ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਹਿਲਾ ਟੀ-20: ਦੱਖਣੀ ਅਫਰੀਕਾ 74 ਦੌੜਾਂ ’ਤੇ ਆਲ ਆਊਟ; ਭਾਰਤ 101 ਦੌੜਾਂ ਨਾਲ ਜਿੱਤਿਆ

Cuttack: India's Axar Patel celebrates with captain Suryakumar Yadav and Jaspreet Bumrah, right, after taking the wicket of South Africa's captain Aiden Markram during the first T20I cricket match between India and South Africa at Barabati Stadium, in Cuttack, Tuesday, Dec. 9, 2025. (PTI Photo/Shailendra Bhojak)(PTI12_09_2025_000542B)
Advertisement

ਦੱਖਣੀ ਅਫਰੀਕਾ ਦੀ ਟੀਮ ਅੱਜ 175 ਦੌੜਾਂ ਦਾ ਪਿੱਛਾ ਕਰਦਿਆਂ 12.3 ਓਵਰਾਂ ਵਿਚ 74 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ 101 ਦੌੜਾਂ ਨਾਲ ਹਰਾ ਕੇ ਵੱਡੀ ਹਾਰ ਦਿੱਤੀ। ਦੱਖਣੀ ਅਫਰੀਕਾ ਦੇ ਖਿਡਾਰੀ ਅੱਜ ਭਾਰਤੀ ਗੇਂਦਬਾਜਾਂ ਅੱਗੇ ਟਿਕ ਨਾ ਸਕੇ। ਦੱਖਣੀ ਅਫਰੀਕਾ ਵਲੋਂ ਸਿਰਫ ਡੀਵਾਲਡ ਬਰੇਵਿਸ ਨੇ 22 ਦੌੜਾਂ ਬਣਾਈਆਂ ਜਦਕਿ ਬਾਕੀ ਖਿਡਾਰੀ ਜਲਦੀ ਜਲਦੀ ਆਊਟ ਹੋ ਗਏ। ਭਾਰਤ ਵਲੋਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਵਰੁਨ ਚੱਕਰਵਰਤੀ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਇੱਥੇ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੀ-20 ਮੈਚ ਵਿਚ ਅੱਜ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਨਿਰਧਾਰਤ ਵੀਹ ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 175 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਚੌਕਿਆਂ ਤੇ ਛੱਕਿਆਂ ਦੀ ਝੜੀ ਲਾ ਦਿੱਤੀ। ਉਸ ਨੇ 28 ਗੇਂਦਾਂ ਵਿਚ 59 ਦੌੜਾਂ ਬਣਾਈਆਂ ਜਿਸ ਵਿਚ ਛੇ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ।

Advertisement

ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। ਦੱਖਣੀ ਅਫਰੀਕਾ ਦਾ ਚੌਥਾ ਖਿਡਾਰੀ ਡੇਵਿਡ ਮਿਲਰ ਵਜੋਂ ਆਊਟ ਹੋਇਆ। ਉਸ ਨੇ ਇਕ ਦੌੜ ਬਣਾਈ ਤੇ ਉਸ ਨੂੰ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਜਿਤੇਸ਼ ਸ਼ਰਮਾ ਨੇ ਕੈਚ ਕੀਤਾ।

ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਤੇ ਉਸ ਦੇ ਖਿਡਾਰੀ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ। ਦੱਖਣੀ ਅਫਰੀਕਾ ਦਾ ਡੀ ਫਰੇਰਾ ਪੰਜਵੇਂ ਖਿਡਾਰੀ ਵਜੋਂ ਆਊਟ ਹੋਇਆ। ਦੱਖਣੀ ਅਫਰੀਕਾ ਦੇ ਖਿਡਾਰੀਆਂ ਦੀ ਅੱਜ ਭਾਰਤ ਨਾਲ ਮੈਚ ਦੌਰਾਨ ‘ਤੂੰ ਚੱਲ ਮੈਂ ਆਇਆ’ ਵਾਲੀ ਹਾਲਤ ਹੋ ਗਈ।

ਇਸ ਤੋਂ ਪਹਿਲਾਂ ਭਾਰਤੀ ਪਾਰੀ ਦੀ ਸ਼ੁਰੂਆਤ ਦੌਰਾਨ ਭਾਰਤ ਦੀ ਪਹਿਲੀ ਵਿਕਟ ਸ਼ੁਭਮਨ ਗਿੱਲ ਵਜੋਂ ਡਿੱਗੀ। ਉਸ ਨੇ ਚਾਰ ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਗਰਦਨ ਵਿਚ ਸੱਟ ਲੱਗਣ ਤੋਂ ਬਾਅਦ ਟੈਸਟ ਲੜੀ ਤੋਂ ਬਾਹਰ ਹੋ ਗਿਆ ਸੀ ਤੇ ਅੱਜ ਉਸ ਨੇ ਪਹਿਲੇ ਟੀ-20 ਮੈਚ ਵਿਚ ਵਾਪਸੀ ਕੀਤੀ ਸੀ। ਭਾਰਤ ਦੀ ਦੂਜੀ ਵਿਕਟ ਸੂਰਿਆਕੁਮਾਰ ਯਾਦਵ ਵਜੋਂ ਡਿੱਗੀ। ਉਸ ਨੇ ਆਉਂਦਿਆਂ ਹੀ ਤੇਜ਼ ਰਫਤਾਰ ਨਾਲ ਦੌੜਾਂ ਬਣਾਈਆਂ ਪਰ ਉਹ ਲੰਮਾ ਸਮਾਂ ਟਿਕ ਨਾ ਸਕਿਆ ਤੇ 11 ਗੇਂਦਾਂ ਵਿਚ 12 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਦਾ ਤੀਜਾ ਖਿਡਾਰੀ ਅਭਿਸ਼ੇਕ ਸ਼ਰਮਾ ਆਊਟ ਹੋਇਆ। ਉਸ ਨੇ 12 ਗੇਂਦਾਂ ਵਿਚ 17 ਦੌੜਾਂ ਬਣਾਈਆਂ। ਭਾਰਤ ਦੀ ਅੱਜ ਸ਼ੁਰੂਆਤ ਖਰਾਬ ਹੋਈ ਤੇ ਇਸ ਦੇ ਸਿਖਰਲੇ ਚਾਰ ਬੱਲੇਬਾਜ਼ ਜਲਦੀ ਪੈਵੇਲੀਅਨ ਪਰਤ ਗਏ। ਭਾਰਤ ਦੀ ਚੌਥੀ ਵਿਕਟ ਤਿਲਕ ਵਰਮਾ ਵਜੋਂ ਡਿੱਗੀ। ਭਾਰਤ ਦੀ ਪੰਜਵੀਂ ਵਿਕਟ ਅਕਸ਼ਰ ਪਟੇਲ ਵਜੋਂ ਡਿੱਗੀ। ਉਸ ਨੇ 21 ਗੇਂਦਾਂ ਵਿਚ 23 ਦੌੜਾਂ ਬਣਾਈਆਂ। ਭਾਰਤ ਦੀ ਛੇਵੀਂ ਵਿਕਟ ਸ਼ਿਵਮ ਦੂਬੇ ਦੀ ਡਿੱਗੀ। ਉਸ ਨੇ 9 ਗੇਂਦਾਂ ਵਿਚ 11 ਦੌੜਾਂ ਬਣਾਈਆਂ।

 

ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਟੀ-20 ਮੈਚ ਹੋਣਗੇ। ਭਾਰਤੀ ਟੀਮ ਵਿਚ ਆਲ ਰਾਊਂਡਰ ਹਾਰਦਿਕ ਪਾਂਡਿਆ ਤੇ ਸ਼ੁਭਮਨ ਗਿੱਲ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ।

ਦੱਖਣੀ ਅਫਰੀਕਾ ਦੇ ਖਿਡਾਰੀਆਂ ਦੀ ‘ਤੂੰ ਚੱਲ ਮੈਂ ਆਇਆ’ ਵਾਲੀ ਹਾਲਤ

December 9, 2025 10:02 pm

ਦੱਖਣੀ ਅਫਰੀਕਾ ਦੇ ਖਿਡਾਰੀਆਂ ਦੀ ਅੱਜ ਭਾਰਤ ਨਾਲ ਮੈਚ ਦੌਰਾਨ ‘ਤੂੰ ਚੱਲ ਮੈਂ ਆਇਆ’ ਵਾਲੀ ਹਾਲਤ ਹੋ ਗੲੀ। ਇਸ ਦੇ ਅੱਠ ਖਿਡਾਰੀ 11 ਓਵਰਾਂ ਵਿਚ 72 ਦੌਡ਼ਾਂ ਬਣਾ ਕੇ ਆੳੂਟ ਹੋ ਗਏ।

ਦੱਖਣੀ ਅਫਰੀਕਾ: ਛੇ ਵਿਕਟਾਂ ਦੇ ਨੁਕਸਾਨ ਨਾਲ 68 ਦੌਡ਼ਾਂ

December 9, 2025 9:51 pm

ਦੱਖਣੀ ਅਫਰੀਕਾ ਦੀ ਸ਼ੁਰੂਅਾਤ ਚੰਗੀ ਨਹੀਂ ਹੋੲੀ ਤੇ ੳੁਸ ਦੇ ਖਿਡਾਰੀ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਏ। ਦੱਖਣੀ ਅਫਰੀਕਾ ਦਾ ਡੀ ਫਰੇਰਾ ਪੰਜਵੇਂ ਖਿਡਾਰੀ ਵਜੋਂ ਆੳੂਟ ਹੋਇਆ। ਦੱਖਣੀ ਅਫਰੀਕਾ ਨੇ 9.5 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 68 ਦੌਡ਼ਾਂ ਬਣਾ ਲੲੀਆਂ ਹਨ।

ਦੱਖਣੀ ਅਫਰੀਕਾ ਦਾ ਚੌਥਾ ਖਿਡਾਰੀ ਆੳੂਟ

December 9, 2025 9:33 pm

ਦੱਖਣੀ ਅਫਰੀਕਾ ਦਾ ਚੌਥਾ ਖਿਡਾਰੀ ਡੇਵਿਡ ਮਿਲਰ ਵਜੋਂ ਆੳੂਟ ਹੋਇਆ। ੳੁਸ ਨੇ ਇਕ ਦੌਡ਼ ਬਣਾੲੀ ਤੇ ੳੁਸ ਨੂੰ ਹਾਰਦਿਕ ਪਾਂਡਿਆ ਦੀ ਗੇਂਦ ’ਤੇ ਜਿਤੇਸ਼ ਸ਼ਰਮਾ ਨੇ ਕੈਚ ਕੀਤਾ।

ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਦੇ ਨੁਕਸਾਨ ’ਤੇ 45 ਦੌਡ਼ਾਂ

December 9, 2025 9:27 pm

ਦੱਖਣੀ ਅਫਰੀਕਾ ਨੇ 176 ਦੌਡ਼ਾਂ ਦਾ ਪਿੱਛਾ ਕਰਦਿਆਂ ਛੇ ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 45 ਦੌਡ਼ਾਂ ਬਣਾ ਲੲੀਆਂ ਹਨ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੋ ਖਿਡਾਰੀਆਂ ਨੂੰ ਆੳੂਟ ਕੀਤਾ ਜਦਕਿ ੲਿਕ ਵਿਕਟ ਅਕਸ਼ਰ ਪਟੇਲ ਨੇ ਹਾਸਲ ਕੀਤੀ।

ਭਾਰਤ ਵਲੋਂ ਦੱਖਣੀ ਅਫਰੀਕਾ ਨੂੰ ਜਿੱਤ ਲੲੀ 176 ਦੌਡ਼ਾਂ ਦਾ ਟੀਚਾ

December 9, 2025 8:44 pm

ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਨਿਰਧਾਰਤ ਵੀਹ ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 175 ਦੌਡ਼ਾਂ ਬਣਾੲੀਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲੲੀ 176 ਦੌਡ਼ਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਚੌਕਿਆਂ ਤੇ ਛੱਕਿਆਂ ਦੀ ਝਡ਼ੀ ਲਾ ਦਿੱਤੀ। ੳੁਸ ਨੇ 28 ਗੇਂਦਾਂ ਵਿਚ 59 ਦੌਡ਼ਾਂ ਬਣਾੲੀਆਂ ਜਿਸ ਵਿਚ ਛੇ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ।

ਸ਼ਿਵਮ ਦੂਬੇ 11 ਦੌਡ਼ਾਂ ਬਣਾ ਕੇ ਆੳੂਟ

December 9, 2025 8:34 pm

ਭਾਰਤ ਦੀ ਛੇਵੀਂ ਵਿਕਟ ਸ਼ਿਵਮ ਦੂਬੇ ਦੀ ਡਿੱਗੀ। ੳੁਸ ਨੇ 9 ਗੇਂਦਾਂ ਵਿਚ 11 ਦੌਡ਼ਾਂ ਬਣਾੲੀਆਂ। ਦੂਜੇ ਪਾਸੇ ਹਾਰਦਿਕ ਪਾਂਡਿਆਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਤੇਜ਼ ਤਰਾਰ ਦੌਡ਼ਾਂ ਬਣਾੲੀਆਂ। ੳੁਸ ਨੇ 20 ਗੇਂਦਾਂ ਵਿਚ 43 ਦੌਡ਼ਾਂ ਬਣਾ ਲੲੀਅਾਂ ਹਨ। ਭਾਰਤ ਨੇ 18 ਓਵਰਾਂ ਵਿਚ 152 ਦੌਡ਼ਾਂ ਬਣਾ ਲੲੀਆਂ ਹਨ।

ਅਕਸ਼ਰ ਪਟੇਲ 23 ਦੌਡ਼ਾਂ ਬਣਾ ਕੇ ਆੳੂਟ

December 9, 2025 8:18 pm

ਭਾਰਤ ਦੀ ਪੰਜਵੀਂ ਵਿਕਟ ਅਕਸ਼ਰ ਪਟੇਲ ਵਜੋਂ ਡਿੱਗੀ। ੳੁਸ ਨੇ 21 ਗੇਂਦਾਂ ਵਿਚ 23 ਦੌਡ਼ਾਂ ਬਣਾੲੀਆਂ। ਭਾਰਤ ਵਲੋਂ ਹਾਰਦਿਕ ਪਾਂਡਿਆ ਨੇ ਤੇਜ਼ ਸ਼ੁਰੂਅਾਤ ਕੀਤੀ ਤੇ ੳੁਸ ਦੇ 20 ਦੌਡ਼ਾਂ ਬਣਾ ਲੲੀਆਂ ਹਨ ਜਿਸ ਵਿਚ ਇਕ ਚੌਕਾ ਤੇ ਦੋ ਛੱਕੇ ਸ਼ਾਮਲ ਹਨ।

ਭਾਰਤ ਦੀ ਖਰਾਬ ਸ਼ੁਰੂਆਤ; ਚੌਥਾ ਬੱਲੇਬਾਜ਼ ਵੀ ਆੳੂਟ

December 9, 2025 8:10 pm

ਭਾਰਤ ਦੀ ਅੱਜ ਸ਼ੁਰੂਆਤ ਖਰਾਬ ਹੋੲੀ ਤੇ ਇਸ ਦੇ ਸਿਖਰਲੇ ਚਾਰ ਬੱਲੇਬਾਜ਼ ਪੈਵੇਲੀਅਨ ਪਰਤ ਆਏ ਹਨ। ਭਾਰਤ ਦੀ ਚੌਥੀ ਵਿਕਟ ਤਿਲਕ ਵਰਮਾ ਵਜੋਂ ਡਿੱਗੀ। ਭਾਰਤ ਨੇ 13 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 97 ਦੌਡ਼ਾਂ ਬਣਾ ਲੲੀਆਂ ਹਨ।

ਭਾਰਤ ਦਸ ਓਵਰਾਂ ਵਿਚ 71 ਦੌਡ਼ਾਂ

December 9, 2025 7:53 pm

ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਸ ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 71 ਦੌਡ਼ਾਂ ਬਣਾ ਲੲੀਆਂ ਹਨ। ਇਸ ਵੇਲੇ ਤਿਲਕ ਵਰਮਾ 23 ਤੇ ਅਕਸ਼ਰ ਪਟੇਲ 10 ਦੌਡ਼ਾਂ ਬਣਾ ਕੇ ਨਾਬਾਦ ਹਨ।

ਭਾਰਤ ਦੀ ਤੀਜੀ ਵਿਕਟ ਡਿੱਗੀ

December 9, 2025 7:43 pm

ਭਾਰਤ ਦਾ ਤੀਜਾ ਖਿਡਾਰੀ ਅਭਿਸ਼ੇਕ ਸ਼ਰਮਾ ਆੳੂਟ ਹੋਇਆ। ੳੁਸ ਨੇ 12 ਗੇਂਦਾਂ ਵਿਚ 17 ਦੌਡ਼ਾਂ ਬਣਾੲੀਆਂ। ਭਾਰਤ ਨੇ ਇਸ ਵੇਲੇ ਅੱਠ ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 54ਦੌਡ਼ਾਂ ਬਣਾ ਲੲੀਆਂ ਹਨ।

ਭਾਰਤ ਦੀ ਦੂਜੀ ਵਿਕਟ ਡਿੱਗੀ

December 9, 2025 7:22 pm

ਭਾਰਤ ਦੀ ਦੂਜੀ ਵਿਕਟ ਸੂਰਿਆਕੁਮਾਰ ਯਾਦਵ ਵਜੋਂ ਡਿੱਗੀ। ੳੁਸ ਨੇ ਆਉਂਦਿਆਂ ਹੀ ਤੇਜ਼ ਰਫਤਾਰ ਨਾਲ ਦੌਡ਼ਾਂ ਬਣਾੲੀਆਂ ਪਰ ੳੁਹ ਲੰਮਾ ਸਮਾਂ ਟਿਕ ਨਾ ਸਕਿਆ ਤੇ 11 ਗੇਂਦਾਂ ਵਿਚ 12 ਦੌਡ਼ਾਂ ਬਣਾ ਕੇ ਆੳੂਟ ਹੋਇਆ। ਭਾਰਤ ਨੇ ਇਸ ਵੇਲੇ 3 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 18 ਦੌਡ਼ਾਂ ਬਣਾ ਲੲੀਆਂ ਹਨ।

ਭਾਰਤ ਦੀ ਪਹਿਲੀ ਵਿਕਟ ਡਿੱਗੀ

December 9, 2025 7:18 pm

ਭਾਰਤ ਦੀ ਪਹਿਲੀ ਵਿਕਟ ਸ਼ੁਭਮਨ ਗਿੱਲ ਵਜੋਂ ਡਿੱਗੀ। ੳੁਸ ਨੇ ਚਾਰ ਦੌਡ਼ਾਂ ਬਣਾੲੀਆਂ। ਸ਼ੁਭਮਨ ਗਿੱਲ ਗਰਦਨ ਵਿਚ ਸੱਟ ਲੱਗਣ ਤੋਂ ਬਾਅਦ ਟੈਸਟ ਲਡ਼ੀ ਤੋਂ ਬਾਹਰ ਹੋ ਗਿਆ ਸੀ ਤੇ ਅੱਜ ੳੁਸ ਨੇ ਪਹਿਲੇ ਟੀ-20 ਮੈਚ ਵਿਚ ਵਾਪਸੀ ਕੀਤੀ ਸੀ। ਇਸ ਵੇਲੇ ਅਭਿਸ਼ੇਕ ਸ਼ਰਮਾ ਤੇ ਸੂਰਿਆ ਕੁਮਾਰ ਯਾਦਵ ਕਰੀਜ਼ ’ਤੇ ਖੇਡ ਰਹੇ ਹਨ ਤੇ ਭਾਰਤ ਨੇ 2.4 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 17 ਦੌਡ਼ਾਂ ਬਣਾ ਲੲੀਆਂ ਹਨ।

This Live Blog has Ended
Advertisement
Tags :
#HardikPandya (For his return from injury) #ShubmanGill (For his return from injury) #JiteshSharma (The wicketkeeper mention) #DavidMiller #AnrichNortje #SouthAfrica #TossUpdate#INDvSA #INDvsSA #TeamIndia #T20I #Cricket#INDvsSA #T20I #HardikPandya #ShubmanGill #TeamIndia #INDvSA #Cricket
Show comments