ਪਾਰਟੀ ਹੈੱਡਕੁਆਰਟਰ ਵਿਖੇ ਭਾਜਪਾ ਮੁਖੀ ਨੱਡਾ
November 14, 2025 7:14 pm
ਲੋਕਾਂ ਨੇ ਪਿਛਲੀਆਂ ਗਲਤੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਲਗਾਤਾਰ ਚੋਣਾਂ ਵਿੱਚ ਭਾਜਪਾ ਨੂੰ ਵੋਟ ਦਿੱਤੀ ਹੈ: ਨੱਡਾ
ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗਈ ਹੈ। 243 ਸੀਟਾਂ ਵਿਚੋਂ ਐਨਡੀਏ 202 ਸੀਟਾਂ ’ਤੇ ਅੱਗੇ ਚਲ ਰਿਹਾ ਹੈ ਜਦਕਿ ਮਹਾਗਠਜੋੜ ਦੇ ਹਿੱਸੇ ਸਿਰਫ 37 ਸੀਟਾਂ ਹੀ ਆ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ।
ਭਾਰਤੀ ਜਨਤਾ ਪਾਰਟੀ ਨੇ 63 ਸੀਟਾਂ ਜਿੱਤ ਲਈਆਂ ਹਨ ਤੇ ਇਹ 27 ਸੀਟਾਂ ’ਤੇ ਅੱਗੇ ਚਲ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨੇ 44 ਸੀਟਾਂ ਜਿੱਤ ਲਈਆਂ ਹਨ ਤੇ ਇਹ 40 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ - ਆਰਜੇਡੀ ਨੂੰ 13 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ ਤੇ ਇਹ 12 ਸੀਟਾਂ ’ਤੇ ਅੱਗੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 9 ਸੀਟਾਂ ਜਿੱਤ ਲਈਆਂ ਹਨ ਤੇ ਇਹ 10 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ ਹਾਲੇ ਸਿਰਫ 1 ਸੀਟ ਮਿਲੀ ਹੈ ਤੇ ਇਹ 5 ਸੀਟਾਂ ’ਤੇ ਅੱਗੇ ਹੈ। ਐਲਜੇਪੀ (ਆਰਵੀ) ਦੇ ਉਮੀਦਵਾਰ ਸੰਜੈ ਕੁਮਾਰ ਸਿੰਘ ਨੇ ਮਹੂਆ ਤੋਂ ਆਰਜੇਡੀ ਦੇ ਮੁਕੇਸ਼ ਕੁਮਾਰ ਰੌਸ਼ਨ ਨੂੰ 44,997 ਵੋਟਾਂ ਨਾਲ ਹਰਾਇਆ, ਤੇਜ ਪ੍ਰਤਾਪ ਯਾਦਵ ਤੀਜੇ ਸਥਾਨ ’ਤੇ ਰਹੇ। ਬਿਹਾਰ ਚੋਣਾਂ ਵਿੱਚ ਐਨਡੀਏ ਦੀ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪੁੱਜ ਗਏ ਹਨ। ਇਸ ਦੌਰਾਨ ਸਾਰੇ ਪਾਸੇ ‘ਮੋਦੀ, ਮੋਦੀ’, 'ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲੱਗੇ ਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਪਰਿਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ।
Good governance has won.
Development has won.
Pro-people spirit has won.
Social justice has won.
Gratitude to each and every person of Bihar for blessing the NDA with a historical and unparalleled victory in the 2025 Vidhan Sabha elections. This mandate gives us renewed…
— Narendra Modi (@narendramodi) November 14, 2025
ਆਰਜੇਡੀ ਆਗੂ ਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਤੇਜਵਸੀ ਯਾਦਵ ਰਾਘੋਪੁਰ ਸੀਟ ਤੋਂ ਪਿੱਛੇ ਚੱਲ ਰਹੇ ਸਨ ਪਰ ਉਨ੍ਹਾਂ 22 ਗੇੜ ਤੋਂ ਬਾਅਦ ਲੀਡ ਹਾਸਲ ਕਰ ਲਈ ਹੈ। ਉਨ੍ਹਾਂ ਇਸ ਸੀਟ ਤੋਂ ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਨਾਲੋਂ 14122 ਵੋਟਾਂ ਵੱਧ ਹਾਸਲ ਕਰ ਲਈਆਂ ਹਨ।
ਮਹੂਆ ਤੋਂ ਜਨਸ਼ਕਤੀ ਜਨਤਾ ਦਲ (ਜੇਜੇਪੀ) ਦੇ ਤੇਜ ਪ੍ਰਤਾਪ ਸਿੰਘ 27ਵੇਂ ਗੇੜ ਦੀ ਗਿਣਤੀ ਮਗਰੋਂ 52000 ਦੇ ਕਰੀਬ ਵੋਟਾਂ ਦੇ ਵੱਡੇ ਫ਼ਰਕ ਨਾਲ ਪਿੱਛੇ ਹਨ।
ਬਿਹਾਰ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਦੇ ਵੱਡੀ ਜਿੱਤ ਵੱਲ ਵਧਣ ਦਰਮਿਆਨ ਜੇਡੀਯੂ ਵਰਕਰਾਂ ਨੇ ਪਟਨਾਂ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਪਟਾਕੇ ਚਲਾ ਕੇ ਜਸ਼ਨ ਮਨਾਇਆ।
ਚੋਣ ਕਮਿਸ਼ਨ ਨੇ ਵੋਟਾਂ ਦੀ ਗਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਇਤਬਾਰ ਕਰਨ ਦੀ ਸਲਾਹ ਦਿੱਤੀ ਹੈ।
November 14, 2025 7:14 pm
ਲੋਕਾਂ ਨੇ ਪਿਛਲੀਆਂ ਗਲਤੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਲਗਾਤਾਰ ਚੋਣਾਂ ਵਿੱਚ ਭਾਜਪਾ ਨੂੰ ਵੋਟ ਦਿੱਤੀ ਹੈ: ਨੱਡਾ
November 14, 2025 7:03 pm
ਬਿਹਾਰ ਚੋਣਾਂ ਵਿੱਚ ਐਨਡੀਏ ਦੀ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪੁੱਜ ਗਏ ਹਨ। ਇਸ ਦੌਰਾਨ ਸਾਰੇ ਪਾਸੇ ‘ਮੋਦੀ, ਮੋਦੀ’, 'ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲੱਗੇ ਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ।
November 14, 2025 6:58 pm
ਐਲਜੇਪੀ (ਆਰਵੀ) ਦੇ ਉਮੀਦਵਾਰ ਸੰਜੇ ਕੁਮਾਰ ਸਿੰਘ ਨੇ ਮਹੂਆ ਤੋਂ ਆਰਜੇਡੀ ਦੇ ਮੁਕੇਸ਼ ਕੁਮਾਰ ਰੌਸ਼ਨ ਨੂੰ 44,997 ਵੋਟਾਂ ਨਾਲ ਹਰਾਇਆ, ਤੇਜ ਪ੍ਰਤਾਪ ਯਾਦਵ ਤੀਜੇ ਸਥਾਨ ’ਤੇ ਰਹੇ।
November 14, 2025 6:14 pm
ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗੲੀ ਹੈ। 243 ਸੀਟਾਂ ਵਿਚੋਂ ਐਨਡੀਏ 202 ਸੀਟਾਂ ’ਤੇ ਅੱਗੇ ਚਲ ਰਿਹਾ ਹੈ ਜਦਕਿ ਮਹਾਗਠਜੋਡ਼ ਦੇ ਹਿੱਸੇ ਸਿਰਫ 37 ਸੀਟਾਂ ਹੀ ਆ ਰਹੀਅਾਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ। ਭਾਰਤੀ ਜਨਤਾ ਪਾਰਟੀ ਨੇ 34 ਸੀਟਾਂ ਜਿੱਤ ਲੲੀਆਂ ਹਨ ਤੇ ਇਹ 56 ਸੀਟਾਂ ’ਤੇ ਅੱਗੇ ਚਲ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨੇ 23 ਸੀਟਾਂ ਜਿੱਤ ਲੲੀਆਂ ਹਨ ਤੇ ਇਹ 60 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ - ਆਰਜੇਡੀ ਨੂੰ 6 ਸੀਟਾਂ ’ਤੇ ਜਿੱਤ ਹਾਸਲ ਹੋੲੀ ਹੈ ਤੇ ਇਹ 20 ਸੀਟਾਂ ’ਤੇ ਅੱਗੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 2 ਸੀਟਾਂ ਜਿੱਤ ਲੲੀਆਂ ਹਨ ਤੇ ਇਹ 17 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ ਹਾਲੇ ਸਿਰਫ 1 ਸੀਟ ਮਿਲੀ ਹੈ ਤੇ ਇਹ 5 ਸੀਟਾਂ ’ਤੇ ਅੱਗੇ ਹੈ।
November 14, 2025 5:50 pm
ਦਿੱਲੀ ਟ੍ਰੈਫਿਕ ਪੁਲੀਸ ਨੇ ਅੱਜ ਐਡਵਾਈਜ਼ਰੀ ਜਾਰੀ ਕਰਕੇ ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਵਿੱਚ ਰਾਤ 9 ਵਜੇ ਤੱਕ ਪਾਬੰਦੀਆਂ, ਸਡ਼ਕਾਂ ਬਦਲਣ ਅਤੇ ਕੁਝ ਪਾਰਕਿੰਗਾਂ ’ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬਿਹਾਰ ਚੋਣਾਂ ਵਿੱਚ ਐਨਡੀਏ ਦੀ ਵੱਡੀ ਜਿੱਤ ਦੇ ਰੁਝਾਨ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਜਾਣਗੇ ਜਿਸ ਦੇ ਮੱਦੇਨਜ਼ਰ ਟ੍ਰੈਫਿਕ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਅਨੁਸਾਰ ਡਬਲਿੳੂ ਪੁਆਇੰਟ, ਏ ਪੁਆਇੰਟ, ਆਈਟੀਓ ਚੌਕ, ਆਈਪੀ ਮਾਰਗ, ਬੀਐਸਜ਼ੈਡ ਮਾਰਗ, ਡੀਡੀਯੂ ਮਾਰਗ, ਟੈਗੋਰ ਰੋਡ, ਵਿਸ਼ਨੂੰ ਦਿਗੰਬਰ ਮਾਰਗ, ਮੀਰਦਾਰ ਰੋਡ, ਮੀਰਦਾਰ ਰੈੱਡ ਲਾਈਟ, ਰਣਜੀਤ ਸਿੰਘ ਮਾਰਗ, ਰਣਜੀਤ ਸਿੰਘ ਫਲਾਈਓਵਰ, ਜੰਗੀਰ ਰੋਡ ਅਤੇ ਪ੍ਰੈਸ ਰੋਡ ਦੇ ਆਲੇ-ਦੁਆਲੇ ਕੈਰੇਜਵੇਅ ਅਤੇ ਸਰਵਿਸ ਰੋਡ ਦੋਵਾਂ 'ਤੇ ਨਿਰਧਾਰਤ ਘੰਟਿਆਂ ਦੌਰਾਨ ਪਾਬੰਦੀਆਂ ਜਾਂ ਡਾਇਵਰਸ਼ਨਾਂ ਕੀਤੀਆਂ ਗੲੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਥਾਵਾਂ ਤੋਂ ਬਚਣ ਅਤੇ ਵਿਕਲਪਿਕ ਰੂਟਾਂ ਦੀ ਵਰਤੋਂ ਕਰਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਵਾਹਨ ਪਾਰਕਿੰਗ ਦੀ ਇਜਾਜ਼ਤ ਸਿਰਫ਼ ਨਿਰਧਾਰਤ ਖੇਤਰਾਂ ਵਿੱਚ ਹੀ ਹੋਵੇਗੀ। ਪੁਲੀਸ ਨੇ ਕਿਹਾ ਕਿ ਬਹਾਦਰਸ਼ਾਹ ਜ਼ਫਰ ਮਾਰਗ, ਆਈਪੀ ਮਾਰਗ, ਡੀਡੀਯੂ ਮਾਰਗ, ਟੈਗੋਰ ਰੋਡ, ਵਿਸ਼ਨੂੰ ਦਿਗੰਬਰ ਮਾਰਗ, ਮੀਰਦਾਰ ਰੋਡ, ਮੀਰਦਾਰ ਰੈੱਡ ਲਾਈਟ, ਰਣਜੀਤ ਸਿੰਘ ਮਾਰਗ, ਰਣਜੀਤ ਸਿੰਘ ਫਲਾਈਓਵਰ, ਜੰਗੀਰ ਰੋਡ ਅਤੇ ਪ੍ਰੈਸ ਰੋਡ ਦੇ ਦੋਵਾਂ ਕੈਰੇਜਵੇਅ 'ਤੇ ਕਿਸੇ ਵੀ ਵਾਹਨ ਨੂੰ ਪਾਰਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਪੁਲੀਸ ਵਾਹਨਾਂ ਵਲੋਂ ਟੋਅ ਕਰ ਲਿਆ ਜਾਵੇਗਾ। ਪੀਟੀਆਈ
November 14, 2025 5:32 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਪਰਿਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾੲੀ ਦਿੰਦਿਆਂ ਧੰਨਵਾਦ ਕੀਤਾ। ਪੀ.ਟੀ.ਆਈ
November 14, 2025 5:23 pm
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 16 ਸੀਟਾਂ ਜਿੱਤ ਲੲੀਆਂ ਹਨ ਤੇ ਇਹ ਪਾਰਟੀ 75 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਜਨਤਾ ਦਲ (ਯੂਨਾਈਟਿਡ) - ਨੇ 10 ਸੀਟਾਂ ਜਿੱਤ ਲੲੀਆਂ ਹਨ ਤੇ ਇਹ 74 ਸੀਟਾਂ ’ਤੇ ਅੱਗੇ ਚਲ ਰਹੀ ਹੈ। ਰਾਸ਼ਟਰੀ ਜਨਤਾ ਦਲ - ਆਰਜੇਡੀ ਨੇ 4 ਸੀਟਾਂ ਜਿੱਤ ਲੲੀਆਂ ਹਨ ਤੇ ਇਹ 21 ਸੀਟਾਂ ’ਤੇ ਅੱਗੇ ਚਲ ਰਹੀ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 1 ਸੀਟ ਜਿੱਤ ਲੲੀ ਹੈ ਤੇ ਇਹ 19 ਸੀਟਾਂ ’ਤੇ ਅੱਗੇ ਚਲ ਰਹੀ ਹੈ। ਦੂਜੇ ਪਾਸੇ ਕਾਂਗਰਸ ਨੇ ਇਕ ਸੀਟ ਜਿਤ ਲੲੀ ਹੈ ਤੇ ਇਹ ਚਾਰ ਸੀਟਾਂ ’ਤੇ ਅੱਗੇ ਚਲ ਰਹੀ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ - ਏਆੲੀਐਮਆੲੀਐਮ ਦੋ ਸੀਟਾਂ ਜਿੱਤ ਚੁੱਕੀ ਹੈ ਤੇ ਤਿੰਨ ਸੀਟਾਂ ’ਤੇ ਅੱਗੇ ਚਲ ਰਹੀ ਹੈ। ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) - ਐਚ ਏ ਐਮ ਐਸ ਇਕ ਸੀਟ ਜਿੱਤ ਚੁੱਕਿਆ ਹੈ ਤੇ ਚਾਰ ਸੀਟਾਂ ’ਤੇ ਅੱਗੇ ਚਲ ਰਿਹਾ ਹੈ। ਰਾਸ਼ਟਰੀ ਲੋਕ ਮੋਰਚਾ ਨੇ ਕੋੲੀ ਵੀ ਸੀਟ ਨਹੀਂ ਜਿੱਤੀ ਤੇ ਇਹ ਚਾਰ ਸੀਟਾਂ ’ਤੇ ਅੱਗੇ ਚਲ ਰਿਹਾ ਹੈ।
November 14, 2025 5:14 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਬਿਹਾਰ ਵਿੱਚ ਐਨਡੀਏ ਨੂੰ ਮਿਲੀ ਵੱਡੀ ਲੀਡ ਦੇਸ਼ ਦੇ ਵਿਕਾਸ, ਔਰਤਾਂ ਦੀ ਸੁਰੱਖਿਆ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਲਈ ਐਨ ਡੀ ਏ ਸਰਕਾਰ ਵਲੋਂ ਕੀਤੇ ਕੰਮਾਂ ਦਾ ਨਤੀਜਾ ਹੈ ਤੇ ਲੋਕਾਂ ਨੇ ਇਸ ਸਰਕਾਰ ’ਤੇ ਵਿਸ਼ਵਾਸ ਜਤਾਇਆ ਹੈ। ਸ਼ਾਹ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਲਈ ਪੂਰੇ ਦਿਲ ਨਾਲ ਕੰਮ ਕੀਤਾ ਹੈ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਨੂੰ ਜੰਗਲ ਰਾਜ ਵਿਚੋਂ ਕੱਢਿਆ ਹੈ। ਐਨਡੀਏ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰਨ ਲਈ ਤਿਆਰ ਹੈ, ੳੁਹ 243 ਸੀਟਾਂ ਵਿੱਚੋਂ 200 ਦੇ ਕਰੀਬ ’ਤੇ ਅੱਗੇ ਚਲ ਰਿਹਾ ਹੈ। ਇਸ ਚੋਣ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਦੂਜੇ ਪਾਸੇ ਮਹਾਂਗਠਜੋਡ਼ ਜਿਸ ਵਿੱਚ ਆਰਜੇਡੀ, ਕਾਂਗਰਸ ਅਤੇ ਤਿੰਨ ਖੱਬੇ ਪੱਖੀ ਪਾਰਟੀਆਂ ਸ਼ਾਮਲ ਹਨ, 35 ਸੀਟਾਂ ਦੇ ਅੰਕੜੇ ਨੂੰ ਪਾਰ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਸ਼ਾਹ ਨੇ ਕਿਹਾ, ‘ਬਿਹਾਰ ਭੂਮੀ ਦੇ ਲੋਕਾਂ ਨੂੰ ਦਿਲੋਂ ਸਲਾਮ, ਗਿਆਨ, ਸਖ਼ਤ ਮਿਹਨਤ ਅਤੇ ਲੋਕਤੰਤਰ ਦੇ ਰੱਖਿਅਕ," ਸ਼ਾਹ ਨੇ ਕਿਹਾ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਵੱਲੋਂ ਪਾਈ ਗਈ ਹਰ ਵੋਟ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਘੁਸਪੈਠੀਆਂ ਵਿਰੁੱਧ ਮੋਦੀ ਸਰਕਾਰ ਦੀ ਨੀਤੀ ਵਿੱਚ ਵਿਸ਼ਵਾਸ ਦਾ ਪ੍ਰਤੀਕ ਹੈ।
November 14, 2025 5:08 pm
ਬਿਹਾਰ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ (ਜੇ.ਐਸ.ਪੀ.) 243 ਮੈਂਬਰੀ ਵਿਧਾਨ ਸਭਾ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਚੋਣ ਕਮਿਸ਼ਨ ਅਨੁਸਾਰ ਜ਼ਿਆਦਾਤਰ ਜੇ.ਐਸ.ਪੀ. ਉਮੀਦਵਾਰਾਂ ਨੇ ਕੁੱਲ ਵੋਟਾਂ ਵਿਚੋਂ 10 ਫੀਸਦੀ ਤੋਂ ਘੱਟ ਵੋਟਾਂ ਹਾਸਲ ਕੀਤੀਆਂ ਹਨ। ੳੁਨ੍ਹਾਂ ਬੇਰੁਜ਼ਗਾਰੀ, ਪਰਵਾਸ ਅਤੇ ਉਦਯੋਗਾਂ ਦੀ ਘਾਟ ਵਰਗੇ ਮੁੱਦਿਆਂ ਚੁੱਕੇ। ਇਸ ਦੇ ਬਾਵਜੂਦ ੳੁਨ੍ਹਾਂ ਨੂੰ ਬਹੁਤ ਘੱਟ ਵੋਟਾਂ ਮਿਲੀਆਂ। ਕਮਿਸ਼ਨ ਦੇ ਅੰਕੜਿਆਂ ਅਨੁਸਾਰ 238 ਹਲਕਿਆਂ ਵਿੱਚ ਜੇ.ਐਸ.ਪੀ. ਦੇ ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ ਜ਼ਬਤ ਹੋ ਜਾਵੇਗੀ। ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਆਪਣੀ ਸੁਰੱਖਿਆ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਲਈ ਕੁੱਲ ਵੋਟਾਂ ਦਾ ਘੱਟੋ-ਘੱਟ ਛੇਵਾਂ ਹਿੱਸਾ ਪ੍ਰਾਪਤ ਕਰਨਾ ਚਾਹੀਦਾ ਹੈ।
November 14, 2025 1:28 pm
ਦਿੱਲੀ ਵਿਚ ਵੀ ਭਾਜਪਾ ਹੈੱਡਕੁਆਰਟਰ ’ਤੇ ਵੀ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਵਰਕਰਾਂ ਨੇ ਬਿਹਾਰ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਦਾ ਲੱਡੂ ਵੰਡ ਕੇ ਜਸ਼ਨ ਮਨਾਇਆ।
November 14, 2025 12:47 pm
November 14, 2025 12:47 pm
https://twitter.com/hashtag/WATCH?src=hash&ref_src=twsrc%5Etfw">#WATCH</a> | #BiharAssemblyElections | Delhi: As NDA crosses the majority mark in Bihar, Congress MP Manickam Tagore says, "SIR was done in Bihar right before the elections. 60 lakh voters were deleted in the exercise. 10% of total voters were deleted, and the majority of them were… pic.twitter.com/ho1AX8pvtB
— ANI (@ANI) November 14, 2025
November 14, 2025 12:44 pm
https://twitter.com/hashtag/WATCH?src=hash&ref_src=twsrc%5Etfw">#WATCH</a> | Bihar: Celebrations continue at the JD(U) office in Patna as NDA continues its comfortable lead in #BiharElections. pic.twitter.com/Ti0E3vyIji
— ANI (@ANI) November 14, 2025
November 14, 2025 12:00 pm
https://twitter.com/hashtag/WATCH?src=hash&ref_src=twsrc%5Etfw">#WATCH</a> | #BiharAssemblyElections | Supporters of Bihar CM Nitish Kumar celebrate JD(U) office in Patna.
— ANI (@ANI) November 14, 2025
NDA has crossed the majority mark and is leading on 185 seats (JD(U) 76, BJP 83, LJP(RV) 22, HAMS 4)
Counting of votes continues. pic.twitter.com/aAuM6VqMli
November 14, 2025 11:37 am
November 14, 2025 11:36 am
November 14, 2025 11:29 am
November 14, 2025 11:27 am
ਐੱਚਏਐੱਮ ਮੁਖੀ ਜੀਤਨ ਰਾਮ ਮਾਂਝੀ ਨੇ ਸ਼ੁੱਕਰਵਾਰ ਨੂੰ ਵਿਸ਼ਵਾਸ ਜਤਾਇਆ ਕਿ 243 ਮੈਂਬਰੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ 160 ਤੋਂ ਵੱਧ ਸੀਟਾਂ ਜਿੱਤੇਗਾ ਅਤੇ ਉਨ੍ਹਾਂ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ), ਸੱਤਾਧਾਰੀ ਗੱਠਜੋੜ ਦੇ ਇੱਕ ਹਿੱਸੇਦਾਰ ਵਜੋਂ, ਘੱਟੋ-ਘੱਟ ਛੇ ਸੀਟਾਂ ਜਿੱਤੇਗੀ।
https://twitter.com/hashtag/WATCH?src=hash&ref_src=twsrc%5Etfw">#WATCH</a> | #BiharElection2025 | Gaya Ji: As NDA crosses the majority mark, Union Minister-HAM(S) Custodian Jitan Ram Manjhi says, "This is not unexpected. We were saying from the beginning that NDA will form the Govt with a thumping majority and Nitish Kumar will be the CM. We are… pic.twitter.com/0YlRM1wbSm
— ANI (@ANI) November 14, 2025
November 14, 2025 11:25 am
ਜਨਸ਼ਕਤੀ ਜਨਤਾ ਦਲ (ਜੇਜੇਡੀ) ਦੇ ਸੰਸਥਾਪਕ ਤੇਜ ਪ੍ਰਤਾਪ ਯਾਦਵ ਪਹਿਲੇ ਦੌਰ ਤੋਂ ਬਾਅਦ ਮਹੂਆ ਵਿੱਚ ਤੀਜੇ ਸਥਾਨ 'ਤੇ ਹਨ; ਐਲਜੇਪੀ (ਆਰਵੀ) ਦੇ ਸੰਜੇ ਕੁਮਾਰ ਸਿੰਘ ਆਰਜੇਡੀ ਦੇ ਮੁਕੇਸ਼ ਕੁਮਾਰ ਤੋਂ ਅੱਗੇ ਹਨ।
November 14, 2025 11:23 am
ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤਾਰਾਪੁਰ ਵਿੱਚ 2,690 ਵੋਟਾਂ ਨਾਲ ਅੱਗੇ ਹਨ; ਆਰਜੇਡੀ ਦੇ ਅਰੁਣ ਕੁਮਾਰ ਪਿੱਛੇ ਹਨ।
November 14, 2025 11:22 am
ਚੋਣ ਕਮਿਸ਼ਨ ਦੇ ਅਨੁਸਾਰ, ਬਿਹਾਰ ਦੇ ਮੰਤਰੀ ਅਤੇ ਜਨਤਾ ਦਲ (ਯੂ) ਦੇ ਉਮੀਦਵਾਰ ਲੇਸ਼ੀ ਸਿੰਘ ਧਮਦਾਹਾ ਤੋਂ ਆਰਜੇਡੀ ਦੇ ਸੰਤੋਸ਼ ਕੁਮਾਰ ਤੋਂ 792 ਵੋਟਾਂ ਨਾਲ ਅੱਗੇ ਹਨ।
November 14, 2025 11:01 am
ਚੋਣ ਕਮਿਸ਼ਨ ਅਨੁਸਾਰ ਮਹਾਗਠਬੰਧਨ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਰਾਘੋਪੁਰ ਵਿੱਚ 893 ਵੋਟਾਂ ਨਾਲ ਅੱਗੇ ਹਨ, ਭਾਜਪਾ ਦੇ ਸਤੀਸ਼ ਕੁਮਾਰ ਪਿੱਛੇ ਹਨ।
November 14, 2025 10:55 am
ਭਾਜਪਾ ਦੇ ਕੌਮੀ ਤਰਜਮਾਨ ਸਈਦ ਸ਼ਾਹਨਵਾਜ਼ ਹੁਸੈਨ ਨੇ ਕਿਹਾ, ‘‘ਨਤੀਜਾ ਸਾਫ਼ ਦਿਖਾਈ ਦੇ ਰਿਹਾ ਹੈ। ਅਸੀਂ ਜਿੱਤਣ ਜਾ ਰਹੇ ਹਾਂ। ਬਿਹਾਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ, ਨਿਤੀਸ਼ ਕੁਮਾਰ ਅਤੇ ਐਨਡੀਏ ਵਿੱਚ ਵਿਸ਼ਵਾਸ ਹੈ। ਲੋਕਾਂ ਨੇ 20 ਸਾਲਾਂ ਦੀ ਸਰਕਾਰ ਦੇ ਹੱਕ ਵਿੱਚ ਵੋਟ ਦਿੱਤੀ ਹੈ..."
November 14, 2025 10:55 am
ਚੋਣ ਕਮਿਸ਼ਨ ਅਨੁਸਾਰ ਆਰਜੇਡੀ ਉਮੀਦਵਾਰ ਓਸਾਮਾ ਸ਼ਹਾਬ, ਜੋ ਮੁਹੰਮਦ ਸ਼ਹਾਬੁਦੀਨ ਦੇ ਪੁੱਤਰ ਹਨ, ਰਘੁਨਾਥਪੁਰ ਤੋਂ 725 ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਜਨਤਾ ਦਲ (ਯੂ) ਦੇ ਵਿਕਾਸ ਕੁਮਾਰ ਸਿੰਘ ਪਿੱਛੇ ਹਨ।
November 14, 2025 10:36 am
November 14, 2025 10:34 am
November 14, 2025 9:53 am
November 14, 2025 9:52 am
November 14, 2025 9:52 am
November 14, 2025 9:52 am
November 14, 2025 9:29 am
November 14, 2025 8:50 am
November 14, 2025 8:23 am
November 14, 2025 8:19 am
ਐੱਨਡੀਏ 5, ਮਹਾਂਗੱਠਬੰਧਨ 2 ਤੇ ਹੋਰ 1
November 14, 2025 7:40 am
ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਸਭ ਤੋਂ ਪਹਿਲਾਂ ਡਾਕ ਮੱਤ ਪੱਤਰ (ਪੋਸਟਲ ਬੈਲੇਟ) ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਸਵੇਰੇ 8:30 ਵਜੇ ਤੋਂ ਈਵੀਐਮ ਖੋਲ੍ਹ ਕੇ ਗਿਣਤੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹੇ ਦੇ ਪ੍ਰਬੰਧਕਾਂ ਨੂੰ ਵੋਟਿੰਗ ਕਾਰਜ ਸੁਚਾਰੂ ਰੂਪ ਵਿਚ ਸਿਰੇ ਚਾਡ਼੍ਹਨ ਦੇ ਨਿਰਦੇਸ਼ ਦਿੱਤੇ ਹਨ