Bihar Election Results LIVE: ਬਿਹਾਰ ਵਿੱਚ ਐੱਨ ਡੀ ਏ ਸਰਕਾਰ ਦੀ ਇਤਿਹਾਸਕ ਜਿੱਤ ਤੈਅ; ਚੰਗੇ ਸ਼ਾਸਨ ਦੀ ਜਿੱਤ: ਮੋਦੀ; ਤੇਜੱਸਵੀ ਯਾਦਵ ਜਿੱਤ ਦੇ ਕਰੀਬ
ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗਈ ਹੈ। 243 ਸੀਟਾਂ ਵਿਚੋਂ ਐਨਡੀਏ 202 ਸੀਟਾਂ ’ਤੇ ਅੱਗੇ ਚਲ ਰਿਹਾ ਹੈ ਜਦਕਿ ਮਹਾਗਠਜੋੜ ਦੇ ਹਿੱਸੇ ਸਿਰਫ 37 ਸੀਟਾਂ ਹੀ ਆ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ।
ਭਾਰਤੀ ਜਨਤਾ ਪਾਰਟੀ ਨੇ 34 ਸੀਟਾਂ ਜਿੱਤ ਲਈਆਂ ਹਨ ਤੇ ਇਹ 56 ਸੀਟਾਂ ’ਤੇ ਅੱਗੇ ਚਲ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨੇ 23 ਸੀਟਾਂ ਜਿੱਤ ਲਈਆਂ ਹਨ ਤੇ ਇਹ 60 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ - ਆਰਜੇਡੀ ਨੂੰ 6 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ ਤੇ ਇਹ 20 ਸੀਟਾਂ ’ਤੇ ਅੱਗੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 2 ਸੀਟਾਂ ਜਿੱਤ ਲਈਆਂ ਹਨ ਤੇ ਇਹ 17 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ ਹਾਲੇ ਸਿਰਫ 1 ਸੀਟ ਮਿਲੀ ਹੈ ਤੇ ਇਹ 5 ਸੀਟਾਂ ’ਤੇ ਅੱਗੇ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਪਰਿਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ।
ਆਰਜੇਡੀ ਆਗੂ ਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਤੇਜਵਸੀ ਯਾਦਵ ਰਾਘੋਪੁਰ ਸੀਟ ਤੋਂ ਪਿੱਛੇ ਚੱਲ ਰਹੇ ਸਨ ਪਰ ਉਨ੍ਹਾਂ 22 ਗੇੜ ਤੋਂ ਬਾਅਦ ਲੀਡ ਹਾਸਲ ਕਰ ਲਈ ਹੈ। ਉਨ੍ਹਾਂ ਇਸ ਸੀਟ ਤੋਂ ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਨਾਲੋਂ 14122 ਵੋਟਾਂ ਵੱਧ ਹਾਸਲ ਕਰ ਲਈਆਂ ਹਨ।
ਮਹੂਆ ਤੋਂ ਜਨਸ਼ਕਤੀ ਜਨਤਾ ਦਲ (ਜੇਜੇਪੀ) ਦੇ ਤੇਜ ਪ੍ਰਤਾਪ ਸਿੰਘ 27ਵੇਂ ਗੇੜ ਦੀ ਗਿਣਤੀ ਮਗਰੋਂ 52000 ਦੇ ਕਰੀਬ ਵੋਟਾਂ ਦੇ ਵੱਡੇ ਫ਼ਰਕ ਨਾਲ ਪਿੱਛੇ ਹਨ।
ਬਿਹਾਰ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਦੇ ਵੱਡੀ ਜਿੱਤ ਵੱਲ ਵਧਣ ਦਰਮਿਆਨ ਜੇਡੀਯੂ ਵਰਕਰਾਂ ਨੇ ਪਟਨਾਂ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਪਟਾਕੇ ਚਲਾ ਕੇ ਜਸ਼ਨ ਮਨਾਇਆ।
ਚੋਣ ਕਮਿਸ਼ਨ ਨੇ ਵੋਟਾਂ ਦੀ ਗਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਇਤਬਾਰ ਕਰਨ ਦੀ ਸਲਾਹ ਦਿੱਤੀ ਹੈ।
ਬਿਹਾਰ ਵਿੱਚ ਐੱਨ ਡੀ ਏ ਸਰਕਾਰ ਦੀ ਇਤਿਹਾਸਕ ਜਿੱਤ ਤੈਅ
November 14, 2025 6:14 pm
ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗੲੀ ਹੈ। 243 ਸੀਟਾਂ ਵਿਚੋਂ ਐਨਡੀਏ 202 ਸੀਟਾਂ ’ਤੇ ਅੱਗੇ ਚਲ ਰਿਹਾ ਹੈ ਜਦਕਿ ਮਹਾਗਠਜੋਡ਼ ਦੇ ਹਿੱਸੇ ਸਿਰਫ 37 ਸੀਟਾਂ ਹੀ ਆ ਰਹੀਅਾਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ। ਭਾਰਤੀ ਜਨਤਾ ਪਾਰਟੀ ਨੇ 34 ਸੀਟਾਂ ਜਿੱਤ ਲੲੀਆਂ ਹਨ ਤੇ ਇਹ 56 ਸੀਟਾਂ ’ਤੇ ਅੱਗੇ ਚਲ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨੇ 23 ਸੀਟਾਂ ਜਿੱਤ ਲੲੀਆਂ ਹਨ ਤੇ ਇਹ 60 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ - ਆਰਜੇਡੀ ਨੂੰ 6 ਸੀਟਾਂ ’ਤੇ ਜਿੱਤ ਹਾਸਲ ਹੋੲੀ ਹੈ ਤੇ ਇਹ 20 ਸੀਟਾਂ ’ਤੇ ਅੱਗੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 2 ਸੀਟਾਂ ਜਿੱਤ ਲੲੀਆਂ ਹਨ ਤੇ ਇਹ 17 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ ਹਾਲੇ ਸਿਰਫ 1 ਸੀਟ ਮਿਲੀ ਹੈ ਤੇ ਇਹ 5 ਸੀਟਾਂ ’ਤੇ ਅੱਗੇ ਹੈ।
ਵੀਵੀਆਈਪੀ ਮੂਵਮੈਂਟ ਦੌਰਾਨ ਆਵਾਜਾਈ ਸਬੰਧੀ ਪਾਬੰਦੀਆਂ; ਪ੍ਰਧਾਨ ਮੰਤਰੀ ਭਾਜਪਾ ਹੈੱਡਕੁਆਰਟਰ ਜਾਣਗੇ
November 14, 2025 5:50 pm
ਦਿੱਲੀ ਟ੍ਰੈਫਿਕ ਪੁਲੀਸ ਨੇ ਅੱਜ ਐਡਵਾਈਜ਼ਰੀ ਜਾਰੀ ਕਰਕੇ ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਵਿੱਚ ਰਾਤ 9 ਵਜੇ ਤੱਕ ਪਾਬੰਦੀਆਂ, ਸਡ਼ਕਾਂ ਬਦਲਣ ਅਤੇ ਕੁਝ ਪਾਰਕਿੰਗਾਂ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬਿਹਾਰ ਚੋਣਾਂ ਵਿੱਚ ਐਨਡੀਏ ਦੀ ਵੱਡੀ ਜਿੱਤ ਦੇ ਰੁਝਾਨ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਜਾਣਗੇ ਜਿਸ ਦੇ ਮੱਦੇਨਜ਼ਰ ਟ੍ਰੈਫਿਕ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਅਨੁਸਾਰ ਡਬਲਿੳੂ ਪੁਆਇੰਟ, ਏ ਪੁਆਇੰਟ, ਆਈਟੀਓ ਚੌਕ, ਆਈਪੀ ਮਾਰਗ, ਬੀਐਸਜ਼ੈਡ ਮਾਰਗ, ਡੀਡੀਯੂ ਮਾਰਗ, ਟੈਗੋਰ ਰੋਡ, ਵਿਸ਼ਨੂੰ ਦਿਗੰਬਰ ਮਾਰਗ, ਮੀਰਦਾਰ ਰੋਡ, ਮੀਰਦਾਰ ਰੈੱਡ ਲਾਈਟ, ਰਣਜੀਤ ਸਿੰਘ ਮਾਰਗ, ਰਣਜੀਤ ਸਿੰਘ ਫਲਾਈਓਵਰ, ਜੰਗੀਰ ਰੋਡ ਅਤੇ ਪ੍ਰੈਸ ਰੋਡ ਦੇ ਆਲੇ-ਦੁਆਲੇ ਕੈਰੇਜਵੇਅ ਅਤੇ ਸਰਵਿਸ ਰੋਡ ਦੋਵਾਂ 'ਤੇ ਨਿਰਧਾਰਤ ਘੰਟਿਆਂ ਦੌਰਾਨ ਪਾਬੰਦੀਆਂ ਜਾਂ ਡਾਇਵਰਸ਼ਨਾਂ ਕੀਤੀਆਂ ਗੲੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਥਾਵਾਂ ਤੋਂ ਬਚਣ ਅਤੇ ਵਿਕਲਪਿਕ ਰੂਟਾਂ ਦੀ ਵਰਤੋਂ ਕਰਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਵਾਹਨ ਪਾਰਕਿੰਗ ਦੀ ਇਜਾਜ਼ਤ ਸਿਰਫ਼ ਨਿਰਧਾਰਤ ਖੇਤਰਾਂ ਵਿੱਚ ਹੀ ਹੋਵੇਗੀ। ਪੁਲੀਸ ਨੇ ਕਿਹਾ ਕਿ ਬਹਾਦਰਸ਼ਾਹ ਜ਼ਫਰ ਮਾਰਗ, ਆਈਪੀ ਮਾਰਗ, ਡੀਡੀਯੂ ਮਾਰਗ, ਟੈਗੋਰ ਰੋਡ, ਵਿਸ਼ਨੂੰ ਦਿਗੰਬਰ ਮਾਰਗ, ਮੀਰਦਾਰ ਰੋਡ, ਮੀਰਦਾਰ ਰੈੱਡ ਲਾਈਟ, ਰਣਜੀਤ ਸਿੰਘ ਮਾਰਗ, ਰਣਜੀਤ ਸਿੰਘ ਫਲਾਈਓਵਰ, ਜੰਗੀਰ ਰੋਡ ਅਤੇ ਪ੍ਰੈਸ ਰੋਡ ਦੇ ਦੋਵਾਂ ਕੈਰੇਜਵੇਅ 'ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਪੁਲੀਸ ਵਾਹਨਾਂ ਵਲੋਂ ਟੋਅ ਕਰ ਲਿਆ ਜਾਵੇਗਾ। ਪੀਟੀਆਈ
ਮੋਦੀ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਮੈਂਬਰਾਂ ਦਾ ਧੰਨਵਾਦ
November 14, 2025 5:32 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਪਰਿਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾੲੀ ਦਿੰਦਿਆਂ ਧੰਨਵਾਦ ਕੀਤਾ। ਪੀ.ਟੀ.ਆਈ
ਭਾਜਪਾ ਨੇ 16 ਸੀਟਾਂ ਜਿੱਤੀਆਂ; 75 ਸੀਟਾਂ ’ਤੇ ਅੱਗੇ
November 14, 2025 5:23 pm
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 16 ਸੀਟਾਂ ਜਿੱਤ ਲੲੀਆਂ ਹਨ ਤੇ ਇਹ ਪਾਰਟੀ 75 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਜਨਤਾ ਦਲ (ਯੂਨਾਈਟਿਡ) - ਨੇ 10 ਸੀਟਾਂ ਜਿੱਤ ਲੲੀਆਂ ਹਨ ਤੇ ਇਹ 74 ਸੀਟਾਂ ’ਤੇ ਅੱਗੇ ਚਲ ਰਹੀ ਹੈ। ਰਾਸ਼ਟਰੀ ਜਨਤਾ ਦਲ - ਆਰਜੇਡੀ ਨੇ 4 ਸੀਟਾਂ ਜਿੱਤ ਲੲੀਆਂ ਹਨ ਤੇ ਇਹ 21 ਸੀਟਾਂ ’ਤੇ ਅੱਗੇ ਚਲ ਰਹੀ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 1 ਸੀਟ ਜਿੱਤ ਲੲੀ ਹੈ ਤੇ ਇਹ 19 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਕਾਂਗਰਸ ਨੇ ਇਕ ਸੀਟ ਜਿਤ ਲੲੀ ਹੈ ਤੇ ਇਹ ਚਾਰ ਸੀਟਾਂ ’ਤੇ ਅੱਗੇ ਚਲ ਰਹੀ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ - ਏਆੲੀਐਮਆੲੀਐਮ ਦੋ ਸੀਟਾਂ ਜਿੱਤ ਚੁੱਕੀ ਹੈ ਤੇ ਤਿੰਨ ਸੀਟਾਂ ’ਤੇ ਅੱਗੇ ਚਲ ਰਹੀ ਹੈ। ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) - ਐਚ ਏ ਐਮ ਐਸ ਇਕ ਸੀਟ ਜਿੱਤ ਚੁੱਕਿਆ ਹੈ ਤੇ ਚਾਰ ਸੀਟਾਂ ’ਤੇ ਅੱਗੇ ਚਲ ਰਿਹਾ ਹੈ। ਰਾਸ਼ਟਰੀ ਲੋਕ ਮੋਰਚਾ ਨੇ ਕੋੲੀ ਵੀ ਸੀਟ ਨਹੀਂ ਜਿੱਤੀ ਤੇ ਇਹ ਚਾਰ ਸੀਟਾਂ ’ਤੇ ਅੱਗੇ ਚਲ ਰਿਹਾ ਹੈ।
ਐਨਡੀਏ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਬਿਹਾਰ ਵਾਸੀਆਂ ਨੇ ਫਤਵਾ ਦਿੱਤਾ: ਸ਼ਾਹ
November 14, 2025 5:14 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਬਿਹਾਰ ਵਿੱਚ ਐਨਡੀਏ ਨੂੰ ਮਿਲੀ ਵੱਡੀ ਲੀਡ ਦੇਸ਼ ਦੇ ਵਿਕਾਸ, ਔਰਤਾਂ ਦੀ ਸੁਰੱਖਿਆ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਲਈ ਐਨ ਡੀ ਏ ਸਰਕਾਰ ਵਲੋਂ ਕੀਤੇ ਕੰਮਾਂ ਦਾ ਨਤੀਜਾ ਹੈ ਤੇ ਲੋਕਾਂ ਨੇ ਇਸ ਸਰਕਾਰ ’ਤੇ ਵਿਸ਼ਵਾਸ ਜਤਾਇਆ ਹੈ। ਸ਼ਾਹ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਲਈ ਪੂਰੇ ਦਿਲ ਨਾਲ ਕੰਮ ਕੀਤਾ ਹੈ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਨੂੰ ਜੰਗਲ ਰਾਜ ਵਿਚੋਂ ਕੱਢਿਆ ਹੈ। ਐਨਡੀਏ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰਨ ਲਈ ਤਿਆਰ ਹੈ, ੳੁਹ 243 ਸੀਟਾਂ ਵਿੱਚੋਂ 200 ਦੇ ਕਰੀਬ ’ਤੇ ਅੱਗੇ ਚਲ ਰਿਹਾ ਹੈ। ਇਸ ਚੋਣ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਦੂਜੇ ਪਾਸੇ ਮਹਾਂਗਠਜੋਡ਼ ਜਿਸ ਵਿੱਚ ਆਰਜੇਡੀ, ਕਾਂਗਰਸ ਅਤੇ ਤਿੰਨ ਖੱਬੇ ਪੱਖੀ ਪਾਰਟੀਆਂ ਸ਼ਾਮਲ ਹਨ, 35 ਸੀਟਾਂ ਦੇ ਅੰਕੜੇ ਨੂੰ ਪਾਰ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਸ਼ਾਹ ਨੇ ਕਿਹਾ, ‘ਬਿਹਾਰ ਭੂਮੀ ਦੇ ਲੋਕਾਂ ਨੂੰ ਦਿਲੋਂ ਸਲਾਮ, ਗਿਆਨ, ਸਖ਼ਤ ਮਿਹਨਤ ਅਤੇ ਲੋਕਤੰਤਰ ਦੇ ਰੱਖਿਅਕ," ਸ਼ਾਹ ਨੇ ਕਿਹਾ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਵੱਲੋਂ ਪਾਈ ਗਈ ਹਰ ਵੋਟ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਘੁਸਪੈਠੀਆਂ ਵਿਰੁੱਧ ਮੋਦੀ ਸਰਕਾਰ ਦੀ ਨੀਤੀ ਵਿੱਚ ਵਿਸ਼ਵਾਸ ਦਾ ਪ੍ਰਤੀਕ ਹੈ।
ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਖਾਤਾ ਨਹੀਂ ਖੁੱਲ੍ਹਿਆ
November 14, 2025 5:08 pm
ਬਿਹਾਰ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ (ਜੇ.ਐਸ.ਪੀ.) 243 ਮੈਂਬਰੀ ਵਿਧਾਨ ਸਭਾ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਚੋਣ ਕਮਿਸ਼ਨ ਅਨੁਸਾਰ ਜ਼ਿਆਦਾਤਰ ਜੇ.ਐਸ.ਪੀ. ਉਮੀਦਵਾਰਾਂ ਨੇ ਕੁੱਲ ਵੋਟਾਂ ਵਿਚੋਂ 10 ਫੀਸਦੀ ਤੋਂ ਘੱਟ ਵੋਟਾਂ ਹਾਸਲ ਕੀਤੀਆਂ ਹਨ। ੳੁਨ੍ਹਾਂ ਬੇਰੁਜ਼ਗਾਰੀ, ਪਰਵਾਸ ਅਤੇ ਉਦਯੋਗਾਂ ਦੀ ਘਾਟ ਵਰਗੇ ਮੁੱਦਿਆਂ ਚੁੱਕੇ। ਇਸ ਦੇ ਬਾਵਜੂਦ ੳੁਨ੍ਹਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ। ਕਮਿਸ਼ਨ ਦੇ ਅੰਕੜਿਆਂ ਅਨੁਸਾਰ 238 ਹਲਕਿਆਂ ਵਿੱਚ ਜੇ.ਐਸ.ਪੀ. ਦੇ ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ ਜ਼ਬਤ ਹੋ ਜਾਵੇਗੀ। ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਆਪਣੀ ਸੁਰੱਖਿਆ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਲਈ ਕੁੱਲ ਵੋਟਾਂ ਦਾ ਘੱਟੋ-ਘੱਟ ਛੇਵਾਂ ਹਿੱਸਾ ਪ੍ਰਾਪਤ ਕਰਨਾ ਚਾਹੀਦਾ ਹੈ।
ਦਿੱਲੀ ਵਿਚ ਭਾਜਪਾ ਹੈੱਡਕੁਆਰਟਰ ਉੱਤੇ ਵੀ ਜਿੱਤ ਦੇ ਜਸ਼ਨ ਸ਼ੁਰੂ
November 14, 2025 1:28 pm

ਦਿੱਲੀ ਵਿਚ ਵੀ ਭਾਜਪਾ ਹੈੱਡਕੁਆਰਟਰ ’ਤੇ ਵੀ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਵਰਕਰਾਂ ਨੇ ਬਿਹਾਰ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਦਾ ਲੱਡੂ ਵੰਡ ਕੇ ਜਸ਼ਨ ਮਨਾਇਆ।
ਭਾਜਪਾ 193 ਸੀਟਾਂ 'ਤੇ ਅੱਗੇ, ਮਹਾਗਠਬੰਧਨ 45, ਹੋਰ 5 'ਤੇ ਅੱਗੇ
November 14, 2025 12:47 pm
ਕਾਂਗਰਸ ਨੇ ਚੋਣ ਕਮਿਸ਼ਨ 'ਤੇ ਪੱਖਪਾਤ ਦਾ ਦੋਸ਼ ਲਗਾਏ, ਬਿਹਾਰ ਚੋਣਾਂ ਤੋਂ ਪਹਿਲਾਂ 60 ਲੱਖ ਵੋਟਰਾਂ ਨੂੰ ਹਟਾਉਣ ਦਾ ਦਾਅਵਾ ਕੀਤਾ
November 14, 2025 12:47 pm
