਤ ਨੂੰ ਵਿਸ਼ਵ ਪੱਧਰ ’ਤੇ ਇੱਕ ਸਹਿਮਤੀ-ਨਿਰਮਾਤਾ ਵਜੋਂ ਉੱਭਰਦੇ ਦੇਖ ਕੇ ਬੁਰੀ ਤਰ੍ਹਾਂ ਖਿੱਝ ਗਈ ਹੈ।"

PM Modi ਨੇ ਕਜ਼ਾਖਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨਾਲ ਕੀਤੀ ਦੁਵੱਲੀ ਮੁਲਾਕਾਤ

September 13, 2026 4:53 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਜ਼ਾਖਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨਾਲ ਵਿਸ਼ੇਸ਼ ਦੁਵੱਲੀ ਮੁਲਾਕਾਤ ਕੀਤੀ, ਜੋ ਕਿ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਆਏ ਹੋਏ ਹਨ। ਭਾਰਤ ਅਤੇ ਕਜ਼ਾਖਸਤਾਨ ਦੇ ਆਪਸੀ ਸਬੰਧ ਬਹੁਤ ਮਜ਼ਬੂਤ ਹਨ, ਜਿਨ੍ਹਾਂ ਦੀ ਸ਼ੁਰੂਆਤ ਫਰਵਰੀ 1992 ਵਿੱਚ ਹੋਈ ਸੀ ਜਦੋਂ ਭਾਰਤ ਕਜ਼ਾਕਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਣ ਵਾਲੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਜੁਲਾਈ 2015 ਅਤੇ ਜੂਨ 2017 ਵਿੱਚ ਐੱਸ ਸੀ ਓ (SCO) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕਜ਼ਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ, ਜਿਸ ਦੌਰਾਨ ਭਾਰਤ ਨੂੰ ਐੱਸ ਸੀ ਓ ਦਾ ਪੂਰਨ ਮੈਂਬਰ ਬਣਾਇਆ ਗਿਆ ਸੀ।

ਰੂਸੀ ਰਾਸ਼ਟਰਪਤੀ ਪੂਤਿਨ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੂਸ ਹੋਏ ਰਵਾਨਾ

September 13, 2026 3:55 pm

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਐਤਵਾਰ ਨੂੰ ਭਾਰਤ ਦੀ ਪ੍ਰਧਾਨਗੀ ਹੇਠ ਹੋਏ ਦੋ ਦਿਨਾਂ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਰੂਸ ਲਈ ਰਵਾਨਾ ਹੋ ਗਏ। ਇਸ ਸੰਮੇਲਨ ਦੌਰਾਨ ਪੂਤਿਨ ਨੇ ਵੱਖ-ਵੱਖ ਬ੍ਰਿਕਸ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਪ੍ਰਗਤੀ ਮੈਦਾਨ ਸਥਿਤ 'ਭਾਰਤ ਮੰਡਪਮ' ਵਿਖੇ "ਇੰਡੀਆ ਇਨੋਵੇਟਸ" ਪ੍ਰਦਰਸ਼ਨੀ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਉਨ੍ਹਾਂ ਨੇ ਰਾਜਧਾਨੀ ਵਿੱਚ ਬ੍ਰਿਕਸ ਵਪਾਰ ਫੋਰਮ ਦੇ ਆਗੂਆਂ ਦੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਪੱਛਮੀ ਦੇਸ਼ਾਂ ਵੱਲੋਂ ਵਪਾਰ ਅਤੇ ਕੂਟਨੀਤਕ ਖੇਤਰ ਵਿੱਚ ਬਣਾਏ ਜਾ ਰਹੇ ਦਬਾਅ ਨੂੰ ਸਰਕਾਰੀ ਪੱਧਰ ’ਤੇ ਕੀਤੀ ਜਾ ਰਹੀ ਸਿੱਧੀ ਦਖ਼ਲਅੰਦਾਜ਼ੀ ਕਰਾਰ ਦਿੰਦਿਆਂ ਇਸ ਦੀ ਸਖ਼ਤ ਆਲੋਚਨਾ ਕੀਤੀ।

ਤਕਨਾਲੋਜੀ ਅਤੇ ਅਹਿਮ ਖਣਿਜਾਂ ਨੂੰ ਹਥਿਆਰ ਨਾ ਬਣਾਇਆ ਜਾਵੇ: PM Modi

September 13, 2026 2:59 pm

ਦੁਨੀਆ ਭਰ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਆਮ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਕਸ (BRICS) ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮਨੁੱਖਤਾ ਦੇ ਸਾਂਝੇ ਭਲੇ ਨੂੰ ਅੱਗੇ ਵਧਾਉਣ ਲਈ ਆਪਸੀ ਸਹਿਯੋਗ ਅਤੇ ਸਮਾਵੇਸ਼ੀ ਵਿਕਾਸ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਭਾਰਤ ਵੱਲੋਂ ਆਯੋਜਿਤ ਦੋ-ਰੋਜ਼ਾ ਬ੍ਰਿਕਸ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ "ਤਕਨਾਲੋਜੀ ਅਤੇ ਜ਼ਰੂਰੀ ਖਣਿਜਾਂ ਦੇ ਹਥਿਆਰੀਕਰਨ" (ਹਥਿਆਰ ਵਜੋਂ ਵਰਤੋਂ) ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਰੁਝਾਨ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਰਫ਼ਤਾਰ ਨੂੰ ਰੋਕ ਸਕਦਾ ਹੈ।

ਨਿਰਮਲਾ ਸੀਤਾਰਮਨ ਨੇ ਦਿੱਲੀ ਵਿੱਚ ਈਰਾਨ ਦੇ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ

September 13, 2026 1:12 pm

ਰਾਹੁਲ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਸ਼ਤੇ ’ਤੇ ਮਿਲੇ

September 13, 2026 1:09 pm

ਸ਼ੀ ਜਿਨਪਿੰਗ ਵੱਲੋਂ ਉਦਯੋਗਿਕ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਦਾ ਸੱਦਾ

September 13, 2026 12:57 pm

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਕਿਹਾ ਕਿ ਬਰਿਕਸ ਦੇਸ਼ਾਂ ਨੂੰ ਹੋਰ ਸਹਿਯੋਗ ਕਰਨਾ ਚਾਹੀਦਾ ਹੈ, ਉਦਯੋਗਿਕ ਅਤੇ ਸਪਲਾਈ ਚੇਨਾਂ ਵਿੱਚ ਸਥਿਰਤਾ ਬਣਾਈ ਰੱਖਣੀ ਚਾਹੀਦੀ ਹੈ, ਅਤੇ ਇੱਕ ਏਕੀਕ੍ਰਿਤ ਬਾਜ਼ਾਰ ਬਣਾਉਣਾ ਚਾਹੀਦਾ ਹੈ। ਨਵੀਂ ਦਿੱਲੀ ਵਿੱਚ 18ਵੇਂ ਬਰਿਕਸ ਸੰਮੇਲਨ ਵਿੱਚ ਆਪਣੇ ਭਾਸ਼ਣ ਵਿੱਚ, ਉਨ੍ਹਾਂ ਕਿਹਾ ਕਿ ਗ੍ਰੇਟਰ ਬਰਿਕਸ ਨਵੀਨਤਾ ਇਨਕਿਊਬੇਟਰ ਬਣਾਉਣ, ਰਵਾਇਤੀ ਉਦਯੋਗਾਂ ਨੂੰ ਅਪਗ੍ਰੇਡ ਕਰਨ, ਉੱਭਰ ਰਹੇ ਉਦਯੋਗਾਂ ਨੂੰ ਵਿਕਸਤ ਕਰਨ ਅਤੇ ਭਵਿੱਖ ਦੇ ਉਦਯੋਗਾਂ ਦੀ ਯੋਜਨਾ ਬਣਾਉਣ ਵਿੱਚ ਵੀ ਭੂਮਿਕਾ ਨਿਭਾ ਸਕਦਾ ਹੈ।

ਬਰਿਕਸ ਨੈੱਟਵਰਕ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ: ਮੋਦੀ

September 13, 2026 12:53 pm

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਖੇਤੀਬਾੜੀ ’ਤੇ ਬਰਿਕਸ ਨੈੱਟਵਰਕ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ। ਇਹ ਪਹਿਲਕਦਮੀ ਏਆਈ, ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਕਿਸਾਨਾਂ ਦੀਆਂ ਅਸਲ ਜ਼ਰੂਰਤਾਂ ਨਾਲ ਜੋੜੇਗੀ।

ਵਿਸ਼ਵਵਿਆਪੀ ਤਣਾਅ ਦਾ ਆਮ ਲੋਕਾਂ ’ਤੇ ਪੈਂਦਾ ਹੈ ਬੁਰਾ ਅਸਰ: ਪ੍ਰਧਾਨ ਮੰਤਰੀ ਮੋਦੀ

September 13, 2026 11:23 am

18ਵੇਂ ਬਰਿਕਸ(BRICS) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਦਾ ਪ੍ਰਬੰਧਨ ਲਈ 'ਅਰਲੀ ਵਾਰਨਿੰਗ ਡਾਟਾ ਇੰਟੀਗ੍ਰੇਸ਼ਨ' (ਅਰਲੀ ਵਾਰਨਿੰਗ ਡਾਟਾ ਏਕੀਕਰਨ) ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਗਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਲਈ ਬਰਿਕਸਅਰਲੀ ਵਾਰਨਿੰਗ ਸਿਸਟਮ (BRICS Early Warning System) ’ਤੇ ਸਾਰੇ ਮੈਂਬਰ ਦੇਸ਼ਾਂ ਵਿਚਕਾਰ ਪੂਰੀ ਸਹਿਮਤੀ ਬਣ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਬਰਿਕਸ(BRICS) ਵਿੱਚ ਗਲੋਬਲ ਸਾਊਥ (ਵਿਕਾਸਸ਼ੀਲ ਦੇਸ਼ਾਂ) ਦਾ ਵਿਸ਼ਵਾਸ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ, ਜੋ ਇਸ ਸੰਗਠਨ ਦੀ ਵਧਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੁਨੀਆ ਭਰ ਵਿੱਚ ਵਧ ਰਿਹਾ ਭੂ-ਰਾਜਨੀਤਿਕ ਤਣਾਅ ਆਮ ਲੋਕਾਂ ਦੇ ਰੋਜ਼ਾਨਾ ਜੀਵਨ ’ਤੇ ਬਹੁਤ ਹੀ ਮਾੜਾ ਅਤੇ ਨਕਾਰਾਤਮਕ ਅਸਰ ਪਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2026 ’ਚ ਬਰਿਕਸਦੇ ਪ੍ਰਧਾਨ ਵਜੋਂ ਭਾਰਤ ਨੇ ਮੁੱਖ ਤੌਰ ’ਤੇ ਚਾਰ ਥੰਮ੍ਹਾਂ- ਲਚਕੀਲਾਪਣ (Resilience), ਨਵੀਨਤਾ (Innovation), ਸਹਿਯੋਗ (Cooperation), ਅਤੇ ਸਥਿਰਤਾ (Sustainability) ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।

Traffic Advisory: ਦਿਲੀ ’ਚ ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ; ਕਈ ਰੂਟਾਂ ’ਤੇ ਬੰਦ ਰਹੇਗੀ ਆਵਾਜਾਈ

September 13, 2026 10:51 am

ਬਰਿਕਸ (BRICS) ਸੰਮੇਲਨ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਨੇ ਐਤਵਾਰ ਨੂੰ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕਰਦਿਆਂ 22 ਪ੍ਰਮੁੱਖ ਪੁਆਇੰਟਾਂ ’ਤੇ ਰੂਟਾਂ ’ਚ ਬਦਲਾਅ (ਡਾਇਵਰਜਨ) ਕਰਨ ਅਤੇ 35 ਤੋਂ ਵੱਧ ਮੁੱਖ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਦਾ ਐਲਾਨ ਕੀਤਾ ਹੈ। ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ ਤਿੰਨ ਰੋਜ਼ਾ ਸੰਮੇਲਨ ਦੇ ਆਖਰੀ ਦਿਨ ਐਤਵਾਰ ਨੂੰ ਇਹ ਪਾਬੰਦੀਆਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹਿਣਗੀਆਂ। ਮੱਧ ਅਤੇ ਦੱਖਣੀ ਦਿੱਲੀ ਦੀਆਂ ਕਈ ਮਹੱਤਵਪੂਰਨ ਸੜਕਾਂ ਇਸ ਨਾਲ ਪ੍ਰਭਾਵਿਤ ਰਹਿਣਗੀਆਂ। ਇਹਨਾਂ ਵਿੱਚ ਸਰਦਾਰ ਪਟੇਲ ਮਾਰਗ, ਮਦਰ ਟੈਰੇਸਾ ਕ੍ਰਿਸੈਂਟ, ਤੀਨ ਮੂਰਤੀ ਮਾਰਗ, ਅਕਬਰ ਰੋਡ, 30 ਜਨਵਰੀ ਮਾਰਗ, ਰਾਜੇਸ਼ ਪਾਇਲਟ ਮਾਰਗ, ਸੁਬਰਾਮਨੀਅਮ ਭਾਰਤੀ ਮਾਰਗ, ਮਥੁਰਾ ਰੋਡ, ਮੋਤੀ ਲਾਲ ਨਹਿਰੂ ਮਾਰਗ, ਡਾ. ਜ਼ਾਕਿਰ ਹੁਸੈਨ ਮਾਰਗ, ਬ੍ਰਿਗੇਡੀਅਰ ਹੁਸ਼ਿਆਰ ਸਿੰਘ ਮਾਰਗ, ਅਫ਼ਰੀਕਾ ਐਵੇਨਿਊ ਰੋਡ, ਸਤਿਆ ਮਾਰਗ, ਸ਼ਾਂਤੀ ਪੱਥ, ਜਨਪਥ, ਅਸ਼ੋਕਾ ਰੋਡ, ਬਾਰਾਖੰਭਾ ਰੋਡ, ਟਾਲਸਟਾਏ ਮਾਰਗ, ਰਣਜੀਤ ਸਿੰਘ ਫਲਾਈਓਵਰ, ਨੀਤੀ ਮਾਰਗ, ਪੰਚਸ਼ੀਲ ਮਾਰਗ, ਕੇਮਾਲ ਅਤਾਤੁਰਕ ਮਾਰਗ, ਏ.ਪੀ.ਜੇ. ਅਬਦੁਲ ਕਲਾਮ ਰੋਡ, ਪ੍ਰੈੱਸ ਐਨਕਲੇਵ ਰੋਡ, ਲਾਲ ਬਹਾਦਰ ਸ਼ਾਸਤਰੀ ਮਾਰਗ, ਜੋਸੇਫ਼ ਬ੍ਰੋਜ਼ ਟਿਟੋ ਮਾਰਗ ਅਤੇ ਲਾਲਾ ਲਾਜਪਤ ਰਾਏ ਮਾਰਗ ਸ਼ਾਮਲ ਹਨ। -ਪੀਟੀਆਈ

This Live Blog has Ended
Advertisement
×