ਕੜਮਾ ਜ਼ਿਲ੍ਹਾ ਪਰਿਸ਼ਦ ਸ਼੍ਰੋਮਣੀ ਅਕਾਲੀ ਦਲ ਅਤੇ ਜੋਧਪੁਰ ਮੇਜਰ ਸਿੰਘ ‘ਆਪ’ ਨੇ ਜਿੱਤੀ
December 17, 2025 10:49 pm
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੋਟਾਂ ਦੀ ਹੋਈ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰ ਜੇਤੂ ਰਹੇ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਧਪੁਰ ਜ਼ੋਨ ਤੋਂ ਮੇਜਰ ਸਿੰਘ ਸਰਪੰਚ ‘ਆਪ’ ਜੇਤੂ ਰਹੇ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨ ਕੜਮਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਜਿੰਦਰ ਸਿੰਘ ਕਿਲੀ ਜੇਤੂ ਐਲਾਨੇ ਗਏ। ਇਸੇ ਤਰ੍ਹਾਂ ਬਲਾਕ ਸਮਿਤੀ ਦੇ 22 ਜ਼ੋਨਾ ਵਿੱਚੋਂ ਖ਼ਬਰ ਲਿਖੇ ਜਾਣ ਤੱਕ ਆਏ ਨਤੀਜਿਆ ਵਿੱਚ ਜ਼ੋਨ ਲੱਖਾ ਸਿੰਘ ਵਾਲਾ ਹਿਠਾੜ ਤੋਂ ‘ਆਪ’ ਦੇ ਉਮੀਦਵਾਰ ਓਮ ਪ੍ਰਕਾਸ਼, ਜ਼ੋਨ ਜਾਮਾ ਰੁਖੱਈਆਂ ਹਿਠਾੜ੍ਹ ਤੋਂ ‘ਆਪ’ ਉਮੀਦਵਾਰ ਕਿਰਨਦੀਪ ਕੌਰ,ਜ਼ੋਨ ਲਖਮੀਰ ਕੇ ਹਿਠਾੜ ਤੋਂ ਆਪ ਉਮੀਦਵਾਰ ਪ੍ਰਕਾਸ਼ ਕੌਰ,ਜ਼ੋਨ ਫਤਿਹ ਵਾਲਾ ਹਿਠਾੜ ਤੋਂ ਆਪ ਉਮੀਦਵਾਰ ਹਰਮੇਲ ਸਿੰਘ ਸਰਾਰੀ, ਜ਼ੋਨ ਛਾਂਗਾ ਖੁਰਦ ਤੋਂ ਆਪ ਉਮੀਦਵਾਰ ਮਨਜੀਤ ਕੌਰ,ਜ਼ੋਨ ਕਾਲਾ ਟਿੱਬਾ ਤੋਂ ਆਪ ਉਮੀਦਵਾਰ ਯਾਦਵਿੰਦਰ ਕੌਰ, ਜ਼ੋਨ ਹਬੀਬ ਵਾਲਾ ਤੋਂ ਬੀਜੇਪੀ ਉਮੀਦਵਾਰ ਸੁਖਵਿੰਦਰ ਸਿੰਘ ਜੇਤੂ, ਜ਼ੋਨ ਮੁਰਕ ਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਹੰਤ ਕੌਰ ਜੇਤੂ ਰਹੇ। ਜ਼ੋਨ ਫੱਤੇ ਵਾਲਾ ਹਿਠਾੜ੍ਹ ਹਰਮੇਲ ਸਿੰਘ ਜੇਤੂ ਆਪ ਪਾਰਟੀ,ਜ਼ੋਨ ਨੂਰਪੁਰ ਸੇਠਾਂ ਤੋਂ ਰਮੇਸ਼ ਕੁਮਾਰ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਬਾਦਲ,ਜ਼ੋਨ ਵਾਹਗੇ ਵਾਲਾ ਤੋਂ ਸਵਰਨ ਕੌਰ ਆਪ ਪਾਰਟੀ ਜੇਤੂ ਰਹੇ। ਜ਼ੋਨ ਲੱਖੋ ਕੇ ਬਹਿਰਾਮ ਤੋਂ ਕੁਲਵਿੰਦਰ ਕੌਰ ਜੇਤੂ ਰਹੇ। ਜ਼ੋਨ ਜੰਗ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਕੌਰ ਜੇਤੂ ਰਹੇ ਜ਼ੋਨ ਦੋਨਾਂ ਮੱਤੜ ਤੋਂ ਮੁਖਤਿਆਰ ਸਿੰਘ ਜੇਤੂ ਰਹੇ ਕੰਧੇ ਸ਼ਾਹ ਜ਼ੋਨ ਤੋਂ ਕੇ ਕਿਸ਼ੋਰ ਸਿੰਘ ਕਾਂਗਰਸ ਜੇਤੂ ਰਹੇ। ਜ਼ੋਨ ਹਾਮਦ ਤੋਂ ਬਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ। ਜ਼ੋਨ ਦਿਲਾ ਰਾਮ ਤੋਂ ਜੰਗ ਸਿੰਘ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ ਤੇਜ਼ੋਨ ਕੜਮਾ ਤੋਂ ਬਲਾਕ ਸਮਿਤੀ ਉਮੀਦਵਾਰ ਦਵਿੰਦਰ ਕੌਰ ਕਾਂਗਰਸ ਆਪਣੇ ਵਿਰੋਧੀ ਨੂੰ ਇੱਕ ਵੋਟ ਨਾਲ ਹਰਾ ਕੇ ਜੇਤੂ ਰਹੇ ਅਤੇ ਜ਼ੋਨ ਅਲਫੂਕੇ ਤੋਂ ਬਿਮਲਾ ਰਾਣੀ ਕਾਂਗਰਸ ਜੇਤੂ ਰਹੇ - ਜਸਵੰਤ ਸਿੰਘ ਥਿੰਦ
ਤਲਵੰਡੀ ਸਾਬੋ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ ’ਤੇ ਅਕਾਲੀ ਦਲ ਅਤੇ ਇੱਕ ’ਤੇ ‘ਆਪ’ ਕਾਬਜ਼
December 17, 2025 10:28 pm
ਹਲਕਾ ਤਲਵੰਡੀ ਸਾਬੋ ਵਿੱਚ 25 ਬਲਾਕ ਸਮਿਤੀ ਅਤੇ 3 ਜ਼ਿਲ੍ਹਾ ਪਰਿਸ਼ਦ ਜ਼ੋਨਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਦੀ ਦੇਖ ਰੇਖ ਹੇਠ ਹੋਈ। ਜਿਸਦੇ ਪ੍ਰਾਪਤ ਹੋਏ ਨਤੀਜ਼ਿਆ ਅਨੁਸਾਰ ਜ਼ਿਲ੍ਹਾ ਪਰਿਸ਼ਦ ਜ਼ੋਨ ਸਿੰਗੋੋ ਤੋਂ ਬੂਟਾ ਸਿੰਘ ਅਕਾਲੀ ਦਲ, ਜ਼ੋਨ ਬੰਗੀ ਰੁਲਦੂ ਤੋਂ ਜਸਪਾਲ ਕੌਰ ਜੱਜਲ (ਅਕਾਲੀ ਦਲ)ਅਤੇ ਜ਼ੋਨ ਪੱਕਾ ਕਲਾਂ ਤੋਂ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਜੇਤੂ ਰਹੇ। ਪੰਚਾਇਤ ਸਮਿਤੀ ਦੇ ਵੱਕਾਰੀ ਜ਼ੋਨ ਜੰਬਰ ਬਸਤੀ ਤੋਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਚਾਚੀ ਗੁਰਦੀਪ ਕੌਰ ਆਪ ਉਮੀਦਵਾਰ 25 ਵੋਟਾਂ ਦੇ ਫਰਕ ਨਾਲ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਗੁਰਦਿੱਤ ਸਿੰਘ ਤੋਂ ਚੋਣ ਹਾਰ ਗਏ। ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ਨੂੰ 1056, ‘ਆਪ’ ਉਮੀਦਵਾਰ ਗੁਰਦੀਪ ਕੌਰ ਨੂੰ 1031 ਅਤੇ ‘ਕਾਂਗਰਸੀ’ ਉਮੀਦਵਾਰ ਕਾਬਲ ਸਿੰਘ ਨੂੰ 283 ਵੋਟਾਂ ਪਈਆਂ। ਜ਼ੋਨ ਲੇਲੇਵਾਲਾ ਐੱਸਸੀ ਤੋ ਨਿਰਮਲ ਸਿੰਘ ਕਾਂਗਰਸ,ਜ਼ੋਨ ਜੱਜਲ ਤੋਂ ਤੀਰਥ ਸਿੰਘ (ਆਪ),ਕਲਾਲਵਾਲਾ(ਜਨਰਲ)ਤੋਂ ਮਹਿਮਾ ਸਿੰਘ(ਆਪ),ਭਗਵਾਨਪੁਰਾ ਜ਼ੋਨ ਤੋਂ ਰਸ਼ਵਿੰਦਰ ਸਿੰਘ ਫੌਜੀ(ਅਕਾਲੀ ਦਲ),ਬਹਿਮਣ ਕੌਰ ਸਿੰਘ ਤੋਂ ਭੋਲਾ ਸਿੰਘ(ਅਕਾਲੀ ਦਲ),ਨਸੀਬਪੁਰਾ ਜ਼ੋਨ (ਰਿਜ਼ਰਵ)ਤੋਂ ਲਖਵੀਰ ਸਿੰਘ(ਅਕਾਲੀ ਦਲ),ਬੰਗੀ ਨਿਹਾਲ ਸਿੰਘ ਤੋਂ ਹਰਦੀਪ ਕੌਰ ਅਕਾਲੀ ਦਲ,ਬਾਘਾ ਤੋਂ ਸਿਮਰਜੀਤ ਕੌਰ ਆਪ,ਕਮਾਲੂ ਤੋਂ ਚਰਨਜੀਤ ਕੌਰ ਕਾਂਗਰਸ,ਰਾਮਸਰਾ ਤੋਂ ਸੁਖਪ੍ਰੀਤ ਕੌਰ ਅਕਾਲੀ ਦਲ,ਲਹਿਰੀ ਤੋਂ ਸੁਖਜੀਤ ਸਿੰਘ ਫੌਜੀ ਅਕਾਲੀ ਦਲ,ਫੁੱਲੋਖਾਰੀ ਤੋਂ ਗੁਰਲਾਲ ਸਿੰਘ ਗਿਆਨਾ(ਕਾਂਗਰਸ),ਲਾਲੇਆਣਾ ਤੋਂ ਮਨਦੀਪ ਕੌਰ(ਆਪ),ਚੱਠੇਵਾਲਾ ਤੋਂ ਇਕਬਾਲ ਕੌਰ(ਆਪ),ਭਾਗੀਵਾਂਦਰ ਤੋਂ ਹਿਮਾਨੀ ਸਿੱਧੂ(ਕਾਂਗਰਸ),ਮਾਨਵਾਲਾ ਤੋਂ ਜਗਵਿੰਦਰ ਸਿੰਘ(ਆਪ),ਗੋਲੇਵਾਲਾ ਤੋਂ ਗੁਰਮੇਲ ਕੌਰ(ਕਾਂਗਰਸ),ਗਾਟਵਾਲੀ ਤੋਂ ਜਗਦੇਵ ਸਿੰਘ ਜੋਗੇਵਾਲਾ(ਕਾਂਗਰਸ),ਪੱਕਾ ਖੁਰਦ ਤੋਂ ਸੁਖਜੀਤ ਕੌਰ ਅਕਾਲੀ ਦਲ,ਸੁਖਲੱਧੀ ਤੋਂ ਸਰਬਜੀਤ ਕੌਰ ਅਕਾਲੀ ਦਲ,ਸੇਖੂ ਤੋਂ ਗੁਰਪ੍ਰੀਤ ਸਿੰਘ(ਆਪ)ਜੇਤੂ ਰਹੇ।-ਤਲਵੰਡੀ ਸਾਬੋ
ਜ਼ਿਲ੍ਹਾ ਸੰਗਰੂਰ ਪੰਚਾਇਤ ਸੰਮਤੀ ਨਤੀਜੇ
December 17, 2025 10:22 pm
ਜ਼ਿਲ੍ਹਾ ਸੰਗਰੂਰ ਪੰਚਾਇਤ ਸੰਮਤੀ ਨਤੀਜੇ ਕੁੱਲ ਜ਼ੋਨ - 162 ਆਮ ਆਦਮੀ ਪਾਰਟੀ : 113 ਕਾਂਗਰਸ : 22 ਸ਼੍ਰੋਮਣੀ ਅਕਾਲੀ ਦਲ : 11 ਆਜ਼ਾਦ : 16
ਬਲਾਕ ਸਮਿਤੀ ਦੋਰਾਹਾ ’ਚ ਆਪ-5, ਕਾਂਗਰਸ -4, ਅਕਾਲੀ ਦੇ-3 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ
December 17, 2025 9:26 pm
ਬਲਾਕ ਸਮਿਤੀ ਦੋਰਾਹਾ ਦੇ ਐਲਾਨੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਇਸ ਬਲਾਕ ਦੇ 17 ਜ਼ੋਨ ਸਨ ਜਿਨ੍ਹਾਂ ਵਿਚੋਂ ਬੇਗੋਵਾਲ ਤੋਂ ਕਾਂਗਰਸ ਮਨਜੀਤ ਕੌਰ, ਜਰਗ ਤੋਂ ਆਪ ਦੇ ਮਨਜੀਤ ਸਿੰਘ 964 ਵੋਟਾਂ ਲੈ ਕੇ ਜੇਤੂ, ਰੌਣੀ ਜ਼ੋਨ ਤੋਂ ਅਕਾਲੀ ਦਲ ਦੇ ਅਮਰੀਕ ਸਿੰਘ, ਅਜਨੌਦ ਤੋਂ ਅਕਾਲੀ ਦਲ ਦੀ ਹਰਦੀਪ ਕੌਰ, ਰਾਮਪੁਰ ਤੋਂ ਅਜ਼ਾਦ ਉਮੀਦਵਾਰ ਦਲਵਿੰਦਰ ਸਿੰਘ ਮਾਂਗਟ, ਜਰਗਡ਼ੀ ਜ਼ੋਨ ਤੋਂ ਅਕਾਲੀ ਦਲ ਦੀ ਜਗਪਾਲ ਕੌਰ, ਕੱਦੋਂ ਜ਼ੋਨ ਤੋਂ ਕਾਂਗਰਸ ਦੇ ਗੁਰਕੀਰਤਨ ਸਿੰਘ, ਕਟਾਹਰੀ ਤੋਂ ਆਪ ਦੀ ਸਰਬਜੀਤ ਕੌਰ, ਬੁਆਣੀ ਜ਼ੋਨ ਤੋਂ ਕਾਂਗਰਸ ਦੇ ਗਗਨਦੀਪ ਸਿੰਘ, ਬਿਲਾਸਪੁਰ ਤੋਂ ਕਾਂਗਰਸ ਦੇ ਹਰਮਿੰਦਰ ਸਿੰਘ ਅਤੇ ਬਰਮਾਲੀਪੁਰ ਤੋਂ ਆਪ ਦੀ ਜਗਦੀਪ ਕੌਰ ਜੇਤੂ ਰਹੇ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਕੱਦੋਂ ਜ਼ੋਨ ਤੋਂ ਕਾਂਗਰਸ ਦੇ ਗੁਰਮਿੰਦਰ ਸਿੰਘ ਗਿੱਲ ਜੇਤੂ ਰਹੇ। - ਜੋਗਿੰਦਰ ਸਿੰਘ ਓਬਰਾਏ
ਬਲਾਕ ਦਿੜ੍ਹਬਾ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ‘ਆਪ’ ਦੀ ਵੱਡੀ ਜਿੱਤ
December 17, 2025 9:24 pm
ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਵਿੱਚ ਬਲਾਕ ਦਿੜ੍ਹਬਾ ਦੇ ਬਲਾਕ ਸੰਮਤੀ ਦੇ 18 ਜ਼ੋਨਾਂ ਵਿੱਚੋਂ 12 ਸੀਟਾਂ ਤੇ ‘ਆਪ’ ਜੇਤੂ ਰਹੀ, 2 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ 1 ’ਤੇ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ 3 ਜ਼ੋਨਾਂ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਸਰਬ ਸੰਮਤੀ ਹੋ ਗਈ ਸੀ ਪਰ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਤਾਜ਼ਾ ਨਤੀਜਿਆਂ ਵਿੱਚ ਬਲਾਕ ਸਮਿਤੀ ਜ਼ੋਨ ਨਿਹਾਲਗੜ੍ਹ ਤੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਜਸਪ੍ਰੀਤ ਕੌਰ ਜੇਤੂ ਰਹੀ, ਜ਼ੋਨ ਕਾਹਨਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਨਪ੍ਰੀਤ ਕੌਰ ਜੇਤੂ ਰਹੀ, ਜ਼ੋਨ ਕੌਹਰੀਆਂ ਤੋਂ ਆਪ ਪਾਰਟੀ ਦੀ ਸੰਦੀਪ ਕੌਰ ਜੇਤੂ ਰਹੀ, ਜ਼ੋਨ ਖਨਾਲਕਲਾਂ ਤੋਂ ਆਪ ਪਾਰਟੀ ਦੀ ਮਨਦੀਪ ਕੌਰ, ਜ਼ੋਨ ਮੌੜਾਂ ਤੋਂ ਆਪ ਪਾਰਟੀ ਦੀ ਪਰਮਜੀਤ ਕੌਰ ਮਾਨ, ਜ਼ੋਨ ਗੁੱਜਰਾਂ ਤੋਂ ਆਪ ਪਾਰਟੀ ਦੇ ਹਰਜਿੰਦਰ ਸਿੰਘ, ਜ਼ੋਨ ਖੇਤਲਾ ਤੋਂ ਆਪ ਪਾਰਟੀ ਦੀ ਜਸਵੀਰ ਕੌਰ, ਜ਼ੋਨ ਲਾਡਬੰਨਜਾਰਾਕਲਾਂ ਤੋਂ ਆਪ ਪਾਰਟੀ ਦੀ ਮਨਜੀਤ ਕੌਰ, ਢੰਡੋਲੀਕਲਾਂ ਤੋਂ ਆਪ ਪਾਰਟੀ ਦੀ ਚਰਨਜੀਤ ਕੌਰ, ਜ਼ੋਨ ਰੋਗਲਾ ਤੋਂ ਸਿੰਦਰ ਕੌਰ ਆਪ ਪਾਰਟੀ, ਜ਼ੋਨ ਕੜਿਆੜ ਤੋਂ ਆਪ ਦੇ ਤਰਸੇਮ ਸਿੰਘ, ਜ਼ੋਨ ਜਨਾਲ ਤੋਂ ਆਪ ਦੇ ਮਨਦੀਪ ਸਿੰਘ, ਜ਼ੋਨ ਮਹਿਲਾਂ ਤੋ ਆਪ ਦੇ ਪ੍ਰੇਮ ਦਾਸ, ਜ਼ੋਨ ਤਰੰਜੀਖੇੜਾ ਤੋਂ ਆਪ ਪਾਰਟੀ ਦੇ ਗੁਰਸੇਵਕ ਸਿੰਘ ਜੇਤੂ ਰਹੇ।- ਰਣਜੀਤ ਸਿੰਘ ਸ਼ੀਤਲ
ਹਲਕਾ ਮਾਲੇਰਕੋਟਲਾ ਅਧੀਨ ਤਿੰਨ ਸੀਟਾਂ ’ਚੋਂ ਆਮ ਆਦਮੀ ਪਾਰਟੀ ਨੇ ਦੋ ਅਤੇ ਕਾਂਗਰਸ ਨੇ ਜਿੱਤੀ ਇੱਕ ਸੀਟ
December 17, 2025 9:03 pm
ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਆਉਂਦੇ ਤਿੰਨ ਚੋਣ ਹਲਕਿਆਂ ਵਿਚ ਸਤ੍ਹਾਧਾਰੀ ‘ਆਪ’ ਨੇ ਦੋ ਅਤੇ ਕਾਂਗਰਸ ਪਾਰਟੀ ਨੇ ਇੱਕ ਸੀਟ ਉਪਰ ਜਿੱਤ ਦਰਜ ਕੀਤੀ ਹੈ। ਪ੍ਰਾਪਤ ਚੋਣ ਨਤੀਜ਼ੇ ਮੁਤਾਬਿਕ ਫਿਰੋਜਪੁਰ ਕੁਠਾਲਾ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਿੰਦਰ ਸਿੰਘ ਚਹਿਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤ੍ਰਿਲੋਚਨ ਸਿੰਘ ਧਲੇਰ ਨੂੰ 4653 ਵੋਟਾਂ ਦੇ ਮੁਕਾਬਲੇ 5003 ਵੋਟਾਂ ਪ੍ਰਾਪਤ ਕਰਕੇ 350 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸਤ੍ਹਾਧਾਰੀ ‘ਆਪ’ ਵੱਲੋਂ ਮਾਰਕਿਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਪਰੰਤੂ ਉਹ 4190 ਵੋਟਾਂ ਹਾਸਲ ਕਰਕੇ ਤੀਜੇ ਨੰਬਰ ’ਤੇ ਰਹੇ। ਜ਼ਿਲ੍ਹਾ ਪਰਿਸ਼ਦ ਜੋਨ ਹਥਨ ਤੋਂ ‘ਆਪ’ ਦੀ ਉਮੀਦਵਾਰ ਕੁਲਦੀਪ ਕੌਰ 4235 ਵੋਟਾਂ ਹਾਸਿਲ ਕਰਕੇ ਜੇਤੂ ਰਹੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਪਰੀਤ ਕੌਰ ਨੂੰ 4056 ਵੋਟਾਂ ਮਿਲੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਫੀਸ਼ ਬਾਨੋ 4002 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਜ਼ਿਲ੍ਹਾ ਪਰਿਸ਼ਦ ਜੋਨ ਸੰਦੌੜ ਤੋਂ ‘ਆਪ’ ਦੇ ਉਮੀਦਵਾਰ ਹਰੀਪਾਲ ਸਿੰਘ 4279 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਨੂੰ 3530 ਅਤੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਸਿੰਘ ਨੂੰ 3252 ਵੋਟਾਂ ਮਿਲੀਆਂ।- ਪਰਮਜੀਤ ਸਿੰਘ ਕੁਠਾਲਾ
ਫਿਲੌਰ ਬਲਾਕ ’ਚ ‘ਆਪ’ ਪਛੜੀ, ਬਸਪਾ 20 ਵਿੱਚੋਂ 9 ’ਚ ਜੇਤੂ
December 17, 2025 8:41 pm
ਬਲਾਕ ਫਿਲੌਰ ਤੋਂ ਬਲਾਕ ਸਮਿਤੀ ਚੋਣਾਂ ’ਚ ਜਿਆਦਾਤਰ ਜ਼ੋਨਾਂ ’ਚ ਬਹੁਜਨ ਸਮਾਜ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਦੇ ਜਿਨ੍ਹਾਂ ਜ਼ੋਨਾਂ ਦੀ ਇਥੇ ਗਿਣਤੀ ਹੋਈ ਹੈ, ਉਸ ’ਚ ਅੱਪਰਾ ਅਤੇ ਗੰਨਾਪਿੰਡ ਤੋਂ ਵੀ ਬਸਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਪਰਾ ਜ਼ਿਲ੍ਹਾ ਪਰਿਸ਼ਦ ਤੋਂ ਮਨਜੀਤ ਸਿੰਘ ਜੀਤੀ (ਬਸਪਾ) ਅਤੇ ਗੰਨਾ ਪਿੰਡ ਤੋਂ ਰਜਨੀ ਬਾਲਾ (ਬਸਪਾ) ਜੇਤੂ ਹੋਏ ਹਨ। ‘ਆਪ’ ਨੂੰ ਸਿਰਫ਼ ਇੱਕ ਜ਼ੋਨ ਤੋਂ ਹੀ ਜਿੱਤ ਨਸੀਬ ਹੋਈ ਹੈ। ਜਦੋਂ ਕਿ ਚਾਰ ਅਜ਼ਾਦ ਅਤੇ ਤਿੰਨ-ਤਿੰਨ ਅਕਾਲੀ ਅਤੇ ਕਾਂਗਰਸ ਦੇ ਉਮੀਦਵਾਰ ਜਿੱਥੇ ਹਨ। ਅੱਜ ਇੱਥੇ ਗਿਣਤੀ ਪੱਛੜ ਕੇ ਆਰੰਭ ਹੋਈ ਕਿਉਂਕਿ ਹਾਲ ਦੇ ਅੰਦਰ ਲਗਾਏ ਹੋਏ ਟੇਬਲਾਂ ਤੋਂ ਬਸਪਾ ਦੇ ਆਗੂ ਨੇ ਮਾਈਕ ਫੜ ਕੇ ਇਤਰਾਜ਼ ਕੀਤਾ। ਟੇਬਲ ਹਾਲ ਦੇ ਵਿਚਾਲੇ ਲਗਾਏ ਹੋਏ ਹੋਣ ਕਾਰਨ ਗਿਣਤੀ ਕਰਨ ਵਾਲਿਆਂ ਦੇ ਨੇੜੇ ਲਾਉਣ ਦੀ ਮੰਗ ਕੀਤੀ। ਟੇਬਲ ਠੀਕ ਕਰਵਾਉਣ ਉਪਰੰਤ ਗਿਣਤੀ ਆਰੰਭ ਹੋਈ। ਆਏ ਨਤੀਜਿਆਂ ’ਚ ਭਾਰ ਸਿੰਘ ਪੁਰਾ ਤੋਂ ਸੰਦੀਪ ਕੌਰ (ਬਸਪਾ), ਮਨਸੂਰਪੁਰ ਤੋਂ ਅਨੀਤਾ ਰਾਣੀ (ਬਸਪਾ), ਮੰਡੀ ਤੋਂ ਕੁਲਵਿੰਦਰ ਕੌਰ (ਬਸਪਾ) ਨਗਰ ਤੋਂ ਜਗਦੀਸ਼ (ਬਸਪਾ), ਫਲਪੋਤਾ ਤੋਂ ਮੱਖਣ ਸੁੰਮਨ (ਬਸਪਾ), ਖਹਿਰਾ ਤੋਂ ਬਲਬੀਰ ਕੌਰ (ਬਸਪਾ) ਨੰਗਲ ਤੋਂ ਨਛੱਤਰ (ਬਸਪਾ), ਮਾਉ ਸਾਹਿਬ ਤੋਂ ਨਵਦੀਪ ਸਿੰਘ (ਬਸਪਾ), ਤੇਹਿੰਗ ਤੋਂ ਸੁੱਚਾ ਰਾਮ (ਬਸਪਾ), ਗੰਨਾਪਿੰਡ ਤੋਂ ਸੰਤੋਸ਼ ਰਾਣਾ (ਆਜ਼ਾਦ), ਦਿਆਲਪੁਰ ਤੋਂ ਜਤਿੰਦਰ ਸਿੰਘ ਨਿੱਝਰ (ਆਪ), ਅੱਪਰਾ ਤੋਂ ਰਾਕੇਸ਼ ਘਈ (ਆਜ਼ਾਦ), ਅੱਟਾ ਤੋਂ ਕੁਲਵਿੰਦਰ ਸਿੰਘ (ਅਕਾਲੀ), ਬੜਾਪਿੰਡ ਤੋਂ ਬਲਜੀਤ ਕੌਰ (ਆਜ਼ਾਦ), ਲੱਲੀਆਂ ਤੋਂ ਸੁਖਬੀਰ ਸਿੰਘ ਗਿੱਲ (ਕਾਂਗਰਸ), ਗੜੀ ਮਹਾ ਸਿੰਘ ਤੋਂ ਮਦਨ ਲਾਲ (ਕਾਂਗਰਸ), ਮੋਰੋਂ ਤੋਂ ਗੁਰਜੀਤ ਕੌਰ (ਅਕਾਲੀ), ਲਸਾੜਾ ਤੋਂ ਮਨਦੀਪ ਕੌਰ (ਕਾਂਗਰਸ), ਪਾਲ ਕਦੀਮ ਤੋਂ ਮੁਖਮੀਤ ਕੌਰ (ਅਕਾਲੀ), ਪ੍ਰਤਾਬਪੁਰਾ ਤੋਂ ਤਰਨਜੀਤ ਸਿੰਘ (ਆਜ਼ਾਦ) ਜੇਤੂ ਰਹੇ ਹਨ।- ਸਰਬਜੀਤ ਗਿੱਲ
ਵੱਖ-ਵੱਖ ਪਾਰਟੀਆਂ ਸਮੇਤ ਆਜ਼ਾਦ ਉਮੀਦਵਾਰਾਂ ਨੇ ਮਾਰੀ ਬਾਜ਼ੀ
December 17, 2025 8:30 pm
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਤਾਜ਼ੇ ਆਏ ਨਤੀਜਿਆਂ ਨੇ ਇਹ ਦਰਸਾ ਦਿੱਤਾ ਹੈ ਕਿ ਇਸ ਵਾਰ ਵੋਟਰਾਂ ਨੇ ਕਿਸੇ ਇੱਕ ਪਾਰਟੀ ਦੀ ਬਜਾਏ ਸਥਾਨਕ ਚਿਹਰਿਆਂ ਅਤੇ ਕੰਮ ਨੂੰ ਤਰਜੀਹ ਦਿੱਤੀ ਹੈ। ਜਿੱਥੇ ਸੱਤਾਧਾਰੀ ਧਿਰ ਅਤੇ ਮੁੱਖ ਵਿਰੋਧੀ ਪਾਰਟੀਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ, ਉੱਥੇ ਹੀ ਆਜ਼ਾਦ ਉਮੀਦਵਾਰਾਂ ਨੇ ਵੱਡੇ ਸਿਆਸੀ ਉਥਲ ਪੁਥਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੋਣ ਨਤੀਜਿਆਂ ਮੁਤਾਬਕ ਫਿਰੋਜ਼ਪੁਰ ਸ਼ਹਿਰ ਦੇ ਬਲਾਕ ਸਮਿਤੀ ਜ਼ੋਨ ਰੁਕਨੇਵਾਲਾ ਤੋਂ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਬਲਾਕ ਸਮਿਤੀ ਜ਼ੋਨ ਬੱਗੇ ਪਿੱਪਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਜ਼ੋਨ ਵਕੀਲਾਂ ਵਾਲਾ ਤੋਂ ‘ਆਪ’ ਦੇ ਉਮੀਦਵਾਰ ਸ਼ੰਕਰ ਕਟਾਰੀਆ 1746 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜਦੋਂਕਿ ਜ਼ੋਨ ਸ਼ਾਹਵਾਲਾ ਤੋਂ ਕਾਂਗਰਸ ਦੀ ਕੁਲਵਿੰਦਰ ਕੌਰ ਨੇ 2275 ਵੋਟਾਂ ਲੈ ਕੇ ਸਫਲਤਾ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ ਅਤੇ ਗੁਰਪ੍ਰੀਤ ਸਿੰਘ ਸੇਖੋਂ ਗਰੁੱਪ ਨੇ ਵੀ ਕਈ ਸੀਟਾਂ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਬਲਾਕ ਘੱਲਖੁਰਦ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਮਪਾਲ ਜੇਤੂ ਰਹੇ। ਵਿਸ਼ੇਸ਼ ਤੌਰ ’ਤੇ ਸੇਖੋਂ ਗਰੁੱਪ ਨੇ ਵੱਡੀ ਜਿੱਤ ਦਰਜ ਕਰਦਿਆਂ ਬਾਜੀਦਪੁਰ ਜ਼ੋਨ ਤੋਂ ਮਨਦੀਪ ਕੌਰ ਸੇਖੋਂ (ਪਤਨੀ ਗੁਰਪ੍ਰੀਤ ਸਿੰਘ ਸੇਖੋਂ) ਨੂੰ 2300 ਵੋਟਾਂ ਦੇ ਵੱਡੇ ਫਰਕ ਨਾਲ ਜਿਤਾਇਆ। ਇਸ ਤੋਂ ਇਲਾਵਾ ਸੇਖੋਂ ਗਰੁੱਪ ਨੇ ਫਿੱਡੇ, ਕਬਰਵੱਛਾ ਅਤੇ ਭੋਲੂ ਵਾਲਾ ਜ਼ੋਨਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ। ਇਨ੍ਹਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਕਾਰਗੁਜ਼ਾਰੀ ਸਭ ਤੋਂ ਚਰਚਿਤ ਰਹੀ। ਕਈ ਅਹਿਮ ਜ਼ੋਨਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਸਿਆਸੀ ਪਾਰਟੀਆਂ ਨੂੰ ਪਛਾੜਿਆ। ਜ਼ੋਨ ਚੰਦੜ ਤੋਂ ਕੁਲਵਿੰਦਰ ਕੌਰ (ਆਜ਼ਾਦ), ਜ਼ੋਨ ਕੋਟ ਕਰੋੜ ਕਲਾਂ ਨਰਿੰਦਰ ਕੌਰ (ਆਜ਼ਾਦ), ਜੰਡਵਾਲਾ ਅਤੇ ਗਿੱਲ ਜ਼ੋਨ ਤੋਂ ਵੀ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ। ਜ਼ੋਨ ਸੋਢੀ ਨਗਰ ਤੋਂ ਸੁਖਦੀਪ ਸਿੰਘ ਉੱਗੋ ਕੇ ਨੇ 800 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ। ਚੱਕ ਛਾਂਗਾ ਮਹਾਤਮ (ਗੁਰੂਹਰਸਹਾਏ) ਤੋਂ ਪੂਜਾ ਰਾਣੀ ਨੇ ਜਿੱਤ ਦਰਜ ਕੀਤੀ। ਇਨ੍ਹਾਂ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੇਂਡੂ ਖੇਤਰ ਦੇ ਵੋਟਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਥਾਨਕ ਪ੍ਰਭਾਵ ਅਤੇ ਉਮੀਦਵਾਰ ਦੀ ਨਿੱਜੀ ਪਛਾਣ ਨੂੰ ਅਹਿਮੀਅਤ ਦਿੱਤੀ ਹੈ।-ਜਸਪਾਲ ਸਿੰਘ ਸੰਧੂ
ਤਕਰਾਰਬਾਜ਼ੀ ਵਾਲੇ ਜ਼ੋਨਾਂ ਵਿੱਚ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
December 17, 2025 8:13 pm
ਨਾਭਾ ਪੰਚਾਇਤ ਸਮਿਤੀ ਚੋਣਾਂ ਦੌਰਾਨ ਜਿਥੇ ਕਿਤੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਖੋਹੇ ਗਏ ਜਾਂ ਲੋਕਾਂ ਨਾਲ ਚੋਣ ਪ੍ਰਚਾਰ ਦੌਰਾਨ ਸਵਾਲ ਜਵਾਬ ਮਗਰੋਂ ਕਥਿਤ ਤਲਖੀ ਜਾਂ ਤਕਰਾਰਬਾਜ਼ੀ ਹੋਈ, ਉੱਥੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।-ਮੋਹਿਤ ਸਿੰਗਲਾ
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ
December 17, 2025 8:11 pm
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਦਿਆਂ ਆਮ ਆਦਮੀ ਪਾਰਟੀ (ਆਪ) ਦਾ ਮੁਕੰਮਲ ਸਫਾਇਆ ਕਰ ਦਿੱਤਾ ਹੈ। ਬਲਾਕ ਸਮਿਤੀ ਦੇ ਸਾਰੇ 15 ਜ਼ੋਨਾਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਦੋਵੇਂ ਸੀਟਾਂ ’ਤੇ ਕਾਂਗਰਸੀ ਉਮੀਦਵਾਰਾਂ ਨੇ 'ਆਪ' ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ। ਵੇਰਵਿਆਂ ਅਨੁਸਾਰ, ਜ਼ੋਨ ਨੰਬਰ 1 ਝੱਲੀਆਂ ਕਲਾਂ ਤੋਂ ਨਛੱਤਰ ਕੌਰ (166 ਵੋਟਾਂ), ਬਾਲਸੰਢਾ ਤੋਂ ਚਰਨਜੀਤ ਕੌਰ (568 ਵੋਟਾਂ), ਰੋਲੂਮਾਜਰਾ ਤੋਂ ਜਸਵੀਰ ਸਿੰਘ (367 ਵੋਟਾਂ), ਪਿੱਪਲ ਮਾਜਰਾ ਤੋਂ ਜਸਵੀਰ ਸਿੰਘ (81 ਵੋਟਾਂ), ਬਰਸਾਲਪੁਰ ਤੋਂ ਤਰਨਜੀਤ ਕੌਰ (397 ਵੋਟਾਂ), ਸੰਧੂਆਂ ਤੋਂ ਜਸਵਿੰਦਰ ਸਿੰਘ (434 ਵੋਟਾਂ), ਰਸੀਦਪੁਰ ਤੋਂ ਮੋਹਨ ਲਾਲ (562 ਵੋਟਾਂ), ਖੋਖਰ ਤੋਂ ਹਰਦੇਵ ਸਿੰਘ (774 ਵੋਟਾਂ) ਅਤੇ ਬਹਿਰਾਮਪੁਰ ਬੇਟ ਤੋਂ ਗੁਰਮੇਲ ਸਿੰਘ ਨੇ 407 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਪੰਚਾਇਤ ਸੰਮਤੀ ਲੰਬੀ: ਸ਼੍ਰੋਮਣੀ ਅਕਾਲੀ ਦਲ ਲੰਬੀ ਹਲਕੇ ’ਚ ਮੁੜ ਚੜ੍ਹਤ ਵੱਲ
December 17, 2025 5:33 pm
ਪੰਚਾਇਤ ਸੰਮਤੀ ਲੰਬੀ ਦੇ ਪਹਿਲੇ 14 ਜ਼ੋਨਾਂ ਵਿਚ ਚਾਰ ਰਾਉਂਡ ਦੇ ਚੋਣ ਨਤੀਜਿਆਂ ’ਚ ਵੀਆਈਪੀ ਹਲਕੇ ਲੰਬੀ ਦੀ ਸਿਆਸੀ ਤਸਵੀਰ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ। ਸਭ ਤੋਂ ਮਾੜੀ ਕਾਰਗੁਜਾਰੀ ਦੇ ਨਾਲ ਸੱਤਾ ਪੱਖ ‘ਆਪ’ ਦੀ ਬੜ੍ਹਤ ਸਿਰਫ ਦੋ ਜੋਨਾਂ ਤੱਕ ਸਿਮਟ ਕੇ ਰਹੀ ਗਈ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 12 ਜੋਨਾਂ ਵਿਚ ਅੱਗੇ ਚੱਲ ਰਿਹਾ ਹੈ। ਕਾਂਗਰਸ ਲਈ ਨਤੀਜੇ ਨਿਰਾਸ਼ਾਜਨਕ ਝਲਕ ਰਹੇ ਹਨ। ਪੰਚਾਇਤ ਸੰਮਤੀ ਲੰਬੀ ਦੇ ਕੁੱਲ 25 ਜੋਨ ਹਨ, ਅਜੇ ਤੱਕ ਪਹਿਲੇ 14 ਜੋਨਾਂ ਦੀ ਗਿਣਤੀ ਚੱਲ ਰਹੀ ਹੈ। ਚੌਥੇ ਰਾਉਂਡ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਜੋਨ ਬਾਦਲ, ਥਰਾਜਵਾਲਾ, ਲਾਲਬਾਈ, ਹਾਕੂਵਾਲਾ, ਮਿੱਠੜੀ ਬੁੱਧਗਿਰ, ਕਿੱਲਿਆਂਵਾਲੀ, ਘੁਮਿਆਰਾ, ਭੀਟੀਵਾਲਾ, ਸਿੱਖਵਾਲਾ, ਆਧਨੀਆਂ, ਫਤਿਹਪੁਰ ਮਨੀਆਂ ਅਤੇ ਤਪਾਖੇੜਾ ਵਿਚ ਤੱਕੜੀ ਦਾ ਪੱਲੜਾ ਭਾਰੀ ਚੱਲ ਰਿਹਾ ਹੈ। ਸੱਤਾ ਪੱਖ ਆਪ ਨੂੰ ਸਿਰਫ ਜੋਨ ਮਹਿਣਾ ਅਤੇ ਚਨੂੰ ਵਿੱਚ ਬੜ੍ਹਤ ਮਿਲ ਸਕੀ ਹੈ। ਜੋਨ ਚਨੂੰ ‘ਚ ‘ਆਪ’ ਨੂੰ ਸਿਰਫ 102 ਵੋਟਾਂ ਦੀ ਬੜ੍ਹਤ ਹੈ, ਇੱਥੇ ਕਾਂਗਰਸ ਦੇ ਖਾਤੇ 489 ਵੋਟਾਂ ਪਈਆਂ ਹਨ। -ਇਕਬਾਲ ਸਿੰਘ ਸ਼ਾਂਤ
ਸਪੀਕਰ ਦੇ ਜੱਦੀ ਪਿੰਡ ਵਿੱਚ ਅਕਾਲੀ ਦਲ ਦੀ ਜਿੱਤ, ‘ਆਪ’ ਨੂੰ ਝਟਕਾ
December 17, 2025 5:29 pm
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਬਲਾਕ ਸੰਮਤੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੰਧਵਾਂ ਜ਼ੋਨ ਵਿੱਚ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ ਉਮੀਦਵਾਰ ਮਹਿੰਦਰ ਸਿੰਘ ਨੇ ‘ਆਪ’ ਦੇ ਮੁਖਤਿਆਰ ਸਿੰਘ ਨੂੰ 171 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਮੁਢਲੀਆਂ ਰਿਪੋਰਟਾਂ ਅਨੁਸਾਰ ਕੋਟਕਪੂਰਾ ਹਲਕੇ ਦੇ ਹੋਰਨਾਂ ਜ਼ੋਨਾਂ ਵਿੱਚ ਵੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਤੋਂ ਪਿੱਛੇ ਚੱਲ ਰਹੀ ਹੈ। ਸੀਨੀਅਰ ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਨੇ ਇਸ ਜਿੱਤ ਦਾ ਸਿਹਰਾ ਜਨਤਾ ਦੇ ਸਮਰਥਨ ਨੂੰ ਦਿੰਦਿਆਂ ਕਿਹਾ, "ਸੱਤਾਧਾਰੀ ਪਾਰਟੀ ਵੱਲੋਂ ਕਥਿਤ ਤੌਰ 'ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਜਨਤਾ ਅਕਾਲੀ ਦਲ ਦੇ ਨਾਲ ਖੜ੍ਹੀ ਰਹੀ।" ਜੇਤੂ ਉਮੀਦਵਾਰ ਮਹਿੰਦਰ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਭਾਈਚਾਰੇ ਦੀ ਇਮਾਨਦਾਰੀ ਨਾਲ ਸੇਵਾ ਕਰਨ ਦਾ ਅਹਿਦ ਲਿਆ। ਇਸ ਮੌਕੇ ਬਰਾੜ ਨੇ ਭਵਿੱਖ ਵਿੱਚ ਹੋਰ ਸਫਲਤਾਵਾਂ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ ਸੰਧਵਾਂ ਬਲਾਕ ਸੰਮਤੀ ਜ਼ੋਨ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। -ਬਲਵੰਤ ਗਰਗ
ਨਾਮਜ਼ਦਗੀ ਮੌਕੇ ਕਾਗਜ਼-ਖੋਹ ਦਾ ਸ਼ਿਕਾਰ ਹੋਈ ਕਾਂਗਰਸੀ ਉਮੀਦਵਾਰ ਜੇਤੂ
December 17, 2025 4:52 pm
ਨਾਭਾ ਬਲਾਕ ਦੇ ਬਨੇਰਾ ਕਲਾਂ ਪੰਚਾਇਤ ਸਮਿਤੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਕੌਰ 70 ਵੋਟਾਂ ਨਾਲ ਜੇਤੂ ਹੋਏ ਹਨ। ਨਾਮਜ਼ਦਗੀ ਦਾਖਲੇ ਵਾਲੇ ਦਿਨ ਇਸ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਕਥਿਤ ਤੌਰ ’ਤੇ ਖੋਹੇ ਗਏ ਸਨ। ਹਾਲਾਂਕਿ ਆਪਣੀ ਹੁਸ਼ਿਆਰੀ ਕਾਰਨ ਸਾਬਕਾ ਸਰਪੰਚ ਗੁਰਮੀਤ ਕੌਰ ਮੁੜ ਤੋਂ ਕਾਗਜ਼ ਦਾਖਲ ਕਰਾਉਣ ਚ ਸਫਲ ਰਹੀ ਸੀ। ਦਰਅਸਲ ਸੂਹ ਦੇ ਅਧਾਰ 'ਤੇ ਗੁਰਮੀਤ ਕੌਰ ਨੇ ਆਪਣੇ ਹੱਥ ਵਿੱਚ ਨਕਲੀ ਫ਼ਾਇਲ ਫੜੀ ਹੋਈ ਸੀ ਤੇ ਅਸਲ ਫ਼ਾਇਲ ਉਹਨਾਂ ਦੇ ਪਤੀ ਭੀਮ ਸਿੰਘ ਨੇ ਆਪਣੀ ਜੈਕਟ ਵਿੱਚ ਲੁਕੋ ਰੱਖੀ ਸੀ। ਭੀਮ ਸਿੰਘ ਨੇ ਦੱਸਿਆ ਕਿ ਝਪਟਮਾਰ ਆਪਣੇ ਆਪ ਨੂੰ ਸਫਲ ਮੰਨਦਾ ਹੋਇਆ ਨਕਲੀ ਫ਼ਾਇਲ ਖੋਹ ਕੇ ਭੱਜ ਗਏ, ਪਰ ਅਸੀਂ ਅਸਲੀ ਵਾਲੀ ਸ਼ਾਂਤੀ ਨਾਲ ਜਮਾ ਕਰਵਾ ਲਈ ਸੀ। ਉਸ ਮਾਮਲੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਹੈ। ਅੱਜ ਗੁਰਮੀਤ ਕੌਰ ਨੂੰ 1023 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ 953 ਵੋਟਾਂ ਨਾਲ ਦੂਜੇ ਨੰਬਰ ਤੇ ਰਹੇ। -ਮੋਹਿਤ ਸਿੰਗਲਾ
ਅਜਨੌਦ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਦੀਪ ਕੌਰ ਜੇਤੂ
December 17, 2025 3:05 pm
![]()
ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਵਿਚ ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਬਲਾਕ ਸਮਿਤੀ ਚੋਣਾਂ ਹਲਕਾ ਦੋਰਾਹਾ ਦੇ ਪਿੰਡ ਅਜਨੌਦ ਤੋਂ ਅਕਾਲੀ ਦਲ ਦੀ ਹਰਦੀਪ ਕੌਰ ਨੇ 966 ਨਾਲ ਜੇਤੂ ਰਹਿ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਹਰਾਇਆ। -ਜੋਗਿੰਦਰ ਸਿੰਘ ਓਬਰਾਏ
ਬਰਨਾਲਾ: ‘ਆਪ’ ਐੱਮਪੀ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਅਕਾਲੀ ਦਲ ਜੇਤੂ
December 17, 2025 2:38 pm
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹੁਣ ਤੱਕ ਬਲਾਕ ਮਹਿਲ ਕਲਾਂ ਵਿੱਚ ਨਤੀਜੇ ਆ ਰਹੇ ਹਨ। ਉਥੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ। ਅਕਾਲੀ ਉਮੀਦਵਾਰ ਜਸਵਿੰਦਰ ਕੌਰ ਨੇ ਆਪ ਉਮੀਦਵਾਰ ਸਵਰਨਜੀਤ ਕੌਰ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਇਸੇ ਪਿੰਡ ਤੋਂ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਸਿਆਸੀ ਸਲਾਹਕਾਰ ਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਇਸੇ ਪਿੰਡ ਤੋਂ ਹਨ। ਲਖਵੀਰ ਸਿੰਘ ਚੀਮਾ
ਰਾਏਕੋਟ ਵਿਧਾਨ ਸਭਾ ਹਲਕਾ: ਬਲਾਕ ਸੰਮਤੀ ਚੋਣਾਂ ਵਿੱਚ ਵੀ ਕਾਂਗਰਸ ਦੀ ਚੜ੍ਹਤ ਬਰਕਰਾਰ
December 17, 2025 2:29 pm
ਵਿਧਾਨ ਸਭਾ ਹਲਕਾ ਰਾਏਕੋਟ ਵਿਚ ਬਲਾਕ ਸੰਮਤੀ ਚੋਣਾਂ ਦੇ ਹੁਣ ਤੱਕ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਦੀ ਚੜ੍ਹਤ ਬਰਕਰਾਰ ਹੈ। ਬਲਾਕ ਸੰਮਤੀ ਜ਼ੋਨ ਗੋਂਦਵਾਲ, ਹਲਵਾਰਾ, ਜਲਾਲਦੀਵਾਲ ਅਤੇ ਝੋਰੜਾਂ ਤੋਂ ਕਾਂਗਰਸ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜ਼ੋਨ ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਕਿਰਨਜੀਤ ਕੌਰ ਨੂੰ 1192, ਆਪ ਉਮੀਦਵਾਰ ਚਰਨਜੀਤ ਕੌਰ ਨੂੰ 770 ਵੋਟਾਂ ਮਿਲੀਆਂ ਹਨ। ਕਾਂਗਰਸ ਉਮੀਦਵਾਰ ਨੇ 422 ਵੋਟਾਂ ਨਾਲ ਜਿੱਤ ਦਰਜ ਕੀਤੀ। ਜ਼ੋਨ ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ 1403 ਜਦਕਿ ਆਪ ਉਮੀਦਵਾਰ ਮਨਦੀਪ ਕੌਰ ਨੂੰ 1114 ਵੋਟਾਂ ਪ੍ਰਾਪਤ ਹੋਈਆਂ ਹਨ। ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ ਨੇ 306 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਜਲਾਲਦੀਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ ਨੂੰ 2013 ਜਦਕਿ ਆਪ ਉਮੀਦਵਾਰ ਮਨਪ੍ਰੀਤ ਕੌਰ ਨੂੰ 1654 ਵੋਟਾਂ ਮਿਲੀਆਂ ਹਨ। ਉੱਧਰ ਜ਼ੋਨ ਝੋਰੜਾਂ ਵਿੱਚ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ 1581, ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ 704 ਜਦਕਿ ਆਪ ਉਮੀਦਵਾਰ ਅਮਰਜੀਤ ਕੌਰ ਤੀਜੇ ਨੰਬਰ 'ਤੇ ਰਹੀ ਅਤੇ ਉਸ ਨੂੰ 547 ਵੋਟਾਂ ਹੀ ਮਿਲੀਆਂ ਹਨ। ਇਸ ਤਰ੍ਹਾਂ ਕਾਂਗਰਸੀ ਉਮੀਦਵਾਰ ਨੇ 877 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। -ਸੰਤੋਖ ਗਿੱਲ
ਬਠਿੰਡਾ ਦਿਹਾਤੀ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਕਾਰ ਸਖ਼ਤ ਟੱਕਰ
December 17, 2025 1:50 pm
ਬਲਾਕ ਸਮਿਤੀ ਚੋਣਾਂ ਦੌਰਾਨ ਬਠਿੰਡਾ ਦਿਹਾਤੀ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਭਾਰੀ ਦਿਖਾਈ ਦੇ ਰਿਹਾ ਹੈ। ਅੱਧੀ ਦਰਜਨ ਤੋਂ ਵੱਧ ਪਿੰਡਾਂ ਅਤੇ ਜੋਨਾਂ ਦੇ ਆ ਰਹੇ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਰਮਿਆਨ ਸਿੱਧੀ ਅਤੇ ਤਗੜੀ ਟੱਕਰ ਨਜ਼ਰ ਆ ਰਹੀ ਹੈ। ਦਿਉਣ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੋਲਾ ਸਿੰਘ 768 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਗੁਰਸੇਵਕ ਸਿੰਘ ਤੋਂ ਅੱਗੇ ਚੱਲ ਰਹੇ ਹਨ। ਇਸੇ ਤਰ੍ਹਾਂ ਬੁਲਾਡੇ ਵਾਲੇ ਜੋਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਨਦੀਪ ਕੌਰ 1039 ਵੋਟਾਂ ਨਾਲ ਕਾਂਗਰਸ ਦੀ ਚਰਨਜੀਤ ਕੌਰ ਤੋਂ ਅੱਗੇ ਹੈ। ਬੁਰਜ ਮਹਿਮਾ ਵਿੱਚ ਆਮ ਆਦਮੀ ਪਾਰਟੀ ਦੇ ਮੇਵਾ ਸਿੰਘ 1073 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਉਮੀਦਵਾਰਾਂ ’ਤੇ ਬੜਤ ਬਣਾਏ ਹੋਏ ਹਨ। ਬੀੜ ਬਹਿਮਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਮਨਦੀਪ ਕੌਰ 834 ਵੋਟਾਂ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਅੱਗੇ ਹੈ। ਇਸੇ ਤਰ੍ਹਾਂ ਬੁਲਾਡੇ ਵਾਲਾ ਜੋਨ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਨਦੀਪ ਕੌਰ 1039 ਵੋਟਾਂ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਅੱਗੇ ਚੱਲ ਰਹੀ ਹੈ। ਵਿਰਕ ਕਲਾ ਜੋਨ ਵਿੱਚ ਅਕਾਲੀ ਦਲ ਦੇ ਗੁਰਦੀਪ ਸਿੰਘ 915 ਵੋਟਾਂ ਨਾਲ ਵਿਰੋਧੀ ਪਾਰਟੀਆਂ ਨੂੰ ਪਿੱਛੇ ਛੱਡ ਰਹੇ ਹਨ। ਚੁਘੇ ਖੁਰਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ 879 ਵੋਟਾਂ ਨਾਲ ਅੱਗੇ ਹੈ, ਜਦਕਿ ਬੱਲੂਆਣਾ ਹਲਕੇ ਤੋਂ ਅਕਾਲੀ ਦਲ ਦੀ ਸੁਖਬੀਰ ਕੌਰ 1582 ਵੋਟਾਂ ਹਾਸਲ ਕਰਕੇ ਸਪੱਸ਼ਟ ਬੜਤ ਬਣਾਈ ਹੋਈ ਹੈ
ਚੌਰਾ ਜੋਨ ਤੋਂ ਚੰਦੂਮਾਜਰਾ ਧੜੇ ਦੀ ਉਮੀਦਵਾਰ ਜੇਤੂ
December 17, 2025 1:45 pm
ਪੰਚਾਇਤ ਸੰਮਤੀ ਸਨੌਰ ਦੇ ਅਧੀਨ ਪੈਂਦੇ ਬਲਾਕ ਸੰਮਤੀ ਦੇ ਜੋਨ ਚੌਰਾ ਤੋਂ ਸ਼੍ਰੋਮਣੀ ਅਕਾਲੀ ਦਲ ਭੁੱਲਰ ਸੁਰਜੀਤ ਦੀ ਉਮੀਦਵਾਰ ਬੀਬੀ ਜਸਵਿੰਦਰ ਕੌਰ 145 ਵੋਟਾਂ ਨਾਲ ਜੇਤੂ ਹੋਕੇ ਨਿਕਲੀ ਹੈ ਜਿਸ ਨੂੰ ਪਾਰਟੀ ਦੇ ਆਗੂ ਤੇ ਸਾਬਕਾ ਐੱਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਮੁਬਾਰਕਬਾਦ ਵੀ ਦਿੱਤੀ।-ਸਰਬਜੀਤ ਸਿੰਘ ਭੰਗੂ
ਬਲਾਕ ਸਮਿਤੀ ਸ਼ਹਿਣਾ ਤੋਂ ਅਕਾਲੀ ਉਮੀਦਵਾਰ ਗਗਨਦੀਪ ਕੌਰ ਜੇਤੂ
December 17, 2025 1:44 pm
![]()
ਬਲਾਕ ਸਮਿਤੀ ਸ਼ਹਿਣਾ ਲਈ ਜ਼ੋਨ ਸ਼ਹਿਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਗਗਨਦੀਪ ਕੌਰ ਖਾਲਸਾ ਪਤਨੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਖਾਲਸਾ ਜੇਤੂ ਰਹੇ ਹਨ। ਉਹਨਾਂ ਨੂੰ 1338 ਵੋਟਾਂ ਮਿਲੀਆਂ ਹਨ। ਸ਼ਹਿਣਾ ਹਲਕੇ ਤੋਂ ਕਾਂਗਰਸ ਨੂੰ 836, ਆਪ ਨੂੰ 728, ਭਾਜਪਾ ਨੂੰ 134 ਵੋਟਾਂ ਮਿਲੀਆਂ ਅਤੇ 150 ਵੋਟਾਂ ਰੱਦ ਹੋਈਆਂ। ਗਗਨਦੀਪ ਕੌਰ ਅਤੇ ਉਹਨਾਂ ਦੇ ਪਤੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਗੁਰਵਿੰਦਰ ਸਿੰਘ ਨਾਮਧਾਰੀ, ਸਤਿਨਾਮ ਸਿੰਘ ਸੱਤੀ, ਗੁਰਜੰਟ ਸਿੰਘ ਬਦਰੇ ਵਾਲਾ ਅਤੇ ਹੋਰ ਪ੍ਰਸ਼ੰਸਕ ਹਾਜ਼ਰ ਸਨ।ਪ੍ਰਮੋਦ ਕੁਮਾਰ ਸਿੰਗਲਾ
ਜ਼ਿਲ੍ਹਾ ਸੰਗਰੂਰ ਵਿੱਚ ਬਲਾਕ ਸਮਿਤੀ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ 56 ਜੋਨਾਂ ਵਿਚ, ਕਾਂਗਰਸ 25 ਜੋਨਾਂ ਵਿਚ, ਸ੍ਰੋਮਣੀ ਅਕਾਲੀ ਦਲ 27 ਜੋਨਾਂ ਵਿਚ ਅੱਗੇ ਅਤੇ ਆਜ਼ਾਦ 33 ਜੋਨਾਂ ਵਿਚ ਅੱਗੇ
December 17, 2025 1:43 pm
ਆਨੰਦਪੁਰ ਸਾਹਿਬ: ਬਲਾਕ ਸੰਮਤੀਆਂ ਦੇ 15 ਜ਼ੋਨਾਂ ਵਿੱਚੋਂ ਅੱਠ ਦੇ ਨਤੀਜੇ ਘੋਸ਼ਿਤ
December 17, 2025 1:40 pm
![]()
ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀ ਦੇ 15 ਜ਼ੋਨਾਂ ਵਿੱਚੋਂ 8 ਜ਼ੋਨਾ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ ਇਨ੍ਹਾਂ ਨਤੀਜਿਆਂ ਵਿੱਚ 6 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਜੇ ਪਾਸੇ ਦੋ ਬਲਾਕ ਸੰਮਤੀਆਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਜਿੱਤ ਦਰਜ ਕੀਤੀ ਗਈ। ਸ੍ਰੀ ਆਨੰਦਪੁਰ ਸਾਹਿਬ ਦੇ ਐੱਸਡੀਐੱਮ ਕਮ ਰਿਟਰਨਿੰਗ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਬਲਾਕ ਸ੍ਰੀ ਆਨੰਦਪੁਰ ਸਾਹਿਬ ਦੇ 15 ਜ਼ੋਨਾਂ ਵਿੱਚੋਂ ਅੱਠ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ 6 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਦੋ ਜ਼ੋਨਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ। -ਬੀ ਐੱਸ ਚਾਨਾ
ਤਰਨਤਾਰਨ: ਨੌਸ਼ਹਿਰਾ ਪੰਨੂੰਆਂ ਵਿੱਚ ਹੁਣ ਤੱਕ 820 ਵੋਟਾਂ ਰੱਦ, 357 ਨੇ ਨੋਟਾ ਨੂੰ ਪਾਈ ਵੋਟ
December 17, 2025 12:59 pm
ਜਿਲ੍ਹਾ ਪਰਿਸ਼ਦ ਦੇ ਜ਼ੋਨ ਨੌਸ਼ਹਿਰਾ ਪੰਨੂੰਆਂ ਤੋਂ ਦੂਸਰੇ ਗੇੜ ਦੀ ਗਿਣਤੀ ਦਾ ਨਤੀਜਾ ਦਿਲਚਸਪ ਰਿਹਾ ਹੈ। ਇਸ ਜਨਰਲ ਜ਼ੋਨ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਬਲਜਿੰਦਰ ਕੌਰ ਵਿਚਾਲੇ ਮੁਕਾਬਲਾ ਹੈ। ‘ਆਪ’ ਦੀ ਉਮੀਦਵਾਰ ਬਲਜਿੰਦਰ ਕੌਰ 2059 ਵੋਟਾਂ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ 1925 ਤੋਂ ਅੱਗੇ ਹੈ, ਪਰ ਗਿਣਤੀ ਵਿੱਚ ਜਿੱਥੇ 820 ਵੋਟਾਂ ਰੱਦ ਹੋਈਆਂ ਹਨ ਉੱਥੇ ਨੋਟਾ (ਉਪਰੋਕਤ ਵਿੱਚੋਂ ਕਿਸੇ ਦੇ ਵੀ ਹੱਕ ਵਿੱਚ ਨਹੀਂ) ਨੂੰ 357 ਵੋਟਰਾਂ ਨੇ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਨੌਸ਼ਹਿਰਾ ਪੰਨੂੰਆਂ ਦੇ ਨੇੜੇ ਦੇ ਚੌਧਰੀਵਾਲਾ ਦੇ ਬਲਾਕ ਸਮਿਤੀ ਦੇ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ 734 ਵੋਟਾਂ ਲੈਣ ਤੇ ‘ਆਪ’ ਉਮੀਦਵਾਰ ਸਤਵਿੰਦਰ ਕੌਰ ਵਲੋਂ 578 ਵੋਟਾਂ ਲੈਣ ਕਰਕੇ ਅੱਗੇ ਚਲ ਰਹੀ ਹੈ। ਪੱਤਰ ਪ੍ਰੇਰਕ
ਜ਼ੋਨ ਜੰਡਿਆਲਾ ਗੁਰੂ ਵਿੱਚ ਪੰਚਾਇਤ ਸੰਮਤੀ ਦੇ ਨਤੀਜੇ ਆਉਣੇ ਸ਼ੁਰੂ, ਆਪ ਅੱਗੇ
December 17, 2025 12:42 pm
ਜ਼ੋਨ ਜੰਡਿਆਲਾ ਗੁਰੂ ਵਿੱਚ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਦੌਰ ਵਿੱਚ ਇਹਨਾਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਬੜਤ ਬਣਾਈ ਹੈ। ਪਿੰਡ ਖੱਬੇ ਰਾਜਪੂਤਾਂ ਦੇ ਨਤੀਜਿਆਂ ਵਿੱਚ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੇ 1162 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ। ਇੱਥੇ ਬੀਜੇਪੀ ਦੀ ਕੁਲਜੀਤ ਕੌਰ ਨੇ 885 ਵੋਟਾਂ ਅਤੇ ਨੋਟਾ ਨੂੰ 40 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਮਹਿਤਾ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨੂੰ 779 ਵੋਟਾਂ ਨਾਲ ਜਿੱਤੀ ਹੈ। ਕਾਂਗਰਸ ਦੀ ਮਨਦੀਪ ਕੌਰ ਨੂੰ 765 ਵੋਟਾਂ, ਅਕਾਲੀ ਦਲ ਦੀ ਮਨਦੀਪ ਕੌਰ ਨੂੰ 373 ਵੋਟਾਂ ਅਤੇ ਬੀਜੇਪੀ ਦੀ ਰਾਣੀ ਨੂੰ 60 ਵੋਟਾਂ ਮਿਲੀਆਂ ਹਨ। -ਪੱਤਰ ਪ੍ਰੇਰਕ
ਬਲਾਕ ਸਮਿਤੀ ਪਾਤੜਾਂ ਦੇ ਕਲਾਰਾਂ ਤੋਂ ਜ਼ੋਨ ਆਮ ਆਦਮੀ ਪਾਰਟੀ ਜੇਤੂ, ਕਾਂਗਰਸ ਦੂਜੇ ਨੰਬਰ ’ਤੇ
December 17, 2025 12:39 pm
![]()
ਬਲਾਕ ਸਮਿਤੀ ਪਾਤੜਾਂ ਦੇ ਕਲਾਰਾਂ ਜ਼ੋਨ ਤੋਂ ਆਇਆ ਪਹਿਲਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਿਆ ਹੈ। ਬਲਾਕ ਸਮਿਤੀ ਪਾਤੜਾਂ ਦੇ ਕਲਾਰਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਕੌਰ ਨੇ 832 ਅਤੇ ਉਨਾਂ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਕੌਰ ਨੂੰ 444 ਵੋਟਾਂ ਮਿਲੀਆਂ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਕੌਰ 388 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਗੁਰਨਾਮ ਸਿੰਘ ਚੌਹਾਨ
ਸ੍ਰੀ ਅਨੰਦਪੁਰ ਸਾਹਿਬ: ਬਲਾਕ ਸਮਿਤੀ ਚੋਣਾਂ ਵਿੱਚ ਵਿੱਚ ਦੋ ਸੀਟਾਂ ’ਤੇ ‘ਆਪ’ ਅਤੇ ਇੱਕ ’ਤੇ ਕਾਂਗਰਸ ਜੇਤੂ
December 17, 2025 12:24 pm
![]()
ਸ੍ਰੀ ਆਨੰਦਪੁਰ ਸਾਹਿਬ ਬਲਾਕ ਸਮਿਤੀ ਚੋਣਾਂ ਦੌਰਾਨ ਗੰਗੂਵਾਲ ਅਤੇ ਗੰਭੀਰਪੁਰ ਜੋਨ ਤੋਂ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜਦੋਂ ਕਿ ਢੇਰ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਨਾਲ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਗੰਗੂਵਾਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਵੀਰ ਕੌਰ ਨੂੰ 791 ਵੋਟਾਂ ਪਾਈਆਂ ਜਦੋਂ ਕੇ ਕਾਂਗਰਸ ਦੀ ਰਮੇਸ਼ ਦੇਵੀ ਨੂੰ 460 ਵੋਟਾਂ ਪਈਆਂ। ਇਸੇ ਤਰ੍ਹਾਂ ਗੰਭੀਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਸੋਢੀ ਨੇ 1310 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉੱਥੇ ਹੀ ਕਾਂਗਰਸ ਦੇ ਗੁਰਜਿੰਦਰ ਸਿੰਘ ਨੂੰ 999 ਵੋਟਾਂ ਪਈਆਂ, ਇਸੇ ਤਰ੍ਹਾਂ ਢੇਰ ਜ਼ੋਨ ਤੋਂ ਕਾਂਗਰਸ ਦੀ ਕੁਲਦੀਪ ਕੌਰ ਨੇ 1300 ਵੋਟਾਂ ਹਾਸਿਲ ਕੀਤੀਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਸੰਦੀਪ ਕੌਰ ਨੇ 1097 ਵੋਟਾਂ ਹਾਸਿਲ ਕੀਤੀਆਂ। ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਦੋ ਜ਼ੋਨਾਂ ਵਿੱਚ ਅਤੇ ਕਾਂਗਰਸ ਪਾਰਟੀ ਨੇ ਇੱਕ ਜ਼ੋਨ ਵਿੱਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਦੱਸਣ ਯੋਗ ਹੈ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। -ਬੀਐੱਸ ਚਾਨਾਂ
ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
December 17, 2025 12:19 pm
![]()
ਖਰੜ ਦੇ ਅਲਾਹਪੁਰ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਪ੍ਰੀਤ ਕੌਰ ਜੇਤੂ
December 17, 2025 12:17 pm
![]()
ਬਲਾਕ ਸਮਿਤੀ ਲਹਿਰਾਗਾਗਾ ਅਪਡੇਟ: ਭਾਈ ਕੀ ਪਿਸ਼ੌਰ, ਝਲੂਰ, ਅੜਕਵਾਸ ਤੇ ਭੁਟਾਲ ਕਲਾਂ ਤੋਂ ‘ਆਪ’ ਉਮੀਦਵਾਰ ਅੱਗੇ
December 17, 2025 12:15 pm
ਜ਼ੋਨ ਭਾਈ ਕੀ ਪਿਸ਼ੌਰ, ਝਲੂਰ, ਅੜਕਵਾਸ ਤੇ ਭੁਟਾਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਹਨ। ਜ਼ੋਨ ਬੱਲਰਾਂ ਤੇ ਗੁਰਨੇ ਤੋਂ ਕਾਂਗਰਸ ਉਮੀਦਵਾਰ ਅੱਗੇ। ਜੋ਼ਨ ਬਖੋਰਾ ਕਲਾਂ ਤੋਂ ਆਜ਼ਾਦ ਉਮੀਦਵਾਰ ਅੱਗੇ। -ਰਮੇਸ਼ ਭਾਰਦਵਾਜ
ਰਾਜਪੁਰਾ: ਬਲਾਕ ਸਮਿਤੀ ਦੇ ਦੂਜੇ ਗੇੜ ਵਿਚ ‘ਆਪ’ ਅੱਗੇ , ਕਾਂਗਰਸ ਦੂਜੇ ਨੰਬਰ 'ਤੇ
December 17, 2025 12:13 pm
ਬਲਾਕ ਸਮਿਤੀ ਰਾਜਪੁਰਾ ਦੇ ਦੋ ਗੇੜਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਗੇ ਚੱਲ ਰਹੇ ਹਨ। ਦੂਜੇ ਗੇੜ ਦੇ ਆਏ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ 3085 ਵੋਟਾਂ, ਕਾਂਗਰਸ ਪਾਰਟੀ ਨੂੰ 3038 ਤੇ ਸ਼੍ਰੋਮਣੀ ਅਕਾਲੀ ਦਲ ਨੂੰ 876 ਤੇ ਬੀਜੇਪੀ ਨੂੰ 862 ਵੋਟਾਂ ਪ੍ਰਾਪਤ ਹੋਈਆਂ ਹਨ।
ਬਠਿੰਡਾ: ਆਪ ਤੇ ਅਕਾਲੀ ਉਮੀਦਵਾਰ ਜੇਤੂ
December 17, 2025 12:09 pm
ਬਲਾਕ ਬਠਿੰਡਾ 'ਚ ਬਲਾਕ ਸਮਿਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ ਜਦੌਂਕਿ ਬਲਾਕ ਸਮਿਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ।
ਰਾਜਪੁਰਾ: ‘ਆਪ’ ਉਮੀਦਵਾਰ ਪੰਜ ਗੇੜਾਂ ਦੀ ਗਿਣਤੀ ਵਿਚ ਅੱਗੇ
December 17, 2025 12:08 pm
ਜ਼ਿਲ੍ਹਾ ਪਰਿਸ਼ਦ ਬਲਾਕ ਰਾਜਪੁਰਾ ਦੇ ਪੰਜ ਗੇੜਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਅੱਗੇ ਚੱਲ ਰਹੇ ਹਨ। ਪੰਜ ਗੇੜਾਂ ਦੇ ਆਏ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਨੂੰ 1105, ਕਾਂਗਰਸ ਦੇ ਉਮੀਦਵਾਰ ਅਮਰ ਸਿੰਘ 951, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 322, ਭਾਜਪਾ ਦੇ ਉਮੀਦਵਾਰ ਰਵਿੰਦਰ ਸਿੰਘ ਨੂੰ 316, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਨੂੰ 49, ਨੋਟਾ ਨੂੰ 17 ਵੋਟਾਂ ਪੋਲ ਹੋਈਆਂ ਹਨ ਜਦੋਂ ਕਿ 128 ਵੋਟਾਂ ਰੱਦ ਹੋਈਆਂ ਹਨ। -ਦਰਸ਼ਨ ਸਿੰਘ ਮਿੱਠਾ
ਧਰਮਕੋਟ ਪੰਚਾਇਤ ਸਮਿਤੀ ਚੋਣਾਂ ’ਚ ਕਾਂਗਰਸ ਤੇ ਆਪ ਦੇ ਦੋ ਦੋ ਉਮੀਦਵਾਰ ਜਿੱਤੇ
December 17, 2025 12:05 pm
ਧਰਮਕੋਟ ਦੀ ਪੰਚਾਇਤ ਸਮਿਤੀ ਚੋਣਾਂ ਦੇ ਚਾਰ ਜ਼ੋਨਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਜ਼ੋਨ ਨੰਬਰ 3 ਫਤਿਹਗੜ੍ਹ ਕੋਰੋਟਾਣਾ ਦੀ ਸੀਟ ਅਤੇ ਤਲਵੰਡੀ ਭੰਗੇਰੀਆ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਇਸੇ ਤਰ੍ਹਾਂ ਹੀ ਜ਼ੋਨ ਮਹਿਣਾ ਅਤੇ ਜ਼ੋਨ ਬਹੋਨਾ ਦੀਆਂ ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਹਨ।
ਰਾਏਕੋਟ ਬਲਾਕ ਸੰਮਤੀ ਚੋਣ ਦਾ ਪਹਿਲਾ ਨਤੀਜਾ ਆਪ ਦੇ ਹੱਕ ਵਿੱਚ
December 17, 2025 11:09 am
![]()
ਰਾਏਕੋਟ ਦੀ ਬਲਾਕ ਸਮਿਤੀ ਚੋਣ ਦਾ ਪਹਿਲਾ ਨਤੀਜਾ ਸੱਤਾਧਾਰੀ ਪਾਰਟੀ ਆਪ ਦੇ ਹੱਕ ਵਿੱਚ ਗਿਆ ਹੈ। ਜ਼ੋਨ ਅੱਬੂਵਾਲ ਤੋਂ ਆਪ ਉਮੀਦਵਾਰ ਗੁਰਮੁਖ ਸਿੰਘ ਨੂੰ 1450 ਵੋਟਾਂ ਮਿਲੀਆਂ ਅਤੇ 196 ਵੋਟਾਂ ਨਾਲ ਜੇਤੂ ਐਲਾਨਿਆ। ਜਦਕਿ ਮੁੱਖ ਵਿਰੋਧੀ ਕਾਂਗਰਸ ਦੇ ਵਤਨਵੀਰ ਸਿੰਘ ਨੂੰ 1264, ਸ਼੍ਰੋਮਣੀ ਅਕਾਲੀ ਦਲ ਦੇ ਮਨਦੀਪ ਸਿੰਘ ਨੂੰ 304 ਅਤੇ ਭਾਜਪਾ ਦੇ ਅਵਤਾਰ ਸਿੰਘ ਨੂੰ ਕੇਵਲ 90 ਵੋਟਾਂ ਪਈਆਂ।- ਸੰਤੋਖ ਗਿੱਲ
ਲੁਧਿਆਣਾ ’ਚ ਪੰਚਾਇਤ ਸਮਿਤੀ ਚੋਣ ਸਵੇਰੇ 10 ਵਜੇ ਤੱਕ ਰੁਝਾਨ
December 17, 2025 11:06 am
![]()
ਕਾਂਗਰਸ 7, ਆਪ 4, ਸ਼੍ਰੋਮਣੀ ਅਕਾਲੀ ਦਲ 4 ਤੇ ਆਜ਼ਾਦ 2
ਲੁਧਿਆਣਾ ਵਿੱਚ ਸਵੇਰੇ 10 ਵਜੇ ਤੱਕ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਰੁਝਾਨਾਂ ਵਿੱਚ ਕਾਂਗਰਸ ਮੋਹਰੀ
December 17, 2025 11:04 am
![]()
ਕਾਂਗਰਸ 5, ਆਪ 4, ਸ਼੍ਰੋਮਣੀ ਅਕਾਲੀ ਦਲ 4, ਆਜ਼ਾਦ 1
ਡੇਰਾਬੱਸੀ ਦੇ ਸਰਕਾਰੀ ਕਾਲਜ ਵਿਚ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਜਾਰੀ
December 17, 2025 10:57 am
![]()
ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਦੇ ਸਰਕਾਰੀ ਕਾਲਜ ਵਿਚ ਪੰਚਾਇਤ ਸਮਿਤੀ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ।
ਬਠਿੰਡਾ ਵਿਚ ਵੋਟਾਂ ਦੀ ਗਿਣਤੀ ਜਾਰੀ
December 17, 2025 10:31 am
![]()
ਜ਼ਿਲਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਵਰਕਰ ਉਤਸ਼ਾਹਿਤ
December 17, 2025 10:30 am
![]()
ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਕੇਂਦਰਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਗਿਣਤੀ ਕੇਂਦਰਾਂ ਦੇ ਬਾਹਰ ਕੋਈ ਵੀ ਵੱਡੇ ਕਦ ਵਾਲਾ ਸਿਆਸੀ ਆਗੂ ਨਹੀਂ ਪਹੁੰਚਿਆ। ਵੋਟਾਂ ਦੀ ਗਿਣਤੀ ਨੂੰ ਪਾਰਦਰਸ਼ਤਾ ਨਾਲ ਕਰਨ ਦੇ ਸਬੰਧ ਵਿੱਚ ਹਰ ਗਿਣਤੀ ਕੇਂਦਰ ਤੇ ਦੋ ਮਾਈਕਰੋ ਅਬਜਰਵਰ ਤੈਨਾਤ ਕੀਤੇ ਗਏ ਹਨ। ਜਲੰਧਰ ਵਿੱਚ ਵੋਟਾਂ ਦੀ ਗਿਣਤੀ ਕੇਂਦਰਾਂ ਦੇ ਬਾਹਰ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਹੋਈ ਹੈ। ਵੋਟਾਂ ਦੀ ਗਿਣਤੀ ਦੇ ਹਾਲੇ ਰੁਝਾਨ ਆਉਣੇ ਸ਼ੁਰੂ ਨਹੀਂ ਹੋਏ ਹਨ ਇਸ ਦੇ ਉਲਟ ਸਿਆਸੀ ਆਗੂਆਂ ਵੱਲੋਂ ਆਪਣੀ ਜਿੱਤ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। -ਗੁਰਨੇਕ ਸਿੰਘ ਵਿਰਦੀ
ਮਾਲੇਰਕੋਟਲਾ ’ਚ ਵੋਟਾਂ ਦੀ ਗਿਣਤੀ ਸ਼ੁਰੂ; ਸਿਆਸੀ ਪਾਰਟੀਆਂ ਦੇ ਸਮਰਥਕ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ
December 17, 2025 9:24 am
![]()
ਮਾਲੇਰਕੋਟਲਾ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਲਈ ਚੋਣ ਲੜ ਰਹੇ 40 ਉਮੀਦਵਾਰਾਂ ਅਤੇ ਤਿੰਨ ਬਲਾਕ ਸਮਿਤੀਆਂ ਦੇ 45 ਮੈਂਬਰਾਂ ਲਈ 133 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਾਂ ਦੀ ਗਿਣਤੀ ਜ਼ਿਲ੍ਹੇ ਦੇ ਤਿੰਨ ਗਿਣਤੀ ਕੇਂਦਰਾਂ ਵਿਚ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਨੇ ਸਰਕਾਰੀ ਕਾਲਜ ਮਾਲੇਰਕੋਟਲਾ, ਸਰਕਾਰੀ ਕਾਲਜ ਅਮਰਗੜ੍ਹ ਅਤੇ ਐਮਜੀਐਮਐਨ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਵਿਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਹਨ। ਅਜੇ ਤੱਕ ਕੋਈ ਰੁਝਾਨ ਉਪਲਬਧ ਨਹੀਂ ਹੈ ਕਿਉਂਕਿ ਡਿਊਟੀ ’ਤੇ ਤਾਇਨਾਤ ਸਰਕਾਰੀ ਕਰਮਚਾਰੀ ਉਮੀਦਵਾਰਾਂ ਦੇ ਅਧਿਕਾਰਤ ਏਜੰਟਾਂ ਦੀ ਮੌਜੂਦਗੀ ਵਿੱਚ ਬੈਲਟ ਬਾਕਸ ਖੋਲ੍ਹਣ ਤੋਂ ਬਾਅਦ ਟੋਕਰੀਆਂ ਵਿੱਚ ਬੈਲਟ ਦਾ ਪ੍ਰਬੰਧ ਕਰ ਰਹੇ ਹਨ। ਠੰਢ ਦੇ ਬਾਵਜੂਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। -ਮਹੇਸ਼ ਸ਼ਰਮਾ
ਮਾਨਸਾ ਜ਼ਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਸਖ਼ਤ ਪੁਲੀਸ ਪ੍ਰਬੰਧਾਂ ਹੇਠ ਸ਼ੁਰੂ
December 17, 2025 9:24 am
![]()
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਖ਼ਤ ਪੁਲੀਸ ਪ੍ਰਬੰਧਾਂ ਹੇਠ ਸਮੇਂ ਸਿਰ ਸ਼ੁਰੂ ਹੋ ਗਈ ਹੈ। ਮਾਨਸਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਆਡੀਟੋਰੀਅਮ, ਝੁਨੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਦੇ ਬਲਰਾਜ ਸਿੰਘ ਭੂੰਦੜ ਯਾਦਗਾਰੀ ਸਰਕਾਰੀ ਕਾਲਜ ਅਤੇ ਬੁਢਲਾਡਾ ਨੇੜੇ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਰੱਲੀ ਵਿੱਚ ਸ਼ੁਰੂ ਹੋ ਗਈ ਹੈ। -ਜੋਗਿੰਦਰ ਸਿੰਘ ਮਾਨ