ਟੀ-20 ਵਰਲਡ ਕੱਪ ਦਾ 8ਵਾਂ ਸੁਪਰ-8 ਮੈਚ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਭਾਰਤ ਅਤੇ ਜਿੰਬਾਬਵੇ ਵਿਚਾਲੇ ਖੇਡਿਆ ਗਿਆ। ਭਾਰਤ ਨੇ ਜ਼ਿੰਬਾਬਵੇ ਨੂੰ ਅੱਜ 72 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਦੇ ਸੈਮੀਫਾਈਨਲ ਵਿਚ ਪੁੱਜਣ ਦੇ ਆਸਾਰ ਵਧ ਗਏ ਹਨ ਪਰ ਭਾਰਤ ਨੂੰ ਆਪਣਾ ਅਗਲਾ ਮੈਚ ਵੀ ਜਿੱਤਣਾ ਪਵੇਗਾ। ਭਾਰਤ ਨੇ 256 ਦੌੜਾਂ ਬਣਾਈਆਂ ਜਦਕਿ ਜ਼ਿੰਬਾਬਵੇ ਦੀ ਟੀਮ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ।
ਭਾਰਤ ਨੇ ਇੱਥੇ ਖੇਡੇ ਜਾ ਰਹੇ ਸੁਪਰ 8 ਮੈਚ ਵਿਚ ਜ਼ਿੰਬਾਬਵੇ ਨੂੰ ਜਿੱਤ ਲਈ 257 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 256 ਦੌੜਾਂ ਬਣਾਈਆਂ।
ਜਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਹ ਪਹਿਲਾਂ ਬੱਲੇਬਾਜ਼ੀ ਹੀ ਕਰਨਾ ਚਾਹੁੰਦੇ ਸਨ। ਇਸ ਅਹਿਮ ਮੈਚ ਲਈ ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਅਕਸ਼ਰ ਪਟੇਲ ਅਤੇ ਸੰਜੂ ਸੈਮਸਨ ਦੀ ਵਾਪਸੀ ਹੋਈ ਹੈ, ਜਦੋਂ ਕਿ ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਰੱਖਿਆ ਗਿਆ ਹੈ।
ਦੋਵਾਂ ਟੀਮਾਂ ਲਈ ਇਹ ਮੁਕਾਬਲਾ ਬਹੁਤ ਅਹਿਮ ਹੈ ਕਿਉਂਕਿ ਹਾਰਨ ਵਾਲੀ ਟੀਮ ਸੈਮੀਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਜਾਵੇਗੀ। ਸੁਪਰ-8 ਸਟੇਜ ਵਿੱਚ ਦੋਵਾਂ ਟੀਮਾਂ ਦੀ ਸ਼ੁਰੂਆਤ ਮਾੜੀ ਰਹੀ ਹੈ; ਭਾਰਤ ਨੂੰ ਦੱਖਣੀ ਅਫ਼ਰੀਕਾ ਹੱਥੋਂ 76 ਦੌੜਾਂ ਨਾਲ ਅਤੇ ਜ਼ਿੰਬਾਬਵੇ ਨੂੰ ਵੈਸਟਇੰਡੀਜ਼ ਹੱਥੋਂ 107 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਇਸ਼ਾਨ ਕਿਸ਼ਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਸੰਜੂ ਸੈਮਸਨ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ।
ਜ਼ਿੰਬਾਬਵੇ: ਬ੍ਰਾਇਨ ਬੇਨੇਟ, ਤਾਦਿਵਾਨਾਸ਼ੇ ਮਾਰੂਮਨੀ, ਸਿਕੰਦਰ ਰਜ਼ਾ (ਕਪਤਾਨ), ਰਾਇਨ ਬਰਲ, ਡਾਇਨ ਮਾਇਰਸ, ਤਾਸ਼ਿੰਗਾ ਮੁਸੇਕੀਵਾ, ਰਿਚਰਡ ਨਗਾਰਵਾ, ਬ੍ਰੈਡ ਇਵਾਂਸ, ਟੋਨੀ ਮੁਨਯੋਂਗਾ, ਗ੍ਰੀਮ ਕ੍ਰੇਮਰ, ਬਲੇਸਿੰਗ ਮੁਜ਼ਰਬਾਨੀ।
ਭਾਰਤ ਨੇ ਜ਼ਿੰਬਾਬਵੇ ਨੂੰ 72 ਦੌਡ਼ਾਂ ਨਾਲ ਹਰਾਇਆ
February 26, 2026 10:36 pm
ਭਾਰਤ ਨੇ ਜ਼ਿੰਬਾਬਵੇ ਨੂੰ ਅੱਜ 72 ਦੌਡ਼ਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਦੇ ਸੈਮੀਫਾੲੀਨਲ ਵਿਚ ਪੁੱਜਣ ਦੇ ਆਸਾਰ ਵਧ ਗਏ ਹਨ ਪਰ ਭਾਰਤ ਨੂੰ ਆਪਣਾ ਅਗਲਾ ਮੈਚ ਵੀ ਜਿੱਤਣਾ ਪਵੇਗਾ। ਭਾਰਤ ਨੇ 256 ਦੌਡ਼ਾਂ ਬਣਾੲੀਆਂ ਜਦਕਿ ਜ਼ਿੰਬਾਬਵੇ ਦੀ ਟੀਮ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 184 ਦੌਡ਼ਾਂ ਹੀ ਬਣਾ ਸਕੀ।
ਜ਼ਿੰਬਾਬਵੇ ਲਈ ਜਿੱਤ ਦਾ ਰਾਹ ਅੌਖਾ
February 26, 2026 10:02 pm
ਜ਼ਿੰਬਾਬਵੇ ਲਈ ਜਿੱਤ ਦਾ ਰਾਹ ਅੌਖਾ ਜਾਪ ਰਿਹਾ ਹੈ। ਇਸ ਵੇਲੇ ਜ਼ਿੰਬਾਬਵੇ ਨੇ 13 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 97 ਦੌਡ਼ਾਂ ਬਣਾ ਲਈਆਂ ਹਨ।
ਭਾਰਤ ਵੱਲੋਂ ਜ਼ਿੰਬਾਬਵੇ ਨੂੰ 257 ਦੌਡ਼ਾਂ ਦਾ ਟੀਚਾ
February 26, 2026 8:48 pm
ਭਾਰਤ ਨੇ 20 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 256 ਦੌਡ਼ਾਂ ਬਣਾਈਆਂ ਭਾਰਤ ਨੇ ਇੱਥੇ ਖੇਡੇ ਜਾ ਰਹੇ ਸੁਪਰ 8 ਮੈਚ ਵਿਚ ਜ਼ਿੰਬਾਬਵੇ ਨੂੰ ਜਿੱਤ ਲਈ 257 ਦੌਡ਼ਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 256 ਦੌਡ਼ਾਂ ਬਣਾਈਆਂ।
ਸੂਰਿਆ ਕੁਮਾਰ ਯਾਦਵ 33 ਦੌਡ਼ਾਂ ਬਣਾ ਕੇ ਆਊਟ
February 26, 2026 8:26 pm
ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਤੇਜ਼ੀ ਨਾਲ ਦੌਡ਼ਾਂ ਬਣਾੲੀਆਂ। ੳੁਹ 13 ਗੇਂਦਾਂ ਵਿਚ 33 ਦੌਡ਼ਾਂ ਬਣਾ ਕੇ ਆਊਟ ਹੋਇਆ।
ਤਿੰਨ ਵਿਕਟਾਂ ਬਾਅਦ 150-3 (12.5)
February 26, 2026 8:08 pm
ਭਾਰਤ ਦੀ ਦੂਜੀ ਵਿਕਟ ਇਸ਼ਾਨ ਕਿਸ਼ਨ ਦੀ ਡਿੱਗੀ, ੳੁਸ ਨੇ 38 ਦੌਡ਼ਾਂ ਬਣਾੲੀਆਂ ਜਦਕਿ ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ 55 ਦੌਡ਼ਾਂ ਬਣਾ ਕੇ ਆੳੂਟ ਹੋੲਿਆ। ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲੀ 12.5 ਓਵਰਾਂ ਵਿਚ ਡੇਢ ਸੌ ਦੌਡ਼ਾਂ ਬਣਾ ਲੲੀਆਂ ਹਨ।
ਭਾਰਤ ਦੀਆਂ 9.1 ਓਵਰਾਂ ਵਿਚ 100 ਦੌਡ਼ਾਂ
February 26, 2026 7:50 pm
ਭਾਰਤ ਦੀ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਦੌਡ਼ਾਂ ਦੀ ਰਫਤਾਰ ਨਹੀਂ ਘਟੀ। ਭਾਰਤ ਦੀਆਂ 9.1 ਓਵਰਾਂ ਵਿਚ 100 ਦੌਡ਼ਾਂ ਬਣ ਗੲੀਆਂ ਹਨ। ਕੲੀ ਮੈਚਾਂ ਦੇ ਸੋਕੇ ਤੋਂ ਬਾਅਦ ਅੱਜ ਅਭਿਸ਼ੇਕ ਸ਼ਰਮਾ ਦਾ ਬੱਲਾ ਚੱਲਿਆ।
ਭਾਰਤ ਦੀ ਪਹਿਲੀ ਵਿਕਟ ਡਿੱਗੀ
February 26, 2026 7:33 pm
ਭਾਰਤ ਦੀ ਪਹਿਲੀ ਵਿਕਟ ਸੰਜੂ ਸੈਮਸਨ ਵਜੋਂ ਡਿੱਗ ਗੲੀ ਹੈ। ੳੁਸ ਨੇ 15 ਗੇਂਦਾਂ ਵਿਚ 24 ਦੌਡ਼ਾਂ ਬਣਾੲੀਆਂ। ਇਸ ਵੇਲੇ ਅਭਿਸ਼ੇਕ ਸ਼ਰਮਾ ਨੇ ਇਸ਼ਾਨ ਕਿਸ਼ਨ ਖੇਡ ਰਹੇ ਹਨ।