ਭਾਰਤ ਨੂੰ ਅੱਜ ਟੀ-20 ਵਿਸ਼ਵ ਕੱਪ 2026 ਵਿਚ ਪਹਿਲੀ ਹਾਰ ਮਿਲੀ ਹੈ। ਅਹਿਮਦਾਬਾਦ ਵਿਚ ਖੇਡੇ ਗਏ ਮੈਚ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ’ਤੇ 187 ਦੌੜਾਂ ਬਣਾਈਆਂ ਜਦਕਿ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਭਾਰਤ ਦੀ ਪੂਰੀ ਟੀਮ 18.5 ਓਵਰਾਂ ਵਿਚ 111 ਦੌੜਾਂ ’ਤੇ ਆਲ ਆਊਟ ਹੋ ਗਈ।
ਅਹਿਮਦਾਬਾਦ ਵਿੱਚ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 187 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਸਭ ਤੋਂ ਸਫਲ ਬੱਲੇਬਾਜ਼ ਰਹੇ, ਜਿਨ੍ਹਾਂ ਨੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦਾ ਸਾਥ ਡੇਵਾਲਡ ਬ੍ਰੇਵਿਸ ਨੇ ਦਿੱਤਾ, ਜਿਨ੍ਹਾਂ ਨੇ 45 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਸਦਕਾ ਦੱਖਣੀ ਅਫਰੀਕਾ ਭਾਰਤ ਦੇ ਸਾਹਮਣੇ ਇੱਕ ਚੁਣੌਤੀਪੂਰਨ ਟੀਚਾ ਰੱਖਣ ਵਿੱਚ ਕਾਮਯਾਬ ਰਿਹਾ।
ਦੱਖਣੀ ਅਫਰੀਕਾ ਨੇ ਇਸ ਅਹਿਮ ਮੈਚ ਲਈ ਆਪਣੀ ਟੀਮ ਵਿੱਚ ਚਾਰ ਬਦਲਾਅ ਕੀਤੇ ਹਨ। ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਡੇਵਿਡ ਮਿਲਰ ਅਤੇ ਮਾਰਕੋ ਜੈਨਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਿਸ ਨਾਲ ਉਨ੍ਹਾਂ ਦੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵੇਂ ਮਜ਼ਬੂਤ ਹੋਈਆਂ ਹਨ।
ਦੂਜੇ ਪਾਸੇ ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣੀ ਪਿਛਲੀ ਜੇਤੂ ਟੀਮ ’ਤੇ ਭਰੋਸਾ ਜਤਾਇਆ ਹੈ ਅਤੇ ਪਲੇਇੰਗ ਇਲੈਵਨ (Playing XI) ਵਿੱਚ ਕੋਈ ਬਦਲਾਅ ਨਹੀਂ ਕੀਤਾ। ਭਾਰਤੀ ਟੀਮ ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਅਤੇ ਹਾਰਦਿਕ ਪਾਂਡਿਆ ਵਰਗੇ ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰੀ ਹੈ। ਗੇਂਦਬਾਜ਼ੀ ਦੀ ਕਮਾਨ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਦੇ ਹੱਥਾਂ ਵਿੱਚ ਹੋਵੇਗੀ ਜਦਕਿ ਮੁੱਖ ਸਪਿੰਨਰ ਵਰੁਣ ਚੱਕਰਵਰਤੀ ਹੋਣਗੇ।
ਦੋਵਾਂ ਟੀਮਾਂ ਦੇ ਖਿਡਾਰੀ:
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ।
ਦੱਖਣੀ ਅਫਰੀਕਾ: ਏਡਨ ਮਾਰਕਰਮ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਰਿਆਨ ਰਿਕਲਟਨ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਐਨਗਿਡੀ।
ਭਾਰਤ ਨੂੰ ਚੌਥਾ ਝਟਕਾ ਲੱਗਿਆ; ਵਾਸ਼ਿੰਗਟਨ ਸੁੰਦਰ ਆਊਟ; ਭਾਰਤ - 51/4 (9 ਓਵਰ)
February 22, 2026 9:48 pm
ਇਸ ਮੈਚ ਵਿਚ ਭਾਰਤ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਵਾਸ਼ਿੰਗਟਨ ਸੁੰਦਰ ਨੇ ਕੋਰਬਿਨ ਬੋਸ਼ ਦੀ ਗੇਂਦ ’ਤੇ ਕੱਟ (Cut) ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਬਾਹਰ ਗੲੀ ਤੇ ਵਿਕਟਕੀਪਰ ਕਵਿੰਟਨ ਡੀ ਕਾਕ ਨੇ ਕੈਚ ਲਪਕ ਲਿਆ। ਕੋਰਬਿਨ ਬੋਸ਼ ਨੂੰ ਮੈਚ ਦੀ ਆਪਣੀ ਪਹਿਲੀ ਵਿਕਟ ਮਿਲੀ ਹੈ। ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਆਪਣਾ ਇੱਕ ਹੋਰ ਅਹਿਮ ਬੱਲੇਬਾਜ਼ ਗੁਆ ਦਿੱਤਾ ਹੈ। ਹੁਣ ਸਾਰੀਆਂ ਉਮੀਦਾਂ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਅਗਲੇ ਆਉਣ ਵਾਲੇ ਬੱਲੇਬਾਜ਼ਾਂ ’ਤੇ ਟਿਕੀਆਂ ਹੋਈਆਂ ਹਨ।
ਪਾਵਰਪਲੇਅ ਸਮਾਪਤ: ਭਾਰਤ - 31/3 (6 ਓਵਰ)
February 22, 2026 9:36 pm
ਕੇ ਰਬਾਡਾ ਨੇ ਅੱਜ ਬਹੁਤ ਹੀ ਵਧੀਆ ਗੇਂਦਬਾਜ਼ੀ ਕੀਤੀ ਤੇ ਸਿਰਫ਼ 2 ਦੌੜਾਂ ਦਿੱਤੀਆਂ। ਪਹਿਲੇ 6 ਓਵਰਾਂ (ਪਾਵਰਪਲੇਅ) ਦੀ ਸਮਾਪਤੀ ਤੋਂ ਬਾਅਦ ਭਾਰਤ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 31 ਦੌੜਾਂ ਰਿਹਾ। ਭਾਰਤੀ ਓਪਨਰਾਂ ਦੇ ਜਲਦੀ ਆਊਟ ਹੋਣ ਤੋਂ ਬਾਅਦ ਹੁਣ ਵਾਸ਼ਿੰਗਟਨ ਸੁੰਦਰ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਕ੍ਰੀਜ਼ ’ਤੇ ਮੌਜੂਦ ਹਨ। ਸ਼ੁਰੂਆਤੀ ਝਟਕਿਆਂ ਅਤੇ ਹੌਲੀ ਬੱਲੇਬਾਜ਼ੀ ਕਾਰਨ ਹੁਣ ਜਿੱਤ ਲਈ ਲੋੜੀਂਦੀ ਰਨ ਰੇਟ (Required Run Rate) ਵਧ ਕੇ 11.21 ਤੱਕ ਪਹੁੰਚ ਗਈ ਹੈ। ਭਾਰਤ ਨੂੰ ਮੈਚ ਵਿੱਚ ਵਾਪਸੀ ਕਰਨ ਲਈ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਕਾਰ ਇੱਕ ਵੱਡੀ ਅਤੇ ਤੇਜ਼ ਸਾਂਝੇਦਾਰੀ ਦੀ ਸਖ਼ਤ ਲੋੜ ਹੈ।
ਬੁਮਰਾਹ ਦਾ ਸ਼ਾਨਦਾਰ ਕੈਚ; ਕੋਰਬਿਨ ਬੋਸ਼ ਆਊਟ: ਦੱਖਣੀ ਅਫਰੀਕਾ - 167/7 (18.5 ਓਵਰ)
February 22, 2026 8:48 pm
ਜਸਪ੍ਰੀਤ ਬੁਮਰਾਹ ਨੇ ਆਪਣੀ ਗੇਂਦ ’ਤੇ ਸ਼ਾਨਦਾਰ ਕੈਚ ਫੜ ਕੇ ਕੋਰਬਿਨ ਬੋਸ਼ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ ਹੈ। ਭਾਰਤ ਨੂੰ ਵੱਡੀ ਵਿਕਟ ਮਿਲੀ ਹੈ ਤੇ ਦੱਖਣੀ ਅਫਰੀਕਾ ਨੇ ਆਪਣਾ ਸੱਤਵਾਂ ਵਿਕਟ ਗੁਆ ਦਿੱਤਾ ਹੈ। ਬੁਮਰਾਹ ਦੇ ਫੁਰਤੀਲੇਪਣ ਨੇ ਦੱਖਣੀ ਅਫਰੀਕਾ ਨੂੰ ਅੰਤਿਮ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਤੋਂ ਰੋਕ ਦਿੱਤਾ ਹੈ।
ਡੇਵਿਡ ਮਿਲਰ ਆਊਟ: ਦੱਖਣੀ ਅਫਰੀਕਾ - 152/5 (15.4 ਓਵਰ)
February 22, 2026 8:34 pm
ਭਾਰਤੀ ਟੀਮ ਨੂੰ ਵੱਡੀ ਸਫਲਤਾ ਮਿਲੀ। ਤੇਜ਼ ਤਰਾਰ ਦੌਡ਼ਾਂ ਬਣਾ ਰਹੇ ਡੇਵਿਡ ਮਿਲਰ ਨੂੰ ਵਰੁਣ ਚੱਕਰਵਰਤੀ ਦੀ ਗੇਂਦ ’ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ। ਇਹ ਵਿਕਟ ਅਜਿਹੇ ਸਮੇਂ ’ਤੇ ਆਈ ਹੈ ਜਦੋਂ ਦੱਖਣੀ ਅਫਰੀਕਾ ਵੱਡੇ ਸਕੋਰ ਵੱਲ ਵਧ ਰਿਹਾ ਸੀ ਪਰ ਹੁਣ ਭਾਰਤ ਕੋਲ ਵਾਪਸੀ ਕਰਨ ਦਾ ਸ਼ਾਨਦਾਰ ਮੌਕਾ ਹੈ।
ਡੇਵਿਡ ਮਿਲਰ ਦਾ ਅਰਧ-ਸੈਂਕੜਾ; ਦੱਖਣੀ ਅਫਰੀਕਾ 125/4 (12.3 ਓਵਰ)
February 22, 2026 8:19 pm
ਡੇਵਿਡ ਮਿਲਰ ਨੇ ਸ਼ਿਵਮ ਦੂਬੇ ਦੀ ਗੇਂਦ ’ਤੇ ਛੱਕਾ ਜੜ ਕੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਇੱਕ ਹੋਰ ਵਿਕਟ ਡਿੱਗਣ ਦੇ ਬਾਵਜੂਦ, ਮਿਲਰ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਜਾਰੀ ਰੱਖੀ ਅਤੇ ਦੱਖਣੀ ਅਫਰੀਕਾ ਨੂੰ ਮਜ਼ਬੂਤ ਸਥਿਤੀ ਵਿੱਚ ਬਣਾਈ ਰੱਖਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡੀ ਸਫਲਤਾ ਮਿਲੀ। ਡੇਵਾਲਡ ਬ੍ਰੇਵਿਸ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ, ਸ਼ਿਵਮ ਦੂਬੇ ਦੀ ਗੇਂਦ ’ਤੇ ਅਭਿਸ਼ੇਕ ਸ਼ਰਮਾ ਹੱਥੋਂ ਕੈਚ ਆਊਟ ਹੋ ਗਏ।
ਬ੍ਰੇਵਿਸ ਅਤੇ ਮਿਲਰ ਨੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਸੰਭਾਲਿਆ; 11 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ 99/3
February 22, 2026 8:02 pm
ਸ਼ਿਵਮ ਦੁਬੇ ਨੇ ਕਾਫੀ ਮਹਿੰਗਾ ਓਵਰ ਸੁੱਟਿਆ ਜਿਸ ਵਿੱਚ ਇੱਕ ਛੱਕੇ ਅਤੇ ਇੱਕ ਚੌਕੇ ਸਮੇਤ ਕੁੱਲ 15 ਦੌੜਾਂ ਦਿੱਤੀਆਂ। ਡੇਵਾਲਡ ਬ੍ਰੇਵਿਸ ਅਤੇ ਡੇਵਿਡ ਮਿਲਰ ਕਰੀਜ਼ ’ਤੇ ਡਟੇ ਹੋਏ ਹਨ ਜਿਸ ਸਦਕਾ 11 ਓਵਰਾਂ ਦੀ ਸਮਾਪਤੀ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 99 ਦੌੜਾਂ ਤੱਕ ਪਹੁੰਚ ਗਿਆ ਹੈ। ਦੋਵੇਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਖਣੀ ਅਫਰੀਕਾ ਦਾ ਤੀਜਾ ਖਿਡਾਰੀ ਵੀ ਪੈਵੇਲੀਅਨ ਪਰਤਿਆ
February 22, 2026 7:25 pm
ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਤੀਜੀ ਵਿਕਟ ਦਿਵਾੲੀ। ੳੁਸ ਨੇ ਰਿਕਲਟਲ ਨੂੰ ਸ਼ਿਵਮ ਦੂਬੇ ਦੇ ਹੱਥੋਂ ਕੈਚ ਆੳੂਟ ਕਰਵਾਇਆ।
ਜਸਪ੍ਰੀਤ ਬੁਮਰਾਹ ਨੇ ਦੂਜੀ ਵਿਕਟ ਹਾਸਲ ਕੀਤੀ
February 22, 2026 7:20 pm
ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਅੱਜ ਟੀਮ ਨੂੰ ਵਧੀਆ ਸ਼ੁਰੂਆਤ ਦਿਵਾੲੀ। ਅਰਸ਼ਦੀਪ ਵਲੋਂ ਪਹਿਲੀ ਵਿਕਟ ਹਾਸਲ ਕਰਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਕਵਿੰਟਨ ਡੀ ਕਾਕ ਨੂੰ ਕਲੀਨ ਬੋਲਡ ਕੀਤਾ। ਇਸ ਵੇਲੇ ਦੱਖਣੀ ਅਫਰੀਕਾ ਦੀਆਂ ਤਿੰਨ ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 20 ਦੌਡ਼ਾਂ ਬਣ ਚੁੱਕੀਆਂ ਹਨ।
ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਡਿੱਗੀ
February 22, 2026 7:16 pm
ਟੀ-20 ਦੇ ਸੁਪਰ ਅੱਠ ਮੁਕਾਬਲੇ ਵਿਚ ਭਾਰਤ ਖ਼ਿਲਾਫ਼ ਦੱਖਣੀ ਅਫਰੀਕਾ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਤੇ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਕਪਤਾਨ ਮਾਰਕਰਮ ਨੂੰ ਹਾਰਦਿਕ ਦੇ ਹੱਥੋਂ ਕੈਚ ਆੳੂਟ ਕਰਵਾਇਆ