DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

T-20 World Cup Final: India ਤੀਜੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਿਆ; ਪਹਿਲੀ ਵਾਰ ਮੇਜ਼ਬਾਨ ਟੀਮ ਨੇ ਖਿਤਾਬ ਜਿੱਤਿਆ; New Zealand ਨੂੰ 96 ਦੌੜਾਂ ਨਾਲ ਹਰਾਇਆ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ

  • fb
  • twitter
  • whatsapp
  • whatsapp
featured-img featured-img
Ahmedabad, Mar 08 (ANI): Indian players celebrate their victory over New Zealand in the ICC Men's T20 Cricket World Cup 2026 final match, at Narendra Modi Stadium in Ahmedabad on Sunday. (ANI Photo)
Advertisement

T20 World Cup Final: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 255 ਦੌੜਾਂ ਬਣਾਈ ਆਂ ਜਦਕਿ ਨਿਊਜ਼ੀਲੈਂਡ ਦੀ ਟੀਮ 19 ਓਵਰਾਂ ਵਿਚ 159 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੈਚ 96 ਦੌੜਾਂ ਨਾਲ ਜਿੱਤ ਲਿਆ।

Advertisement

ਫਾਈਨਲ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

Advertisement

ਭਾਰਤ ਦੀ ਪਲੇਇੰਗ ਟੀਮ 11 : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਸ਼ਿਵਮ ਦੂਬੇ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ।

**EDS: RPT, CORRECTS DETAILS IN CAPTION** Ahmedabad: India's Jasprit Bumrah celebrates the wicket of New Zealand's Jamesh Neesham during the ICC Men's T20 World Cup 2026 final cricket match between India and New Zealand, at Narendra Modi Stadium, in Ahmedabad, Gujarat, Sunday, March 8, 2026. (PTI Photo/Kunal Patil) (PTI03_08_2026_RPT858A) *** Local Caption ***

ਨਿਊਜ਼ੀਲੈਂਡ ਦੀ ਪਲੇਇੰਗ11: ਟਿਮ ਸੇਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਜਿਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕਕੋਂਚੀ, ਮੈਟ ਹੈਨਰੀ ਅਤੇ ਲਾਕੀ ਫਰਗੂਸਨ।

ਸੰਜੂ ਸੈਮਸਨ 2026 ਟੀ-20 ਵਿਸ਼ਵ ਕੱਪ ਦਾ ਸਰਵੋਤਮ ਖਿਡਾਰੀ ਬਣਿਆ

March 8, 2026 11:16 pm

ਭਾਰਤੀ ਬੱਲੇਬਾਜ਼ ਸੰਜੂ ਸੈਮਸਨ ਲਈ 2026 ਦਾ ਟੀ-20 ਵਿਸ਼ਵ ਕੱਪ ਬਹੁਤ ਹੀ ਯਾਦਗਾਰੀ ਰਿਹਾ। ਸੰਜੂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਨੂੰ ਇਸ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ (Player of the Tournament) ਚੁਣਿਆ ਗਿਆ ਹੈ। ਸੰਜੂ ਸੈਮਸਨ ਨੇ ਇਸ ਵਿਸ਼ਵ ਕੱਪ ਦੇ ਆਖਰੀ ਤਿੰਨ ਮੈਚਾਂ ਵਿੱਚ ਆਪਣੀ ਛਾਪ ਛੱਡੀ ਹੈ। ਉਸ ਨੇ ਨਾ ਸਿਰਫ਼ ਤੇਜ਼ੀ ਨਾਲ ਦੌਡ਼ਾਂ ਬਣਾੲੀਆਂ ਸਗੋਂ ਕਈ ਨਾਜ਼ੁਕ ਮੌਕਿਆਂ ’ਤੇ ਟੀਮ ਨੂੰ ਸੰਭਾਲ ਕੇ ਜਿੱਤ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਇਸ ਉਪਲਬਧੀ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਖਿਤਾਬ ਜਿੱਤਿਆ

March 8, 2026 10:48 pm

ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌਡ਼ਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 255 ਦੌਡ਼ਾਂ ਬਣਾਈ ਆਂ ਜਦਕਿ ਨਿਊਜ਼ੀਲੈਂਡ ਦੀ ਟੀਮ 19 ਓਵਰਾਂ ਵਿਚ 159 ਦੌਡ਼ਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੇ ਇਹ ਮੈਚ 96 ਦੌਡ਼ਾਂ ਨਾਲ ਜਿੱਤ ਲਿਆ।

ਡੈਰਿਲ ਮਿਚੇਲ 17 ਦੌਡ਼ਾਂ ਬਣਾ ਕੇ ਆਊਟ, ਅਕਸ਼ਰ ਪਟੇਲ ਨੂੰ ਮਿਲੀ ਤੀਜੀ ਸਫ਼ਲਤਾ

March 8, 2026 10:24 pm

ਨਿਊਜ਼ੀਲੈਂਡ ਦੀ ਟੀਮ ਨੂੰ 13ਵੇਂ ਓਵਰ ਵਿੱਚ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਇਸ ਓਵਰ ਦੀ ਪੰਜਵੀਂ ਗੇਂਦ 'ਤੇ ਡੈਰਿਲ ਮਿਚੇਲ 17 ਦੌਡ਼ਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਵਿਕਟ ਦੇ ਨਾਲ ਹੀ ਨਿਊਜ਼ੀਲੈਂਡ ਨੇ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਟੀਮ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਹੈ। ਭਾਰਤੀ ਗੇਂਦਬਾਜ਼ ਅਕਸ਼ਰ ਪਟੇਲ ਇਸ ਮੈਚ ਵਿੱਚ ਬਹੁਤ ਹੀ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੇ ਹਨ। ਉਸ ਨੇ ਡੈਰਿਲ ਮਿਚੇਲ ਨੂੰ ਇਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾ ਕੇ ਆਪਣੀ ਤੀਜੀ ਵਿਕਟ ਹਾਸਲ ਕੀਤੀ।

ਨਿਊਜ਼ੀਲੈਂਡ ਦੀ ਖਰਾਬ ਸ਼ੁਰੂਆਤ, 50 ਦੌੜਾਂ ਤੋਂ ਪਹਿਲਾਂ ਗੁਆਈਆਂ 3 ਵਿਕਟਾਂ

March 8, 2026 9:37 pm

256 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਪੰਜਵੇਂ ਓਵਰ ਤੱਕ ਪਹੁੰਚਦਿਆਂ ਹੀ ਟੀਮ ਦੇ ਤਿੰਨ ਅਹਿਮ ਬੱਲੇਬਾਜ਼ ਪੈਵੇਲੀਅਨ ਪਰਤ ਗਏ। ਨਿਊਜ਼ੀਲੈਂਡ ਦਾ ਸਕੋਰ 47 ਦੌੜਾਂ 'ਤੇ 3 ਵਿਕਟਾਂ ਹੋ ਗਿਆ ਹੈ, ਜਿਸ ਕਾਰਨ ਟੀਮ ਹੁਣ ਕਾਫੀ ਦਬਾਅ ਵਿੱਚ ਹੈ। ਪੰਜਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਅਕਸ਼ਰ ਪਟੇਲ ਨੇ ਇੱਕ ਸ਼ਾਨਦਾਰ 'ਫਲਿੱਪਰ' ਗੇਂਦ ਸੁੱਟੀ, ਜਿਸ 'ਤੇ ਗਲੇਨ ਫਿਲਿਪਸ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਬੀਟ ਹੋ ਗਏ ਅਤੇ ਗੇਂਦ ਸਿੱਧੀ ਸਟੰਪਾਂ ਵਿੱਚ ਜਾ ਵੱਜੀ। ਫਿਲਿਪਸ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਪਹਿਲਾਂ ਫਿਨ ਐਲਨ 9 ਦੌੜਾਂ ਅਤੇ ਰਚਿਨ ਰਵਿੰਦਰਾ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ।

ਭਾਰਤ ਦੀਆਂ ਪੰਜ ਵਿਕਟਾਂ ਦੇ ਨੁਕਸਾਨ ’ਤੇ 255 ਦੌਡ਼ਾਂ

March 8, 2026 8:49 pm

ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਭਾਰਤ ਦੀ ਇਸ ਮਜ਼ਬੂਤ ਪਾਰੀ ਵਿੱਚ ਸੰਜੂ ਸੈਮਸਨ, ਇਸ਼ਾਨ ਕਿਸ਼ਨ ਅਤੇ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਹਿਮ ਯੋਗਦਾਨ ਪਾਇਆ। ਕਿਵੀ ਟੀਮ ਵੱਲੋਂ ਜੇਮਸ ਨੀਸ਼ਮ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ ਭਾਰਤ ਦੀਆਂ 3 ਅਹਿਮ ਵਿਕਟਾਂ ਹਾਸਲ ਕੀਤੀਆਂ ਹੁਣ ਨਿਊਜ਼ੀਲੈਂਡ ਨੂੰ ਇਹ ਮੈਚ ਜਿੱਤਣ ਲਈ 256 ਦੌੜਾਂ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਭਾਰਤ ਦੀਆਂ ਦੋ ਦੌਡ਼ਾਂ ’ਤੇ ਤਿੰਨ ਵਿਕਟਾਂ ਡਿੱਗੀਆਂ

March 8, 2026 8:25 pm

ਭਾਰਤ ਦਾ ਸਕੋਰ ਇਕ ਵੇਲੇ ਇਕ ਵਿਕਟ ਦੇ ਨੁਕਸਾਨ ’ਤੇ 202 ਦੌਡ਼ਾਂ ਸੀ ਜੋ ਬਾਅਦ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 204 ਦੌਡ਼ਾਂ ਹੋ ਗਿਆ।

ਸੰਜੂ ਸੈਮਸਨ ਦੀਆਂ 50 ਦੌਡ਼ਾਂ ਮੁਕੰਮਲ

March 8, 2026 7:58 pm

ਸੰਜੂ ਸੈਮਸਨ ਨੇ ਇਕ ਵਾਰ ਮੁਡ਼ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸੰਜੂ ਨੇ ਅੱਜ ਦੇ ਫਾੲੀਨਲ ਵਿਚ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾੲੀ। ਸੰਜੂ ਸੈਮਸਨ ਨੇ 33 ਗੇਂਦਾਂ ਵਿਚ 50 ਦੌਡ਼ਾਂ ਮੁਕੰਮਲ ਕੀਤੀਆਂ।

ਅਭਿਸ਼ੇਕ ਦੀ ਵਿਕਟ ਡਿੱਗੀ; ਭਾਰਤ ਦੀਆਂ ਸੌ ਦੌਡ਼ਾਂ ਮੁਕੰਮਲ

March 8, 2026 7:43 pm

ਭਾਰਤ ਦੀ ਪਹਿਲੀ ਵਿਕਟ ਅਭਿਸ਼ੇਕ ਸ਼ਰਮਾ ਵਜੋਂ ਡਿੱਗੀ। ੳੁਸ ਨੇ 21 ਗੇਂਦਾਂ ਵਿਚ 52 ਦੌਡ਼ਾਂ ਬਣਾੲੀਅਾਂ। ਭਾਰਤ ਨੇ 7.3 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ’ਤੇ 102 ਦੌਡ਼ਾਂ ਬਣਾ ਲੲੀਆਂ ਹਨ।

ਅਭਿਸ਼ੇਕ ਦੀਆਂ 18 ਗੇਂਦਾਂ ਵਿਚ 50 ਦੌਡ਼ਾਂ

March 8, 2026 7:34 pm

ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ ਤੇ ਕਿਵੀ ਗੇਂਦਬਾਜ਼ਾਂ ਦੀ ਇਕ ਨਾ ਚੱਲਣ ਦਿੱਤੀ। ਅਭਿਸ਼ੇਕ ਨੇ ਮਹਿਜ਼ 18 ਗੇਂਦਾਂ ਵਿਚ ਅਰਧ ਸੈਂਕਡ਼ਾ ਮੁਕੰਮਲ ਕੀਤਾ।

ਭਾਰਤੀ ਸਲਾਮੀ ਜੋੜੀ ਦਾ ਧਮਾਕੇਦਾਰ ਪ੍ਰਦਰਸ਼ਨ

March 8, 2026 7:24 pm

ਭਾਰਤ ਵਲੋਂ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕਰ ਲਈ ਹੈ, ਜਿਸ ਸਦਕਾ ਭਾਰਤੀ ਟੀਮ ਨੂੰ ਬਹੁਤ ਹੀ ਤੇਜ਼ ਅਤੇ ਮਜ਼ਬੂਤ ਸ਼ੁਰੂਆਤ ਮਿਲੀ ਹੈ। ਇਸ ਮੈਚ ਵਿੱਚ ਭਾਰਤ ਦਾ ਸਕੋਰ 3.5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 47 ਦੌੜਾਂ ਤੱਕ ਪਹੁੰਚ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਹਮਲਾਵਰ ਅੰਦਾਜ਼ ਨੇ ਪਾਰੀ ਦੀ ਸ਼ੁਰੂਆਤ ਵਿੱਚ ਹੀ ਨਿਊਜ਼ੀਲੈਂਡ ਦੀ ਟੀਮ ਨੂੰ ਦਬਾਅ ਹੇਠ ਲਿਆ ਦਿੱਤਾ ਹੈ।

T20 World Cup Final Live: ਫਾਈਨਲ ਵਿੱਚ ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ

March 8, 2026 6:38 pm

T20 World Cup Final: ਭਾਰਤੀ ਕ੍ਰਿਕਟ ਟੀਮ T20 ਵਿਸ਼ਵ ਕੱਪ ਜਿੱਤਣ ਤੋਂ ਮਹਿਜ਼ ਇੱਕ ਕਦਮ ਦੀ ਦੂਰੀ ’ਤੇ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਟੀਮ ਨਾਲ ਹੋਣ ਜਾ ਰਿਹਾ ਹੈ। ਫਾਈਨਲ ਵਿੱਚ ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਦਾ ਸੱਦਾ।

IND vs NZ T20 WC Final Live Score: ਭਾਰਤ ਦਾ T20 ਸਕੁਐਡ

March 8, 2026 6:19 pm

ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ (ਉਪ-ਕਪਤਾਨ), ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ।

IND vs NZ T20 WC Final Live Score: ਨਿਊਜ਼ੀਲੈਂਡ ਦਾ T20 ਸਕੁਐਡ

March 8, 2026 6:18 pm

ਟਿਮ ਸੇਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰਾ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਜਿਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕਕੋਂਚੀ, ਮੈਟ ਹੈਨਰੀ, ਲਾਕੀ ਫਰਗੂਸਨ, ਡੇਵੋਨ ਕਾਨਵੇ, ਕਾਇਲ ਜੈਮੀਸਨ, ਈਸ਼ ਸੋਢੀ, ਜੈਕਬ ਡਫੀ।

T20 World Cup Final: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 6 ਸਾਲਾਂ 'ਚ ਤੀਜੀ ਵਾਰ ICC ਫਾਈਨਲ 'ਚ ਹੋਵੇਗਾ ਸਾਹਮਣਾ

March 8, 2026 6:18 pm

T20 ਵਰਲਡ ਕੱਪ 2026 ਦੇ ਫਾਈਨਲ ਤੋਂ ਪਹਿਲਾਂ ਭਾਰਤ-ਨਿਊਜ਼ੀਲੈਂਡ ਵਿਚਾਲੇ 2021 ਦੀ ਟੈਸਟ ਚੈਂਪੀਅਨਸ਼ਿਪ ਅਤੇ 2025 ਦੀ ਚੈਂਪੀਅਨਜ਼ ਟਰਾਫੀ ਦਾ ਫਾਈਨਲ ਹੋਇਆ ਸੀ। ਭਾਰਤ ਅਤੇ ਨਿਊਜ਼ੀਲੈਂਡ T20 ਇੰਟਰਨੈਸ਼ਨਲ ਵਿੱਚ 31ਵੀਂ ਵਾਰ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਖੇਡੇ ਗਏ 30 ਮੁਕਾਬਲਿਆਂ ਵਿੱਚੋਂ 16 ਵਾਰ ਭਾਰਤ ਜਿੱਤਿਆ ਹੈ। ਉੱਥੇ ਹੀ 11 ਮੌਕਿਆਂ 'ਤੇ ਨਿਊਜ਼ੀਲੈਂਡ ਨੂੰ ਜਿੱਤ ਮਿਲੀ ਹੈ। ਟੀਮ ਇੰਡੀਆ ਪਿਛਲੇ 3 ਫਾਈਨਲ ਵਿੱਚੋਂ 2 ਵਾਰ ਚੈਂਪੀਅਨ ਬਣੀ ਹੈ।

This Live Blog has Ended
Advertisement
×